ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕਰਨਾਟਕ ਦੇ ਬੀਦਰ ਵਿੱਚ ਗੋਰਾਟਾ ਸ਼ਹੀਦ ਮੈਮੋਰੀਅਲ ਅਤੇ ਸਰਦਾਰ ਵੱਲਭਭਾਈ ਪਟੇਲ ਮੈਮੋਰੀਅਲ ਦਾ ਲੋਕਅਰਪਣ ਕੀਤਾ ਅਤੇ ਗੋਰਾਟਾ ਮੈਦਾਨ ਵਿੱਚ 103 ਫੁੱਟ ਉੱਚਾ ਤਿਰੰਗਾ ਲਹਿਰਾਇਆ

Posted On: 26 MAR 2023 6:46PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਤਿਮ ਸ਼ਾਹ ਨੇ ਅੱਜ ਕਰਨਾਟਕ ਦੇ ਬੀਦਰ ਵਿੱਚ ਗੋਰਾਟਾ ਸ਼ਹੀਦ ਮੈਮੋਰੀਅਲ ਅਤੇ ਸਰਦਾਰ ਵੱਲਭਭਾਈ ਪਟੇਲ ਮੈਮੋਰੀਅਲ ਦਾ ਲੋਕਅਰਪਣ ਕੀਤਾ ਅਤੇ ਗੋਰਾਟਾ ਮੈਦਾਨ ਵਿੱਚ 103 ਫੁੱਟ ਉੱਚਾ ਤਿੰਰਗਾ ਲਹਿਰਾਇਆ। ਇਸ ਅਵਸਰ ‘ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਬੀ.ਐੱਸ. ਯੇਦੀਯੁਰੱਪਾ ਸਹਿਤ ਅਨੇਕ ਮੰਨੇ-ਪ੍ਰਮੰਨੇ ਵਿਅਕਤੀ ਉਪਸਥਿਤ ਰਹੇ।

https://static.pib.gov.in/WriteReadData/userfiles/image/image001CIYY.jpg

 

ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਅਗਰ ਲੋਹਪੁਰਸ਼ ਸਰਦਾਰ ਵਲੱਭਭਾਈ ਪਟੇਲ ਨਾ ਹੁੰਦੇ ਤਾਂ ਹੈਦਰਾਬਾਦ ਅਤੇ ਬੀਦਰ ਕਦੇ ਆਜ਼ਾਦ ਨਾ ਹੁੰਦਾ, ਸਰਕਾਰ ਪਟੇਲ ਦਾ ਇਹ ਮੈਮੋਰੀਅਲ ਹੈਦਰਾਬਾਦ-ਕਰਨਾਟਕ-ਮਰਾਠਵਾੜਾ ਦੀ ਜਨਤਾ ਦਾ ਨਿਜਾਮ ਦੇ ਕ੍ਰੂਰ ਸ਼ਾਸਨ ਤੋਂ ਮੁਕਤੀ ਦਾ ਪ੍ਰਤੀਕ ਹੈ।  ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ 1948 ਵਿੱਚ ਜਿਸ ਜਗ੍ਹਾ ਢਾਈ ਫੁੱਟ ਦਾ ਤਿਰੰਗਾ ਲਹਿਰਾਉਣ ਦੇ ਲਈ ਨਿਜ਼ਾਮ ਨੇ ਸੈਕੜੇ ਲੋਕਾਂ ਦੀ ਹੱਤਿਆ ਕਰਵਾ ਦਿੱਤਾ ਸੀ, ਅੱਜ ਉਸੇ ਸਥਾਨ ‘ਤੇ ਮੈਨੂੰ 103 ਫੁੱਟ ਉੱਚਾ ਤਿਰੰਗਾ ਲਹਿਰਾਉਣ ਦਾ ਸੁਭਾਗ ਮਿਲਿਆ ਹੈ।

