ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦ ਐਲੀਫੈਂਟ ਵਿਸਪਰਰਸ (Elephant Whisperers) ਦੀ ਟੀਮ ਨਾਲ ਮਿਲੇ


ਨਵੇਂ ਭਾਰਤੀ ਫਿਲਮ ਨਿਰਮਾਤਾ ਦੁਨੀਆ ਨੂੰ ਆਪਣੀਆਂ ਕਹਾਣੀਆਂ ਨਾਲ ਆਕਰਸ਼ਿਤ ਕਰਨ ਦੇ ਲਈ ਨਿਕਲੇ ਹਨ : ਸ਼੍ਰੀ ਠਾਕੁਰ

ਡਾਕੂਮੈਂਟਰੀ ਮਾਨਵ ਅਤੇ ਪ੍ਰਕ੍ਰਿਤੀ ਦੇ ਦਰਮਿਆਨ ਦੇ ਨਾਜੁਕ ਸੰਤੁਲਨ ਨੂੰ ਦਰਸਾਉਣ ਵਾਲੀ ਉਤਕ੍ਰਿਸ਼ਟ ਕ੍ਰਿਤੀ : ਸ਼੍ਰੀ ਠਾਕੁਰ

Posted On: 30 MAR 2023 7:44PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਆਪਣੇ ਆਵਾਸ ‘ਤੇ ‘ਦ ਐਲੀਫੈਂਟ ਵਿਸਪਰਰਸ’ ਦੀ ਆਸਕਰ ਵਿਜੇਤਾ ਟੀਮ ਨਾਲ ਮੁਲਾਕਾਤ ਕੀਤੀ। ਸ਼੍ਰੀ ਠਾਕੁਰ ਨੇ ਫਿਲ‍ਮ ਦੀ ਡਾਇਰੈਕਟਰ ਅਤੇ ਸਿਨੇਮੈਟੋਗ੍ਰਾਫਰ ਸ਼੍ਰੀ ਕਾਰਤਿਕੀ ਗੋਂਸਾਲਵਿਸ,  ਨਿਰਮਾਤਾ ਸ਼੍ਰੀ ਗੁਨੀਤ ਮੂੰਗਾ,  ਅਤੇ ਨੈੱਟਫਲਿਕਸ ਦੀ ਸ਼੍ਰੀ ਮੋਨਿਕਾ ਨਾਲ ਮੁਲਾਕਾਤ ਕੀਤੀ । 

 

ਗੱਲਬਾਤ  ਦੇ ਦੌਰਾਨ ਸ਼੍ਰੀ ਠਾਕੁਰ ਨੇ ਕਿਹਾ ਕਿ ਭਾਰਤ ਦੀ ਕਹਾਣੀ ਕਹਿਣ ਦੀ ਸ਼ਕਤੀ ਬੇਜੋੜ ਹੈ !  ਇਸੇ ਤਰ੍ਹਾਂ ਦੀ ਇੱਕ ਕਹਾਣੀ  ਦੇ ਆਸਕਰ ਜਿੱਤਣ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਦ ਐਲੀਫੈਂਟ ਵਿਸਪਰਰਸ’  ਦਿਲ ਨੂੰ ਛੂਹ ਲੈਣ ਵਾਲੀ ,  ਸਮਾਜਿਕ ਰੂਪ ਨਾਲ ਪ੍ਰਾਸੰਗਿਕ ਅਤੇ ਸਿਨੇਮੈਟੋਗ੍ਰਾਫਿਕ ਰੂਪ ਨਾਲ ਸੰਮੋਹਿਤ ਕਰਨ ਵਾਲੀ ਉਤਕ੍ਰਿਸ਼ਟ ਕ੍ਰਿਤੀ ਨਾਲ ਭਰਿਆ ਹੋਇਆ ਇੱਕ ‘ਟਰੰਕ’ ਹੈ! ਮੈਨੂੰ ਗੁਨੀਤ ਅਤੇ ਕਾਰਤਿਕੀ ਨਾਲ ਮਿਲ ਕੇ ਖੁਸ਼ੀ ਹੋਈ ਹੈ ਅਤੇ ਮੈਂ ਇਸ ਮੰਤਰਮੁਗਧ ਕਰ ਦੇਣ ਵਾਲੀ ਡਾਕੂਮੈਂਟਰੀ ਬਣਾਉਣ  ਦੇ ਦੌਰਾਨ ਉਨ੍ਹਾਂ ਦੀ ਅਦਭੁਤ ਯਾਤਰਾ ਬਾਰੇ ਜਾਣਕਾਰੀ ਪ੍ਰਾਪ‍ਤ ਕੀਤੀ । 

