ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਨੂੰ ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਤੋਂ ਵਿੱਤ ਵਰ੍ਹੇ 2022-23 ਲਈ ਦੂਸਰੇ ਅੰਤਰਿਮ ਲਾਭਅੰਸ਼ ਵਜੋਂ 224 ਕਰੋੜ ਰੁਪਏ ਪ੍ਰਾਪਤ ਹੋਏ

Posted On: 27 MAR 2023 5:28PM by PIB Chandigarh

ਰਕਸ਼ਾ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਕਾਰਜਕਾਰੀ ਇੱਕ ਨਵਰਤਨ ਕੰਪਨੀ ਅਤੇ ਜਨਤਕ ਖੇਤਰ ਦੇ ਉੱਦਮ ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਈਐੱਲ) ਨੇ 27 ਮਾਰਚ, 2023 ਨੂੰ ਨਵੀਂ ਦਿੱਲੀ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ 224,27,53,160.40/-ਰੁਪਏ ਰਾਸ਼ੀ ਦਾ ਦੂਸਰਾ ਅੰਤਰਿਮ ਲਾਭਅੰਸ਼ ਚੈੱਕ ਭੇਟ ਕੀਤਾ। ਬੀਈਐੱਲ ਨੇ ਵਿੱਤ ਵਰ੍ਹੇ 2022-23 ਵਿੱਚ ਆਪਣੇ ਸ਼ੇਅਰਧਾਰਕਾਂ ਲਈ 60 ਫੀਸਦੀ ਦੂਜੇ ਅੰਤਰਿਮ ਲਾਭਅੰਸ਼ (0.60 ਰੁਪਏ ਪ੍ਰਤੀ ਸ਼ੇਅਰ) ਵਜੋਂ ਦੇਣ ਦੀ ਘੋਸ਼ਣਾ ਕੀਤੀ ਹੈ।

ਇਹ ਲਗਾਤਾਰ 20ਵਾਂ ਸਾਲ ਰਿਹਾ ਹੈ, ਜਦੋਂ ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਅੰਤਰਿਮ ਲਾਭਅੰਸ਼ ਦਾ ਭੁਗਤਾਨ ਕਰ ਰਹੀ ਹੈ। ਬੀਈਐੱਲ ਨੇ ਵਿੱਤੀ ਵਰ੍ਹੇ 2022-23 ਲਈ ਆਪਣੇ ਸ਼ੇਅਰਧਾਰਕਾਂ ਨੂੰ ਫਰਵਰੀ 2023 ਵਿੱਚ ਪਹਿਲੇ ਅੰਤਰਿਮ ਲਾਭਅੰਸ਼ (0.60 ਰੁਪਏ ਪ੍ਰਤੀ ਸ਼ੇਅਰ) ਦੇ ਰੂਪ ਵਿੱਚ 60 ਪ੍ਰਤੀਸ਼ਤ ਦਾ ਭੁਗਤਾਨ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਨੇ ਵਿੱਤ ਵਰ੍ਹੇ 2021-22 ਲਈ ਆਪਣੀ ਪ੍ਰਤਤ ਅਦਾਇਗੀ ਪੁੰਜੀ ’ਤੇ ਕੁੱਲ 450 %  ਦਾ ਲਾਭਅੰਸ਼ ਵੀ ਦਿੱਤਾ ਹੈ।

****

ਏਬੀਬੀ/ਐੱਸਆਰ/ਜੀਸੀ



(Release ID: 1911481) Visitor Counter : 84