ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
“ਟੀਡੀਬੀ-ਡੀਐੱਸਟੀ ਉਦਯੋਗਿਕ ਭੰਗ, ਫਲੈਕਸ ਅਤੇ ਨੈਟਲ ਆਦਿ ਵਰਗੀ ਖੇਤੀਬਾੜੀ ਰਹਿੰਦ-ਖੂੰਹਦ ਨਾਲ ਤਿਆਰ ਕੀਤੇ ਜਾਣ ਵਾਲੇ ਫਾਈਬਰ ਦੇ ਵਿਕਾਸ ਅਤੇ ਵਪਾਰ ਲਈ ਮੈਸਰਜ਼ ਸਾਹੀ ਫੈਬ ਪ੍ਰਾਈਵੇਟ-ਲਿਮਿਟਿਡ ਦਾ ਸਮਰਥਨ ਕਰਦਾ ਹੈ”
“ਟੀਡੀਬੀ-ਡੀਐੱਸਟੀ ਕਚਰਾ ਮੁਕਤ ਸ਼ਹਿਰ ਬਣਾਉਣ ਦੀ ਦਿਸ਼ਾ ਵਿੱਚ ਕੀਤੇ ਜਾਣ ਵਾਲੀ ਪਹਿਲਾਂ ਦੇ ਉਦਯੋਗਿਕ ਦਖਲਅੰਦਾਜ਼ੀ ਦੇ ਤਹਿਤ ਉਦਯੋਗਿਕ ਹੈਂਪ ਤੋਂ ਕੱਢਣ ਜਾਣ ਵਾਲੇ ਫਾਈਬਰ ਦੇ ਵਿਕਾਸ ਅਤੇ ਵਪਾਰ ਦਾ ਵਿਤਪੋਸ਼ਣ ਕਰਦਾ ਹੈ”
“ਟੀਡੀਬੀ-ਡੀਐੱਸਟੀ ਹੋਰ ਉਪਯੋਗਾਂ ਸਹਿਤ ਉਦਯੋਗਿਕ ਰਹਿੰਦ-ਖੂੰਹਦ ਤੋਂ ਫਾਈਬਰ ਵਿਕਸਿਤ ਕਰਨ ਲਈ ਦਿੱਲੀ ਸਥਿਤ ਇੱਕ ਹੋਰ ਸਟਾਰਟ-ਅੱਪ ਦੀ ਮਦਦ ਕਰਦਾ ਹੈ”
Posted On:
29 MAR 2023 10:32AM by PIB Chandigarh
ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੇ ਤਹਿਤ ਅਤੇ ‘ਸਵੱਛਤਾ’ ਨੂੰ ਕੇਂਦਰ ਵਿੱਚ ਰੱਖਦੇ ਹੋਏ ਸਾਡੇ ਸਾਰੇ ਸ਼ਹਿਰਾਂ ਨੂੰ ‘ਕਚਰਾ ਮੁਕਤ’ਬਣਾਉਣ ਦੇ ਪ੍ਰਤੀ ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਨਿਯਾਮਕ ਸੰਸਥਾ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਨੇ ਉਨ੍ਹਾਂ ਸਾਰੀ ਭਾਰਤੀ ਕੰਪਨੀਆਂ ਤੋਂ ਅਰਜ਼ੀਆਂ ਮੰਗੀਆਂ ਹਨ, ਜਿਨ੍ਹਾਂ ਦੇ ਕੋਲ ਰਹਿੰਦ ਖੂੰਹਦ ਪ੍ਰਬੰਧਨ ਖੇਤਰ ਵਿੱਚ ਇਨੋਵੇਸ਼ਨ/ਸਵਦੇਸ਼ੀ ਟੈਕਨੋਲੋਜੀਆਂ ਵਪਾਰ ਪੱਧਰ ’ਤੇ ਮੌਜੂਦ ਹਨ। ਪ੍ਰਸਤਾਵ ਦਾ ਟੀਚਾ ਭਾਰਤੀ ਸ਼ਹਿਰਾਂ ਨੂੰ ਕਚਰਾ ਮੁਕਤ ਬਣਾਉਣਾ ਹੈ ਅਤੇ ਨਾਲ ਹੀ ਟੈਕਨੋਲੋਜੀ ਦੇ ਇਸਤੇਮਾਲ ਨਾਲ ਕੂੜੇ ਨੂੰ ਸੰਪਦਾ ਵਿੱਚ ਪਰਵਰਤਿਤ ਕਰਨਾ, ਯਾਨੀ ਵੇਸਟ ਟੂ ਵੈਲਥ ਹੈ।
ਅੱਜ ਟੈਕਨੋਲੋਜੀ ਵਿਕਾਸ ਬੋਰਡ ਨੇ ਇਸ ਪਹਿਲ ਦੇ ਤਹਿਤ ਪਹਿਲੇ ਸਮਝੌਤੇ ’ਤੇ ਹਸਤਾਖਰ ਕੀਤੇ। ਟੀਡੀਬੀ ਨੇ ‘ਉਦਯੋਗਿਕ ਭੰਗ, ਫਲੈਕਸ ਅਤੇ ਨੈਟਲ ਆਦਿ ਵਰਗੇ ਖੇਤੀਬਾੜੀ ਰਹਿੰਦ-ਖੂੰਹਦ ਨਾਲ ਤਿਆਰ ਕੀਤੇ ਜਾਣ ਵਾਲੇ ਫਾਈਬਰ’ ਦੇ ਵਿਕਾਸ ਅਤੇ ਵਪਾਰ ਲਈ ਮੈਸਰਜ਼ ਸਾਹੀ ਫੈਬ ਪ੍ਰਾਈਵੇਟ ਲਿਮਿਟਿਡ ਦੇ ਨਾਲ ਸਮਝੌਤਾ ਕੀਤਾ ਹੈ। ਬੋਰਡ ਨੇ ਸੰਕਲਪ ਕੀਤਾ ਹੈ ਕਿ ਉਸ ਪ੍ਰੋਜੈਕਟ ਦੀ ਕੁੱਲ ਲਾਗਤ 2.08 ਕਰੋੜ ਰੁਪਏ ਵਿੱਚੋਂ 1.38 ਕਰੋੜ ਰੁਪਏ ਦੀ ਮਦਦ ਕਰੇਗਾ।
ਉਦਯੋਗਿਕ ਭੰਗ (ਆਈ ਹੈਂਪ) ਕੈਨਾਬਿਸ ਸੈਟੀਵਾ ਦੀ ਕਿਸਮਾਂ ਨਾਲ ਬਣਿਆ ਹੋਇਆ ਹੈ, ਜਿਸ ਵਿੱਚ 0.3 ਪ੍ਰਤੀਸ਼ਤ ਤੋਂ ਘੱਟ ਟੈਟਰਾ ਹਾਈਡਰੋ ਕੈਨਾਬਿਨੋਲ (ਟੀਐੱਚਸੀ) ਹੁੰਦਾ ਹੈ। ਛੋਟੇ ਭੂਰੇ ਰੰਗ ਦੇ ਬੀਜ (ਆਈ-ਹੈਂਪ) ਵਿੱਚ ਪ੍ਰੋਟੀਨ, ਫਾਈਬਰ ਅਤੇ ਸਿਹਤਮੰਦ ਫੈਟੀ ਐਸਿਡ ਵਾਲਾ ਇੱਕ ਸਮ੍ਰਿੱਧ ਪੋਸ਼ਟਿਕ ਭੋਜਨ ਹੁੰਦਾ ਹੈ, ਜਿਸ ਵਿੱਚ ਓਮੈਗਾ-3 ਅਤੇ ਓਮੈਗਾ-6 ਸ਼ਾਮਲ ਹਨ। ਇਹ ਕਈ ਬਿਮਾਰੀਆਂ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਅਤੇ ਦਿਲ, ਚਮੜੀ ਅਤੇ ਜੋੜਾਂ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ।
ਇਸ ਤੋਂ ਇਲਾਵਾ, ਸਟੈਮ ਵਿੱਚ ਵੱਖ-ਵੱਖ ਗੁਣ ਹੁੰਦੇ ਹਨ, ਜਿਵੇਂ ਕਿ ਐਂਟੀਬੈਕਟੀਰੀਅਲ ਗੁਣ, ਹੇਮੀਸੈਲੁਲੋਜ਼. ਪੈਕਟਿਨ, ਲਿਗਨਿਨ ਆਦਿ। ਇਨ੍ਹਾਂ ਗੁਣਾਂ ਨਾਲ ਭਰਪੂਰ ਇਸ ਦੀ ਸਰੰਚਨਾ ਦੇ ਕਾਰਨ ਪਰਾ-ਬੈਂਗਨੀ ਕਿਰਨਾਂ ਦੀ ਰੋਕਥਾਮ ਹੁੰਦੀ ਹੈ, ਜਦਕਿ ਇਹ ਕਪਾਹ ਦੀ ਤੁਲਨਾ ਵਿੱਚ ਖੇਤੀ ਵਿੱਚ ਘੱਟ ਮਾਤਰਾ ਵਿੱਚ ਪਾਣੀ ਦੀ ਖਪਤ ਕਰਦਾ ਹੈ, ਘੱਟ ਕਾਰਬਨ ਡਾਈਆਕਸਾਈਡ ਦਾ ਉਤਸਰਜਨ ਕਰਦਾ ਹੈ, ਕਪਾਹ ਅਤੇ ਪੌਲੀਏਸਟਰ ਫਾਈਬਰ ਦੀ ਤੁਲਨਾ ਵਿੱਚ ਘੱਟ ਊਰਜਾ ਅਤੇ ਬਿਹਤਰ ਕਾਰਬਨ ਸੀਕਵੇਟਰ ਦਾ ਉਪਯੋਗ ਕਰਦਾ ਹੈ। ਹਾਲਾਂਕਿ, ਵਾਤਾਵਰਣ ਦੇ ਅਨੁਕੂਲ ਫਾਈਬਰ ਦਾ ਇੱਕ ਚੰਗਾ ਸਰੋਤ ਹੋਣ ਅਤੇ ਸਭ ਤੋਂ ਮਜ਼ਬੂਤ ਅਤੇ ਸਭ ਤੋਂ ਟਿਕਾਊ ਕੁਦਰਤੀ ਟੈਕਸਟਾਈਲ ਵਿੱਚੋਂ ਇੱਕ ਹੋਣ ਦੇ ਬਾਵਜੂਦ ਟੈਕਨੋਲੋਜੀ ਦੀ ਘਾਟ ਦੇ ਕਾਰਨ ਇਸ ਦਾ ਉਪਯੋਗ ਘੱਟ ਹੁੰਦਾ ਜਾ ਰਿਹਾ ਹੈ।
ਇਸ ਤਰ੍ਹਾਂ, ਬੇਲੋੜੇ ਕਚਰੇ ਤੋਂ ਸੰਪਦਾ ਬਣਾਉਣ ਦੇ ਉਦੇਸ਼ ਨਾਲ, ਉਕਤ ਕੰਪਨੀ ਨੇ ਇਸ ਕਚਰੇ ਨਾਲ ਫਾਈਬਰ/ਰੇਸ਼ੇਦਾਰ ਉਤਪਾਦਾਂ ਦਾ ਨਿਰਮਾਣ ਕਰਨ ਲਈ ਅਭਿਨਵ ਸਮਾਧਾਨ ਨਿਕਾਲਿਆ ਹੈ, ਜਿਸ ਦੇ ਤਿੰਨ ਪੜਾਅ ਹੋਣਗੇ:
-
ਉੱਪਰੀ ਪੱਧਰ ਨੂੰ ਛਿਲਣਾ-ਹੈਂਪ ਸਟੈਮ ਨੂੰ ਸਵਦੇਸ਼ੀ ਰੂਪ ਨਾਲ ਵਿਕਸਿਤ ਡੈਕੋਰਟੀਕੇਟਰ ਮਸ਼ੀਨ ਦੇ ਰਾਹੀਂ ਪ੍ਰਸਕ੍ਰਿਤ ਕੀਤਾ ਜਾਂਦਾ ਹੈ।
-
