ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ.ਜਿਤੇਂਦਰ ਸਿੰਘ ਨੇ ਕਿਹਾ-‘ਅੱਤਵਾਦ ਨੂੰ ਅੰਜਾਮ ਦੇਣ ਵਾਲਿਆਂ ਨੂੰ ਆਖਿਰ ’ਚ: ਅੱਤਵਾਦ ਹੀ ਖਾ ਜਾਂਦਾ ਹੈ’


ਮੰਤਰੀ ਨਵੀਂ ਦਿੱਲੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਜਂਲੀ ਭੇਟ ਕਰਨ ਲਈ “ਬਸੰਤੀ ਚੋਲਾ ਦਿਵਸ” ਪ੍ਰੋਗਰਾਮ ਵਿੱਚ ਬੋਲ ਰਹੇ ਸਨ

ਜਦੋਂ ਮਨੁੱਖੀ ਅਧਿਕਾਰਾਂ ਦੇ ਸੰਕਲਪ ਹੋਂਦ ਵਿੱਚ ਆਏ ਸਨ ਉਸ ਤੋਂ ਵੀ ਪਹਿਲਾਂ ਭਗਤ ਸਿੰਘ 20ਵੀਂ ਸ਼ਤਾਬਦੀ ਦੇ ਪਹਿਲੇ ਮਨੁੱਖੀ ਅਧਿਕਾਰ ਕਾਰਜਕਰਤਾ ਸਨ: ਡਾ. ਜਿਤੇਂਦਰ ਸਿੰਘ

Posted On: 22 MAR 2023 5:49PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪੀਐਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ.ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਅੱਤਵਾਦ ਨੂੰ ਅੰਜਾਮ ਦੇਣ ਵਾਲਿਆਂ ਨੂੰ ਆਖਿਰ ’ਚ:ਅੱਤਵਾਦ ਹੀ ਖਾ ਜਾਂਦਾ ਹੈ। ਉਨ੍ਹਾਂ ਨੇ ਕਿਹਾ, ਇੱਕ ਅੱਤਵਾਦ ਪ੍ਰਭਾਵਿਤ ਖੇਤਰ ਹੋਣ ਦੇ ਨਾਤੇ, ਉਹ ਅੱਤਵਾਦ ਦੇ ਸਾਰੇ ਪ੍ਰਭਾਵਾਂ ਦੇ ਗਵਾਹ ਰਹੇ ਹਨ ਅਤੇ ਇੱਕ ਨਿਸ਼ਚਿਤ ਮਾਤਰਾ ਵਿੱਚ ਭਰੋਸੇ ਦੇ ਨਾਲ ਕਹਿ ਸਕਦੇ ਹਨ ਕਿ ਅੱਤਵਾਦ ਦਾ ਅਪਰਾਧੀ ਬਾਘ ਦੀ ਸਵਾਰੀ ਕਰਦਾ ਹੈ ਅਤੇ ਅੰਤ ਵਿੱਚ ਉਸੇ ਬਾਘ ਦੁਆਰਾ ਖਾਇਆ ਜਾਂਦਾ ਹੈ। 

ਨਵੀਂ ਦਿੱਲੀ ਵਿੱਚ ਸ਼ਹੀਦ-ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ “ਬਸੰਤੀ ਚੋਲਾ ਦਿਵਸ” ਪ੍ਰੋਗਰਾਮ ਵਿੱਚ ਬੋਲਦਿਆਂ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, ਬ੍ਰਿਟਿਸ਼ ਸ਼ਾਸਨ ਦੇ ਆਤੰਕ ਦਾ ਅੰਤ ਹੋਇਆ ਕਿਉਂਕਿ ਅੰਦਰੂਨੀ ਵਿਰੋਧਤਾਈਆਂ ਨੇ ਬ੍ਰਿਟਿਸ਼ ਰਾਜ ਨੂੰ ਆਖਿਰਕਾਰ ਭਾਰਤ ਤੋਂ ਜਾਣ ‘ਤੇ ਮਜਬੂਰ ਕਰ ਦਿੱਤਾ।

 

https://static.pib.gov.in/WriteReadData/userfiles/image/image001KPX6.jpg

 

