ਸੱਭਿਆਚਾਰ ਮੰਤਰਾਲਾ

ਸਿਵਲ-20 ਇੰਡੀਆ 2023 ਦਾ ਦੂਜਾ ਪਲੈਨਰੀ ਸੈਸ਼ਨ ‘ਸਿਵਲ ਸੋਸਾਇਟੀ ਔਰਗੇਨਾਈਜ਼ੇਸ਼ਨਜ਼ ਐਂਡ ਪ੍ਰਮੋਸ਼ਨ ਆਵ੍ ਹਿਊਮਨ ਵੈਲੀਊਜ਼ֹ’ ਵਿਸ਼ੇ ‘ਤੇ ਕੇਂਦ੍ਰਿਤ

Posted On: 21 MAR 2023 1:20PM by PIB Chandigarh

ਨਾਗਪੁਰ ਵਿੱਚ ਅੱਜ ਸਿਵਲ-20 ਇੰਡੀਆ 2023 ਇਨਸੈਪਸ਼ਨ ਮੀਟਿੰ ਦੇ ਦੂਜੇ ਦਿਨ ਦਾ ਪਲੈਨਰੀ ਸੈਸ਼ਨ ‘ਸਿਵਲ ਸੁਸਾਇਟੀ ਔਰਗੇਨਾਈਜ਼ੇਸ਼ਨਜ਼ ਐਂਡ ਪ੍ਰਮੋਸ਼ਨ ਆਵ੍ ਹਿਊਮਨ ਵੈਲਿਊਜ਼’ ਵਿਸ਼ੇ ‘ਤੇ ਸੀ। ਇਸ ਸੈਸ਼ਨ ਵਿੱਚ ਸਿਵਲ-20 ਇੰਡੀਆ 2023 ਦੇ ਹੇਠ ਲਿਖੇ ਵਰਕਿੰਗ ਗਰੁੱਪਾਂ ਨੂੰ ਸ਼ਾਮਲ ਕੀਤਾ ਗਿਆ: ਸੇਵਾ-ਸੇਵਾ ਦੀ ਭਾਵਨਾ, ਪਰਉਪਕਾਰ ਅਤੇ ਸਵੈ-ਸੇਵਾ ਦੇਣ ਦੀ ਭਾਵਨਾ;ਵਸੁਧੈਵ ਕੁਟੁੰਬਕਮ-ਵਿਸ਼ਵ ਇੱਕ ਪਰਿਵਾਰ ਹੈ; ਵਿਭਿੰਨਤਾ, ਸ਼ਮੂਲੀਅਤ , ਆਪਸੀ ਸਨਮਾਨ ਅਤੇ ਮਨੁੱਖੀ ਮੁੱਲ ਦੇ ਤੌਰ ‘ਤੇ ਮਨੁੱਖੀ ਅਧਿਕਾਰ।

ਇਸ ਸੈਸ਼ਨ ਦੀ ਪ੍ਰਧਾਨਗੀ ਸੇਵਾ ਇੰਟਰਨੈਸ਼ਨਲ ਦੇ ਗਲੋਬਲ ਕੋਆਰਡੀਨੇਟਰ ਸ਼ਿਆਮ ਪਰਾਂਡੇ ਨੇ ਕੀਤੀ। ਸ਼ਿਆਮ ਪਰਾਂਡੇ ਨੇ ਕਿਹਾ ਕਿ ਇਸ ਕਾਨਫਰੰਸ ਵਿੱਚ ਹਾਜ਼ਰ ਕਾਰਜਕਰਤਾਵਾਂ ਅਤੇ ਡੈਲੀਗੇਟਾਂ ਨੂੰ ਗੌਤਮ ਬੁੱਧ ਦੁਆਰਾ ਦਿੱਤੇ ਗਏ ਅੱਪੋ ਦੀਪ ਭਵ (ਖ਼ੁਦ ਚਾਨਣ ਬਣੋ) ਦੇ ਸੰਦੇਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨੈਤਿਕ ਕੀਮਤ ਅਤੇ ਮਨੁੱਖੀ ਲੋਕਾਚਾਰ ਸਭਿਅਕ ਸਮਾਜ ਦੀ ਤਾਕਤ ਹਨ। ਉਨ੍ਹਾਂ ਨੇ ਕਿਹਾ, ਭਾਰਤ ਦੀ ਵੈਲਿਊਜ਼ ਨਾਲ ਜੁੜਿਆ ਇੱਕ ਲੰਬਾ ਇਤਿਹਾਸ ਰਿਹਾ ਹੈ ਅਤੇ ਇਹ ਭਾਰਤੀ ਮੁੱਲ ਆਲਮੀ ਵੈਲਿਊਜ਼ ਨਾਲ ਮੇਲ ਖਾਂਦੇ ਹਨ।

