ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸਕਿੱਲ ਇੰਡੀਆ ਨੇ ਨਵੇਂ ਸੰਸਦ ਦੇ ਪ੍ਰੋਜੈਕਟ ਨਾਲ ਜੁੜੇ 910 ਤਰਖਾਣਾਂ ਨੂੰ ਪ੍ਰਮਾਣ ਪੱਤਰ ਦਿੱਤੇ
Posted On:
29 MAR 2023 3:12PM by PIB Chandigarh
‘ਆਤਮਨਿਰਭਰ ਭਾਰਤ’ ਦੀ ਇੱਕ ਉਦਾਹਰਣ ਦੇ ਰੂਪ ਵਿੱਚ, ਭਾਰਤ ਨੂੰ ਇਸ ਗੱਲ ‘ਤੇ ਮਾਣ ਹੈ ਕਿ ਨਵੇਂ ਸੰਸਦ, ਲੋਕਤੰਤਰ ਦਾ ਮੌਜੂਦਾ ਮੰਦਿਰ ਜੋ ਜਲਦ ਹੀ ਆਪਣੇ 100 ਸਾਲ ਪੂਰੇ ਕਰ ਰਿਹਾ ਹੈ ਉਸ ਨੂੰ ਹੁਣ ਸਾਡੇ ਹੀ ਲੋਕਾਂ ਸਾਡੇ ਆਪਣੇ ਕਾਰੀਗਰਾਂ ਦੁਆਰਾ ਬਣਾਇਆ ਜਾ ਰਿਹਾ ਹੈ। ਇਨ੍ਹਾਂ ਕਾਰੀਗਾਰਾਂ ਦੇ ਯਤਨਾਂ ਨੂੰ ਮਾਨਤਾ ਦਿੰਦੇ ਹੋਏ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦੀ ਸਰਪ੍ਰਸਤੀ ਵਿੱਚ ਕੰਮ ਕਰ ਰਹੇ ਫਰਨੀਚਰ ਅਤੇ ਫਿਟਿੰਗ ਸਕਿੱਲ ਕਾਉਂਸਿਲ (ਐੱਫਐੱਫਐੱਸਸੀ) ਨੇ ਐੱਨਡੀਐੱਮਸੀ ਅਧਿਕਾਰ ਖੇਤਰ ਅਤੇ ਨਾਰਸੀ ਗਰੁੱਪ ਦੇ ਸਹਿਯੋਗ ਨਾਲ ਪੂਰਵ ਸਿੱਖਿਆ ਨੂੰ ਮਾਨਤਾ (ਆਰਪੀਐੱਲ) ਪ੍ਰੋਗਰਾਮ ਦੇ ਤਹਿਤ 910 ਤਰਖਾਣਾਂ ਨੂੰ ਟ੍ਰੇਨਿੰਗ ਪ੍ਰਮਾਣ ਪੱਤਰ ਦਿੱਤਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਤਰਖਾਣਾਂ ਦੇ ਕੌਸ਼ਲ ਟ੍ਰੇਨਿੰਗ ਨੂੰ ਹੁਲਾਰਾ ਅਤੇ ਉਨ੍ਹਾਂ ਨੂੰ ਭਾਰਤ ਦੀ ਪ੍ਰਗਤੀ ਅਤੇ ਲੋਕਤੰਤਿਕ ਕਦਰਾਂ-ਕੀਮਤਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਨਵੇਂ ਸੰਸਦ ਭਵਨ ਦੇ ਲਈ ਇੱਕ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਵਿੱਚ ਸਮਰੱਥ ਬਣਾਉਣਾ ਹੈ।

ਇਹ ਪ੍ਰੋਗਰਾਮ ਸੰਸਦ ਵਿੱਚ ਆਯੋਜਿਤ ਕੀਤਾ ਗਿਆ ਅਤੇ ਇਸ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਏ) ਦੇ ਸੰਯੁਕਤ ਸਕੱਤਰ ਡਾ. ਕੇ ਦਿਵੇਦੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂਏ) ਵਿੱਚ ਸੰਯੁਤਕ ਸਕੱਤਰ ਸ਼੍ਰੀ ਦੀਪਕ ਅਗ੍ਰਵਾਲ, ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ)ਵਿੱਚ ਐੱਨਪੀਬੀ ਸ਼੍ਰੀ ਅਸ਼ਵਿਨੀ ਮਿੱਤਲ, ਰਾਸ਼ਟਰੀ ਵਿਵਸਾਇਕ ਸਿੱਖਿਆ ਅਤੇ ਟ੍ਰੇਨਿੰਗ ਪਰਿਸ਼ਦ (ਐੱਨਸੀਵੀਈਟੀ)
