ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਉੱਤਰਾਖੰਡ ਵਿੱਚ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਕੋਆਪ੍ਰੇਟਿਵ ਸੋਸਾਇਟੀਆਂ (ਐੱਮਪੀਏਸੀਐੱਸ) ਦੇ ਕੰਪਿਊਟਰੀਕਰਣ ਸਮੇਤ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ “ ਸਹਿਕਾਰ ਸੇ ਸਮ੍ਰਿੱਧੀ” ਮੰਤਰ ਰਾਹੀਂ ਦੇਸ਼ ਵਿੱਚ ਕਈ ਪਹਿਲਕਦਮੀਆਂ ਕੀਤੀਆਂ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਪਹਿਲੀ ਵਾਰ 30 ਅਕਤੂਬਰ 2021 ਨੂੰ ਉੱਤਰਾਖੰਡ ਵਿੱਚ ਪੈਕਸ ਦੇ ਕੰਪਿਊਟਰੀਕਰਣ ਦਾ ਕੰਮ ਸ਼ੁਰੂ ਹੋਇਆ ਅਤੇ ਅੱਜ ਰਾਜ ਦੇ ਸਾਰੇ 670 ਪੈਕਸ ਦਾ ਕੰਪਿਊਟਰੀਕਰਣ ਪੂਰਾ ਹੋ ਗਿਆ ਹੈ
ਪੈਕਸ ਦੇ ਕੰਪਿਊਟਰੀਕਰਣ ਸਿਸਟਮ ਵਿੱਚ ਪੂਰੀ ਪਾਰਦਰਸ਼ਿਤਾ ਆਵੇਗੀ, ਆਡਿਟ ਵੀ ਔਨਲਾਈਨ ਹੋਵੇਗਾ ਜਿਸ ਨਾਲ ਪੈਕਸ ਦੇ ਵਿੱਤੀ ਅਨੁਸ਼ਾਸਨ ਵਿੱਚ ਸੁਧਾਰ ਹੋਵੇਗਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਹਿਕਾਰਤਾ ਮੰਤਰਾਲੇ ਦੀ ਪਹਿਲ ’ਤੇ ਸੁਪਰੀਮ ਕੋਰਟ ਨੇ ਕੱਲ੍ਹ ਸਹਾਰਾ ਸਮੂਹ ਦੀ 4 ਸਹਿਕਾਰੀ ਸਭਾਵਾਂ ਦੇ ਲਗਭਗ 10 ਕਰੋੜ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਦਾ ਇਤਿਹਾਸਕ ਫੈਸਲਾ ਸੁਣਾਇਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਰਾਸ਼ਟਰੀ ਸਹਿਕਾਰੀ ਯੂਨੀਵਰਸਿਟੀ, ਰਾਸ਼ਟਰੀ ਸਹਿਕਾਰੀ ਨੀਤੀ ਅਤੇ ਸਹਿਕਾਰੀ ਡਾਟਾਬੇਸ ਬਣਾ ਰਹੀ ਹੈ,
ਬੀਜ, ਜੈਵਿਕ ਖੇਤੀ ਦੇ ਮਾਰਕੀਟਿੰਗ ਅਤੇ ਕਿਸਾਨਾਂ ਦੀਆਂ ਉਪਜਾਂ ਦੇ ਨਿਰਯਾਤ ਦੇ ਲਈ ਬਹੁ-ਰਾਜੀ ਸਹਿਕਾਰੀ ਸਭਾਵਾਂ ਦਾ ਗਠਨ
ਪੈਕਸ ਨੂੰ ਮਲਟੀਪਰਪਜ਼ ਬਣਾ ਕੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਹਿਕਾਰਤਾ ਦੇ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਮਜ਼ਬੂਤ ਕਦਮ ਚੁੱਕਿਆ ਹੈ
Posted On:
30 MAR 2023 6:07PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਦੁਆਰ ਵਿੱਚ ਉੱਤਰਾਖੰਡ ਦੀਆਂ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਕੋਆਪ੍ਰੇਟਿਵ ਸੋਸਾਇਟੀਆਂ (ਐੱਮਪੀਏਸੀਐੱਸ), ਸੰਯੁਕਤ ਸਹਿਕਾਰੀ ਖੇਤੀ, ਜਨ ਸੁਵਿਧਾ ਕੇਂਦਰਾਂ ਅਤੇ ਜਨ ਔਸ਼ਧੀ ਕੇਂਦਰਾਂ ਦੇ ਕੰਪਿਊਟਰੀਕਰਣ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਸਮੇਤ ਕਈ ਪਤਵੰਤੇ ਸ਼ਾਮਲ ਸਨ।
