ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਰਾਸ਼ਟਰੀ ਫਸਲ ਬੀਮਾ ਪੋਰਟਲ (ਐੱਨਸੀਆਈਪੀ) ਦੇ ਰਾਹੀਂ ਦਾਅਵਿਆਂ ਦੇ ਵੇਰਵੇ ਲਈ ਡਿਜੀਕਲੇਮ ਦੀ ਸ਼ੁਰੂਆਤ ਕੀਤੀ
ਸ਼੍ਰੀ ਤੋਮਰ ਨੇ ਕਿਹਾ-ਡਿਜੀਕਲੇਮ ਆਤਮਨਿਰਭਰ ਸਸ਼ਕਤ ਕਿਸਾਨ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ, ਜੋ ਸਾਡੇ ਲਈ ਮਾਣ ਦੀ ਗੱਲ ਹੈ
ਸ਼੍ਰੀ ਤੋਮਰ ਨੇ ਕਿਹਾ, ਪੀਐੱਮਐੱਫਬੀਵਾਈ ਯੋਜਨਾ ਦੇ ਨਾਲ ਆਂਧਰਾ ਪ੍ਰਦੇਸ਼ ਅਤੇ ਪੰਜਾਬ ਦਾ ਜੁੜਨਾ ਸਹਿਕਾਰੀ ਸੰਘਵਾਦ ਦੀ ਇੱਕ ਚਮਕਦੀ ਉਦਾਹਰਣ ਹੈ
Posted On:
23 MAR 2023 2:40PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਦੇ ਤਹਿਤ ਨਵੀਂ ਦਿੱਲੀ ਦੇ ਖੇਤੀਬਾੜੀ ਭਵਨ ਵਿੱਚ ਅੱਜ ਰਾਸ਼ਟਰੀ ਫਸਲ ਬੀਮਾ ਪੋਰਟਲ ਦੇ ਡਿਜੀਟਲ ਦਾਅਵਾ ਨਿਪਟਾਰਾ ਮੌਡਿਊਲ ਡਿਜੀਕਲੇਮ ਦਾ ਸ਼ੁਭਾਰੰਭ ਕੀਤਾ। ਮੌਡਿਊਲ ਦੀ ਸ਼ੁਰੂਆਤ ਦੇ ਨਾਲ ਦਾਅਵਿਆਂ ਦੀ ਵੰਡ ਇਲੈਕਟ੍ਰੌਨਿਕ ਰੂਪ ਨਾਲ ਕੀਤਾ ਜਾਵੇਗਾ, ਜਿਸ ਵਿੱਚ 6 ਰਾਜਾਂ ਦੇ ਸਬੰਧਿਤ ਕਿਸਾਨਾਂ ਨੂੰ ਲਾਭ ਹੋਵੇਗਾ। ਹੁਣ ਸਾਰੇ ਬੀਮਿਤ ਕਿਸਾਨਾਂ ਦੇ ਜੀਵਨ ਨੂੰ ਅਸਾਨ ਬਣਾਉਣ ਅਤੇ ਉਨ੍ਹਾਂ ਨੂੰ ਇੱਕ ਸਥਾਈ ਵਿੱਤੀ ਪ੍ਰਵਾਹ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਵੈ-ਚਾਲਿਤ ਦਾਅਵਾ ਨਿਪਟਾਨ ਪ੍ਰਕਿਰਿਆ ਇੱਕ ਨਿਰੰਤਰ ਚਲਣ ਵਾਲੇ ਕਾਰਜ ਹੋਣਗੇ।
ਇਸ ਅਵਸਰ ‘ਤੇ ਸ਼੍ਰੀ ਤੋਮਰ ਦੇ ਇਲਾਵਾ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਕੈਲਾਸ਼ ਚੋਧਰੀ, ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀ ਸੂਰੀਆ ਪ੍ਰਤਾਪ ਸ਼ਾਹੀ, ਕੇਂਦਰੀ ਖੇਤੀਬਾੜੀ ਸਕੱਤਰ ਸ਼੍ਰੀ ਮਨੋਜ ਆਹੁਜਾ, ਪੀਐੱਮਐੱਫਬੀਵਾਈ ਦੇ ਸੀਈਓ ਸ਼੍ਰੀ ਰਿਤੇਸ਼ ਚੌਹਾਨ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਨ੍ਹਾਂ ਦੇ ਇਲਾਵਾ ਖੇਤੀਬਾੜੀ ਬੀਮਾ ਕੰਪਨੀ ਆਵ੍ ਇੰਡੀਆ ਲਿਮਿਟਿਡ ਅਤੇ ਐੱਸਬੀਆਈ ਜਨਰਲ ਇੰਸ਼ੋਰੈਂਸ ਦੇ ਸੀਐੱਮਡੀ ਦੇ ਨਾਲ-ਨਾਲ ਨੈਸ਼ਨਲ ਇੰਸ਼ੋਰੈਂਸ ਕੰਪਨੀ (ਐੱਨਆਈਸੀ), ਐੱਚਡੀਐੱਫਸੀ ਐਗਰੋ, ਬਜਾਜ ਅਲਾਇੰਜ, ਰਿਲਾਇੰਸ ਜੀਆਈਸੀ, ਆਈਸੀਆਈਸੀਆਈ ਲੋਮਬਾਰਡ, ਫਿਊਚਰ ਜੇਨਰਾਲੀ, ਇਫਕੋ ਟੋਕੀਓ, ਚੋਲਮੰਡਲਮ ਐੱਮਐੱਸ, ਯੂਨੀਵਰਸਲ ਸੋਮਪੋ ਅਤੇ ਟਾਟਾ ਏਆਈਜੀ ਦੇ ਪ੍ਰਤੀਨਿਧੀ ਸ਼ਾਮਲ ਹਨ। ਇਸ ਅਵਸਰ ‘ਤੇ ਐੱਸਬੀਆਈ ਬੈਂਕ, ਐਕਸਿਸ ਬੈਂਕ, ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ ਅਤੇ ਯਸ ਬੈਂਕ ਦੇ ਪ੍ਰਤੀਨਿਧੀ ਵੀ ਮੌਜੂਦ ਸਨ।
ਇਸ ਅਵਸਰ ‘ਤੇ ਸ਼੍ਰੀ ਤੋਮਰ ਨੇ ਕਿਹਾ ਕਿ ਇਹ ਸਾਡੇ ਮੰਤਰਾਲੇ ਦੇ ਲਈ ਮਾਣ ਦੀ ਗੱਲ ਹੈ ਕਿ ਇਹ ਸੁਨਿਸ਼ਚਿਤ ਕਰਨ ਦੇ ਲਈ ਇੱਕ ਕ੍ਰਾਂਤੀਕਾਰੀ ਕਦਮ ਉਠਾਇਆ ਗਿਆ ਹੈ ਕਿ ਕਿਸਾਨਾਂ ਨੂੰ ਦਾਅਵਾ ਰਾਸ਼ੀ ਸਮਾਂਬੱਧ ਅਤੇ ਸਵੈਚਾਲਿਤ ਤਕੀਕੇ ਨਾਲ ਡਿਜੀਟਲ ਰੂਪ ਨਾਲ ਪ੍ਰਾਪਤ ਹੋ ਸਕੇ, ਜਿਸ ਵਿੱਚ ਸਾਡੇ ਕਿਸਾਨ ਆਤਮਨਿਰਭਰ ਅਤੇ ਸਸ਼ਕਤ ਬਣ ਸਕਣ।
ਡਿਜੀਲਕੇਮ ਮੌਡਿਊਲ ਦੀ ਸ਼ੁਰੂਆਤ ਦੇ ਨਾਲ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਉੱਤਰਾਖੰਡ ਅਤੇ ਹਰਿਆਣਾ ਰਾਜਾਂ ਵਿੱਚ ਬੀਮਾਕ੍ਰਿਤ ਕਿਸਾਨਾਂ ਨੂੰ 23 ਮਾਰਚ, 2023 ਨੂੰ ਕੁੱਲ 1260.35 ਕਰੋੜ ਰੁਪਏ ਦੇ ਬੀਮਾ ਦਾਅਵਿਆਂ ਦੀ ਵੰਡ ਇੱਕ ਬਟਨ ਦੇ ਕਲਿੱਕ ਦੇ ਨਾਲ ਕੀਤਾ ਗਿਆ ਹੈ ਅਤੇ ਜਦੋਂ ਹੁਣ ਦਾਅਵੇ ਜਾਰੀ ਕੀਤੇ ਜਾਣਗੇ, ਇਹ ਪ੍ਰਕਿਰਿਆ ਜਾਰੀ ਰਹੇਗੀ। ਕੇਂਦਰੀ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਹੁਣ ਤੱਕ ਪੀਐੱਮਐੱਫਬੀਵਾਈ ਦੇ ਤਹਿਤ ਬੀਮਿਤ ਕਿਸਾਨਾਂ ਨੂੰ 1.32 ਲੱਖ ਕਰੋੜ ਰੁਪਏ ਦੀ ਦਾਅਵਾ ਰਾਸ਼ੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਨੇ ਵਰਤਮਾਨ ਅਭਿਯਾਨ ‘ਮੇਰੀ ਪਾਲਿਸੀ ਮੇਰੇ ਹਾਥ’ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਅਤੇ ਮਹਿਸੂਸ ਕੀਤਾ ਕਿ ਅਭਿਯਾਨ ਜ਼ਮੀਨੀ ਪੱਧਰ ‘ਤੇ ਪੀਐੱਮਐੱਫਬੀਵਾਈ ਬਾਰੇ ਜਾਗਰੂਕਤਾ ਵਧਾਉਣ ਵਿੱਚ ਬਹੁਤ ਮਹੱਤਵਪੂਰਨ ਰਿਹਾ ਹੈ।
ਇਸ ਅਵਸਰ ‘ਤੇ ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਯੋਜਨਾ ਤੋਂ ਬਾਹਰ ਹੋਏ ਸਾਰੇ ਰਾਜਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਚਰਚਾ ਕੀਤੀ ਗਈ ਹੈ, ਜਿਸ ਵਿੱਚੋ ਆਂਧਰਾ ਪ੍ਰਦੇਸ਼ ਅਤੇ ਪੰਜਾਬ ਯੋਜਨਾ ਵਿੱਚ ਵਾਪਸੀ ਕਰ ਰਹੇ ਹਨ ਜੋ ਸਹਿਕਾਰੀ ਸੰਘਵਾਦ ਦੀ ਇੱਕ ਚਮਕਦੀ ਉਦਾਹਰਣ ਹੈ। ਪੀਐੱਮਐੱਫਬੀਵਾਈ ਵਿੱਚ ਫਿਰ ਤੋਂ ਸ਼ਾਮਲ ਹੋਣ ਦੇ ਲਈ ਤੇਲੰਗਾਨਾ, ਗੁਜਰਾਤ, ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਦੀਆਂ ਸਰਕਾਰਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਅਤੇ ਕਈ ਦੌਰ ਦੀ ਗੱਲਬਾਤ ਹੋਈ ਹੈ। ਇਨ੍ਹਾਂ ਰਾਜਾਂ ਵਿੱਚੋ ਤੇਲੰਗਾਨਾ ਅਤੇ ਝਾਰਖੰਡ ਨੇ ਪੀਐੱਮਐੱਫਬੀਵਾਈ ਦੇ ਤਹਿਤ ਵਾਪਸ ਆਉਣ ਦੀ ਇੱਛਾ ਵਿਅਕਤ ਕੀਤੀ ਹੈ।
ਵਰਤਮਾਨ ਪ੍ਰਣਾਲੀ ਵਿੱਚ, ਵਿਭਿੰਨ ਕਾਰਨਾਂ ਦੇ ਕਾਰਨ ਬੀਮਿਤ ਕਿਸਾਨਾਂ ਦੇ ਦਾਅਵਿਆਂ ਵਿੱਚ ਦੇਰੀ ਹੋਣ ਦੀਆਂ ਕਈ ਉਦਾਹਰਣ ਸਾਹਮਣੇ ਆਈਆ ਹਨ। ਕਿਸਾਨਾਂ ਦੀ ਭਲਾਈ ਦਾ ਨੋਟਿਸ ਲੈਂਦੇ ਹੋਏ ਅਤੇ ਵੈਧ ਫਸਲ ਹਾਨੀ ਦਾਅਵਿਆਂ ਦੀ ਦਾਅਵਾ ਵੰਡ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਲਈ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਡਿਜੀਕਲੇਮ ਮੌਡਿਊਲ ਲਿਆਇਆ ਹੈ। ਇਸ ਦੇ ਨਾਲ ਹੁਣ ਕਿਸਾਨਾਂ ਦੇ ਦਾਅਵਿਆਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਤਰੀਕੇ ਨਾਲ ਸਿੱਧੇ ਉਨ੍ਹਾਂ ਦੇ ਸਬੰਧਿਤ ਬੈਂਕ ਖਾਤਿਆਂ ਵਿੱਚ ਪਰਿਵਰਤਨ ਕੀਤਾ ਜਾਵੇਗਾ। ਇਸ ਤਕਨੀਕ ਨੂੰ ਰਾਸ਼ਟਰੀ ਫਸਲ ਬੀਮਾ ਪੋਰਟਲ (ਐੱਨਸੀਆਈਪੀ) ਅਤੇ ਜਨਤਕ ਵਿੱਤ ਪ੍ਰਬੰਧਨ ਪ੍ਰਣਾਲੀ (ਪੀਐੱਫਐੱਮਐੱਸ) ਦੇ ਏਕੀਕਰਣ ਦੇ ਰਾਹੀਂ ਸਮਰੱਥ ਕੀਤਾ ਗਿਆ ਹੈ।
ਇਹ ਸਿੱਧੇ ਕਲੇਮ ਰਿਵਰਸਲ ਰੇਸ਼ਿਆਂ ਨੂੰ ਪ੍ਰਭਾਵਿਤ ਕਰੇਗਾ ਜੋ ਡਿਜੀਕਲੇਮ ਦੇ ਨਾਲ ਨੀਚੇ ਜਾਣ ਦੀ ਉਮੀਦ ਹੈ। ਇਸ ਡਿਜੀਟਲ ਪ੍ਰਗਤੀ ਦੀ ਇੱਕ ਹੋਰ ਜ਼ਿਕਰਯੋਗ ਵਿਸ਼ੇਸ਼ਤਾ ਇਹ ਹੈ ਕਿ ਕਿਸਾਨ ਵਾਸਤਵਿਕ ਸਮੇਂ ਵਿੱਚ ਆਪਣੇ ਮੋਬਾਇਲ ਫੋਨ ‘ਤੇ ਦਾਅਵਾ ਨਿਪਟਾਨ ਪ੍ਰਕਿਰਿਆ ਨੂੰ ਟ੍ਰੈਕ ਕਰਨ ਅਤੇ ਯੋਜਨਾ ਦਾ ਲਾਭ ਉਠਾਉਣ ਵਿੱਚ ਸਮਰੱਥ ਹੋਣਗੇ।
ਸ਼੍ਰੀ ਮਨੋਜ ਆਹੁਜਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਨਾਲ ਯੋਜਨਾ ਦੇ 7ਵੇਂ ਸਾਲ ਹੋਣ ‘ਤੇ ਪੀਐੱਮਐੱਫਬੀਵਾਈ ਦੀਆਂ ਹੋਰ ਸ਼ਾਨਦਾਰ ਉਪਲਬਧੀਆਂ ‘ਤੇ ਚਾਨਣਾ ਪਾਇਆ। ਕੇਂਦਰੀ ਸਕੱਤਰ ਨੇ ਰਾਜ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਫਸਲ ਬੀਮਾ ਪੋਰਟਲ ਸਮੇਂ ‘ਤੇ ਉਪਜ ਡੇਟਾ ਅਪਲੋਡ ਕਰਕੇ ਅਤੇ ਸਮੇਂ ‘ਤੇ ਰਾਜਾਂ ਦਾ ਹਿੱਸਾ ਜਾਰੀ ਕਰਕੇ ਇਸ ਯਤਨ ਵਿੱਚ ਆਪਣੀ ਭਾਗੀਦਾਰੀ ਦਿਖਾਏ ਤਾਕਿ ਦਾਅਵਿਆਂ ਨੂੰ ਪਰੇਸ਼ਾਨੀ ਮੁਕਤ ਤਰੀਕੇ ਨਾਲ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾ ਸਕੇ ਅਤੇ ਇਸ ਤਕਨੀਕ ਨੂੰ ਵਿਕਸਿਤ ਕਰਨ ਦੇ ਆਪਣੇ ਵਾਸਤਵਿਕ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਮੰਤਰਾਲੇ ਦੀ ਸਹਾਇਤਾ ਕੀਤੀ ਜਾ ਸਕੇ।
ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸ਼ੁਭਾਰੰਭ ਵਿੱਚ ਸ਼ਾਮਲ ਹੋਏ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀ ਸੂਰਿਆ ਪ੍ਰਤਾਪ ਸ਼ਾਹੀ ਨੇ ਵੀ ਯੋਜਨਾ ਦੇ ਬਿਹਤਰ ਲਾਗੂਕਰਨ ਦੇ ਲਈ ਆਪਣੇ ਬਹੁਮੁੱਲ ਸੁਝਾਅ ਦਿੱਤੇ।