 

https://static.pib.gov.in/WriteReadData/userfiles/image/Picture1PYJL.jpg

 ਸੇਵਾ ਇੰਟਰਨੈਸ਼ਨਲ ਦੇ ਪ੍ਰਧਾਨ ਸ਼ਿਆਮ ਪਰਾਂਡੇ (ਖੱਬੇ ਤੋਂ ਪਹਿਲਾਂ) ਨਾਗਪੁਰ ਵਿੱਚ ਸੀ-20 ਇਨਸੈਪਸ਼ਨ ਮੀਟਿੰਗ ਦੇ ਦੂਜੇ ਦਿਨ ‘ਸਿਵਲ ਸੁਸਾਇਟੀ ਔਰਗੇਨਾਈਜ਼ੇਸ਼ਨਜ਼ ਐਂਡ ਪ੍ਰਮੋਸ਼ਨ ਆਵ੍ ਹਿਊਮਨ ਵੈਲਿਊਜ਼’ ਵਿਸ਼ੇ ‘ਤੇ ਪਲੈਨਰੀ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ।

ਇਸ ਸੈਸ਼ਨ ਦੇ ਬੁਲਾਰਿਆਂ ਵਿੱਚ ਸਾਹਸ ਡਿਸੇਬਿਲਟੀ ਰਿਸਰਚ ਐਂਡ ਕੇਅਰ ਫਾਉਂਡੇਸ਼ਨ, ਕੋਲਹਾਪੁਰ ਦੀ ਪ੍ਰਧਾਨ ਨਸੀਮਾ ਹੁਰਜ਼ੁਕ, ਇੰਟਰਨੈਸ਼ਨਲ ਕੌਂਸਲ ਆਵ੍ ਕਲਚਰਲ ਸਟੱਡੀਜ਼, ਭਾਰਤ ਦੀ ਪ੍ਰਧਾਨ ਡਾ. ਸ਼ਸ਼ੀ ਬਾਲਾ, ਅਰਸ਼ ਵਿਦਿਆ ਮੰਦਿਰ ਦੇ ਸਵਾਮੀ ਪਰਮਾਤਮਾਨੰਦ ਅਤੇ 100 ਮਿਲੀਅਨ ਅਭਿਯਾਨ ਦੇ ਗਲੋਬਲ ਨਿਰਦੇਸ਼ਕ ਓਵੈਨ ਜੇਮਸ ਸ਼ਾਮਲ ਸੀ।

