ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕਰਨਾਟਕ ਦੇ ਰਾਏਚੂਰ ਵਿੱਚ 4500 ਕਰੋੜ ਰੁਪਏ ਦੇ ਕੁੱਲ 236 ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਉਨ੍ਹਾਂ ਦੀ ਸਰਕਾਰ ਹੀ ਕਰਨਾਟਕ ਦਾ ਭਲਾ ਕਰ ਸਕਦੀ ਹੈ, ਮੋਦੀ ਸਰਕਾਰ ਨੇ ਦੇਸ਼ ਦੇ ਕਰੋੜਾਂ ਲੋਕਾਂ ਦੇ ਕਲਿਆਣ ਦੇ ਲਈ ਅਨੇਕ ਕੰਮ ਕੀਤੇ ਹਨ
ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਪਰ ਭਦ੍ਰਾ ਯੋਜਨਾ ਦੇ ਲਈ 5300 ਕਰੋੜ ਰੁਪਏ ਅਤੇ ਅੱਪਰ ਕ੍ਰਿਸ਼ਣਾ ਸਕੀਮ ਯੋਜਨਾ ਦੇ ਲਈ 5000 ਕਰੋੜ ਰੁਪਏ ਦਿੱਤੇ, ਨਾਲ ਹੀ ਮਹਾਦਾਯੀ ਮੁੱਦੇ ਦਾ ਵੀ ਸਮਾਧਾਨ ਕੀਤਾ
ਰਾਏਚੂਰ ਜ਼ਿਲ੍ਹੇ ਵਿੱਚ ਗ੍ਰੀਨਫੀਲਡ ਹਵਾਈ ਅੱਡੇ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ, ਝੀਂਗੇ ਦਾ ਨਿਰਯਾਤ ਸ਼ੁਲਕ ਘੱਟ ਕਰਕੇ ਪ੍ਰਧਾਨ ਮੰਤਰੀ ਜੀ ਨੇ ਝੀਂਗੇ ਦੀ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਵੀ ਲਾਭ ਪਹੁੰਚਾਇਆ ਹੈ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਵਿਸ਼ਵ ਵਿੱਚ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਸਿਰਫ਼ ਮੋਦੀ ਜੀ ਹੀ ਭਾਰਤ ਨੂੰ ਸਮ੍ਰਿੱਧ ਅਤੇ ਸੁਰੱਖਿਅਤ ਬਣਾ ਸਕਦੇ ਹਨ
Posted On:
26 MAR 2023 7:46PM by PIB Chandigarh
ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਕਰਨਾਟਕ ਦੇ ਰਾਏਚੂਰ ਵਿੱਚ 4500 ਕਰੋੜ ਰੁਪਏ ਦੇ ਕੁੱਲ 236 ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ 1400 ਪਿੰਡਾਂ ਅਤੇ 7 ਸ਼ਹਿਰਾਂ ਦੇ ਲਈ ਸਾਫ਼ ਪੀਣ ਵਾਲੇ ਪਾਣੀ ਦੀ ਵਿਵਸਥਾ, ਪੀਡਬਲਿਊਡੀ ਦੇ 105 ਕਾਰਜ ਅਤੇ ਕਰਨਾਟਕ ਸੜਕ ਵਿਕਾਸ ਏਜੰਸੀ ਦੇ 19 ਕਾਰਜ ਸ਼ਾਮਲ ਹਨ।

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਉਨ੍ਹਾਂ ਦੀ ਸਰਕਾਰ ਹੀ ਕਰਨਾਟਕ ਦਾ ਭਲਾ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਰਨਾਟਕ ਵਿੱਚ ਅਨੇਕ ਵਿਕਾਸ ਕਾਰਜ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਪਰ ਭਦ੍ਰਾ ਯੋਜਨਾ ਦੇ ਲਈ 5300 ਕਰੋੜ ਰੁਪਏ ਅਤੇ ਕ੍ਰਿਸ਼ਣਾ ਯੋਜਨਾ ਦੇ ਲਈ 5000 ਕਰੋੜ ਰੁਪਏ ਪ੍ਰਦਾਨ ਕੀਤੇ, ਨਾਲ ਹੀ ਮਹਾਦਾਯੀ ਮੁੱਦੇ ਦਾ ਸਮਾਧਾਨ ਕੀਤਾ। ਇਸ ਦੇ ਇਲਾਵਾ ਰਾਏਚੂਰ ਜ਼ਿਲ੍ਹੇ ਵਿੱਚ ਗ੍ਰੀਨਫੀਲਡ ਹਵਾਈ ਅੱਡੇ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਝੀਂਗੇ ਦੇ ਨਿਰਯਾਤ ਸ਼ੁਲਕ ਵਿੱਚ ਕਮੀ ਕਰਕੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਝੀਂਗੇ ਦੀ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਵੀ ਫਾਇਦਾ ਪਹੁੰਚਾਇਆ ਹੈ।