https://static.pib.gov.in/WriteReadData/userfiles/image/image002B4N5.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹੈਦਰਾਬਾਦ ਮੁਕਤੀ ਦਿਵਸ ‘ਤੇ 17 ਸਤੰਬਰ 2014 ਨੂੰ ਗੋਰਾਟਾ ਵਿੱਚ ਭੂਮੀਪੂਜਨ ਇੱਕ ਅਭੁੱਲ ਮੈਮੋਰੀਅਲ ਬਣਾਉਣ ਦੀ ਨੀਂਹ ਰੱਖੀ ਸੀ ਤਾਕਿ ਪੂਰਾ ਦੇਸ਼ ਸੈਕੜੇ ਸਾਲ ਤੱਕ ਗੋਰਾਟਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਸਕੇ, ਅੱਜ ਸ਼ਹੀਦਾਂ ਦੇ ਉਸੇ ਅਭੁੱਲ ਮੈਮੋਰੀਅਲ ਦਾ ਉਦਘਾਟਨ ਕਰਨ ਦਾ ਸੁਭਾਗ ਮਿਲਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਥੇ 50 ਕਰੋੜ ਰੁਪਏ ਦੀ ਲਾਗਤ ਨਾਲ ਬਹੁਤ ਵੱਡਾ ਯਾਦਗਾਰ ਸਥਾਨ ਅਤੇ ਲਾਈਟ ਐਂਡ ਸਾਉਂਡ ਸ਼ੋਅ ਬਣਾਉਣ ਦੀ ਵੀ ਯੋਜਨਾ ਹੈ ਜਿਸ ਵਿੱਚ ਨਾ ਕੇਵਲ ਕਰਨਾਟਕ ਬਲਕਿ ਦੇਸ਼ ਭਰ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਇੱਥੇ ਦੇ ਮਹਾਨ ਸ਼ਹੀਦਾਂ ਦੀ ਗਾਥਾ ਸੁਣਾਈ ਜਾ ਸਕੇਗੀ।

https://static.pib.gov.in/WriteReadData/userfiles/image/image003CN36.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਵੀ ਤੇਲੰਗਾਨਾ ਸਰਕਾਰ ਹੈਦਰਾਬਾਦ ਮੁਕਤੀ ਦਿਨ ਮਨਾਉਣ ਵਿੱਚ ਸੰਕੋਚ ਕਰ ਰਹੀ ਹੈ ਲੇਕਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਤੈਅ ਕੀਤਾ ਹੈ ਕਿ ਹਰ ਸਾਲ ਹੈਦਰਾਬਾਦ ਵਿਮੋਚਨ ਦਿਨ ‘ਤੇ ਹੈਦਰਾਬਾਦ ਮੁਕਤੀ ਦਿਵਸ ਦਾ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਮੈਮੋਰੀਅਲ ਬਣਾਉਣ ਦੇ ਉਪਰੰਤ ਹੈਦਰਾਬਾਦ ਮੁਕਤੀ ਦਿਵਸ ਦਾ ਪ੍ਰੋਗਰਾਮ ਗੋਰਾਟਾ ਪਿੰਡ ਵਿੱਚ ਹੀ ਆਯੋਜਿਤ ਕੀਤਾ ਜਾਵੇਗਾ।

