ਆਯੂਸ਼
ਆਯੁਸ਼ ਮੰਤਰਾਲੇ ਨੇ ਪਦਮ ਪੁਰਸਕਾਰ, 2023 ਦੇ ਵਿਤੇਜਾਵਾਂ, ਜਿਨ੍ਹਾਂ ਨੇ ਆਯੁਸ਼-ਖੇਤਰ ਵਿੱਚ ਯੋਗਦਾਨ ਦਿੱਤਾ ਹੈ, ਨੂੰ ਸਨਮਾਨਿਤ ਕੀਤਾ
ਪੁਰਸਕਾਰ ਉਤਕ੍ਰਿਸ਼ਟਤਾ ਦੇ ਪ੍ਰਤੀਕ ਹਨ ਅਤੇ ਸਾਡੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਬਹੁਤ ਮਾਣ ਦੀ ਗੱਲ ਹੈ- ਸ਼੍ਰੀ ਸਰਬਾਨੰਦ ਸੋਨੋਵਾਲ
Posted On:
22 MAR 2023 2:47PM by PIB Chandigarh
ਆਯੁਸ਼ ਮੰਤਰਾਲੇ ਨੇ ਆਯੁਸ਼ ਦੇ ਖੇਤਰ ਵਿੱਚ ਯੋਗਦਾਨ ਦੇਣ ਵਾਲੇ 2023 ਦੇ ਪਦਮ ਪੁਰਸਕਾਰ ਵਿਜੇਤਾਵਾਂ ਨੂੰ ਸਨਮਾਨਿਤ ਕਰਨ ਦੇ ਲਈ ਮੰਗਲਵਾਲ ਸ਼ਾਮ ਨੂੰ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ। ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਆਯੁਸ਼ ਪ੍ਰਣਾਲੀਆਂ ਨੂੰ ਲੋਕਪ੍ਰਿਯ ਬਣਾਉਣ ਵਿੱਚ ਯੋਗਦਾਨ ਦੇਣ ਦੇ ਲਈ ਸ਼੍ਰੀ ਕਮਲੇਸ਼ ਪਟੇਲ (ਪਦਮ ਭੂਸ਼ਣ), ਪ੍ਰਧਾਨ , ਸ਼੍ਰੀ ਰਾਮ ਚੰਦਰ ਮਿਸ਼ਨ, ਹੈਦਰਾਬਾਦ, ਡਾ. ਮਨੋਰੰਜਨ ਸਾਹੂ (ਪਦਮ ਸ਼੍ਰੀ), ਪ੍ਰਸਿੱਧ ਆਯੁਰਵੈਦ ਮੈਡੀਕਲ ਅਤੇ ਸਰਜਨ ਅਤੇ ਡਾ. ਗੋਪਾਲਸਾਮੀ ਵੇਲੁਚਾਮੀ (ਪਦਮ ਸ਼੍ਰੀ) , ਅਨੁਭਵੀ ਸਿੱਧ ਮੈਡੀਕਲ ਨਾਲ ਸਨਮਾਨਿਤ ਕੀਤਾ।
ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਤਿੰਨਾਂ ਪਦਮ ਪੁਰਸਕਾਰ ਵਿਜੇਤਾਵਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਅਵਸਰ ‘ਤੇ ਵੈਦਯ ਰਾਜੇਸ਼ ਕੋਟੇਚਾ, ਸਕੱਤਰ, ਆਯੁਸ਼ ਮੰਤਰਾਲੇ, ਸ਼੍ਰੀ ਪੀ.ਕੇ. ਪਾਠਕ, ਵਿਸ਼ੇਸ਼ ਸਕੱਤਰ, ਆਯੁਸ਼ ਮੰਤਰਾਲੇ, ਸ਼੍ਰੀ ਰਾਹੁਲ ਸ਼ਰਮਾ, ਸੰਯੁਕਤ ਸਕੱਤਰ, ਆਯੁਸ਼ ਮੰਤਰਾਲੇ, ਵੈਦਯ ਮਨੋਜ ਨੇਸਾਰੀ, ਸਲਾਹਕਾਰ (ਏਵਾਈ), ਆਯੁਸ਼ ਮੰਤਰਾਲੇ, ਹੋਰ ਅਧਿਕਾਰੀ ਅਤੇ ਮੰਨੇ-ਪ੍ਰਮੰਨੇ ਵਿਅਕਤੀ ਉਪਸਥਿਤ ਸਨ।

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਪਦਮ ਪੁਰਸਕਾਰ ਵਿਜੇਤਾਵਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਦਮ ਪੁਰਸਕਾਰ ਵਿਜੇਤਾਵਾਂ ਦੀਆਂ ਉਪਲਬਧੀਆਂ ਸਾਡੇ ਸਾਰਿਆਂ ਦੇ ਲਈ ਪ੍ਰੇਰਣਾ ਦੇ ਸਮਾਨ ਹਨ ਅਤੇ ਉਤਕ੍ਰਿਸ਼ਟਤਾ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਪੂਰੇ ਦੇਸ਼ ਦੇ ਲਈ ਇੱਕ ਸ਼ਾਨਦਾਰ ਉਦਾਹਰਣ ਪੇਸ਼ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੁਰਸਕਾਰ ਉਤਕ੍ਰਿਸ਼ਟਤਾ ਦੇ ਪ੍ਰਤੀਕ ਹਨ ਅਤੇ ਆਪਣੀ ਅਣਥਕ ਮਿਹਨਤ ਅਤੇ ਸਮਰਪਣ ਦੇ ਮਾਧਿਅਮ ਨਾਲ ਸਾਡੇ ਸਮਾਜ ਵਿੱਚ ਯੋਗਦਾਨ ਦੇਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕਰਨਾ, ਰਾਸ਼ਟਰ ਦੇ ਲਈ ਬਹੁਤ ਮਾਣ ਦੀ ਗੱਲ ਹੈ।
ਸ਼੍ਰੀ ਕਮਲੇਸ਼ ਪਟੇਲ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ ਉਹ ਇੱਕ ਪ੍ਰਸਿੱਧ ਸਮਾਜ ਸੇਵਕ ਹਨ ਅਤੇ ਚਾਰ ਦਾਹਕਿਆਂ ਤੋਂ ਅਧਿਕ ਸਮੇਂ ਤੋਂ ਭਾਰਤ ਵਿੱਚ ਵੰਚਿਤ ਸਮੁਦਾਇ ਨੂੰ ਸਿੱਖਿਆ, ਸਿਹਤ ਦੇਖਭਾਲ ਅਤੇ ਆਜੀਵਿਕਾ ਦੇ ਅਵਸਰ ਪ੍ਰਦਾਨ ਕਰਨ ਦੇ ਲਈ ਸਮਰਪਿਤ ਤੌਰ ‘ਤੇ ਕੰਮ ਕਰ ਰਹੇ ਹਨ। ਆਪਣੇ ਹਾਰਟਫੁਲਨੈਸ (ਦਿਲ ਦੀ ਧੜਕਨ ) ਅੰਦੋਲਨ ਦੇ ਰਾਹੀਂ ਉਨ੍ਹਾਂ ਨੇ 160 ਤੋਂ ਅਧਿਕ ਦੇਸ਼ਾਂ ਨੂੰ ਧਿਆਨ ਯੋਗ ਤੱਕ ਮੁਫਤ ਪਹੁੰਚ ਨੂੰ ਸਮਰੱਥ ਬਣਾਇਆ ਹੈ ਤੇ 5,000 ਤੋਂ ਅਧਿਕ ਸਕੂਲਾਂ, ਯੂਨੀਵਰਸਿਟੀਆਂ ਅਤੇ ਵਿੱਦਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲਈ ਮੂਲ-ਅਧਾਰਿਤ ਵਿਕਾਸ ਪ੍ਰੋਗਰਾਮ ਵਿਕਸਿਤ ਕੀਤੇ ਹਨ।