ਪੂਰਵ ਸਿੱਖਿਆ ਨੂੰ ਮਾਨਤਾ (ਆਰਪੀਐੱਲ) ਸਕਿੱਲ ਇੰਡੀਆ ਦੀ ਪ੍ਰਮੁੱਖ ਯੋਜਨਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ(ਪੀਐੱਮਕੇਵੀਵਾਈ) ਦਾ ਇੱਕ ਘਟਕ ਹੈ ਅਤੇ ਇੱਕ ਮੁਲਾਂਕਣ ਪ੍ਰਕਿਰਿਆ ਹੈ ਜਿਸ ਦਾ ਉਪਯੋਗ ਕਿਸੇ ਵਿਅਕਤੀ ਦੀ ਮੌਜੂਦਾ ਕੌਸ਼ਲ ਸਮਰੱਥਾ, ਗਿਆਨ ਅਤੇ ਅਨੁਭਵ ਦਾ ਮੁਲਾਂਕਣ ਕਰਨ ਦੇ ਲਈ ਕੀਤਾ ਜਾਂਦਾ ਹੈ ਜੋ ਰਸਮੀ ਤੌਰ ਤੇ ਗੈਰ-ਰਸਮੀ ਤੌਰ ਜਾਂ ਗੈਰ ਰਸਮੀ ਸਿੱਖਿਆ ਤੋਂ ਪ੍ਰਾਪਤ ਹੁੰਦਾ ਹੈ।
ਇਸ ਪ੍ਰੋਗਰਾਮ ਦੇ ਅੰਦਰ, ਉਮੀਦਵਾਰਾਂ ਦੇ ਸਮੁੱਚੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਪ੍ਰੀ-ਸਕ੍ਰੀਨਿੰਗ ਮਾਰਗਦਰਸ਼ਨ, ਸਲਾਹ-ਮਸ਼ਵਰੇ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਏ) ਦੇ ਕੋਲ ਵੱਖ-ਵੱਖ ਪ੍ਰੋਗਰਾਮ ਹਨ ਜੋ ਉਹ ਕੌਸ਼ਲ ਵਿਕਾਸ ਪਹਿਲ ਨੂੰ ਪੂਰਾ ਕਰਨ ਦੇ ਲਈ ਵੱਖ-ਵੱਖ ਸਰਕਾਰੀ ਏਜੰਸੀਆਂ ਨੂੰ ਦਿੰਦੇ ਹਨ।
ਨਾਰਸੀ ਗਰੁੱਪ ਦੇ ਨਾਲ ਮੰਤਰਾਲੇ ਨੇ ਪਹਿਲੇ ਵੱਖ-ਵੱਖ ਆਰਪੀਐੱਲ ਯੋਜਨਾਵਾਂ ਦੇ ਤਹਿਤ 6,000 ਤੋਂ ਅਧਿਕ ਤਰਖਾਣਾਂ ਨੂੰ ਟ੍ਰੇਡ ਕੀਤਾ ਹੈ। ਇਹ ਪ੍ਰਕਿਰਿਆ ਦੇਸ਼ ਦੇ ਅਨਿਯਮਿਤ ਕਾਰਜਬਲ ਦੀ ਦਕਸ਼ਤਾਵਾਂ ਨੂੰ ਮਾਨਕੀਕ੍ਰਿਤ ਰਾਸ਼ਟਰੀ ਕੌਸ਼ਲ ਯੋਗਤਾ ਫ੍ਰੇਮਵਰਕ (ਐੱਨਐੱਸਕਿਊਐੱਫ) ਦੇ ਨਾਲ ਰੱਖਣ ਵਿੱਚ ਮਦਦ ਕਰਦੀ ਹੈ ਤਾਕਿ ਰੋਜ਼ਗਾਰ ਦੇ ਅਵਸਰਾਂ ਨੂੰ ਵਧਾਇਆ ਜਾ ਸਕੇ ਅਤੇ ਕੌਸ਼ਲ ਸਬੰਧੀ ਅੰਤਰ ਨੂੰ ਘੱਟ ਕੀਤਾ ਜਾ ਸਕੇ।
