ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਵਿਸ਼ਵਵਿਆਪੀ ਸਵੀਕ੍ਰਿਤੀ ’ਤੇ ਦੋ ਦਿਨਾਂ ਨਿਕਸੀ ਪ੍ਰੋਗਰਾਮ ਦੇ ਪੁਰਵਲੋਕਨ ਪ੍ਰੋਗਰਾਮ ਵਿੱਚ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਨੇ ਕਿਹਾ- ਭਾਰਤ ਵਿੱਚ ਡਿਜੀਟਲ ਖਾਈ ਨੂੰ ਸਮਾਪਤ ਕਰਨ ਲਈ ਬਹੁ-ਭਾਸ਼ਾਈ ਇੰਟਰਨੈਟ ਪ੍ਰਦਾਨ ਕਰਨਾ ਮਹੱਤਵਪੂਰਨ ਹੈ
Posted On:
27 MAR 2023 8:37PM by PIB Chandigarh
ਪ੍ਰਮੁੱਖ ਨੁਕਤੇ
. ਡਿਜੀਟਲ ਸਮਾਵੇਸ਼ਨ ਨੂੰ ਲੈ ਕੇ ਵਿਸ਼ਵਵਿਆਪੀ ਸਵੀਕ੍ਰਿਤੀ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਚਾਰ ਕਰਨ ਲਈ ਇਸ ਸਾਲ ਭਾਰਤ ਨੂੰ ਲੀਡਰ ਦੇ ਰੂਪ ਵਿੱਚ ਚੁਣਿਆ ਗਿਆ ਹੈ।
. ਵਿਸ਼ਵ ਪੱਧਰ ’ਤੇ ਮਨਾਏ ਜਾ ਰਹੇ ਇਸ ਪਹਿਲੇ ਵਿਸ਼ਵਵਿਆਪੀ ਸਵੀਕ੍ਰਿਤੀ ਦਿਵਸ ਦਾ ਉਦੇਸ਼ ਸਮਾਵੇਸ਼ੀ ਅਤੇ ਬਹੁ-ਭਾਸ਼ਾਈ ਇੰਟਰਨੈੱਟ ਲਈ ਯਤਨ ਕਰਨਾ ਹੈ।
. ਇਸ ਦੋ ਦਿਨਾਂ ਪ੍ਰੋਗਰਾਮ ਦਾ ਆਯੋਜਨ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਇੱਕ ਗੈਰ-ਲਾਭਕਾਰੀ ਕੰਪਨੀ-ਨੈਸ਼ਨਲ ਇੰਟਰਨੈੱਟ ਐਕਸਚੇਂਜ ਆਵ੍ ਇੰਡੀਆ (ਨਿਕਸੀ) 27-28 ਮਾਰਚ, 2023 ਨੂੰ ਕਰ ਰਹੀ ਹੈ।
ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੇ ਐਡੀਸ਼ਨਲ ਸਕੱਤਰ ਸ਼੍ਰੀ ਭੁਵਨੇਸ਼ ਕੁਮਾਰ ਨੇ ਵਿਸ਼ਵਵਿਆਪੀ ਸਵੀਕ੍ਰਿਤੀ ਦਿਵਸ ਦਾ ਜਸ਼ਨ ਮਨਾਉਣ ਲਈ ਭਾਰਤ ਨੂੰ ਸਹੀ ਜਗ੍ਹਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਡਿਜੀਟਲ ਖਾਈ ਨੂੰ ਸਮਾਪਤ ਕਰਨ ਲਈ ਇੱਕ ਬਹੁਭਾਸ਼ਾਈ ਇੰਟਰਨੈੱਟ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਨਾ ਮਹੱਤਵਪੂਰਨ ਹੈ। ਸ਼੍ਰੀ ਭੁਵਨੇਸ਼ ਕੁਮਾਰ ਨੇ ਅੱਜ ਵਿਸ਼ਵਵਿਆਪੀ ਸਵੀਕ੍ਰਿਤੀ ਦਿਵਸ ’ਤੇ ਆਯੋਜਿਤ ਦੋ ਦਿਨਾਂ ਪ੍ਰੋਗਰਾਮ ਦੇ ਪੂਰਵਲੋਕਨ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦਾ ਆਯੋਜਨ ਨੈਸ਼ਨਲ ਇੰਟਰਨੈੱਟ ਐਕਸਚੇਂਜ ਆਵ੍ ਇੰਡੀਆ (ਨਿਕਸੀ) ਨੇ ਕੀਤਾ ਸੀ। ਇਹ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਇੱਕ ਗੈਰ-ਲਾਭਕਾਰੀ ਕੰਪਨੀ ਹੈ।
27 ਅਤੇ 28 ਮਾਰਚ ਨੂੰ ਆਯੋਜਿਤ ਹੋ ਰਹੇ ਇਸ ਪ੍ਰੋਗਰਾਮ ਦਾ ਉਦੇਸ਼ ਸਮਾਵੇਸ਼ੀ ਅਤੇ ਬਹੁਭਾਸਾਈ ਇੰਟਰਨੈੱਟ ਲਈ ਸਹਿਯੋਗਾਤਮਕ ਯਤਨ ਕਰਨਾ ਹੈ। ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵੀ ਇਸ ਵਿਲੱਖਣ ਪਹਿਲ ਦੀ ਸ਼ਲਾਘਾ ਕੀਤੀ ਹੈ।
ਸ਼੍ਰੀ ਭੁਵਨੇਸ਼ ਕੁਮਾਰ ਨੇ ਵਿਸ਼ਵਵਿਆਪੀ ਸਵੀਕ੍ਰਿਤੀ ਦੇ ਮਹੱਤਵ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ, ‘ਭਾਰਤ ਜਿੱਥੇ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, 22 ਸਰਕਾਰੀ ਭਾਸ਼ਾਵਾਂ ਵਿੱਚ ਡੋਮੇਨ ਨਾਮ ਉਪਲਬਧ ਕਰਵਾਉਣ ਵਿੱਚ ਸਫਲ ਰਿਹਾ ਹੈ ਅਤੇ ਇਹ ਇੱਕ ਵੱਡੀ ਉਪਲਬਧੀ ਹੈ। ਦੇਸ਼ ਵਿੱਚ ਸਭ ਤੋਂ ਵਧ ਇੰਟਰਨੈੱਟ ਉਪਭੋਗਤਾ ਹਨ, ਪਰ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਭਾਸ਼ਾ ਦੀ ਰੁਕਾਵਟ, ਜੋ ਅੰਗਰੇਜ਼ੀ ਨਹੀਂ ਬੋਲਦੇ ਹਨ, ਵੱਡੀ ਗਿਣਤੀ ਵਿੱਚ ਗੈਰ-ਉਪਭੋਗਤਿਆਂ ਦੇ ਹੋਣ ਦੇ ਅਧਾਰ ਹਨ। ਇਹ ਬਹਤੁ ਮਹੱਤਵਪੂਰਨ ਹੈ ਕਿ ਅਸੀਂ ਨਾ ਸਿਰਫ਼ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰੀਏ, ਬਲਕਿ ਮੂਲ ਭਾਸ਼ਾਵਾਂ ਵਿੱਚ ਈਮੇਲ ਅਤੇ ਵੈੱਬਸਾਈਟ ਵੀ ਬਣਾਈਏ। ਮੌਜੂਦਾ ਡਿਜੀਟਲ ਖਾਈ ਨੂੰ ਸਮਾਪਤ ਕਰਨ ਲਈ ਇੱਕ ਬਹੁ-ਭਾਸ਼ਾਈ ਇੰਟਰਨੈੱਟ ਉਪਭੋਗਤਾਵਾਂ ਇੰਟਰਫੇਸ ਪ੍ਰਦਾਨ ਕਰਨਾ ਮਹੱਤਵਪੂਰਨ ਹੈ। ਵਿਸ਼ਵ ਵਿਆਪੀ ਸਵੀਕ੍ਰਿਤੀ ਦੇ ਮਾਧਿਅਮ ਨਾਲ ਅਸੀਂ ਗੈਰ-ਇੰਟਰਨੈੱਟ ਉਪਭੋਗਤਾਵਾਂ ਦੇ ਨਾਲ ਜੁੜ ਸਕਦੇ ਹਨ ਅਤੇ ਦੇਸ਼ ਅਤੇ ਪੂਰੇ ਵਿਸ਼ਵ ਵਿੱਚ ਡਿਜੀਟਲ ਸਮਾਵੇਸ਼ਨ ਨੂੰ ਉਤਸ਼ਾਹਿਤ ਕਰ ਸਕਦੇ ਹਾਂ।
ਖਾਸ ਤੌਰ ’ਤੇ ਭਾਰਤ, ਜੋ ਕਿ ਤੇਜ਼ੀ ਨਾਲ ਇੱਕ ਡਿਜੀਟਲ ਅਰਥਵਿਵਸਥਾ ਵਿੱਚ ਬਦਲ ਰਿਹਾ ਹੈ, ਨੂੰ ਇਸ ਸਾਲ ਡਿਜੀਟਲ ਸਮਾਵੇਸ਼ਨ ਦੇ ਲਈ ਵਿਸ਼ਵ ਵਿਆਪੀ ਸਵੀਕ੍ਰਿਤੀ ਨੂੰ ਉਤਸ਼ਾਹਿਤ ਕਰਨ ਅਤੇ ਇਸ ਦਾ ਪ੍ਰਚਾਰ ਕਰਨ ਦੇ ਲਈ ਲੀਡਰ ਦੇ ਰੂਪ ਵਿੱਚ ਚੁਣਿਆ ਗਿਆ ਹੈ। ਇਹ ਆਯੋਜਨ ਜਾਗਰੂਕਤਾ ਵਧਾਉਣ ਲਈ ਵਿਚਾਰ ਉਕਸਾਉਣ ਵਾਲੇ, ਸਾਰਥਕ ਅਤੇ ਨਤੀਜੀ-ਮੁਖੀ ਸੰਵਾਦ ਸ਼ੁਰੂ ਕਰਨ, ਭਾਸ਼ਾ ਦੀ ਰੁਕਾਵਟਾਂ ਨੂੰ ਸਮਾਪਤ ਕਰਨ ਅਤੇ ਵੱਡੀ ਆਬਾਦੀ ਲਈ ਇੰਟਰਨੈੱਟ ਨੂੰ ਅਸਾਨ ਬਣਾਉਣ ਅਤੇ ਹਰ ਇੱਕ ਨਾਗਰਿਕ ਨੂੰ ਆਰਥਿਕ ਪ੍ਰਗਤੀ ਦੇ ਦਾਇਰੇ ਵਿੱਚ ਲਿਆਉਣ ਨੂੰ ਲੈ ਕੇ ਆਪਣੀ ਤਰ੍ਹਾਂ ਦਾ ਪਹਿਲਾ ਯਤਨ ਹੈ।
ਇਸ ਆਯੋਜਨ ਦੇ ਪਹਿਲੇ ਦਿਨ ਕਈ ਪਤਵੰਤੇ ਅਤੇ ਚਿੰਤਕ ਮੌਜੂਦ ਸਨ। ਇਨ੍ਹਾਂ ਵਿੱਚ ਆਈਸੀਏਐੱਨਐੱਨ ਦੇ ਬੋਰਡ ਡਾਇਰੈਕਟਰ ਐਡਮਨ ਚੁੰਗ, ਯੂਏਐੱਸਜੀ ਦੇ ਪ੍ਰਧਾਨ ਅਜੈ ਦਾਤਾ,ਆਈਸੀਏਐੱਨਐੱਨ-ਏਪੇਕ ਦੇ ਵਾਈਸ ਪ੍ਰੈਜ਼ੀਡੈਂਸ ਅਤੇ ਐੱਮਡੀ ਜਿਆ-ਰੋਂਗ ਲੋ , ਨਿਕਸੀ ਦੇ ਸੀਈਓ ਅਨਿਲ ਕੁਮਾਰ ਜੈਨ, ਮੰਤਰਾਲੇ ਵਿੱਚ ਵਿਗਿਆਨਿਕ ਜੀ ਆਸ਼ਾ ਨੰਗੀਆ, ਇੰਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਇੰਟਰਨੈੱਟ ਗਵਰਨੈਂਸ ਡਿਵੀਜ਼ਨ ਦੇ ਵਿਗਿਆਨਿਕ ‘ਈ’ ਟੀ ਸੰਤੋਸ਼, ਆਈਸੀਏਐੱਨਐੱਨ ਦੇ ਸਟੈਕਹੋਲਡਰ ਜੁੜਾਵ ਦੇ ਸੀਨੀਅਰ ਡਾਇਰੈਕਟਰ ਨਿਤਿਨ ਵਾਲੀ ਅਤੇ ਹੋਰ ਸ਼ਾਮਲ ਸਨ, ਜਿਨ੍ਹਾਂ ਨੇ ਵਿਦਿਆਰਥੀਆਂ, ਡਿਵੈਲਪਰਸ, ਖੋਜਕਰਤਾ, ਸਮੱਗਰੀ ਨਿਰਮਾਤਾ, ਭਾਗੀਦਾਰਾਂ ਤੇ ਹੋਰ ਮਹਿਮਾਨਾਂ ਦੇ ਨਾਲ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ।