ਉਨ੍ਹਾਂ ਨੇ ਅੱਗੇ ਕਿਹਾ ਕਿ “ਡਾਕੂਮੈਂਟਰੀ ਖੂਬਸੂਰਤੀ ਨਾਲ ਸਾਡੀ ਸਮਾਜਿਕ ਜ਼ਿੰਮੇਦਾਰੀ,  ਪ੍ਰਭਾਵ ਅਤੇ ਸੰਭਾਲ਼ ਦੀਆਂ ਕੋਸ਼ਿਸ਼ਾਂ ਦੇ ਨਾਲ - ਨਾਲ ਮਨੁਖ ਦੁਆਰਾ ਪ੍ਰਕ੍ਰਿਤੀ  ਦੇ ਨਾਲ ਸਾਂਝੇ ਕੀਤੇ ਜਾਣ ਵਾਲੇ ਨਾਜੁਕ ਸੰਤੁਲਨ ਨੂੰ ਦਰਸਾਉਂਦੀ ਹੈ -  ਜੋ ਅਸਲ ਵਿੱਚ ਪ੍ਰਸ਼ੰਸਾ ਦੇ ਯੋਗ ਦਿਲ ਨੂੰ ਛੂਹ ਲੈਣ ਵਾਲਾ ਤਰੀਕਾ ਹੈ।“ 

ਸ਼੍ਰੀ ਠਾਕੁਰ ਨੇ ਭਾਰਤ ਦੀਆਂ ਕਹਾਣੀ ਸੁਣਾਉਣ ਦੀਆਂ ਪਰੰਪਰਾਵਾਂ ਦਾ ਗਹਿਰਾਈ ਨਾਲ ਅਧਿਐਨ ਕੀਤਾ ਅਤੇ ਕਿਹਾ ਕਿ ਭਾਰਤ ਕਹਾਣੀਕਾਰਾਂ ਦੀ ਭੂਮੀ ਹੈ,  ਹਰ ਦਿਨ ਲੱਖਾਂ ਕਹਾਣੀਆਂ ਪੈਦਾ ਹੁੰਦੀਆਂ ਹਨ ਅਤੇ ਕੁਝ ਪੀੜ੍ਹੀਆਂ ਤੱਕ ਦੁਹਰਾਈਆਂ ਜਾਂਦੀਆਂ ਹਨ ।

ਸ਼੍ਰੀ ਠਾਕੁਰ ਨੇ ਘਰੇਲੂ ਵਿਸ਼ਿਆਂ ਦੀ ਗੁਣਵੱਤਾ ਅਤੇ ਦੁਨੀਆ ਭਰ ਵਿੱਚ ਇਸ ਦੇ ਵਧਦੇ ਦਰਸ਼ਕਾਂ ‘ਤੇ ਜ਼ੋਰ ਦਿੱਤਾ ਅਤੇ ਟਿੱਪਣੀ ਕੀਤੀ ਕਿ ਸਾਡੀ ਖੇਤਰੀ ਸੱਮਗਰੀ ਗਲੋਬਲ ਹੋ ਗਈ ਹੈ,  ਇਸ ਨੂੰ ਦੁਨੀਆ ਦੇ ਹਰ ਹਿੱਸੇ ਵਿੱਚ ਡਬ ਕੀਤਾ ਜਾਂਦਾ ਹੈ ਅਤੇ ਉਸ ਦੇ ਆਨੰਦ  ਲਿਆ ਜਾਂਦਾ ਹੈ ।  ਭਾਰਤ ਦੀਆਂ ਕਹਾਣੀਆਂ ਨੇ ਹਲਚਲ ਮਚਾਈ ਹੋਈ ਹੈ ਅਤੇ ਨਵੇਂ ਫਿਲਮ ਨਿਰਮਾਤਾ ਇਸ ਨੂੰ ਵਧਾ ਰਹੇ ਹਨ!”  

