ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲ ਨੇ ਓਡੀਸ਼ਾ ਦਾ 100% ਬਿਜਲੀਕਰਣ ਪੂਰਾ ਕੀਤਾ


ਓਡੀਸ਼ਾ ਦਾ ਮੌਜੂਦਾ ਬ੍ਰੌਡ ਗੇਜ ਨੈੱਟਵਰਕ (2,822 ਰੂਟ ਕਿਲੋਮਟੀਰ) ਹੁਣ 100% ਬਿਜਲੀਕ੍ਰਿਤ ਹੈ

ਬਿਜਲੀਕਰਣ ਨਾਲ ਲਾਈਨ ਖਿੱਚਣ ਦੀ (ਹਾਓਲ) ਲਾਗਤ ਵਿੱਚ 2.5 ਗੁਣਾ ਕਮੀ ਆ ਜਾਵੇਗੀ

Posted On: 22 MAR 2023 4:26PM by PIB Chandigarh

ਸਾਲ 2030 ਤੱਕ ਨੈਟ ਜ਼ੀਰੋ ਕਾਰਬਨ ਨਿਕਾਸੀ ਅਰਜਿਤ ਕਰਨ ਦਾ ਟੀਚਾ ਨਿਰਧਾਰਿਤ ਕਰਨ ਦੀ ਤਰਜ ‘ਤੇ ਭਾਰਤੀ ਰੇਲ ਨੇ ਓਡੀਸ਼ਾ ਦੇ ਮੌਜੂਦਾ ਬ੍ਰੌਡ ਗੇਜ ਨੈੱਟਵਰਕ ਦੇ 100% ਬਿਜਲੀਕਰਣ ਨੂੰ ਪੂਰਾ ਕਰ ਲਿਆ ਹੈ। ਓਡੀਸ਼ਾ ਦਾ ਮੌਜੂਦਾ ਬ੍ਰੌਡ ਗੇਜ ਨੈੱਟਵਰਕ 2,822 ਰੂਟ ਕਿਲੋਮੀਟਰ ਹੈ ਜੋ ਹੁਣ 100% ਬਿਜਲੀਕ੍ਰਿਤ ਹੈ ਅਤੇ ਇਸ ਦੀ ਵਜ੍ਹਾ ਨਾਲ ਲਾਈਨ ਖਿੱਚਣ ਦੀ (ਹਾਓਲ) ਲਾਗਤ ਨਾਲ (ਲਗਭਗ 2.5 ਗੁਣਾ ਕਮੀ) ਗਿਰਾਵਟ ਆਏਗੀ, ਹਾਓਲੇਜ ਸਮਰੱਥਾ ਭਾਰੀ ਹੋਵੇਗੀ, ਸੈਕਸ਼ਨਲ ਸਮਰੱਥਾ ਵਿੱਚ ਵਾਧਾ ਹੋਵੇਗਾ, ਇਲੈਕਟ੍ਰਿਕ ਲੋਕੋ ਦੇ ਪ੍ਰਚਾਲਨ ਅਤੇ ਰਖ-ਰਖਾਅ ਦੀ ਲਾਗਤ ਘੱਟ ਹੋ ਜਾਵੇਗੀ ਆਯੋਜਿਤ ਕੱਚੇ ਤੇਲ ‘ਤੇ ਘੱਟ ਨਿਰਭਰਤਾ ਦੇ ਨਾਲ ਆਵਾਜਾਈ ਦੇ ਊਰਜਾ ਸਮਰੱਥ ਅਤੇ ਵਾਤਾਵਰਣ ਅਨੁਕੂਲ ਸਾਧਨ ਦਾ ਨਿਰਮਾਣ ਹੋਵੇਗਾ ਅਤੇ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ। ਇਸ ਦੇ ਅਤਿਰਿਕਤ ਰੇਲਵੇ ਦੀ 100% ਬਿਜਲੀਕ੍ਰਿਤ ਨੈੱਟਵਰਕ ਦੀ ਨੀਤੀ ਦੀ ਤਰਜ ‘ਤੇ ਬਿਜਲੀਕਰਣ ਦੇ ਨਾਲ ਬ੍ਰੌਡ ਗੇਜ ਲਾਈਨ ਦੇ ਨਵੇਂ ਨੈੱਟਵਰਕ ਨੂੰ ਵੀ ਮੰਜ਼ੂਰੀ ਦਿੱਤੀ ਜਾਵੇਗੀ।

