ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 27 ਤੋਂ 28 ਮਾਰਚ ਤੱਕ ਪੱਛਮ ਬੰਗਾਲ ਦਾ ਦੌਰਾ ਕਰਨਗੇ

Posted On: 26 MAR 2023 5:02PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 27 ਤੋਂ 28 ਮਾਰਚ, 2023 ਤੱਕ ਪੱਛਮ ਬੰਗਾਲ ਦਾ ਦੌਰਾ ਕਰਨਗੇ।

ਰਾਸ਼ਟਰਪਤੀ 27 ਮਾਰਚ, 2023 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਕੋਲਕਾਤਾ ਵਿੱਚ ਨੇਤਾਜੀ ਭਵਨ ਜਾਣਗੇ। ਇਸ ਦੇ ਬਾਅਦ, ਉਹ ਗੁਰੂਦੇਵ ਰਬਿੰਦਰਨਾਥ ਟੈਗੋਰ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਜੋਰਾਸਾਂਕੋ ਠਾਕੁਰਬਾੜੀ-ਰਬਿੰਦਰਨਾਥ ਟੈਗੋਰ ਦੇ ਘਰ ਜਾਣਗੇ। ਉਸੇ ਸ਼ਾਮ, ਰਾਸ਼ਟਰਪਤੀ ਕੋਲਕਾਤਾ ਦੇ ਨੇਤਾਜੀ ਇਨਡੋਰ ਸਟੇਡੀਅਮ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਹੋਣ ਵਾਲੇ ਨਾਗਰਿਕ ਅਭਿਨੰਦਨ ਵਿੱਚ ਹਿੱਸਾ ਲੈਣਗੇ।

ਰਾਸ਼ਟਰਪਤੀ 28 ਮਾਰਚ 2023 ਨੂੰ ਬੇਲੂਰ ਮਠ ਦਾ ਦੌਰਾ ਕਰਨਗੇ। ਉਹ ਕੋਲਕਾਤਾ ਵਿੱਚ ਯੂਕੋ ਬੈਂਕ ਦੇ 80 ਸਾਲ ਪੂਰੇ ਹੋਣ ਦੇ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ। ਬਾਅਦ ਵਿੱਚ, ਰਾਸ਼ਟਰਪਤੀ ਸ਼ਾਂਤੀ ਨਿਕੇਤਨ ਜਾਣਗੇ, ਜਿੱਥੇ ਉਹ ਵਿਸ਼ਵ-ਭਾਰਤੀ ਦੀ ਸਲਾਨਾ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ।

 

***

ਡੀਐੱਸ/ਏਕੇ



(Release ID: 1911398) Visitor Counter : 84