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ 11ਵੀਂ ਤੋਂ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਮੋਬਾਈਲ ਬਣਾਉਣ ਵਾਲੇ ਦੇਸ਼ਾਂ ਵਿੱਚ ਭਾਰਤ ਦੂਸਰੇ, ਸਟਾਰਟ-ਅੱਪ ਵਿੱਚ ਤੀਸਰੇ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਚੌਥੇ ਸਥਾਨ ‘ਤੇ ਹੈ। ਇਨ੍ਹਾਂ ਸਾਰੀਆਂ ਉਪਲਬਧੀਆਂ ਦੇ ਅਧਾਰ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ 5 ਟ੍ਰਿਲੀਅਨ ਡਾਲਰ ਵਾਲੀ ਅਰਥਵਿਵਸਥਾ ਬਣਾਉਣ ਦਾ ਲਕਸ਼ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸ਼ਾਸਨ ਵਿੱਚ ਸੀਮਾਪਾਰ ਤੋਂ ਅੱਤਵਾਦੀ ਭਾਰਤ ਵਿੱਚ ਘੁਸ਼ ਕੇ ਹਮਲਾ ਕਰਦੇ ਸਨ ਅਤੇ ਸਰਕਾਰ ਕੁਝ ਨਹੀਂ ਬੋਲਦੀ ਸੀ। ਪ੍ਰਧਾਨ ਮੰਤਰੀ ਜੀ ਨੇ ਉੜੀ ਅਤੇ ਪੁਲਵਾਮਾ ਹਮਲਿਆਂ ਦਾ ਬਦਲਾ ਸਰਜੀਕਲ ਅਤੇ ਏਅਰ ਸਟ੍ਰਾਈਕ ਦੇ ਜ਼ਰੀਏ ਅੱਤਵਾਦੀਆਂ ਦਾ ਸਫਾਇਆ ਕਰਕੇ ਲਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਸਿਰਫ਼ ਮੋਦੀ ਜੀ ਹੀ ਭਾਰਤ ਨੂੰ ਸਮ੍ਰਿੱਧ ਅਤੇ ਸੁਰੱਖਿਅਤ ਬਣਾ ਸਕਦੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇਸ਼ ਦੇ ਕਰੋੜਾਂ ਲੋਕਾਂ ਦੇ ਕਲਿਆਣ ਦੇ ਲਈ ਅਨੇਕ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 13 ਕਰੋੜ ਗੈਸ ਸਿਲੰਡਰ ਦਿੱਤੇ, 10 ਕਰੋੜ ਪਖਾਨੇ ਬਣਾਏ, ਹਰ ਘਰ ਬਿਜਲੀ ਪਹੁੰਚਾਈ ਅਤੇ ਪ੍ਰਧਾਨ ਮੰਤਰੀ ਆਯੁਸ਼ਮਾਨ ਯੋਜਨਾ ਦੇ ਮਾਧਿਅਮ ਨਾਲ ਹਰ ਗ਼ਰੀਬ ਨੂੰ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ। ਮੋਦੀ ਜੀ ਨੇ 130 ਕਰੋੜ ਲੋਕਾਂ ਨੂੰ ਕੋਰੋਨਾ ਨਾਲ ਸੁਰੱਖਿਅਤ ਬਣਾ ਕੇ ਭਾਰਤ ਨੂੰ ਸੁਰੱਖਿਅਤ ਬਣਾਉਣ ਦਾ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਦੇਸ਼ ਦੇ ਕਰੋੜਾਂ ਗ਼ਰੀਬਾਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨੇ 5 ਕਿੱਲੋ ਅਨਾਜ ਮੁਫ਼ਤ ਦੇ ਰਹੇ ਹਨ।
****
ਆਰਕੇ/ਏਵਾਈ/ਏਕੇਐੱਸ
(Release ID: 1911197)
Visitor Counter : 187