ਵੈੱਟ ਪ੍ਰੋਸੈਸਿੰਗ: ਨਿਕਾਲੇ ਗਏ ਫਾਈਬਰ ਨੂੰ ਉੱਚ-ਤਾਪਮਾਨ-ਉੱਚ ਦਬਾਅ (ਐੱਚਟੀਐੱਚਪੀ) ਮਸ਼ੀਨਾਂ ਦਾ ਉਪਯੋਗ ਕਰਕੇ ਅਲਕਲੀ/ਐਨਜ਼ਾਈਮ ਦੇ ਨਾਲ ਇਲਾਜ ਕੀਤਾ ਜਾਂਦਾ ਹੈ।
-
ਫਾਈਬਰ ਪ੍ਰੋਸੈਸਿੰਗ: ਇਲਾਜ ਕੀਤੇ ਗਏ ਫਾਈਬਰ ਦੀ ਕਾਰਡਿੰਗ ਰਾਹੀਂ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਸੰਸਾਧਿਤ ਕੀਤਾ ਜਾ ਸਕਦਾ ਹੈ, ਉਨ੍ਹਾਂ ਵਿੱਚੋਂ ਇੱਕ ਨਿਡਲ-ਪੰਚਇੰਗ (ਬਿਨਾਂ ਬੁਣਿਆ ਹੋਇਆ) ਹੈ।
ਸਟੈਮ ਤੋਂ ਕੱਢਿਆ ਗਿਆ ਫਾਈਬਰ ਨਾ ਸਿਰਫ਼ ਸਰਕੂਲਰ ਆਰਥਿਕਤਾ ਵਿੱਚ ਯੋਗਦਾਨ ਕਰੇਗਾ, ਬਲਕਿ ਕਿਸਾਨਾਂ ਦੀ ਆਮਦਨ ਵਿੱਚ ਲਗਭਗ ਸੱਤ ਗੁਣਾ ਵਾਧਾ ਵੀ ਕਰੇਗਾ।
ਇਸ ਮੌਕੇ ‘ਤੇ ਸ਼੍ਰੀ ਰਾਜੇਸ਼ ਕੁਮਾਰ ਪਾਠਕ, ਆਈਪੀ ਐਂਡ ਟੀਏਐੱਫਐੱਸ, ਸਕੱਤਰ, ਟੀਡੀਬੀ ਨੇ ਕਿਹਾ, “ਟੀਡੀਬੀ ਅਭਿਨਵ ਸਵਦੇਸ਼ੀ ਟੈਕਨੋਲੋਜੀਆਂ ਦੀ ਮਦਦ ਕਰਨ ਵਿੱਚ ਮੋਹਰੀ ਰਿਹਾ ਹੈ, ਜਿਸ ਦਾ ਉਦੇਸ਼ ਆਮ ਆਦਮੀ ਲਈ ਜੀਵਨ ਸੁਗਮਤਾ ਵਿੱਚ ਸੁਧਾਰ ਕਰਨਾ ਹੈ। ਕਈ ਸਟਾਰਟ-ਅੱਪ ਨਵੇਂ ਡੋਮੇਨ ਵਿੱਚ ਪ੍ਰਵੇਸ਼ ਕਰ ਰਹੇ ਹਨ, ਅਤੇ ਇਸ ਲਈ ਆਪਣੇ ਯਤਨਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੀ ਜ਼ਰੂਰਤ ਹੈ। ਮੈਸਰਜ਼ ਸਾਹੀ ਫੈਬ ਇੱਕ ਅਜਿਹਾ ਸਟਾਰਟ-ਅਪਸ ਹੈ, ਜੋ ਟੈਕਨੋਲੋਜੀ ਦੀ ਘਾਟ ਦੇ ਕਾਰਨ ਅਪ੍ਰਯੁਕਤ ਰਹਿ ਗਏ ਖੇਤੀਬਾਰੀ ਰਹਿੰਦ-ਖੂੰਹਦ ਤੋਂ ਫਾਈਬਰ ਵਿਕਸਿਤ ਕਰ ਰਿਹਾ ਹੈ।”
*********
ਐੱਸਐੱਨਸੀ
(Release ID: 1911816)