https://static.pib.gov.in/WriteReadData/userfiles/image/image004SY6H.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤੁਸ਼ਟੀਕਰਣ ਅਤੇ ਵੋਟ ਬੈਂਕ ਦੀ ਰਾਜਨੀਤੀ ਦੇ ਚਲਦੇ ਹੈਦਰਾਬਾਦ ਮੁਕਤੀ ਦੇ ਲਈ ਸੰਗ੍ਰਾਮ ਕਰਨ ਵਾਲੇ ਲੋਕਾਂ ਨੂੰ ਕਦੇ ਯਾਦ ਨਹੀਂ ਕੀਤਾ ਅਤੇ ਧਰਮ ਅਧਾਰਿਤ 4% ਮਾਈਨੌਰਿਟੀ ਰਿਜ਼ਰਵੇਸ਼ਨ ਕੀਤਾ ਜੋ ਸੰਵਿਧਾਨ ਦੇ ਪ੍ਰਾਵਧਾਨਾਂ ਦੇ ਪ੍ਰਤੀਕੂਲ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਤੁਸ਼ਟੀਕਰਣ ਦੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦੇ ਹੋਏ ਰਿਜ਼ਰਵੇਸ਼ਨ ਵਿੱਚ ਬਦਲਾਅ ਕੀਤੇ ਅਤੇ ਮਾਈਨੌਰਿਟੀ ਰਿਜ਼ਰਵੇਸ਼ਨ ਨੂੰ ਸਮਾਪਤ ਕਰਦੇ ਹੋਏ ਵੋਕਲੀਗਾ ਦੇ ਲਈ ਰਿਜ਼ਰਵੇਸ਼ਨ ਦਾ ਕੋਟਾ 4% ਤੋਂ ਵਧਾਕੇ 6% ਕਰ ਦਿੱਤਾ ਹੈ। ਜਦੋ ਕਿ ਪੰਚਮਸਾਲੀਆਂ, ਵੀਰਸ਼ੈਵਾਂ ਅਤੇ ਹਰ ਲਿੰਗਾਯਤ ਸ਼੍ਰੇਣੀਆਂ ਦੇ ਲਈ ਕੋਟਾ 5% ਤੋਂ ਵਧਾਕੇ 7% ਕਰ ਦਿੱਤਾ।

ਇਸ ਦੇ ਨਾਲ-ਨਾਲ ਅਨੁਸੂਚਿਤ ਜਾਤੀ ਸਮੁਦਾਏ ਵਿੱਚ ਵੀ ਐੱਸਸੀ ਲੈਫਟ ਦੇ ਲਈ 6% ਐੱਸਸੀ ਰਾਈਟ ਦੇ ਲਈ 5.5% ਐੱਸਸੀ ਲੰਬਾਨੀ, ਭੋਵੀ, ਕੋਰਚਾ, ਕੋਰਮਾ ਦੇ ਲੀ 4.5% ਅਤੇ ਐੱਸਸੀ ਹੋਰ ਸਮੁਦਾਏ ਦੇ ਲਈ 1% ਰਿਜ਼ਰਵੇਸ਼ਨ ਦੇ ਕੇ ਅਨੁਸੂਚਿਤ ਜਾਤੀ ਸਮੁਦਾਏ ਦੇ ਨਾਲ ਹੋਏ ਬੇਇਨਸਾਫ਼ੀ ਨੂੰ ਦੂਰ ਕਰਨ ਘੱਟ ਕੀਤਾ ਹੈ। ਚਾਹੇ ਮੁੰਬਈ-ਕਰਨਾਟਕ ਹੋਵੇ ਜਾਂ ਦੱਖਣੀ-ਕਰਨਾਟਕ ਜਾਂ ਫਿਰ ਕਲਿਆਣ-ਕਰਨਾਟਕ ਹੋਵੇ ਜਾਂ ਬੰਗਲੁਰੂ, ਪ੍ਰਦੇਸ਼ ਦਾ ਸੰਤੁਲਿਤ ਵਿਕਾਸ ਪਾਰਟੀ ਦੀ ਪੂਰਣ ਬਹੁਮਤ ਵਾਲੀ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਰਨਾਟਕ ਸਰਕਾਰ ਦੁਆਰਾ ਲਏ ਗਏ ਇਹ ਇਤਿਹਾਸਿਕ ਫੈਸਲਾ ਪਿਛੜੇ ਵਰਗ ਦੇ ਸਾਰੇ ਵਰਗਾਂ ਦੇ ਲਈ ਕਾਫੀ ਸਮਾਜਿਕ ਨਿਆਂ ਸੁਨਿਸ਼ਚਿਤ ਕਰਨਗੇ।