ਡਾ. ਮਨੋਰੰਜਨ ਸਾਹੂ ਨੂੰ ਮੈਡੀਕਲ ਦੇ ਲਈ ਪਦਮਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਉਹ ਆਯੁਰਵੈਦਿਕ ਸਰਜਰੀ ਦੇ ਮਾਹਰ ਹਨ ਜਿਨ੍ਹਾਂ ਨੂੰ ਲਗਭਗ 40 ਵਰ੍ਹਿਆਂ ਦਾ ਅਨੁਭਵ ਹੈ। ਆਈਐੱਮਐੱਸ ਵਾਰਾਣਸੀ ਦੇ ਆਯੁਰਵੇਦ ਸੰਸਥਾ ਦੇ ਪੂਰਵ ਡੀਨ ਅਤੇ ਏਆਈਆਈਏ, ਨਵੀਂ ਦਿੱਲੀ ਦੇ ਸਾਬਕਾ ਡਾਇਰੈਕਟਰ ਡਾ. ਸਾਹੂ ਸ਼ਲਯ ਤੰਤਰ (ਆਯੁਰਵੇਦ) ਦੇ ਖੇਤਰ ਵਿੱਚ ਯੋਗਦਾਨ ਦੇ ਲਈ ਜਾਣੇ ਜਾਂਦੇ ਹਨ। ਉਹ ਕਿਫਾਇਤੀ ਕੀਮਤ ‘ਤੇ ਸਮਾਜ ਦੇ ਗਰੀਬ ਅਤੇ ਕਮਜ਼ੋਰ ਵਰਗ ਦਾ ਨਿਰਸਵਾਰਥ ਇਲਾਜ ਕਰ ਰਹੇ ਹਨ।
ਪਦਮਸ਼ੀ ਨਾਲ ਸਨਮਾਨਿਤ ਡਾ. ਗੋਪਾਲਸਾਮੀ ਵੇਲੁਚਾਮੀ ਨੇ 2018 ਤੋਂ 2021 ਤੱਕ ਆਯੁਸ਼ ਮੰਤਰਾਲੇ ਦੇ ਸਿੱਧ ਖੋਜ ਦੇ ਸਿਖਰ ਸੰਸਥਾ ਸੈਂਟ੍ਰਲ ਕਾਉਂਸਿਲ ਫਾਰ ਰਿਸਰਚ ਇਨ ਸਿੱਧਾ ਦੇ ਵਿਗਿਆਨਿਕ ਸਲਾਹਕਾਰ ਬੋਰਡ ਦੇ ਚੇਅਰਮੈਨ ਦੇ ਰੂਪ ਵਿੱਚ ਕਾਰਜ ਕੀਤਾ ਹੈ। ਉਹ ਵਰਤਮਾਨ ਵਿੱਚ ਸਿੱਧ ਫਾਰਮਾਕੋਪੀਆ ਕਮੇਟੀ, ਚੇਨਈ ਦੇ ਮਾਣਯੋਗ ਚੇਅਰਮੈਨ ਹਨ। ਕੋਵਿਡ-19 ਪ੍ਰਬੰਧਨ ਦੇ ਲਈ ਸੰਭਾਵਿਤ ਦਵਾਈ ਦੇ ਰੂਪ ਵਿੱਚ ‘ਕਾਬਾਸੁਰਾਕੁਦਿਨੇਰ’ ਦਾ ਸੁਝਾਅ ਸਭ ਤੋਂ ਪਹਿਲੇ ਦੇਣ ਵਾਲਿਆਂ ਵਿੱਚ ਡਾ. ਵੇਲੁਚਾਮੀ ਮੋਹਰੀ ਸਨ।
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਵੀ ਪਦਮ ਪੁਰਸਕਾਰ ਵਿਜੇਤਾਵਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਵਧੀਆ ਸਿਹਤ ਅਤੇ ਭਵਿੱਖ ਦੀ ਕਾਮਨਾ ਕੀਤੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਭਵਨ ਵਿੱਚ ਅੱਜ ਆਯੋਜਿਤ ਹੋ ਰਹੇ ਇੱਕ ਸਿਵਲ ਇਨਵੈਸਟੀਚਰ ਸੈਰੇਮਨੀ ਵਿੱਚ ਪਦਮ ਪੁਰਸਕਾਰ, 2023 ਪ੍ਰਦਾਨ ਕਰਨਗੇ।
*****
ਐੱਸਕੇ
(Release ID: 1909957)
Visitor Counter : 114