ਸੈਸ਼ਨ ਵਿੱਚ ਇਨ੍ਹਾਂ ਵਰਕਿੰਗ ਗਰੁੱਪਾਂ ਨਾਲ ਸਬੰਧਿਤ ਕੋਆਰਡੀਨੇਟਰਾਂ ਨਾਲ ਵੀ ਗੱਲ ਕੀਤੀ। ਇਨ੍ਹਾਂ ਵਿੱਚ ਭਾਰਤੀ ਸਮਾਜਿਕ ਜ਼ਿੰਮੇਵਾਰੀ ਨੈੱਟਵਰਕ (ਆਈਐੱਸਆਰਐੱਨ) ਦੇ ਸੀਈਓ ਸੰਤੋਸ਼ ਗੁਪਤਾ; ਯੂਨਾਇਟੇਡ ਕਾਂਸ਼ੀਆਨੈਸ ਗਲੋਬਲ ਦੇ ਸੰਯੋਜਕ ਡਾ.ਵਿਕ੍ਰਾਂਤ ਤੋਮਰ;ਵਿਵੇਕਾਨੰਦ ਸੱਭਿਆਚਾਰਕ ਕੇਂਦਰ ਸੰਸਥਾ ਦੇ ਪ੍ਰਧਾਨ ਡਾ. ਜੋਰਾਮ ਬੇਗੀ (ਵੀਕੇਆਈਸੀ), ਗੁਹਾਟੀ ਅਤੇ ਸੈਂਟਰ ਫਾਰ ਪਾਲਿਸੀ ਐਨਾਲਿਸਿਸ ਦੇ ਕਾਰਜਕਾਰੀ ਪ੍ਰਧਾਨ ਦੁਰਗਾਨੰਦ ਝਾਅ ਸ਼ਾਮਲ ਹਨ।

ਸਵਾਮੀ ਪਰਮਾਤਮਾਨੰਦ ਨੇ ਕਿਹਾ ਕਿ ਸਭ ਕੁਝ ਸਾਨੂੰ ਅਨੁਗ੍ਰਹਿ ਵਿੱਚ ਮਿਲਿਆ ਹੈ ਅਤੇ ਅਸੀਂ ਕਿਸੇ ਵੀ ਚੀਜ਼ ਦੇ ਲੇਖਕ ਨਹੀਂ ਹਾਂ। ਕਿਉਂਕਿ ਸਭ ਕੁਝ ਦਿੱਤਾ ਜਾਂਦਾ ਹੈ, ਇਸ ਲਈ ਸਾਨੂੰ ਦੇਣ ਵਾਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦੂਜਿਆਂ ਦਾ ਸਨਮਾਨ ਕਰਨ ਅਤੇ ਆਪਣੇ ਕੰਮਾਂ ਨੂੰ ਇਸ ਤਰ੍ਹਾਂ ਨਾਲ ਕਰਨ ਦੀ ਜ਼ਰੂਰਤ ‘ਤੇ ਚਾਨਣਾ ਪਾਇਆ, ਤਾਂ ਜੋ ਅਸੀਂ ਦੂਜਿਆਂ ਦੇ ਅਧਿਕਾਰਾਂ ਨੂੰ ਨਾ ਦੱਬੀਏ।

ਸੰਤੋਸ਼ ਗੁਪਤਾ ਨੇ ਕਿਹਾ ਕਿ ਜਦੋਂ ਅਸੀਂ ਸੇਵਾ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਇਹ ਭਾਵਨਾ ਆਉਂਦੀ ਹੈ ਕਿ ਸਾਨੂੰ ਕਿਸੇ ਉਦੇਸ਼ ਦੇ ਲਈ ਕੰਮ ਕਰਨਾ ਚਾਹੀਦਾ ਹੈ। ਸੇਵਾ ਪਰਮੋਧਰਮ ਦੀ ਉਕਤੀ ਵਿੱਚ ਪਰਮੋਧਰਮ ਅਧਿਆਤਮਿਕਤਾ ਅਤੇ ਭਗਤੀ ਦਾ ਮੇਲ ਹੈ। ਸੇਵਾ ਸਵੈ-ਸੇਵਾ (ਸੀਮਤ ਸਮੇਂ ਦੇ ਲਈ) ਅਤੇ ਪਰਉਪਕਾਰ (ਚੈਰਿਟੀ) ਨਾਲੋਂ ਬਿਹਤਰ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੁਨੀਆ ਦੇ ਪ੍ਰਮੁੱਖ ਧਰਮਾਂ ਵਿੱਚ ਕਿਵੇਂ ਸੇਵਾ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ।