 

ਉਨ੍ਹਾਂ ਨੇ ਭਾਰਤੀ ਫਿਲਮ ਨਿਰਮਾਤਾਵਾਂ ਦੀਆਂ ਉਪਲੱਬਧੀਆਂ ‘ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਸਾਡੇ ਫਿਲਮ ਨਿਰਮਾਤਾਵਾਂ ਨੂੰ ਮਿਲੀ ਸਫ਼ਲਤਾ ਅਤੇ ਮਾਨਤਾ ਉਨ੍ਹਾਂ ਨੂੰ ਸਾਡੇ ਸਮਾਜ ਵਿੱਚ ਇਸ ਖੂਬਸੂਰਤ ਕਹਾਣੀਆਂ ਨੂੰ ਦੱਸਣ ਅਤੇ ਸਿਨੇਮੇ ਦੇ ਮਾਧਿਅਮ ਰਾਹੀਂ ਸਭ ਦੇ ਲਈ ਉਪਲੱਬਧ ਕਰਾਉਣ ਲਈ ਹੋਰ ਵੀ ਅਧਿਕ ਪ੍ਰੋਤਸਾਹਿਤ ਕਰਦੀ ਹੈ । 

ਆਪਣੀ ਗੱਲਬਾਤ  ਦੇ ਰਾਹੀਂ ਸ਼੍ਰੀ ਠਾਕੁਰ ਨੇ ਫਿਲਮ ਜਗਤ ਨੂੰ ਵਿਆਪਕ ਸੰਦੇਸ਼ ਦਿੱਤਾ ਅਤੇ ਵਾਅਦਾ ਕੀਤਾ ਕਿ ਸਰਕਾਰ ਫਿਲਮ ਨਿਰਮਾਤਾਵਾਂ ਨੂੰ ਸਹਿ - ਉਤਪਾਦਨ ਵਿੱਤੀ ਸਹਾਇਤਾ ,  ਅੰਤਰਰਾਸ਼ਟਰੀ ਸਮਾਰੋਹਾਂ ਵਿੱਚ ਪ੍ਰੀਮੀਅਰ ਅਤੇ ਸਕ੍ਰੀਨਿੰਗ  ਦੇ ਮਾਧਿਅਮ ਰਾਹੀਂ ਸਹਿਯੋਗ ਪ੍ਰਦਾਨ ਕਰਨ ਅਤੇ ਮਾਸਟਰਕਲਾਸ ਆਦਿ  ਦੇ ਮਾਧਿਅਮ ਰਾਹੀਂ ਭਾਰਤੀ ਫਿਲਮ ਸਮਾਰੋਹਾਂ ਵਿੱਚ ਇੱਕ ਮੰਚ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ । 

ਸ਼੍ਰੀ ਠਾਕੁਰ ਨੇ ਡਾਕੂਮੈਂਟਰੀ ਵਿੱਚ ਵਣਜੀਵ ਰੱਖਿਅਕਾਂ ਦੇ ਪ੍ਰੇਰਣਾਦਾਇਕ ਜੀਵਨ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ “ਮੈਂ ਨਿਸ਼ਚਿਤ ਰੂਪ ਨਾਲ ਉਂਮੀਦ ਕਰਦਾ ਹਾਂ ਕਿ ਜਦੋਂ ਮੈਂ ਤਮਿਲ ਨਾਡੂ ਦਾ ਦੌਰਾ ਕਰਾਂਗਾ ਤਾਂ ਬੋਮਨ ਅਤੇ ਬੇਲੀ ਨਾਲ ਮਿਲਾਂਗਾ ।  ਉਨ੍ਹਾਂ ਦੇ ਜੀਵਨ ਅਤੇ ਸੰਭਾਲ਼ ਦੀ ਕੋਸ਼ਿਸ਼ ਉਲੇਖਯੋਗ ਅਤੇ ਪ੍ਰੇਰਣਾਦਾਇਕ ਹਾਂ।“

