ਜਹਾਜ਼ਰਾਨੀ ਮੰਤਰਾਲਾ
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਗਲੋਬਲ ਸਟਾਰਟ-ਅੱਪ ਕੇਂਦਰ ਦੇ ਰੂਪ ਵਿੱਚ ਭਾਰਤ ਦੀ ਸਫ਼ਲਤਾ ਨੂੰ ਲੈ ਕੇ ਨੌਜਵਾਨਾਂ ਦੀ ਅਟੁੱਟ ਪ੍ਰਤੀਬੱਧਤਾ ਅਤੇ ਸਖਤ ਮਿਹਨਤ ਦੀ ਪ੍ਰਸ਼ੰਸਾ ਕੀਤੀ
Posted On:
25 MAR 2023 8:00PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਅੱਜ ਅਸਾਮ ਦੇ ਡਿਬਰੂਗੜ੍ਹ ਵਿੱਚ ਸੋਨੋਵਾਲ ਕਚਹਿਰੀ ਯੁਵਾ ਮਹੋਤਸਵ ਅਤੇ ਸੱਭਿਆਚਾਰਕ ਮਹੋਤਸਵ-2023 ਦੇ ਅਧੀਨ ਆਯੋਜਿਤ ਉੱਦੀਪਾਨਾ ਅਵਾਰਡ ਸਮਾਰੋਹ ਵਿੱਚ ਹਿੱਸਾ ਲਿਆ। ਕੇਂਦਰੀ ਮੰਤਰੀ ਨੇ ਸੋਨੋਵਾਲ ਕਚਹਿਰੀ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੇ ਉਤਸਵ ਅਤੇ ਇਸ ਨੂੰ ਵਿਆਪਕ ਪੈਮਾਨੇ ਉੱਤੇ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੀ ਗੱਲ ਕੀਤੀ। ਉਨ੍ਹਾਂ ਨੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ ਇੱਕ ਮੰਚ ਪ੍ਰਦਾਨ ਕਰਨ ਅਤੇ ਸਾਲ 2047 ਤੱਕ ਭਾਰਤ ਨੂੰ ਇੱਕ ਆਤਮਨਿਰਭਰ ਦੇਸ਼ ਬਣਾਉਣ ਦੀ ਦਿਸ਼ਾ ਵਿੱਚ ਆਪਣੀ ਉੱਦਮਸ਼ੀਲਤਾ ਦੀ ਯਾਤਰਾ ਸ਼ੁਰੂ ਕਰਨ ਵਿੱਚ ਨੌਜਵਾਨਾਂ ਦੀ ਸਹਾਇਤਾ ਕਰਨ ਨੂੰ ਲੈ ਕੇ ਇਸ ਆਯੋਜਨ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ ।
ਇਸ ਮੌਕੇ ਉੱਤੇ ਸ਼੍ਰੀ ਸੋਨੋਵਾਲ ਨੇ ਕਿਹਾ, “ਅਸੀਂ ਸਾਰੇ ਗਲੋਬਲ ਸਟਾਰਟ-ਅੱਪ ਕੇਂਦਰ ਦੇ ਰੂਪ ਵਿੱਚ ਭਾਰਤ ਦੀ ਸਫ਼ਲਤਾ ਦੇ ਪਿੱਛੇ ਭਾਰਤ ਦੇ ਨੌਜਵਾਨਾਂ ਦੀ ਅਟੁੱਟ ਪ੍ਰਤੀਬੱਧਤਾ ਅਤੇ ਸਖ਼ਤ ਮਿਹਨਤ ਨੂੰ ਮੰਨਦੇ ਹਾਂ। ਜਿਵੇਂ ਕਿ ਭਾਰਤ ਨੇ ਅੰਮ੍ਰਿਤ ਕਾਲ ਦੀ ਆਪਣੀ ਸ਼ੁਭ ਯਾਤਰਾ ਸ਼ੁਰੂ ਕੀਤੀ ਹੈ, ਇਹ ਨਵੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦਾ ਪਲ ਹੈ। ਅਸਾਮ ਅਤੇ ਭਾਰਤ ਦੀ ਯੁਵਾ ਪੀੜ੍ਹੀ ਨੂੰ ਇੱਕ ਸ਼ਾਨਦਾਰ ਇਤਿਹਾਸ ਅਤੇ ਇੱਕ ਸ਼ਾਨਦਾਰ ਭਵਿੱਖ ਦੇ ਦਰਮਿਆਨ ਇੱਕ ਮਜ਼ਬੂਤ ਕੜੀ ਦੇ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ। ਸਫ਼ਲ ਹੋਣ ਦੀ ਸਮਰੱਥਾ ਤੁਹਾਡੇ ਅੰਦਰ ਹੈ, ਉਸ ਸਮਰੱਥਾ ਦੇ ਲਈ ਕੰਮ ਕਰੋ। ਤੁਹਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ। ਇਹ ਆਤਮਵਿਸ਼ਵਾਸ ਅਤੇ ਅਸੰਭਵ ਨੂੰ ਸੰਭਵ ਵਿੱਚ ਬਦਲਣ ਦੀ ਸਮਰੱਥਾ ਦੇਸ਼ ਦੇ ਨੌਜਵਾਨਾਂ ਦੇ ਲਈ ਮਹੱਤਵਪੂਰਣ ਹੈ ਅਤੇ ਇਹ ਦੇਖ ਕੇ ਪ੍ਰਸੰਨਤਾ ਹੁੰਦੀ ਹੈ ਕਿ ਭਾਰਤ ਦੇ ਯੁਵਾ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਯੁਵਾ ਆਤਮਵਿਸ਼ਵਾਸ ਦੇ ਨਾਲ ਅੱਗੇ ਵਧ ਰਹੇ ਹਨ। ਮੈਂ ਇਸ ਮੰਚ ਦੇ ਮਾਧਿਅਮ ਰਾਹੀਂ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕਰਦਾ ਹਾਂ, ਜਿਸ ਦੇ ਨਾਲ ਨੌਜਵਾਨਾਂ ਨੂੰ ਆਪਣੀ ਕੁਸ਼ਲਤਾ ਨੂੰ ਅੱਪਗ੍ਰੇਡ ਕਰਨ ਵਿੱਚ ਸਮਰੱਥ ਬਣਾਇਆ ਜਾ ਸਕੇ, ਜਿਸ ਦੇ ਨਾਲ ਉਹ ਆਤਮਨਿਰਭਰ ਬਣਨ ਦੀ ਆਪਣੀ ਯਾਤਰਾ ਵਿੱਚ ਅੱਗੇ ਵਧ ਸਕਣ।”
ਸ਼੍ਰੀ ਸੋਨੋਵਾਲ ਨੇ ਅੱਗੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਉੱਤੇ ਕਿਹਾ, “ਅੱਜ ਦੀ ਯੁਵਾ ਪੀੜ੍ਹੀ ਭਾਰਤ ਵਿੱਚ ਇਨੋਵੇਸ਼ਨ, ਇਨਕਿਊਬੇਸ਼ਨ ਅਤੇ ਸਟਾਰਟ-ਅੱਪਸ ਦੀ ਇੱਕ ਨਵੀਂ ਲਹਿਰ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਦੇ ਅਥੱਕ ਯਤਨਾਂ ਨਾਲ ਭਾਰਤ ਗਲੋਬਲ ਸਟਾਰਟ-ਅੱਪ ਈਕੋਸਿਸਟਮ ਵਿੱਚ ਸਿਖਰਲੇ ਤਿੰਨ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਉੱਭਰਿਆ ਹੈ।” ਉਨ੍ਹਾਂ ਨੇ ਅੱਗੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦੂਰਦਰਸ਼ੀ ਅਗਵਾਈ ਦੇ ਲਈ ਆਭਾਰ ਵਿਅਕਤ ਕੀਤਾ। ਮੰਤਰੀ ਨੇ ਦੱਸਿਆ, “ਭਾਰਤ ਵਿੱਚ ਹਰ ਸਾਲ ਦਰਜ ਕੀਤੇ ਜਾਣ ਵਾਲੇ ਪੇਟੈਂਟ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ ਅਤੇ ਇਹ ਸੰਖਿਆ 2014 ਦੇ ਸਿਰਫ਼ 4,000 ਤੋਂ ਵਧ ਕੇ 15,000 ਦੇ ਅੰਕੜੇ ਤੱਕ ਪਹੁੰਚ ਗਈ ਹੈ। ਗਲੋਬਲ ਪੱਧਰ ਉੱਤੇ 26,000 ਨਵੇਂ ਸਟਾਰਟ-ਅੱਪਸ ਨੂੰ ਸਥਾਪਿਤ ਕਰਨਾ ਕਈ ਦੇਸ਼ਾਂ ਦੀ ਪ੍ਰਤਿਸ਼ਠਿਤ ਉਪਲਬਧੀ ਹੈ ਅਤੇ ਭਾਰਤ ਨੇ ਇਸ ਨੂੰ ਸਫ਼ਲਤਾਪੂਰਵਕ ਪ੍ਰਾਪਤ ਕੀਤਾ ਹੈ । ਇਸ ਦਾ ਕ੍ਰੈਡਿਟ ਭਾਰਤ ਦੇ ਨੌਜਵਾਨਾਂ ਦੀ ਤਾਕਤ ਅਤੇ ਇੱਛਾ ਨੂੰ ਜਾਂਦਾ ਹੈ , ਜਿਨ੍ਹਾਂ ਨੇ ਨਾ ਸਿਰਫ਼ ਆਪਣੇ ਸੁਪਨਿਆਂ ਨੂੰ ਦੇਸ਼ ਦੀਆਂ ਜਰੂਰਤਾਂ ਨਾਲ , ਬਲਿਕ ਦੇਸ਼ ਦੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ਨਾਲ ਵੀ ਜੋੜਿਆ ਹੈ । ਭਾਰਤ ਦੇ ਨੌਜਵਾਨਾਂ ਵਿੱਚ ਅੱਜ ਰਾਸ਼ਟਰ ਨਿਰਮਾਣ ਨੂੰ ਲੈ ਕੇ ਸਵਾਮਿਤਵ ਦੀ ਇੱਕ ਮਜ਼ਬੂਤ ਭਾਵਨਾ ਹੈ ਅਤੇ ਉਹ ਇਸ ਵਿਸ਼ਵਾਸ ਤੋਂ ਪ੍ਰੇਰਿਤ ਹਨ ਕਿ ਰਸਤਾ ਦਿਖਾਉਣਾ ਉਨ੍ਹਾਂ ਦੀ ਜ਼ਿੰਮੇਦਾਰੀ ਹੈ।”
ਸੋਨੋਵਾਲ ਕਚਹਿਰੀ ਖੁਦਮੁਖਤਿਆਰ ਕੌਂਸਲ ਇਸ ਚਾਰ ਦਿਨਾਂ ਉਤਸਵ ਦਾ ਆਯੋਜਨ ਡਿਬਰੂਗੜ੍ਹ ਸਥਿਤ ਹਲਾਲੀ ਸਮਨਯ ਕਸ਼ੇਤਰ ਦੇ ਦੁਲਿਯਾ-ਦੈਨੀਜਨ ਵਿੱਚ ਕਰਦੀ ਹੈ। ਇਸ ਮਹੋਤਸਵ ਦਾ ਵਿਸ਼ਾ ਵਸਤੂ ਨੌਜਵਾਨਾਂ ਦੀ ਭਲਾਈ ਅਤੇ ਸੱਭਿਆਚਾਰਕ ਵਿਰਾਸਤ ਹੈ। ਨਾਲ ਹੀ , ਇਸ ਦਾ ਉਦੇਸ਼ ਨੌਜਵਾਨਾਂ ਨੂੰ ਆਰਥਿਕ ਰੂਪ ਨਾਲ ਸੁਤੰਤਰ ਅਤੇ ਰਾਸ਼ਟਰ ਨਿਰਮਾਣ ਦੇ ਸਰਗਰਮ ਕਾਰਕ ਬਣਨ ਨੂੰ ਲੈ ਕੇ ਸੁਰੱਖਿਆ , ਸਿੱਖਿਆ ਅਤੇ ਕੌਸ਼ਲ ਵਿਕਾਸ ਲਈ ਨਿਯੋਜਿਤ ਕਲਿਆਣਕਾਰੀ ਗਤੀਵਿਧੀਆਂ ਨੂੰ ਪ੍ਰਗਟ ਕਰਨਾ ਹੈ। ਇਸ ਦੇ ਇਲਾਵਾ ਇਸ ਦਾ ਉਦੇਸ਼ ਸੋਨੋਵਾਲ ਕਚਹਿਰੀ ਸਮੁਦਾਏ ਦੀ ਸੱਭਿਆਚਾਰਕ ਵਿਰਾਸਤ ਦੀ ਸਮ੍ਰਿੱਧੀ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ ਅਸਾਮ ਦੇ ਵਿਭਿੰਨ ਭਾਈਚਾਰਿਆਂ ਦੇ ਕਈ ਰੰਗਾਂ ਨੂੰ ਆਪਸ ਵਿੱਚ ਜੋੜਨਾ ਵੀ ਹੈ ।
*********
ਐੱਮਜੇਪੀਐੱਸ
(Release ID: 1911200)
Visitor Counter : 139