ਓਵੈਨ ਜੇਮਜ਼ ਨੇ ਦੁਨੀਆ ਵਿੱਚ ਵਿਆਪਕ ਅਸਮਾਨਤਾਵਾਂ ਦੇ ਬਾਰੇ ਅਤੇ ਵਿਸ਼ੇਸ਼ ਤੌਰ ਤੇ ਉਪ-ਸਹਾਰਾ ਅਫਰੀਕਾ ਵਿੱਚ ਅਸਮਾਨ ਵਿਕਾਸ ’ਤੇ ਚਾਨਣਾ ਪਾਇਆ। 2015 ਦੇ ਬਾਅਦ ਤੋਂ 2.15 ਡਾਲਰ ਪ੍ਰਤੀ ਦਿਨ ਦੀ ਆਮਦਨ ‘ਤੇ ਗੁਜ਼ਾਰਾ ਕਰਨ ਵਾਲੇ ਉਪ-ਸਹਾਰਾ ਅਫਰੀਕੀਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਉਪ-ਸਹਾਰਾ ਅਫਰੀਕਾ ਵਿੱਚ ਬਾਲ ਮਜ਼ਦੂਰਾਂ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਸੰਖਿਆ ਵੀ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਫਰੀਕਾ ਦੇ ਕੋਲ ਕੁਝ ਬਿਹਤਰੀਨ ਕੁਦਰਤੀ ਸਰੋਤ ਹਨ, ਪਰੰਤੁ ਉਹ ਅਵਿਕਸਿਤ ਰਹੇ, ਕਿਉਂਕਿ ਮੁਨਾਫ਼ੇ ਨੂੰ ਹੋਰ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਸੀ। ਉਨ੍ਹਾਂ ਨੇ ਅਫਰੀਕਾ ਦੇ ਬੱਚਿਆਂ ਦੇ ਲਈ ਨਿਆਂ ਦੀ ਮੰਗ ਕੀਤੀ।

ਵਿਕ੍ਰਾਂਤ ਤੋਮਰ ਨੇ ਕਿਹਾ ਕਿ ਜੀ-20 ਦੀ ਥੀਮ ਵਸੁਧੈਵ ਕੁਟੁੰਬਕਮ ਹੈ, ਜਿਸ ਦਾ ਅਰਥ ਹੈ ਕਿ ਇਸ ਧਰਤੀ ‘ਤੇ ਹਰ ਕੋਈ ਜ਼ਰੂਰੀ ਤੌਰ ‘ਤੇ ਇੱਕ ਪਰਿਵਾਰ ਦਾ ਹਿੱਸਾ ਹੈ। ਅਸੀਂ ਇੱਕੋ ਜਿਹੇ ਇਨਸਾਨ ਹਾਂ, ਪਰ ਸਾਡੀ ਚੇਤਨਾ ਦਾ ਪੱਧਰ ਵੱਖ-ਵੱਖ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਏਕਤਾ ਦੇ ਸੰਕਲਪ ਨੂੰ ਭੁੱਲ ਚੁੱਕੇ ਹਾਂ। ਇਸ ਧਰਤੀ ‘ਤੇ ਮਨੁੱਖ ਸਭ ਤੋਂ ਬੁੱਧੀਮਾਨ ਪ੍ਰਜਾਤੀ ਹੋਣ ਦੇ ਨਾਲ-ਨਾਲ ਸਭ ਤੋਂ ਦੁਖੀ ਪ੍ਰਜਾਤੀ ਵੀ ਹੈ। ਇਹ ਸੀਮਤ ਵਿਚਾਰਾਂ ਦੇ ਕਾਰਨ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਇੱਕ ਹੋਂਦ ਜਾਂ ਹੋਂਦਹੀਨ ਦਾ ਵਿਕਲਪ  ਹੈ।