23 ਮਾਰਚ 1931 ਨੂੰ ਲਾਹੌਰ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਬਰਸੀ ਦੇ ਅਵਸਰ ‘ਤੇ ਸ਼ਹੀਦੀ ਦਿਵਸ’ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਲਾਹੌਰ ਸੈਂਟਰਲ ਜੇਲ ਵਿੱਚ ਇਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ। ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿਲੀ ਸ਼ਰਧਾਂਜਲੀ ਭੇਟ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੇ ਕ੍ਰਾਂਤੀਕਾਰੀ ਜਜ਼ਬੇ ਨੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਦਿੱਤਾ ਅਤੇ ਸਿਰਫ਼ 16-17 ਸਾਲਾਂ ਬਾਅਦ 1947 ਵਿੱਚ ਅੰਗ੍ਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਹੋਣਾ ਪਿਆ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਜਦੋਂ ਮਨੁੱਖੀ ਅਧਿਕਾਰਾਂ ਦੇ ਸਕੰਲਪ ਹੋਂਦ ਵਿੱਚ ਆਏ ਸਨ ਉਸ ਤੋਂ ਵੀ ਪਹਿਲਾਂ ਭਗਤ ਸਿੰਘ 20ਵੀਂ ਸ਼ਤਾਬਦੀ ਦੇ ਪਹਿਲੇ ਮਨੁੱਖੀ ਅਧਿਕਾਰ ਕਾਰਜਕਰਤਾ ਸਨ। ਉਨ੍ਹਾਂ ਨੇ ਕਿਹਾ, ਇੱਕ ਸ਼ਹੀਦ ਅਤੇ ਸੁਤੰਤਰਤਾ ਸੈਨਾਨੀ ਤੋਂ ਇਲਾਵਾ, ਭਗਤ ਸਿੰਘ ਇੱਕ ਮਹਾਨ ਵਿਚਾਰਕ ਅਤੇ ਦਾਰਸ਼ਨਿਕ ਸਨ ਅਤੇ ਉਨ੍ਹਾਂ ਦੀ ਲਿਖਤਾਂ ਅਤੇ ਵਿਚਾਰਾਂ ਵਿੱਚ ਗਾਂਧੀ ਅਤੇ ਕਾਰਲ ਮਾਰਕਸ ਦੋਨਾਂ ਦਾ ਪ੍ਰਭਾਵ ਸੀ।

 

https://static.pib.gov.in/WriteReadData/userfiles/image/image002LDNB.jpg

 

ਡਾ. ਜਿਤੇਂਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਸੇਵਾ ਦਲ, ਜਿਸ ਨੂੰ ਐੱਸਬੀਐੱਸ ਫਾਊਂਡੇਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੀ ਭੂਮਿਕਾ ਦੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਰੇਖਾਂਕਿਤ ਕੀਤਾ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਐੱਸਬੀਐੱਸ ਜ਼ਮੀਨ ‘ਤੇ ਕੰਮ ਕਰਨ ਵਾਲਾ ਇੱਕ ਮਾਤਰ ਦ੍ਰਿਸ਼ਮਾਨ ਸੰਗਠਨ ਸੀ।

ਡਾ.ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਐੱਨਜੀਓ ਕੋਵਿਡ-19 ਮਹਾਂਮਾਰੀ ਦੇ ਦੌਰਾਨ ਆਪਣੇ ਮਿਸਾਲੀ ਕੰਮ  ਲਈ ਬਹੁਤ ਪ੍ਰਸਿੱਧ ਹੈ, ਜਿਸ ਵਿੱਚ ਕੋਵਿਡ-19 ਦੇ ਮ੍ਰਿਤਕ ਮਰੀਜ਼ਾਂ ਦੇ ਲਈ ਮੁਫ਼ਤ ਸ਼ਵ ਵਾਹਨ ਸੇਵਾ, ਕੋਵਿਡ-19 ਸ਼ੱਕੀ ਅਤੇ ਮਰੀਜ਼ਾਂ ਦੇ ਲਈ ਮੁਫ਼ਤ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨਾ ਅਤੇ ਕੋਰੋਨਾ ਕਾਰਨ ਮਰੇ ਮਰੀਜ਼ਾਂ ਲਈ ਉਨ੍ਹਾਂ ਦੇ ਮ੍ਰਿਤਕ ਸਰੀਰ ਪ੍ਰਬੰਧਨ ਦੇ ਨਾਲ ਨਾਲ ਮੁਫ਼ਤ ਅੰਤਿਮ ਸੰਸਕਾਰ ਦੇਣਾ ਸ਼ਾਮਲ ਹੈ।

ਪਦਮ ਸ਼੍ਰੀ ਨਾਲ ਸਨਮਾਨਿਤ ਡਾ. ਜਿਤੇਂਦਰ ਸਿੰਘ ਸ਼ੰਟੀ ਦੁਆਰਾ 1995 ਵਿੱਚ ਸਥਾਪਿਤ ਸ਼ਹੀਦ ਭਗਤ ਸਿੰਘ ਸੇਵਾ ਦਲ ਜਿਸ ਨੂੰ ਐੱਸਬੀਐੱਸ ਫਾਊਂਡੇਸ਼ਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਦਿੱਲੀ ਐੱਨਸੀਆਰ ਵਿੱਚ ਲੋਕਾਂ ਦੇ ਲਈ ਐਮਰਜੈਂਸੀ ਸੇਵਾਵਾਂ ਦਾ ਵਿਸਤਾਰ ਕਰ ਰਿਹਾ ਹੈ। ਇਨ੍ਹਾਂ ਸੇਵਾਵਾਂ ਵਿੱਚ ਮ੍ਰਿਤਕਾਂ ਦਾ ਪ੍ਰਬੰਧਨ, ਲਾਸ਼ਾਂ ਨੂੰ ਸ਼ਮਸ਼ਾਨ/ਕਬਰੀਸਤਾਨਾਂ ਤੱਕ ਲੈ ਜਾਣ ਲਈ ਅੰਤਿਮ ਸੰਸਕਾਰ ਵੈਨ,ਬੇਸਹਾਰਾ, ਲਾਵਾਰਿਸ ਅਤੇ   ਪਰਿਯਕਤ ਲਾਸ਼ਾਂ ,ਲੋਕਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਲਾਸ਼ਾਂ ਨੂੰ ਘਰਾਂ ਵਿੱਚ ਥੋੜ੍ਹੇ ਸਮੇਂ ਦੀ ਸੰਭਾਲ਼ ਦੇ ਲਈ ਮੋਬਾਈਲ ਮੋਰਚਰੀ ਫਰਿੱਜ, ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ, ਸਵੈ-ਇੱਛਤ ਖੂਨਦਾਨ ਕੈਂਪ ਜ਼ਰੂਰਤਮੰਦ ਲੋਕਾਂ ਅਤੇ ਮੁਸੀਬਤ ਦੇ ਲਈ ਖੂਨ ਇੱਕਠਾ ਕਰਨ ਅਤੇ ਪ੍ਰਦਾਨ ਕਰਨ ਲਈ ਪ੍ਰਬੰਧਨ ਸ਼ਾਮਲ ਹੈ। 

 

https://static.pib.gov.in/WriteReadData/userfiles/image/image0036NBR.jpg

ਸ਼ਹੀਦ ਭਗਤ ਸਿੰਘ ਸੇਵਾ ਦਲ ਨੇ 4500 ਤੋਂ ਵਧ ਕੋਵਿਡ-19 ਪੋਜ਼ੀਟਿਵ ਲ਼ਾਸ਼ਾਂ ਦਾ ਪਰਿਵਹਨ ਅਤੇ ਅੰਤਿਮ ਸੰਸਕਾਰ ਕੀਤਾ ਹੈ, ਜੋ ਲਾਵਾਰਿਸ ਸੀ ਜਾਂ ਜਿਨ੍ਹਾਂ ਪਰਿਵਾਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ ਜਾਂ ਉਹ ਗਹਿਰੇ ਡਰ ਵਿੱਚ ਸਨ ਅਤੇ ਅੰਤਿਮ ਸੰਸਕਾਰ ਨਹੀਂ ਕਰ ਸਕਦੇ ਸਨ।

ਇਨ੍ਹਾਂ ਮਿਸਾਲੀ ਸੇਵਾਵਾਂ ਲਈ ਐੱਨਜੀਓ ਦੇ ਪ੍ਰਧਾਨ ਡਾ.ਜਿਤੇਂਦਰ ਸਿੰਘ ਸ਼ੰਟੀ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਹੱਥੋਂ 2021 ਵਿੱਚ ਭਾਰਤ ਦੇ ਚੌਥੇ ਸਰਵਉੱਚ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

 <><><><>

ਐੱਸਐੱਨਸੀ/ਐੱਸਐੱਮ


(Release ID: 1909986) Visitor Counter : 151
Read this release in: English , Urdu , Hindi , Marathi