ਓਡੀਸ਼ਾ ਰਾਜ ਦਾ ਭੂਭਾਗ ਪੂਰਵੀ ਤੱਟ, ਦੱਖਣੀ ਪੂਰਵੀ ਅਤੇ ਦੱਖਣੀ ਪੂਰਵੀ ਮੱਧ ਰੇਲਵੇ ਦੇ ਅਧਿਕਾਰ ਖੇਤਰ ਵਿੱਚ ਪੈਂਦਾ ਹੈ। ਓਡੀਸ਼ਾ ਦੇ ਕੁਝ ਮੁੱਖ ਰੇਲਵੇ ਸਟੇਸ਼ਨ ਹਨ: ਭੁਵਨੇਸ਼ਵਰ, ਕਟਕ, ਪੂਰੀ ਸੰਬਲਪੁਰ, ਭਦ੍ਰਕ, ਰਾਓਰਕੇਲਾ ਅਤੇ ਝਾਰਸੁਗੁਡਾ। ਰੇਲ ਨੈੱਟਵਰਕ ਓਡੀਸ਼ਾ ਨਾਲ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਖਣਿਜ ਭਾਗ, ਖੇਤੀਬਾੜੀ ਉਤਪਾਦਾਂ ਅਤੇ ਹੋਰ ਵਸਤੂਆਂ ਦੇ ਆਵਾਜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਓਡੀਸ਼ਾ ਵਿੱਚ ਪਹਿਲੀ ਰੇਲਵੇ ਲਾਈਨ 1897 ਵਿੱਚ ਕਟਕ-ਖੁਰਦਾ ਰੋਡ-ਪੂਰੀ ਦੇ ਦਰਮਿਆਨ ਬਣਾਈ ਗਈ ਸੀ। ਓਡੀਸ਼ਾ ਰਾਜ ਦੀ ਕੁਝ ਪ੍ਰਤਿਸ਼ਠਿਤ ਰੇਲਗੱਡੀਆਂ ਹਨ: ਹਾਵੜਾ-ਪੁਰੀ ਐਕਸਪ੍ਰੈੱਸ, ਕੋਨਾਰਕ ਐਕਸਪ੍ਰੈੱਸ, ਕੋਰੋਮੰਡਲ ਐਕਸਪ੍ਰੈੱਸ, ਹੀਰਾਕੁੰਡ ਐਕਸਪ੍ਰੈੱਸ, ਵਿਸ਼ਾਖਾ ਐਕਸਪ੍ਰੈੱਸ ਅਤੇ ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ। ਇਹ ਰੇਲਗੱਡੀਆਂ ਰਾਜਾ ਦੇ ਵਿਭਿੰਨ ਹਿੱਸਿਆਂ ਅਤੇ ਭਾਰਤ ਦੇ ਹੋਰ ਪ੍ਰਮੁੱਖ ਸ਼ਹਿਰਾਂ ਦੇ ਲਈ ਸੁਵਿਧਾਜਨਕ ਕਨੈਕਟੀਵਿਟੀ ਪ੍ਰਦਾਨ ਕਰਦੀ ਹੈ।

************

ਵਾਈਬੀ/ਡੀਐੱਨਐੱਸ


(Release ID: 1909871) Visitor Counter : 109


Read this release in: English , Urdu , Hindi , Odia , Telugu