 

‘ਦ ਐਲੀਫੈਂਟ ਵਿਸਪਰਰਸ’ ਫਿਲਮ ਨੇ ਹਾਲ ਹੀ ਵਿੱਚ 95ਵੇਂ ਅਕਾਦਮੀ ਪੁਰਸਕਾਰਾਂ ਵਿੱਚ ਸਭ ਤੋਂ ਉਤਕ੍ਰਿਸ਼ਟ ਡਾਕੂਮੈਂਟਰੀ ਲਘੂ ਫਿਲਮ ਦਾ ਪੁਰਸਕਾਰ ਜਿੱਤਿਆ ਹੈ।  ਇਹ ਫਿਲਮ ਇੱਕ ਅਨਾਥ ਹਾਥੀ ਦੇ ਬੱਚੇ ਨੂੰ ਆਪਣੀ ਸੰਤਾਨ ਦੀ ਤਰ੍ਹਾਂ ਪਾਲਣ ਵਾਲੇ ਇੱਕ ਬਜੁਰਗ ਪਤੀ-ਪਤਨੀ ਬੋਮਨ ਅਤੇ ਬੇਲੀ ਦੀ ਕਹਾਣੀ ਹੈ ।  ਮਦੁਮਲਾਈ ਰਾਸ਼ਟਰੀ ਪਾਰਕ ਵਿੱਚ ਤਿਆਰ,  ਫਿਲਮ ਮਨੁੱਖਾਂ ਅਤੇ ਹਾਥੀਆਂ  ਦੇ ਦਰਮਿਆਨ ਪਿਆਰ ਦੇ ਬੰਧਨ ਨੂੰ ਪ੍ਰਗਟ ਕਰਦੀ ਹੈ ਅਤੇ ਇਸ ਸ਼੍ਰੇਣੀ ਵਿੱਚ ਅਕਾਦਮੀ ਪੁਰਸਕਾਰ ਜਿੱਤਣ ਵਾਲੀ ਇਹ ਪਹਿਲੀ ਭਾਰਤੀ ਫਿਲਮ ਹੈ । 

ਟੀਮ ਨੇ ਅੱਜ ਪਹਿਲਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨਾਲ ਮੁਲਾਕਾਤ ਕੀਤੀ ਸੀ ।  ਆਪਣੀ ਗੱਲਬਾਤ ਬਾਰੇ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ ,  “’ਦ ਐਲੀਫੈਂਟ ਵਹਿਸਪਰਰਸ’ ਦੀ ਸਿਨੇਮੇਟਿਕ ਪ੍ਰਤਿਭਾ ਅਤੇ ਸਫ਼ਲਤਾ ਨੇ ਵਿਸ਼‍ਵ ਦਾ ਧਿਆਨ ਆਕਰਸ਼ਤਿ ਕੀਤਾ ਹੈ ਅਤੇ ਪ੍ਰਸ਼ੰਸਾ ਵੀ ਅਰਜਿਤ ਕੀਤੀ ਹੈ। ਅੱਜ ,  ਮੈਨੂੰ ਇਸ ਨਾਲ ਜੁੜੀ ਸ਼ਾਨਦਾਰ ਟੀਮ ਨਾਲ ਮਿਲਣ ਦਾ ਮੌਕੇ ਮਿਲਿਆ ।  ਉਨ੍ਹਾਂ ਨੇ ਭਾਰਤ ਨੂੰ ਬੇਹੱਦ ਮਾਣ ਦਿਵਾਇਆ ਹੈ।”

********

ਸੌਰਭ ਸਿੰਘ


(Release ID: 1912631)
Read this release in: English , Urdu , Marathi , Hindi , Odia