ਸ਼੍ਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਪਹਿਲੀ ਵਾਰ 30 ਅਕਤੂਬਰ 2021 ਨੂੰ ਉੱਤਰਾਖੰਡ ਵਿੱਚ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀ (ਪੈਕਸ) ਦੇ ਕੰਪਿਊਟਰੀਕਰਣ ਦਾ ਕੰਮ ਸ਼ੁਰੂ ਹੋਇਆ ਅਤੇ ਅੱਜ ਰਾਜ ਦੇ ਸਾਰੇ 670 ਪੈਕਸ ਦਾ ਕੰਪਿਊਟਰੀਕਰਣ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਰਾਜ ਸਰਕਾਰਾਂ ਨੂੰ ਐੱਮਪੀਏਸੀਐੱਸ ਦੇ ਆਦਰਸ਼ ਉਪ ਨਿਯਮ ਭੇਜੇ ਸੀ ਅਤੇ ਉੱਤਰਾਖੰਡ ਵਿੱਚ 95 ਐੱਮਪੀਏਸੀਐੱਸ ਦੀ ਸਥਾਪਨਾ ਦਾ ਕੰਮ ਪਹਿਲੇ ਹੀ ਪੂਰਾ ਹੋ ਚੁੱਕਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਦੇ ਨਾਲ ਹੀ, ਸਹਿਕਾਰੀ ਸੰਸਥਾਵਾਂ ਦੇ ਤਹਿਤ 95 ਜਨ ਔਸ਼ਧੀ ਕੇਂਦਰ ਅਤੇ ਜਨ ਸੁਵਿਧਾ ਕੇਂਦਰ ਸ਼ੁਰੂ ਕਰਨ ਵਾਲਾ ਉੱਤਰਾਖੰਡ ਪਹਿਲਾ ਰਾਜ ਹੈ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ “ਸਹਿਕਾਰ ਸੇ ਸਮ੍ਰਿੱਧੀ” ਦੀ ਕਲਪਨਾ ਦੇ ਨਾਲ ਦੇਸ਼ ਵਿੱਚ ਇੱਕ ਵੱਖਰੇ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ। ਸਹਿਕਾਰਤਾ ਮੰਤਰਾਲੇ ਦੇ ਰਾਹੀਂ ਦੇਸ਼ ਦੇ ਸਾਰੇ 65,000 ਸਰਗਰਮ ਪੀਏਸੀਐੱਸ ਦਾ ਕੰਪਿਊਟਰੀਕਰਣ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 307 ਜ਼ਿਲ੍ਹਾ ਸਹਿਕਾਰੀ ਬੈਂਕਾਂ ਸਮੇਤ ਕਈ ਸੁਵਿਧਾਵਾਂ ਦਾ ਵੀ ਕੰਪਿਊਟਰੀਕਰਣ ਕੀਤਾ ਜਾ ਚੁੱਕਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ 307 ਸਹਿਕਾਰੀ ਬੈਂਕ ਸ਼ਾਖਾਵਾਂ ਅਤੇ 670 ਐੱਮਪੀਏਸੀਐੱਸ ਦਾ ਕੰਪਿਊਟਰੀਕਰਣ ਪੂਰਾ ਕਰਕੇ ਉੱਤਰਾਖੰਡ ਸਰਕਾਰ ਨੇ ਸਹਿਕਾਰੀ ਖੇਤਰ ਵਿੱਚ ਦੇਸ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਕੰਪਿਊਟਰੀਕਰਣ ਨਾਲ ਸਿਸਟਮ ਵਿੱਚ ਪੂਰੀ ਪਾਰਦਰਸ਼ਿਤਾ ਆਵੇਗੀ ਅਤੇ ਔਨਲਾਈਨ ਆਡਿਟ ਹੋਵੇਗਾ, ਜਿਸ ਨਾਲ ਪੈਕਸ ਦੇ ਵਿੱਤੀ ਅਨੁਸ਼ਾਸਨ ਵਿੱਚ ਸੁਧਾਰ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ 95 ਜਨ ਸੁਵਿਧਾ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ 300 ਤੋਂ ਵਧ ਯੋਜਨਾਵਾਂ ਨੂੰ ਸਿੱਧੇ ਪਿੰਡਾਂ ਤੱਕ ਪਹੁੰਚਾਏਗੇ। ਉਨ੍ਵਾਂ ਨੇ ਕਿਹਾ ਕਿ ਸਹਿਕਾਰੀ ਜਨ ਔਸ਼ਧੀ ਕੇਂਦਰਾਂ ਰਾਹੀਂ ਲੋਕਾਂ ਨੂੰ ਲਗਭਗ 50 ਤੋਂ 90 ਪ੍ਰਤੀਸ਼ਤ ਸਸਤੀ ਦਵਾਈਆਂ ਉਪਲਬਧ ਹੋਣਗੀਆਂ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਉੱਤਰਾਖੰਡ ਦੇ 95 ਵਿਕਾਸਖੰਡਾਂ ਵਿੱਚ ਏਕੀਕਿਤ ਸਮੂਹਿਕ ਸਹਿਕਾਰੀ ਖੇਤੀ ਦੇ ਮਾਡਲ ਦਾ ਸ਼ੁਭਾਰੰਭ ਕੀਤਾ ਗਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਦੀ ਪਹਿਲ ’ਤੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਹਾਰਾ ਸਮੂਹ ਦੀ 4 ਸਹਿਕਾਰੀ ਸੰਸਥਾਵਾਂ ਵਿੱਚ ਜਮ੍ਹਾਂ ਲਗਭਗ 10 ਕਰੋੜ ਜਮ੍ਹਾਂਕਰਤਾਵਾਂ ਦਾ ਪੈਸਾ ਵਾਪਸ ਕਰਨ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਿਕ ਫੈਸਲੇ ਦੇ ਨਾਲ ਹੀ ਸਹਾਰਾ ਸਮੂਹ ਦੇ ਸਾਰੇ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਮਿਲੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸਹਾਰਾ ਸਮੂਹ ਦੇ ਸਾਰੇ ਨਿਵੇਸ਼ਕ ਆਪਣੀਆਂ ਅਰਜ਼ੀਆਂ ਸੈਂਟ੍ਰਲ ਰਜਿਸਟਰਾਰ ਨੂੰ ਭੇਜ ਸਕਦੇ ਹਨ ਤਾਂ ਜੋ ਸਤਯਪਨ ਦੇ ਬਾਅਦ 3-4 ਮਹੀਨਿਆਂ ਵਿੱਚ ਪੈਸਾ ਵਾਪਸ ਮਿਲ ਸਕੇ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ “ਸਹਿਕਾਰ ਸੇ ਸਮ੍ਰਿੱਧੀ” ਦੇ ਮੰਤਰ ਰਾਹੀਂ ਕਈ ਨਵੀਆਂ ਪਹਿਲਾਂ ਕੀਤੀਆਂ ਹਨ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਰਾਸ਼ਟਰੀ ਸਹਿਕਾਰੀ ਯੂਨੀਵਰਸਿਟੀ, ਰਾਸ਼ਟਰੀ ਸਹਿਕਾਰੀ ਨੀਤੀ ਅਤੇ ਸਹਿਕਾਰੀ ਡਾਟਾਬੇਸ ਬਣਾ ਰਹੀ ਹੈ, ਬੀਜ, ਜੈਵਿਕ ਖੇਤੀ ਦੇ ਮਾਰਕੀਟਿੰਗ ਅਤੇ ਕਿਸਾਨਾਂ ਦੀਆਂ ਉਪਜਾਂ ਦੇ ਨਿਰਯਾਤ ਦੇ ਲਈ ਬਹੁ-ਰਾਜੀ ਸਹਿਕਾਰੀ ਸੰਸਥਾਵਾਂ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੀਜ, ਜੈਵਿਕ ਖੇਤੀ ਦੇ ਮਾਰਕੀਟਿੰਗ ਅਤੇ ਕਿਸਾਨਾਂ ਦੇ ਉਤਪਾਦ ਦੇ ਨਿਰਯਾਤ ਦੇ ਲਈ ਬਹੁ-ਰਾਜੀ ਸਹਿਕਾਰੀ ਸੰਸਥਾਵਾਂ ਗਠਿਤ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਲ ਸੇ ਜਲ (ਨਲ ਸੇ ਪਾਣੀ) ਯੋਜਨਾ ਪੈਕਸ ਨੂੰ ਸੌਂਪੀ ਜਾਵੇਗੀ ਕਿਉਂਕਿ ਭਾਰਤ ਸਰਕਾਰ ਦੁਆਰਾ ਭੇਜੇ ਗਏ ਬਹੁ-ਆਯਾਮੀ ਪੈਕਸ ਦੇ ਆਦਰਸ਼ ਉਪ-ਨਿਯਮਾਂ ਵਿੱਚ ਪੈਕਸ ਪਿੰਡ ਨੂੰ ਪਾਣੀ ਉਪਲਬਧ ਕਰਾਉਣ ਵਿੱਚ ਵੀ ਸਮਰੱਥ ਹੋਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਪੈਕਸ ਕਈ ਤਰ੍ਹਾਂ ਦੇ ਕੰਮ ਕਰ ਸਕਣਗੇ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਹਿਕਾਰਤਾ ਮੰਤਰਾਲੇ ਦਾ ਗਠਨ ਕਰ ਕੇ ਛੋਟੀ ਜੋਤ ਵਾਲੇ ਕਈ ਸੀਮਾਂਤ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਕਾਰੋਬਾਰਾਂ ਨਾਲ ਜੋੜਿਆ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੈਕਸ ਨੂੰ ਮਲਟੀਪਰਪਸ ਬਣਾ ਕੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਹਿਕਾਰਤਾ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਮਜ਼ਬੂਤ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸਹਿਕਾਰਤਾ ਦੇ ਖੇਤਰ ਵਿੱਚ ਕੀਤੀਆਂ ਗਈਆਂ ਸਾਰਿਆਂ ਪਹਿਲਾਂ, ਸ਼੍ਰੀ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਿੱਚ ਉੱਤਰਾਖੰਡ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਲਾਗੂ ਕੀਤੀਆਂ ਹਨ ਅਤੇ ਇਸ ਦਾ ਲਾਭ ਦੇਵਭੂਮੀ ਦੇ ਛੋਟੇ ਕਿਸਾਨਾਂ ਨੂੰ ਮਿਲਿਆ ਹੈ।
*****
ਆਰਕੇ/ਏਵਾਈ/ਏਕੇਐੱਸ
(Release ID: 1912624)
Visitor Counter : 145