ਇਸ ਤਕਨੀਕ ਪ੍ਰਗਤੀ ਨੇ ਯੋਜਨਾ ਦੇ ਆਧੁਨਿਕੀਕਰਣ ਦੀ ਦਿਸ਼ਾ ਵਿੱਚ ਪੀਐੱਮਐੱਫਬੀਵਾਈ ਨੂੰ ਇੱਕ ਕਦਮ ਅੱਗੇ ਵਧਾਇਆ ਹੈ। ਇਹ ਪ੍ਰਧਾਨ ਮੰਤਰੀ ਦੀ ਭਾਰਤ ਨੂੰ ਅਧਿਕ ਤੋਂ ਅਧਿਕ ਟੈਕਨੋਲੋਜੀ-ਸੰਚਾਲਿਤ ਇਨੋਵੇਸ਼ਨ ਦੇ ਨਾਲ ਇੱਕ ਡਿਜੀਟਲ ਪਾਵਰਹਾਊਸ ਬਣਾਉਣ ਦੀ ਕਲਪਨਾ ਦੇ ਅਨੁਰੂਪ ਹੈ ਜੋ ਕਿਸਾਨਾਂ ਦੇ ਜੀਵਨ ਨੂੰ ਅਸਾਨ ਬਣਾਉਂਦਾ ਹੈ।
ਤੇਜ਼ੀ ਨਾਲ ਇਨੋਵੇਸ਼ਨ ਦੇ ਯੁਗ ਵਿੱਚ ਡਿਜੀਟਲੀਕਰਣ ਅਤੇ ਟੈਕਨੋਲੋਜੀ ਦੁਰਸਤ ਖੇਤੀਬਾੜੀ ਦੇ ਨਾਲ ਪੀਐੱਮਐੱਫਬੀਵਾਈ ਦੀ ਪਹੁੰਚ ਅਤੇ ਸੰਚਾਲਨ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ , ਉਪਜ ਅਨੁਮਾਨ ਅਤੇ ਫਸਲ ਹਾਨੀ ਮੁਲਾਂਕਣ ਦੀ ਪ੍ਰਕਿਰਿਆ ਨੂੰ ਅਧਿਕ ਸਟੀਕ ਬਣਾਉਣ ਦੇ ਲਈ ਯੋਜਨਾ ਦੇ ਨਾਲ ਵਿਭਿੰਨ ਨਵੀਨ ਤਕਨੀਕਾਂ ਜਿਵੇਂ ਯਸ-ਟੇਕ, ਵਿੰਡਸ ਅਤੇ ਕ੍ਰੌਪਿਕ ਦਾ ਸੰਚਾਲਨ ਅਤੇ ਏਕੀਕਰਣ ਕੀਤਾ ਗਿਆ ਹੈ। ਇਸ ਦੇ ਇਲਾਵਾ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਸਮੇਂ ‘ਤੇ ਨਿਪਟਾਨ ਦੇ ਲਈ ਛੱਤੀਸਗੜ੍ਹ ਰਾਜ ਵਿੱਚ ਪਹਿਲੇ ਚਰਣ ਵਿੱਚ ਕਿਸਾਨ ਸ਼ਿਕਾਇਤ ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਸਕਾਰਾਤਮਕ ਪ੍ਰਤਿਕਿਰਿਆ ਮਿਲੀ ਹੈ ਅਤੇ ਦੂਜੇ ਚਰਣ ਵਿੱਚ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ।
ਡਿਜੀਕਲੇਮ ਉੱਨਤ ਤਕਨੀਕੀ ਸਮਾਧਾਨਾਂ ਦੀ ਸ਼ੁਰੂਆਤ ਕਰਨ ਦੇ ਆਪਣੇ ਯਤਨਾਂ ਜਿਵੇਂ ਸਵੈਚਾਲਿਤ ਗਣਨਾ ਅਤੇ ਫਸਲ ਬੀਮਾ ਦਾਅਵਿਆਂ ਦਾ ਵੇਰਵਾ, ਪੀਐੱਮਐੱਫਬੀਵਾਈ ਦੀ ਇੱਕ ਹੋਰ ਉਪਲਬਧੀ ਹੈ।
****
ਐੱਸਐੱਨਸੀ/ਪੀਕੇ
(Release ID: 1910341)
Visitor Counter : 153