ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸੀਪੀਜੀਆਰਏਐੱਮਐੱਸ ਵਿੱਚ 10 ਕਦਮਾਂ ਦੀ ਸੁਧਾਰ ਪ੍ਰਕਿਰਿਆ ਨਾਲ ਲੰਬਿਤ ਮਾਮਲਿਆਂ ਅਤੇ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਔਸਤ ਸਮੇਂ ਵਿੱਚ ਮਹੱਤਵਪੂਰਨ ਕਮੀ ਆਈ ਹੈ;


ਸੀਪੀਜੀਆਰਏਐੱਮਐੱਸ ਦੀ ਸਥਾਪਨਾ ਦੇ ਬਾਅਦ ਇਹ ਪਹਿਲੀ ਵਾਰ ਹੈ ਕਿ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਇੱਕ ਲੱਖ/ਮਹੀਨਾ ਪਾਰ ਕਰ ਗਿਆ ਹੈ: ਕੇਂਦਰੀ ਮੰਤਰੀ ਜਿਤੇਂਦਰ ਸਿੰਘ

Posted On: 22 MAR 2023 2:51PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੀਪੀਜੀਆਰਏਐੱਮਐੱਸ ਵਿੱਚ 10 ਕਦਮਾਂ ਵਾਲੀ ਸੁਧਾਰ ਪ੍ਰਕਿਰਿਆ ਦੇ ਕਾਰਨ ਲੰਬਿਤ ਮਾਮਲਿਆਂ ਅਤੇ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਔਸਤ ਸਮੇਂ ਵਿੱਚ ਮਹੱਤਵਪੂਰਨ ਕਮੀ ਆਈ ਹੈ।

ਵਰ੍ਹੇ 2022 ਵਿੱਚ ਮੰਤਰਾਲਿਆਂ/ਵਿਭਾਗਾਂ ਨੇ ਅਗਸਤ ਵਿੱਚ 1.14 ਲੱਖ ਜਨਤਕ ਸ਼ਿਕਾਇਤਾਂ (ਪੀਜੀ), ਸਤੰਬਰ ਵਿੱਚ 1.17 ਲੱਖ ਜਨਤਕ ਸ਼ਿਕਾਇਤਾਂ (ਪੀਜੀ), ਅਕਤੂਬਰ ਵਿੱਚ 1.19 ਲੱਖ ਜਨਤਕ ਸ਼ਿਕਾਇਤਾਂ (ਪੀਜੀ), ਨਵੰਬਰ ਵਿੱਚ 1.08 ਲੱਖ ਜਨਤਕ ਸ਼ਿਕਾਇਤਾਂ (ਪੀਜੀ), ਦਸੰਬਰ ਵਿੱਚ 1.27 ਲੱਖ ਜਨਤਕ ਸ਼ਿਕਾਇਤਾਂ (ਪੀਜੀ) ਅਤੇ ਜਨਵਰੀ, 2023 ਵਿੱਚ 1.25 ਲੱਖ ਜਨਤਕ ਸ਼ਿਕਾਇਤਾਂ (ਪੀਜੀ) ਦਾ ਨਿਪਟਾਰਾ ਕੀਤਾ ਹੈ। ਸੀਪੀਜੀਆਰਏਐੱਮਐੱਸ ਦੀ ਸਥਾਪਨਾ ਦੇ ਬਾਅਦ ਇਹ ਪਹਿਲੀ ਵਾਰ ਹੈ ਕਿ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਇੱਕ ਲੱਖ/ਮਹੀਨੇ ਨੂੰ ਪਾਰ ਚੁੱਕਾ ਹੈ।

ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਅੱਜ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸ਼ਿਕਾਇਤ ਨਿਵਾਰਣ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਨਿਪਟਾਰੇ ਦੀ ਸਮੇਂ ਸੀਮਾ ਵਿੱਚ ਕਮੀ ਲਿਆਉਣ ਦੇ ਲਈ ਕਈ ਕਦਮ ਉਠਾਏ ਹਨ। ਸਰਕਾਰ ਨੇ 2022 ਵਿੱਚ ਸੀਪੀਜੀਆਰਏਐੱਮਐੱਸ, ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ਦੇ 10 ਕਦਮ ਸੁਧਾਰਾਂ ਨੂੰ ਲਾਗੂ ਕੀਤਾ। ਇਨ੍ਹਾਂ ਸੁਧਾਰਾਂ ਵਿੱਚ ਸੀਪੀਜੀਆਰਏਐੱਮਐੱਸ 7.0 ਦਾ ਯੂਨੀਵਰਸਲਾਈਜ਼ੇਸ਼ਨ, ਏਆਈ/ਐੱਮਐੱਲ ਦਾ ਉਪਯੋਗ ਕਰਕੇ ਟੈਕਨੋਲੋਜੀ ਸੁਧਾਰ, ਸੀਪੀਜੀਆਰਏਐੱਮਐੱਸ ਪੋਰਟਲ ਦਾ 22 ਨੋਟੀਫਾਇਡ ਭਾਸ਼ਾਵਾਂ ਵਿੱਚ ਅਨੁਵਾਦ,ਸ਼ਿਕਾਇਤ ਨਿਵਾਰਣ ਸੂਚਕਾਂਕ ਦਾ ਸੰਚਾਲਨ, ਫੀਡਬੈਕ ਕਾਲ ਸੈਂਟਰ ਦਾ ਸੰਚਾਲਨ, ਸੀਪੀਜੀਆਰਏਐੱਮਐੱਸ ਦੇ ਨਾਲ ਭਾਰਤ ਸਰਕਾਰ ਦੇ ਰਾਜ ਪੋਰਟਲ/ਹੋਰ ਸ਼ਿਕਾਇਤ ਪੋਰਟਲਾਂ ਦੇ ਏਕੀਕਰਣ ਦੁਆਰਾ ਵੰਨ ਨੇਸ਼ਨ ਵੰਨ ਪੋਰਟਲ, ਸਾਰੇ ਸਾਂਝੇ ਸੇਵਾ ਕੇਂਦਰਾਂ ਵਿੱਚ ਸੀਪੀਜੀਆਰਏਐੱਮਐੱਸ ਦੀ ਉਪਲਬਧਤਾ ਦੇ ਨਾਲ ਸ਼ਮੂਲੀਅਤ ਅਤੇ ਆਊਟਰੀਚ, ਸੇਵੋਤਮ ਯੋਜਨਾ ਅਧੀਨ ਸ਼ਿਕਾਇਤ ਨਿਵਾਰਣ ਅਧਿਕਾਰੀਆਂ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ, ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਮਹੀਨਾਵਾਰ ਰਿਪੋਰਟ ਪ੍ਰਕਾਸ਼ਿਤ ਕਰਨਾ ਅਤੇ ਡਾਟਾ ਵਿਸ਼ਲੇਸ਼ਣ ਦੇ ਲਈ ਡਾਟਾ ਰਣਨੀਤੀ ਇਕਾਈ ਦੀ ਸਥਾਪਨਾ ਕਰਨਾ ਆਦਿ ਸ਼ਾਮਲ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਔਸਤ ਨਿਪਟਾਰੇ ਦਾ ਸਮਾਂ 2021 ਵਿੱਚ 32 ਦਿਨ ਤੋਂ ਘਟ ਕੇ ਵਰ੍ਹੇ 2022 ਵਿੱਚ 27 ਦਿਨ ਹੋ ਗਿਆ ਅਤੇ ਜਨਵਰੀ, 2023 ਵਿੱਚ ਘੱਟ ਕੇ 19 ਦਿਨ ਰਹਿ ਗਿਆ ਹੈ। ਫੀਡਬੈਕ ਕਾਲ ਸੈਂਟਰ ਦੀ ਰਿਪੋਰਟ ਨੇ ਸੰਕੇਤ ਦਿੱਤਾ ਕਿ 2022 ਵਿੱਚ 2,51,495 ਕਾਲਾਂ (calls) ਪ੍ਰਾਪਤ ਹੋਇਆਂ , ਜਿਨ੍ਹਾਂ ਵਿੱਚੋਂ 57,486 ਵਿੱਚ ਸ਼ਾਨਦਾਰ ਅਤੇ ਬਹੁਤ ਵਧੀਆ ਫੀਡਬੈਕ ਪ੍ਰਾਪਤ ਹੋਈ ਅਤੇ 73,817 ਕਾਲ ਵਿੱਚ ਲੋਕਾਂ ਨੇ ਆਪਣੀ ਸੰਤੁਸ਼ਟੀ ਵਿਅਕਤ ਕੀਤੀ। ਖ਼ਰਾਬ ਰੇਟਿੰਗ ਦੇਣ ਦੇ ਮਾਮਲਿਆਂ ਵਿੱਚ ਸ਼ਿਕਾਇਤਕਰਤਾ ਨੂੰ ਉੱਚ ਅਧਿਕਾਰੀ ਦੇ ਕੋਲ ਅਪੀਲ ਕਰਨ ਦਾ ਵਿਕਲਪ ਪ੍ਰਦਾਨ ਕੀਤਾ ਜਾਂਦਾ ਹੈ। ਸਾਰੇ ਮੰਤਰਾਲਿਆਂ/ਵਿਭਾਗਾਂ ਵਿੱਚ ਨੋਡਲ ਅਤੇ ਉਪ-ਨੋਡਲ ਅਪੀਲ ਅਥਾਰਿਟੀਆਂ ਨੂੰ ਕਾਰਜਸ਼ੀਲ ਕੀਤਾ ਜਾ ਰਿਹਾ ਹੈ।

*****

 ਐੱਸਐੱਨਸੀ/ਐੱਸਐੱਮ



(Release ID: 1909988) Visitor Counter : 64


Read this release in: English , Urdu , Hindi , Telugu