ਰਾਸ਼ਟਰਪਤੀ ਸਕੱਤਰੇਤ
ਭਾਰਤੀ ਸੂਚਨਾ ਸੇਵਾ ਅਤੇ ਭਾਰਤੀ ਜਲ ਸੈਨਾ ਆਰਮਾਮੈਂਟ ਸੇਵਾ ਦੇ ਅਧਿਕਾਰੀਆਂ ਟ੍ਰੇਨੀ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
29 MAR 2023 2:04PM by PIB Chandigarh
ਭਾਰਤੀ ਸੂਚਨਾ ਸੇਵਾ (2018,2019,2020, 2021 ਅਤੇ 2022 ਬੈਚ) ਦੇ ਅਧਿਕਾਰੀਆਂ ਟ੍ਰੇਨੀ ਅਧਿਕਾਰੀਆਂ ਅਤੇ ਭਾਰਤੀ ਜਲ ਸੈਨਾ ਆਰਮਾਮੈਂਟ ਆਯੁਧ ਸੇਵਾ ਦੇ ਪ੍ਰੋਬੇਸ਼ਨਰੀ ਅਧਿਕਾਰੀਆਂ ਨੇ ਅੱਜ (29 ਮਾਰਚ, 2023) ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਨੇ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਕਿਹਾ ਕਿ ਸੰਚਾਰ ਸਰਕਾਰੀ ਨੀਤੀਆਂ, ਪ੍ਰੋਗਰਾਮਾਂ ਅਤੇ ਇਸ ਦੇ ਕੰਮਕਾਜ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨ ਦਾ ਮਹੱਤਵਪੂਰਨ ਕਾਰਕ ਹੈ। ਪ੍ਰਭਾਵੀ ਸੰਚਾਰ ਅਤੇ ਸਹੀ ਸੂਚਨਾ ਦੇ ਮਾਧਿਅਮ ਨਾਲ ਆਈਆਈਐੱਸ ਅਧਿਕਾਰੀ ਦੇਸ਼ ਦੀ ਪ੍ਰਗਤੀ ਵਿੱਚ ਨਾਗਰਿਕਾਂ ਨੂੰ ਸੂਚਿਤ ਭਾਗੀਦਾਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਸੂਚਨਾ ਦੇ ਵਿਆਪਕ ਅਤੇ ਤਤਕਾਲ ਪ੍ਰਸਾਰ ਦੇ ਨਾਲ ਹੀ ਸਮਾਨ ਰੂਪ ਨਾਲ ਤੇਜ਼ ਗਤੀ ਵਿੱਚ ਫਰਜ਼ੀ ਸੂਚਨਾ ਵੀ ਉਭਰ ਰਹੀ ਹੈ। ਇਹ ਚੁਣੌਤੀ ਹੈ। ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀ ਨੂੰ ਫਰਜ਼ੀ ਸਮਾਚਾਰਾਂ ਨਾਲ ਨਿਪਟਣ ਦੀ ਜ਼ਿੰਦੇਵਾਰੀ ਵੀ ਲੈਣੀ ਹੋਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਟੈਕਨੋਲੋਜੀ ਦਾ ਲਾਭ ਉਠਾਉਣ ਅਤੇ ਦੂਰਪ੍ਰਯੋਗ ਕੀਤੇ ਜਾਣ ਵਾਲੀ ਮੀਡੀਆ, ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ, ਵਿੱਚ ਝੂਠੀਆਂ ਕਹਾਣੀਆਂ ਘੜਨ ਦੀ ਪ੍ਰਵਿਰਤੀ ‘ਤੇ ਨਿਯੰਤਰਣ ਦੇ ਲਈ ਸਮਰਪਣ ਦੇ ਨਾਲ ਕੰਮ ਕਰਨ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀ ਆਲਮੀ ਮੰਚ ‘ਤੇ ਭਾਰਤ ਦਾ ਅਕਸ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰਤ ਨੇ ਹਮੇਸ਼ਾ ਵਿਸ਼ਵ ਨੂੰ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਮਾਨਵਤਾ ਦੇ ਲਈ ਸੱਭਿਆਚਾਰਕ ਸੰਦੇਸ਼ਾਂ ਦੇ ਮਾਧਿਅਮ ਨਾਲ ਭਾਰਤ ਦੀ ਸੌਫਟ ਪਾਵਰ ਦਾ ਪ੍ਰਸਾਰ ਇੱਕ ਮਹੱਤਵਪੂਰਨ ਖੇਤਰ ਹੈ ਜਿੱਥੇ ਅਧਿਕਾਰੀ ਬੜਾ ਪਰਿਵਤਰਨ ਲਿਆ ਸਕਦੇ ਹਨ।