ਨਸੀਮਾ ਹੁਰਜ਼ੁਕ ਨੇ ਸੇਵਾ ਅਤੇ ਸੇਵਾ ਭਾਵ (ਸੇਵਾ ਦੀ ਭਾਵਨਾ) ਦੇ ਬਾਰੇ ਵਿੱਚ ਦੱਸਿਆ। ਸੇਵਾ ਦੋ ਪ੍ਰਕਾਰ ਦੀ ਹੁੰਦੀ ਹੈ-ਵਿੱਤੀ ਸੇਵਾ ਅਤੇ ਸਮਾਜਿਕ ਸੇਵਾ। ਭਾਵੇਂ ਤਾਂ ਸੇਵਾ ਦੀ ਭਾਵਨਾ ਮੂਲ ਰੂਪ ਨਾਲ ਸਾਰੇ ਮਨੁੱਖਾਂ ਵਿੱਚ ਮੌਜੂਦ ਹੁੰਦੀ ਹੈ, ਪਰ ਜਦੋਂ ਨਿੱਜੀ ਮੁਸੀਬਤ ਆਉਂਦੀ ਹੈ ਤਾਂ ਦੂਜਿਆਂ ਦੀ ਸੇਵਾ ਦੀ ਭਾਵਨਾ ਜਾਗ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਬਿਨਾ ਕਿਸੇ ਉਮੀਦ ਦੇ ਸੇਵਾ ਦਾ ਵਰਤ ਜਾਰੀ ਰੱਖਦੇ ਹਾਂ ਤਾਂ ਸਾਨੂੰ ਸੇਵਾ ਦਾ ਆਨੰਦ ਮਿਲਦਾ ਹੈ। ਉਨ੍ਹਾਂ ਨੇ ਕਿਹਾ :“ਸੀ20 ਦਾ ਲੋਗੋ ਹੈ#you are the light, ਜਿਸ ਦਾ ਅਰਥ ਹੈ ਕਿ ਇੱਕ ਸਮਾਜ ਆਪਣੀ ਸ਼ਕਤੀ ਦੇ ਅਧਾਰ ‘ਤੇ ਚਲਦਾ ਹੈ ਅਤੇ ਅਸੀਂ ਆਪਣੇ ਦਿਨ ਨੂੰ ਬਣਾਉਂਦੇ ਹਾਂ।”ਉਨ੍ਹਾਂ ਨੇ ਕਿਹਾ ਕਿ ਸੀ20 ਅਤੇ ਜੀ20 ਨੂੰ ਉਨ੍ਹਾਂ ਲੋਕਾਂ ਦੇ ਵਿਕਾਸ ‘ਤੇ ਧਿਆਨ ਦੇਣਾ ਚਾਹੀਦਾ ਹੈ ਜੋ ਔਖਾ ਜੀਵਨ ਜੀ ਰਹੇ ਹਨ।

https://static.pib.gov.in/WriteReadData/userfiles/image/Picture2FDG0.jpg

ਸਾਹਸ ਡਿਸੇਬਿਲਿਟੀ ਰਿਸਰਚ ਐਂਡ ਫਾਊਂਡੇਸ਼ਨ, ਕੋਲਹਾਪੁਰ ਦੀ ਪ੍ਰਧਾਨ ਨਸੀਮਾ ਹੁਰਜ਼ੁਕ ਨਾਗਪੁਰ ਵਿੱਚ ਸੀ-20 ਇਨਸੈਪਸ਼ਨ ਮੀਟਿੰਗ ਦੇ ਦੂਜੇ ਦਿਨ ‘ਸਿਵਲ ਸੁਸਾਇਟੀ ਔਰਗੇਨਾਈਜ਼ੇਸ਼ਨਜ਼ ਐਂਡ ਪ੍ਰਮੋਸ਼ਨ ਆਵ੍ ਹਿਊਮਨ ਵੈਲਿਊਜ਼ ‘ਤੇ ਵਿਚਾਰ ਸੈਸ਼ਨ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ।

