Posted On:
23 MAR 2023 3:21PM by PIB Chandigarh
ਆਰਆਈਐੱਨਐੱਲ ਵਿਸ਼ਾਖਾਪੱਟਨਮ ਨੂੰ ਐੱਸਐੱਮਓ ਰਾਂਚੀ ਵਿੱਚ ਆਯੋਜਿਤ ਸਾਲਾਨਾ ਪੁਰਸਕਾਰ ਸਮਾਰੋਹ ਅਤੇ ਜੇਸੀਐੱਸਐੱਸਆਈ ਦੁਆਰਾ 22-03-2023 ਨੂੰ ਆਯੋਜਿਤ ਸਾਲਾਨਾ ਪੁਰਸਕਾਰ ਸਮਾਰੋਹ ਦੇ ਦੌਰਾਨ ਰਾਸ਼ਟਰੀ ਪੱਧਰ ਦੇ ਸੁਰੱਖਿਆ ਪੁਰਸਕਾਰ “ਇਸਪਾਤ ਸੁਰੱਖਿਆ ਪੁਰਸਕਾਰ” ਪ੍ਰਾਪਤ ਹੋਏ। ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ (ਆਰਆਈਐੱਨਐੱਲ) ਨੇ ਸਾਲ 2020-21 ਅਤੇ 2021-22 ਦੇ ਲਈ ਬੀਐੱਫ ਅਤੇ ਕੱਚੇ ਮਾਲ ਖੇਤਰ ਵਿੱਚ ਚਾਰ ਪੁਰਸਕਾਰ ਜਿੱਤੇ। ਰੱਖ-ਰੱਖਾਅ ਅਤੇ ਸੇਵਾ ਖੇਤਰਾਂ ਨੇ ਸਾਲ 2021-22 ਦੇ ਲਈ ਪੁਰਸਕਾਰ ਜਿੱਤੇ। ਆਰਆਈਐੱਨਐੱਲ ਵਿਸ਼ਾਖਾਪਟਨਮ ਨੇ ਸਾਲ 2022 ਦੇ ਲਈ “ਕੰਟਰੈਕਟ ਲੇਬਰ ਨਾਲ ਜੁੜੀਆਂ ਜ਼ੀਰੋ ਘਾਤਕ ਦੁਰਘਟਨਾ” ਦੇ ਲਈ ਪ੍ਰਤਿਸ਼ਠਿਤ ਪੁਰਸਕਾਰ ਵੀ ਜਿੱਤਿਆ।
ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਰ ਡਾਇਰੈਕਟਰ ਸ਼੍ਰੀ ਅਤੁਲ ਭੱਟ ਅਤੇ ਸ਼੍ਰੀ ਏ.ਕੇ. ਬਾਗਚੀ, ਡਾਇਰੈਕਟਰ (ਪ੍ਰੋਜੈਕਟ)ਅਤੇ ਐਡੀਸ਼ਨਲ ਚਾਰਜ ਡਾਇਰੈਕਟਰ (ਪ੍ਰੋਜੈਕਟ) ਨੇ ਰਾਸ਼ਟਰੀ ਪੱਧਰ ‘ਤੇ ਪ੍ਰਤਿਸ਼ਠਿਤ ਇਸਪਾਤ ਸੁਰੱਖਿਆ ਪੁਰਸਕਾਰ ਜਿੱਤਣ ਦੇ ਲਈ ਆਰਆਈਐੱਨਐੱਲ ਸਮੂਹ ਦੀ ਸਰਾਹਨਾ ਕੀਤੀ ।

ਇਸਪਾਤ ਉਦਯੋਗ ਵਿੱਚ ਸੁਰੱਖਿਆ ਸਿਹਤ ਅਤੇ ਵਾਤਾਵਰਣ ਸਬੰਧੀ ਸੰਯੁਕਤ ਕਮੇਟੀ (ਜੇਸੀਐੱਸਐੱਸਆਈ), ਜਿਸ ਨੂੰ ਪਹਿਲਾਂ ਇਸਪਾਤ ਉਦਯੋਗ ਦੇ ਲਈ ਸੁਰੱਖਿਆ ‘ਤੇ ਸਬੰਧੀ ਸਥਾਈ ਕਮੇਟੀ (ਐੱਸਸੀਐੱਸਐੱਸਆਈ) ਦੇ ਨਾਮ ਨਾਲ ਜਾਣਿਆ ਜਾਂਦਾ ਸੀ, 27 ਅਪ੍ਰੈਲ, 1973 ਨੂੰ ਇਸਪਾਤ ਉਦਯੋਗ ਵਿੱਚ ਸੰਭਾਵਿਤ ਖਤਰਿਆਂ ਦੇ ਵਿਰੁੱਧ ਮੁੱਲਵਾਨ ਮਾਨਵ ਸੰਸਾਧਨ ਦੀ ਸੁਰੱਖਿਆ ਦੇ ਪ੍ਰਾਥਮਿਕ ਉਦੇਸ਼ ਨਾਲ ਅਸਲੀਅਤ ਵਿੱਚ ਆਈ।
ਜੇਸੀਐੱਸਐੱਸਆਈ ਜਨਤਕ ਅਤੇ ਨਿਜੀ ਦੋਨੋਂ ਖੇਤਰ ਦੀਆਂ ਇਸਪਾਤ ਕੰਪਨੀਆਂ ਦੇ ਪ੍ਰਬੰਧਨ ਅਤੇ ਟ੍ਰੇਡ ਯੂਨੀਅਨ ਪ੍ਰਤੀਨਿਧੀਆਂ ਦਾ ਇੱਕ ਅਨੋਖਾ ਰਾਸ਼ਟਰੀ ਪੱਧਰ ਦਾ ਦੋ-ਪੱਖੀ ਮੰਚ ਹੈ।
****
ਏਐੱਲ/ਏਕੇਐੱਨ