ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਉਦਯੋਗਿਕ ਗਲਿਆਰੇ

Posted On: 24 MAR 2023 2:44PM by PIB Chandigarh

ਭਾਰਤ ਸਰਕਾਰ ਨੇ ਆਪਣੇ ਬਜਟ 2018-19 ਵਿੱਚ, ਦੇਸ਼ ਵਿੱਚ ਇੱਕ ਸੰਪੂਰਨ ਰੱਖਿਆ ਨਿਰਮਾਣ ਈਕੋਸਿਸਟਮ ਨੂੰ ਵਿਕਸਤ ਕਰਨ ਲਈ ਦੋ ਰੱਖਿਆ ਉਦਯੋਗਿਕ ਗਲਿਆਰੇ (ਡੀਆਈਸੀ) ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇੱਕ ਗਲਿਆਰਾ ਉੱਤਰ ਪ੍ਰਦੇਸ਼ ਵਿੱਚ ਛੇ ਜਗ੍ਹਾਵਾਂ ਜਿਵੇਂ ਅਲੀਗੜ੍ਹ, ਆਗਰਾ, ਝਾਂਸੀ, ਕਾਨਪੁਰ, ਚਿਤਰਕੂਟ ਤੇ ਲਖਨਊ ਵਿੱਚ ਅਤੇ ਦੂਜਾ ਗਲਿਆਰਾ ਤਮਿਲਨਾਡੂ ਵਿੱਚ ਪੰਜ ਜਗ੍ਹਾਵਾਂ, ਚੇਨਈ, ਹੋਸੂਰ, ਕੋਇੰਬਟੂਰ, ਸਲੇਮ ਅਤੇ ਤਿਰੂਚਿਰਾਪੱਲੀ ਵਿੱਚ ਸਥਾਪਿਤ ਕੀਤਾ ਗਿਆ ਹੈ।

ਉੱਤਰ ਪ੍ਰਦੇਸ਼ ਸਰਕਾਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 12,191 ਕਰੋੜ ਰੁਪਏ ਦੇ ਸੰਭਾਵੀ ਨਿਵੇਸ਼ ਵਾਲੇ ਉਦਯੋਗਾਂ/ਸੰਗਠਨਾਂ ਨਾਲ 108 ਸਮਝੌਤਿਆਂ (ਐਮਓਯੂ) ’ਤੇ ਹਸਤਾਖਰ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਡਿਫੈਂਸ ਇੰਡਸਟਰੀਅਲ ਕੋਰੀਡੋਰ (ਯੂਪੀਡੀਆਈਸੀ) ਵਿੱਚ 2,445 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਤਮਿਲਨਾਡੂ ਸਰਕਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, 11,794 ਕਰੋੜ ਰੁਪਏ ਦੇ ਸੰਭਾਵੀ ਨਿਵੇਸ਼ ਲਈ 53 ਉਦਯੋਗਾਂ ਨਾਲ ਸਮਝੌਤਿਆਂ ਆਦਿ ਰਾਹੀਂ ਪ੍ਰਬੰਧ ਕੀਤੇ ਗਏ ਹਨ।ਤਮਿਲਨਾਡੂ ਡਿਫੈਂਸ ਇੰਡਸਟਰੀਅਲ ਕੋਰੀਡੋਰ (ਟੀਐੱਨਡੀਆਈਸੀ) ਵਿੱਚ 3,894 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਹੋ ਚੁੱਕਾ ਹੈ। ਦੇਸ਼ ਵਿੱਚ ਕੋਈ ਨਵਾਂ ਰੱਖਿਆ ਉਦਯੋਗਿਕ ਗਲਿਆਰਾਸਥਾਪਤ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ।

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੇ ਭੱਟ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਅੰਨਾ ਸਾਹਿਬ ਸ਼ੰਕਰ ਜੌਲੇ ਨੂੰ ਲਿਖਤੀ ਜਵਾਬ ਵਿੱਚ ਦਿੱਤੀ।

*****

ਏਬੀਬੀ/ ਸੈਵੀ


(Release ID: 1910481) Visitor Counter : 112


Read this release in: Marathi , English , Urdu , Tamil