https://static.pib.gov.in/WriteReadData/userfiles/image/image005OYQW.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲੇ ਇਸ ਪੂਰੇ ਖੇਤਰ ਨੂੰ ਹੈਦਰਾਬਾਦ ਕਰਨਾਟਕ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਹੈਦਰਾਬਾਦ ਦੇ ਨਿਜਾਮ ਦਾ ਸ਼ਾਸਨ ਸੀ। ਜਦੋਂ ਯੇਦੀਯੁਰੱਪਾ ਜੀ ਕਰਨਾਟਕ ਦੇ ਮੁੱਖ ਮੰਤਰੀ ਬਣੇ ਤਦ ਉਨ੍ਹਾਂ ਨੇ ਗੁਲਾਮੀ ਦੀ ਨਿਸ਼ਾਨੀ “ਹੈਦਰਾਬਾਦ-ਕਰਨਾਟਕ’ ਦਾ ਨਾਮ ਬਦਲਕੇ ‘ਕਲਿਆਣ-ਕਰਨਾਟਕ’ ਕਰਨ ਦਾ ਕੰਮ ਕੀਤਾ। ਸਰਕਾਰ ਨੇ ‘ਕਲਿਆਣ-ਕਰਨਾਟਕ’ ਦੇ ਵਿਕਾਸ ਦੇ ਲਈ 3000 ਕਰੋੜ ਰੁਪਏ ਦਿੱਤੇ, ਜਿਸ ਨੂੰ ਇਸ ਬਜਟ ਵਿੱਚ ਵਧਾਕੇ 5000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਸ ਖੇਤਰ ਵਿੱਚ ਉਪਰੀ ਭਦ੍ਰਾ ਪ੍ਰੋਜੈਕਟਾਂ , ਕਲਸਾ-ਬੰਡੁਰੀ  ਪ੍ਰੋਜੈਕਟ, ਉਪਰੀ ਕ੍ਰਿਸ਼ਣਾ ਪ੍ਰੋਜੈਕਟ ਦਾ ਦੂਸਰੇ ਚਰਣ, ਯੋਤਿਨਾ ਹਾਲ ਪੇਅਜਲ ਪ੍ਰੋਜੈਕਟ ਸਹਿਤ ਕਈ ਸਾਰੇ ਮੁੱਦਿਆਂ ਨੂੰ ਸੁਲਝਾਇਆ। ਕੇਂਦਰ ਅਤੇ ਰਾਜ ਸਰਕਾਰ ਨੇ ਮਿਲਕੇ ਬੀਦਰ ਦੇ ਲਈ 7700 ਕਰੋੜ ਰੁਪਏ ਦੀ ਲਾਗਤ ਨਾਲ 411 ਕਿਲੋਮੀਟਰ ਲੰਬੀ ਬੀਦਰ-ਕਲਬੁਰਗੀ-ਬੇਲਲਾਰੀ ਰੋਡ ਦਾ ਨਿਰਮਾਣ ਕੀਤਾ, ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ 1115 ਕਰੋੜ ਰੁਪਏ ਦੀ ਗੰਗਾ ਕਲਿਆਣ ਯੋਜਨਾ ਲਿਆਈ ਗਈ ਅਤੇ ਬੀਦਰ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਯੂਨੀਵਰਸਿਟੀ, ਸੈਂਟ੍ਰਲ, ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲ ਇੰਜੀਨਿਅਰਿੰਗ ਬਣਾਉਣ ਦਾ ਕੰਮ ਕੀਤਾ ਹੈ।