ਰਾਸ਼ਟਰਪਤੀ ਨੇ ਭਾਰਤੀ ਜਲ ਸੈਨਾ ਆਰਮਾਮੈਂਟ ਸੇਵਾ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤੀ ਜਲ ਸੈਨਾ ਅਤੇ ਭਾਰਤੀ ਤੱਟ ਰੱਖਿਅਕ ਦੋਨਾਂ ਨੂੰ ਕੁਸ਼ਲ ਅਤੇ ਸੁਰੱਖਿਅਤ ਆਰਮਾਮੈਂਟ ਲੌਜਿਸਟਿਕਸ ਡਿਲਿਵਰੀ ਸਿਸਟਮ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਵਿੱਚ ਪ੍ਰਗਤੀ ਅਤੇ ਅਤਿਆਧੁਨਿਕ ਹਥਿਆਰਾਂ ਦੇ ਆਉਣ ਨਾਲ ਉਨ੍ਹਾਂ ਨੂੰ ਸਵਦੇਸ਼ੀਕਰਣ ਦੀ ਲਕਸ਼ ਪ੍ਰਾਪਤੀ ਵਿੱਚ ਇਨੋਵੇਸ਼ਨ ਦੇ ਪ੍ਰਯਾਸ ਕਰਨੇ ਚਾਹੀਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਦਹਾਕਿਆਂ ਵਿੱਚ ਸਵਦੇਸ਼ੀਕਰਣ ਦੀ ਦਿਸ਼ਾ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ ਗਿਆ ਹੈ, ਲੇਕਿਨ ਹੁਣ ਮੇਕ ਇਨ ਇੰਡੀਆ ਦੇ ਵਿਜ਼ਨ ਦੇ ਅਨੁਰੂਪ ਭਾਰਤ ਦੇ ਅੰਦਰ ਤਕਨੀਕੀ ਰੂਪ ਨਾਲ ਉੱਨਤ ਉਪਕਰਣ ਬਣਾ ਕੇ ਆਤਮਨਿਰਭਰਤਾ ਦਾ ਨਵਾਂ ਪੜਾਅ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਆਈਐੱਨਏਐੱਸ ਅਧਿਕਾਰੀਆਂ ਨੂੰ ਜਲ ਸੈਨਾ ਆਰਮਾਮੈਂਟ ਆਯੁਧ ਦੇ ਖੇਤਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਅਤੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਦਿਲੋਂ ਯੋਗਦਾਨ ਕਰਨ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਹਮੇਸ਼ਾ ਇਹ ਯਾਦ ਰੱਖਣ ਦੀ ਸਲਾਹ ਦਿੱਤੀ ਕਿ ਉਨ੍ਹਾਂ ਦੇ ਅਹੁਦੇ ਜ਼ਿੰਮੇਦਾਰੀ ਅਤੇ ਜਵਾਬਦੇਹੀ ਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹਰੇਕ ਫ਼ੈਸਲੇ ਅਤੇ ਕਾਰਵਾਈ ਨਾਲ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਨਾਗਰਿਕਾਂ ਦੇ ਜੀਵਨ ‘ਤੇ ਪ੍ਰਭਾਵ ਪਵੇਗਾ। ਇਸ ਲਈ ਲਕਸ਼ਾਂ ਨੂੰ ਦੇਸ਼ ਦੇ ਵਿਕਾਸ ਅਤੇ ਨਾਗਰਿਕਾਂ ਦੀ ਭਲਾਈ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਦੇ ਭਾਸ਼ਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੇ
************
ਡੀਐੱਸ/ਏਕੇ
(Release ID: 1912319)
Visitor Counter : 146