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਏ) ਦੇ ਸੰਯੁਕਤ ਸਕੱਤਰ ਡਾ. ਕ੍ਰਿਸ਼ਣ ਕੁਮਾਰ ਦਿਵੇਦੀ ਨੇ ਕਿਹਾ ਕਿ ਸੰਸਦ ਭਵਨ ਭਾਰਤ ਦੀ ਸਮ੍ਰਿਧੀ ਲੋਕਤੰਤਰੀ ਵਿਰਾਸਤ ਦਾ ਪ੍ਰਤੀਕ ਹੈ ਅਤੇ ਇਹ ਭਾਰਤ ਦੇ ਸ਼ੌਰਿਆ ਅਤੇ ਗੌਰਵ ਦਾ ਪ੍ਰਤੀਕ ਹੈ। ਅੱਜ ਦਾ ਸਮਾਰੋਹ ਸਾਡੇ ਕਾਰਪੇਟਰਾਂ ਨੂੰ ਸਰਵਸ਼੍ਰੇਸ਼ਠ ਵਿਅਕਤੀਗਤ ਟ੍ਰੇਨਿੰਗ, ਰਸਮੀ ਪ੍ਰਮਾਣ ਪ੍ਰਤਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗਾ, ਜੋ ਕੌਸ਼ਲ ਸਮਰੱਥਾ ਦੀ ਪਹਿਚਾਣ ਨੂੰ ਸਮਰੱਥ ਕਰੇਗਾ ਅਤੇ ਨਵੇਂ ਸੰਸਦ ਭਵਨ ਵਿੱਚ ਇੱਕ ਸ਼ਿਖਰ ਪੱਧਰੀ ਬੁਨਿਆਦੀ ਢਾਂਚਾ ਸਥਾਪਿਤ ਕਰਨ ਵਿੱਚ ਸਹਾਇਤਾ ਕਰੇਗਾ। ਹਾਲਾਂਕਿ ਇਹ ਟ੍ਰੇਨਿੰਗ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਉਮੀਦਵਾਰਾਂ ਦੇ ਲਈ ਸੰਭਾਵਨਾਵਾਂ ਵਿੱਚ ਵੀ ਵਾਧਾ ਕਰੇਗਾ। ਉਨ੍ਹਾਂ ਨੇ ਕਿਹਾ ਇਸ ਟ੍ਰੇਨਿੰਗ ਦੇ ਨਾਲ, ਸਾਡੇ ਤਰਖਾਣ ਦੇ ਕੋਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਅਤੇ ਉਦਯੋਗ ਦੀਆਂ ਮੰਗਾਂ ਨੂੰ ਪੂਰਾ ਕਰਨ ਵਾਲੀ ਪ੍ਰਸਿੱਧ ਪ੍ਰੋਜੈਕਾਟਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੋਵੇਗੀ। ਇਹ ਪਹਿਲ ਇੱਕ ਕੁਸ਼ਲ ਕਾਰਜਬਲ ਬਣਾਉਣ ਦੇ ਲਈ ਸਰਕਾਰ ਦੀ ਪਹਿਲ ਨੂੰ ਰੇਖਾਂਕਿਤ ਕਰਦੀ ਹੈ ਜੋ ਸਾਡੇ ਦੇਸ਼ ਦੇ ਵਾਧੇ ਅਤੇ ਵਿਕਾਸ ਨੂੰ ਅੱਗੇ ਵਧਾ ਸਕਦੀ ਹੈ।
ਇਸ ਪ੍ਰੋਜੈਕਟ ਦਾ ਉਦੇਸ਼ ਉਮੀਦਵਾਰਾਂ ਨੂੰ ਅਸਥਿਰ ਨੌਕਰੀ ਬਜ਼ਾਰ ਵਿੱਚ ਉਨ੍ਹਾਂ ਦਾ ਮਹੱਤਵ ਵਧਾਉਣ ਦੇ ਲਈ ਪ੍ਰਮਾਣਿਤ ਕਰਨਾ ਹੈ ਅਤੇ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦੇ ਲਈ ਪ੍ਰੋਤਸਾਹਿਤ ਕਰਨਾ ਹੈ। ਅੱਗੇ ਵਧਦੇ ਹੋਏ ਵਰਕਰਾਂ ਨੂੰ ਨਿਰਮਾਣ, ਬਿਜਲੀ ਪਲੰਬਿੰਗ, ਮਿੱਟੀ ਦੇ ਬਰਤਨਾਂ ਅਤੇ ਹੋਰ ਕਈ ਕਾਰੋਬਾਰਾਂ ਵਿੱਚ ਕੌਸ਼ਲ ਪ੍ਰਦਾਨ ਕੀਤਾ ਜਾਵੇਗਾ। ਇਹ ਨਾ ਕੇਵਲ ਉਨ੍ਹਾਂ ਨੂੰ ਡਿਜੀਟਲ ਸਾਖਰਤਾ ਅਤੇ ਉੱਦਮਸ਼ੀਲਤਾ ਦੇ ਅਵਸਰਾਂ ਤੋਂ ਜਾਣੂ ਕਰਵਾਏਗਾ ਬਲਕਿ ਉਨ੍ਹਾਂ ਨੂੰ ਤਕਨੀਕੀ ਕੌਸ਼ਲ ਵਿੱਚ ਵੀ ਉੱਨਤ ਕਰੇਗਾ।
****
ਐੱਨਬੀ/ਏਕੇ
(Release ID: 1912313)
ਵਿਜ਼ੀਟਰ ਕਾਊਂਟਰ : 137