ਆਈਸੀਏਐੱਨਐੱਨ ਦੇ ਏਪੇਕ ਵਾਈਸ ਪ੍ਰੈਜ਼ੀਡੈਂਸ ਅਤੇ ਐੱਮਡੀ ਜਿਯਾ-ਰੋਂਗ ਲੋ ਨੇ ਇੱਕ ਸੈਸ਼ਨ ਦੇ ਆਪਣੇ ਸੰਬੋਧਨ ਵਿੱਚ ਕਿਹਾ, “ਯੂਏ ਅਗਲੇ 100 ਕਰੋੜ ਲੋਕਾਂ ਨੂੰ ਔਨਲਾਈਨ ਉਪਯੋਗਕਰਤਾ ਬਣਾਉਣ ਵਿੱਚ ਸਹਾਇਤਾ ਕਰਨ ਲਈ ਭਾਸ਼ਾ ਦੀ ਰੁਕਾਵਟਾਂ ਨੂੰ ਖ਼ਤਮ ਕਰ ਦੇਵੇਗਾ। ਸਾਨੂੰ ਉਦਯੋਗ, ਵਿਸ਼ੇਸ਼ ਤੌਰ ’ਤੇ ਭਾਰਤੀ ਟੈਕਨੋਲਜੀ ਕੰਪਨੀਆਂ ਨੂੰ ਵੱਖ-ਵੱਖ ਸਕ੍ਰਿਪਟਾਂ ਵਿੱਚ ਡੋਮੇਨ ਨਾਮ ਸਵੀਕਾਰ ਕਰਨ ਲਈ ਜਾਗਰੂਕਤਾ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਮੈਂਨੂੰ ਵਿਸ਼ਵਾਸ ਹੈ ਕਿ ਬਹੁ-ਭਾਸ਼ਾਈ ਇੰਟਰਨੈੱਟ ਲਈ ਭਾਰਤ ਦੀ ਸੋਚ ਸਾਕਾਰ ਹੋਵੇਗੀ ਅਤੇ ਇਹ ਵਿਸ਼ਵ ਲਈ ਇੱਕ ਸਫ਼ਲ ਘਟਨਾ ਹੋਵੇਗੀ।”
ਇਸ ਪ੍ਰੋਗਰਾਮ ਦੇ ਪਹਿਲੇ ਦਿਨ ਪ੍ਰਾਸਂਗਿਕ ਅਤੇ ਮਹੱਤਵਪੂਰਨ ਵਿਸ਼ਿਆਂ ‘ਤੇ ਆਕਰਸ਼ਕ ਸੈਸ਼ਨਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਵਿੱਚ ਯੂਨੀਵਰਸਲ ਸਵੀਕ੍ਰਿਤੀ (ਯੂਏ) ਦੀ ਪਹਿਚਾਣ, ‘ਆਪਣੀ ਵੈੱਬਸਾਈਟ ਨੂੰ ਯੂਨੀਵਰਸਲ ਸਵੀਕ੍ਰਿਤੀ ਦੇ ਯੋਗ ਬਣਾਉਣਾ, ਅੱਗੇ ਦਾ ਰਸਤਾ, ‘ਭਾਰਤ ਵਿੱਚ ਯੂਨੀਵਰਸਲ ਸਵੀਕ੍ਰਿਤੀ ਕੰਮ, ‘ਭਾਰਤ ਵਿੱਚ ਬਹੁ-ਸੱਭਿਆਚਾਰਕ ਸਮਾਜ ਦੇ ਲਈ ਯੂਏ ਦਾ ਮਹੱਤਵ’ ਅਤੇ ਹੋਰ ਸ਼ਾਮਲ ਹਨ।
ਯੂਨੀਵਰਸਲ ਸਵੀਕ੍ਰਿਤੀ ਦਾ ਅਰਥ ਕੰਪਿਊਟਿੰਗ ਡਿਵਾਈਸਾਂ, ਓਪਰੇਟਿੰਗ ਸਿਸਟਮਾਂ, ਬ੍ਰਾਉਜ਼ਰਾਂ, ਸੋਸ਼ਲ ਮੀਡੀਆ ਜਾਂ ਈ-ਕਾਮਰਸ ਨੂੰ ਅੰਗਰੇਜ਼ੀ ਤੋਂ ਇਲਾਵਾ ਸਥਾਨਕ ਭਾਸ਼ਾ ਵਿੱਚ ਨਿਰਦੇਸ਼ਾਂ ਨੂੰ ਸਵੀਕਾਰ ਕਰਨ ਦੀ ਇਜਾਜ਼ਤ ਦੇਣ ਲਈ ਇੱਕ ਟੈਕਨੋਲੋਜੀ ਵਾਤਾਵਰਣ ਦਾ ਨਿਰਮਾਣ ਕਰਨਾ ਹੈ। ਇਸ ਦੇ ਨਾਲ ਲਿਪੀ, ਭਾਸ਼ਾ ਜਾਂ ਅੱਖਰ ਦੀ ਲੰਬਾਈ ਦੀ ਪਰਵਾਹ ਕੀਤੇ ਬਿਨਾਂ ਮਾਨਤਾ ਡੋਮੇਨ ਨਾਮ ਅਤੇ ਈਮੇਲ ਪਤਾ ਸੁਨਿਸ਼ਚਿਤ ਕਰਨਾ ਹੈ। ਭਾਰਤ ਨੇ ਛੇਤੀ ਹੀ 1 ਟ੍ਰਿਲੀਅਨ ਅਮਰੀਕੀ ਡਾਲਰ ਦੀ ਡਿਜੀਟਲ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ ਅਤੇ ਦੇਸ਼ ਲਈ ਇਹ ਮਹੱਤਵਪੂਰਨ ਹੈ ਕਿ ਯੂਏ ਦੇ ਨਾਲ ਡਿਜੀਟਲ ਸਮਾਵੇਸ਼ਨ ਦਾ ਦਾਇਰਾ ਵਧਾਇਆ ਜਾਵੇ। ਇਸ ਟੀਚੇ ਨੂੰ ਪ੍ਰਾਪਤ ਕਰਨ ਨਾਲ ਇਹ ਸੁਨਿਸ਼ਚਿਤ ਹੋ ਜਾਵੇਗਾ ਕਿ ਹਰ ਇੱਕ ਭਾਰਤੀ ਦੇ ਕੋਲ ਕਿਸੇ ਵੀ ਭਾਸ਼ਾ ਵਿੱਚ ਡੋਮੇਨ ਨਾਮ ਅਤੇ ਈਮੇਲ ਪਤਾ ਚੁਣ ਕੇ ਇੰਟਰਨੈੱਟ ਦੀ ਪੂਰੀ ਸਮਾਜਿਕ ਅਤੇ ਆਰਥਿਕ ਸ਼ਕਤੀ ਦਾ ਅਨੁਭਵ ਕਰਨ ਦੀ ਸਮਰੱਥਾ ਹੈ, ਜੋ ਉਨ੍ਹਾਂ ਦੀ ਰੁਚੀਆਂ, ਵਪਾਰ, ਸੰਸਕ੍ਰਿਤੀ, ਭਾਸ਼ਾ ਅਤੇ ਲਿਪੀ ਦੇ ਨਾਲ ਸਭ ਤੋਂ ਵਧੀਆ ਤਰ੍ਹਾਂ ਨਾਲ ਮੇਲ ਖਾਂਦੀਆਂ ਹਨ।
ਯੂਏਐੱਸਜੀ ਅਤੇ ਆਈਸੀਏਐੱਨਐੱਨ ਦੁਆਰਾ ਵਿਸ਼ਵ ਪੱਧਰ ’ਤੇ 28 ਮਾਰਚ ਨੂੰ ਯੂਏ ਦਿਵਸ ਦਾ ਆਯੋਜਨ ਕੀਤਾ ਜਾਵੇਗਾ। ਇਸ ਦਾ ਉਦੇਸ਼ ਸਿਖਰ ਟੈਕਨੋਲੋਜੀ ਅਤੇ ਭਾਸ਼ਾ ਭਾਈਚਾਰਿਆਂ, ਕੰਪਨੀਆਂ , ਸਰਕਾਰਾਂ ਅਤੇ ਡੀਐੱਨਐੱਸ ਉਦਯੋਗ ਦੇ ਹਿਤਧਾਰਕਾਂ ਨੂੰ ਇਕਠੇ ਲਿਆਉਣਾ ਹੈ, ਜਿਸ ਨਾਲ ਯੂਏ ਦੇ ਲਾਭਾਂ ਅਤੇ ਉਹ ਆਪਣੀ ਪ੍ਰਣਾਲੀਆਂ ਨੂੰ ਯੂਏ ਯੋਗ ਕਿਵੇਂ ਬਣਾ ਸਕਦੇ ਹਨ, ਇਸ ਨੂੰ ਬਿਹਤਰ ਢੰਗ ਨਾਲ ਸਮਝ ਸਕਣ। ਇਸ ਦੇ ਇਲਾਵਾ ਇਹ ਦੱਸਿਆ ਗਿਆ ਕਿ ਵਿਸ਼ਵ ਯੂਨੀਵਰਸਲ ਸਵੀਕ੍ਰਿਤੀ ਦਿਵਸ ਪ੍ਰੋਗਰਾਮ ਵਿੱਚ 50 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ।
*****
ਆਰਕੇਜੇ/ਡੀਕੇ
(Release ID: 1912180)
Visitor Counter : 109