https://static.pib.gov.in/WriteReadData/userfiles/image/image006GQXP.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੀਐੱਮ ਕਿਸਾਨ ਯੋਜਨਾ ਦੇ ਰਾਹੀਂ ਰਾਜ ਦੇ 54 ਲੱਖ ਕਿਸਾਨਾਂ ਨੂੰ ਹਰ ਸਾਲ 10 ਹਜ਼ਾਰ ਰੁਪਏ ਸਿੱਧੇ ਉਨ੍ਹਾਂ ਨੇ ਬੈਂਕ ਅਕਾਉਂਟ ਵਿੱਚ ਪ੍ਰਾਪਤ ਹੋ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਅਗਵਾਈ ਹੇਠ ਹਰ ਘਰ ਵਿੱਚ ਗੈਸ, ਪਖਾਨੇ, ਬਿਜਲੀ ਦੇਣ, ਹਰ ਗ਼ਰੀਬ ਵਿਅਕਤ ਨੂੰ 5 ਕਿਲੋਗ੍ਰਾਮ ਮੁਫਤ ਅਨਾਜ ਅਤੇ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਪ੍ਰਦਾਨ ਕਰ ਦੇਸ਼ ਦੇ ਕਰੋੜਾਂ ਗ਼ਰੀਬਾਂ ਦਾ ਕਲਿਆਣ ਕਰਨ ਜਿਵੇਂ ਅਨੇਕ ਵਿਕਾਸ ਕਾਰਜ ਕੀਤੇ ਗਏ ਹਨ।

https://static.pib.gov.in/WriteReadData/userfiles/image/image007FI1N.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਦੇਸ਼ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਦਾ ਕੰਮ ਕੀਤਾ ਹੈ। ਅਯੁੱਧਿਆ ਵਿੱਚ ਰਾਮ ਮੰਦਿਰ ਬਣਾਉਣ ਦਾ ਕੰਮ ਪਿਛਲੇ ਕਈ ਸਾਲ ਤੋਂ ਅਟਕਿਆ ਹੋਇਆ ਸੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਉਪਰੰਤ ਭੂਮੀ ਪੂਜਨ ਭਾਗਵਾਨ ਰਾਮ ਮੰਦਿਰ ਦੀ ਨੀਂਹ ਰੱਖਣ ਦਾ ਕੰਮ ਕੀਤਾ। ਪਿਛਲੀਆਂ ਸਰਕਾਰਾਂ ਨੇ ਵੋਟ ਬੈਂਕ ਦੀ ਰਾਜਨੀਤੀ ਦੇ ਚਲਦੇ ਜੰਮੂ-ਕਸ਼ਮੀਰ ਨਾਲ ਧਾਰਾ-370 ਨੂੰ ਨਹੀਂ ਹਟਾਇਆ ਉੱਥੇ ਪ੍ਰਧਾਨ ਮੰਤਰੀ ਜੀ ਨੇ 5 ਅਗਸਤ 2019 ਨੂੰ ਧਾਰਾ-370 ਸਮਾਪਤ ਕਸ਼ਮੀਰ ਨੂੰ ਹਮੇਸ਼ਾ ਦੇ ਲਈ ਭਾਰਤ ਦਾ ਹਿੱਸਾ ਬਣਾਉਣ ਦਾ ਕੰਮ ਕੀਤਾ। ਇਸ ਦਾ ਪਰਿਣਾਮ ਹੈ ਕਿ ਅੱਜ ਸਾਡਾ ਕਸ਼ਮੀਰ ਆਤੰਕਵਾਦ ਤੋਂ ਮੁਕਤ ਹੋ ਕੇ ਖੁਸ਼ਹਾਲੀ ਅਤੇ ਵਿਕਾਸ ਦੇ ਰਸਤੇ ‘ਤੇ ਚਲ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੰਪੂਰਨ ਕਰਨਾਟਕ ਦੇ ਸੰਤੁਲਿਤ ਵਿਕਾਸ ਦੇ ਲਈ ਵੀ ਨਿਰੰਤਰ ਕਾਰਜ ਕਰਦੀ ਰਹੇਗੀ।

https://static.pib.gov.in/WriteReadData/userfiles/image/image008944G.jpg

****************

ਆਰਕੇ/ਏਵਾਈ/ਏਕੇਐੱਸ


(Release ID: 1911180)