ਕੋਲਾ ਮੰਤਰਾਲਾ
ਬੀਸੀਸੀਐੱਲ ਨੇ ਐੱਮਡੀਓ ਮਾਡਲ ਵਿੱਚ ਰੈਵੇਨਿਊ ਸ਼ੇਅਰਿੰਗ ਅਧਾਰ ‘ਤੇ ਕਾਰਜ ਸੌਂਪੇ
Posted On:
22 MAR 2023 5:56PM by PIB Chandigarh
ਭਾਰਤ ਵਿੱਚ ਕੁਕਿੰਗ ਕੋਲ ਦਾ ਉਤਪਾਦਨ ਵਧਾਉਣ ਦੇ ਉਦੇਸ਼ ਨਾਲ, ਬੀਸੀਸੀਐੱਲ ਨੇ ਐੱਮਡੀਓ ਮਾਡਲ ਵਿੱਚ ਰੈਵੇਨਿਊ ਸ਼ੇਅਰਿੰਗ ਅਧਾਰ ‘ਤੇ ਕੋਇਲਾ ਖਦਾਨ ਨਾਲ ਕੋਇਲੇ ਦੀ ਖੁਦਾਈ ਅਤੇ ਉਸ ਦੇ ਬਾਅਦ ਕੰਪਨੀ ਦੇ ਤਿੰਨ ਖੇਤਰਾਂ ਵਿੱਚ ਸਥਿਤ ਅਥਾਰਿਟੀ ਨੂੰ ਡਿਲੀਵਰੀ ਦੇ ਲਈ “ਫਿਰ ਤੋਂ ਖੁਦਾਈ, ਨਿਪਟਾਨ, ਪੁਨਰਵਾਸ, ਵਿਕਾਸ, ਨਿਰਮਾਣ ਅਤੇ ਸੰਚਾਲਨ” ਦਾ ਕੰਮ ਸੌਂਪਿਆ।

ਬੀਸੀਸੀ ਨੂੰ 9% ਰੈਵੇਨਿਊ ਹਿੱਸੇਦਾਰੀ ਦੀ ਦਰ ਵਿੱਚ ਕਤਰਾਸ ਖੇਤਰ ਦੇ ਲਈ ਮੈਸਰਜ਼ ਆਰ ਕੇ ਟ੍ਰਾਂਸਪੋਰਟ ਕੰਪਨੀ ਨੂੰ 25 ਵਰ੍ਹਿਆਂ ਦੀ ਮਿਆਦ ਦੇ ਲਈ ਕਾਰਜ ਸੌਂਪਿਆ ਗਿਆ। ਇਹ ਭਾਰਤ ਵਿੱਚ ਕੁਕਿੰਗ ਕੋਲ ਦੇ ਲਈ ਪਹਿਲਾ ਹੈ। ਐੱਲਓਏ, 25 ਸਾਲ ਦੇ ਲਈ 25.70 ਐੱਮਟੀ ਦੇ ਹਵਾਲਾ ਜ਼ਿਕਰ ਕੋਇਲਾ ਉਤਪਾਦਨ ਦੇ ਲਈ 21.03.2023 ਨੂੰ ਜਾਰੀ ਕੀਤਾ ਗਿਆ, 1.4 ਐੱਮਟੀ ਪ੍ਰਸਤਾਵਿਤ ਸਾਲਾਨਾ ਸਮਰੱਥਾ ਹੈ। ਬੀਸੀਸੀਐੱਲ ਨੇ ਪੀਬੀ ਖੇਤਰ ਵਿੱਚ ਮੈਸਰਜ਼ ਈਗਲ ਇੰਫ੍ਰਾ ਇੰਡੀਆ ਲਿਮਿਟਿਡ ਨੂੰ 25 ਸਾਲ ਦੀ ਮਿਆਦ ਦੇ ਲਈ 6% ਰੈਵੇਨਿਊ ਹਿੱਸੇਦਾਰੀ ‘ਤੇ ਕੰਮ ਸੌਂਪਿਆ। ਐੱਲਓਏ 25 ਸਾਲਾਂ ਦੇ ਲਈ 21.03.23023 ਨੂੰ 52.00 ਐੱਮਟੀ ਦੇ ਹਵਾਲਾ ਕੋਇਲਾ ਉਤਪਾਦਨ ਦੇ ਲਈ ਜਾਰੀ ਕੀਤਾ ਗਿਆ 2.7 ਐੱਮਟੀ ਪ੍ਰਸਤਾਵਿਤ ਸਾਲਾਨਾ ਸਮਰੱਥਾ ਹੈ।

ਇਸੇ ਤਰ੍ਹਾਂ, ਮੈਸਰਜ਼ ਵੇਂਸਰ ਕੰਸਟ੍ਰਕਸ਼ਨ ਕੰਪਨੀ ਲਿਮਿਟਿਡ ਨੂੰ 7.29 % ਰੈਵੇਨਿਊ ਹਿੱਸੇਦਾਰੀ ਦੀ ਦਰ ਨਾਲ 25 ਸਾਲ ਦੀ ਮਿਆਦ ਦੇ ਲਈ ਸਿਜੂਆ ਖੇਤਰ ਦੇ ਲਈ ਕਾਰਜ ਸੌਂਪਿਆ ਗਿਆ। ਐੱਲਓਏ 21.03.2023 ਨੂੰ 25 ਸਾਲਾਂ ਦੇ ਲਈ 28.485 ਐੱਮਟੀ ਦੇ ਹਵਾਲੇ ਕੋਇਲਾ ਉਤਪਾਦਨ ਦੇ ਲਈ ਜਾਰੀ ਕੀਤਾ ਗਿਆ ਹੈ 1.285 ਐੱਮਟੀ ਪ੍ਰਸਤਾਵਿਤ ਸਾਲਾਨਾ ਸਮਰੱਥਾ ਹੈ।
ਕੁਕਿੰਗ ਕੋਲ ਦੇ ਉਤਪਾਦਨ ਵਿੱਚ ਮੋਹਰੀ ਹੋਣ ਦੇ ਨਾਤੇ, ਬੀਸੀਸੀਐੱਲ ਨੂੰ ਦਹਾਕਿਆਂ ਤੋਂ ਰਾਸ਼ਟਰ ਦੀ ਸੇਵਾ ਕਰਨ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਯੋਗਦਾਨ ਦੇ ਕੇ ਮਾਣ ਦਾ ਅਨੁਭਵ ਹੁੰਦਾ ਹੈ।
****
ਏਐੱਲ/ਏਕੇਐੱਨ/ਆਰੇਕਪੀ
(Release ID: 1909971)
Visitor Counter : 128