ਡਾ. ਸ਼ਸ਼ੀ ਬਾਲਾ ਨੇ ਕਿਹਾ ਕਿ ਵਿਭਿੰਨਤਾ, ਸਮਾਵੇਸ਼ਨ ਅਤੇ ਆਪਸੀ ਸਨਮਾਨ ਜੀ-20 ਅਤੇ ਸੀ-20 ਦਾ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਖੁਸ਼ਹਾਲੀ ਨੂੰ ਵਿੱਤੀ ਅਤੇ ਰਾਜਨੀਤਿਕ ਸ਼ਕਤੀ ਵਧਾਉਣ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ, ਬਲਕਿ ਵੰਚਿਤ, ਬੇਜੁਬਾਨ ਅਤੇ ਹਾਸ਼ੀਏ ‘ਤੇ ਖੜੇ ਲੋਕਾਂ ਨੂੰ ਅਵਾਜ਼ ਦਿੰਦੇ ਹੋਏ ਸਰਬਪੱਖੀ ਵਿਕਾਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਵਸੁਧੈਵ ਕੁਟੁੰਬਕਮ ਵਿੱਚ ਬਿਨਾਂ ਕਿਸੇ ਅਪਵਾਦ ਦੇ ਵਿਭਿੰਨਤਾ ਸ਼ਾਮਲ ਹੈ। ਆਦਰਸ਼ ਵਾਕੰਸ਼-ਆਪ ਪ੍ਰਕਾਸ਼ ਹੋ, ਗਿਆਨ ਦੇ ਸਮਾਵੇਸ਼ਨ ਵੱਲ ਲੈ ਜਾਂਦਾ ਹੈ।

ਡਾ. ਜੋਰਾਮ ਬੇਗੀ ਨੇ ਕਿਹਾ ਕਿ ਵਿਭਿੰਨਤਾ ਕੁਦਰਤ ਦਾ ਮੂਲਭੂਤ ਨਿਯਮ ਹੈ ਅਤੇ ਅਟਲ ਹੈ। ਬ੍ਰਹਿਮੰਡ ਆਪਸ ਵਿੱਚ ਜੁੜਿਆ ਹੋਇਆ ਹੈ, ਆਪ ਵਿੱਚ ਜੁੜਿਆ ਹੋਇਆ ਹੈ ਅਤੇ ਪਰਸਪਰ ਨਿਰਭਰ ਹੈ ਅਤੇ ਇਹ ਸਾਰਿਆਂ ਲਈ ਸ਼ਾਮਲ ਹੈ। ਵਿਵਾਦਾਂ ਦੇ ਸਮਾਧਾਨ ਦੇ ਲਈ ਵਿਭਿੰਨਤਾ, ਸਮਾਵੇਸ਼ਨ ਅਤੇ ਆਪਸੀ ਸਨਮਾਨ ਦੇ ਸਿਧਾਂਤਾਂ ਨੂੰ ਅਪਣਾਉਣਾ ਸਭ ਤੋਂ ਵਧੀਆ ਪ੍ਰਣਾਲੀ ਰਹੀ ਹੈ। ਇਸ ਦੇ ਬਾਅਦ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪ੍ਰਾਚੀਨ ਭਾਰਤੀ ਵਿਚਾਰ ਕਹਿੰਦਾ ਹੈ ਕਿ ‘ਸਾਰਿਆਂ ਵਿੱਚ ਇੱਕ ਹੀ ਪ੍ਰਗਟ ਹੁੰਦਾ ਹੈ’। 

ਦੁਰਗਾਨੰਦ ਝਾਅ ਨੇ ਕਿਹਾ ਕਿ ਯੂਐੱਨਓ ਨੂੰ ਮਨੁੱਖੀ ਅਧਿਕਾਰਾਂ ਦੇ ਸੰਕਲਪ ’ਤੇ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ । ਮਨੁੱਖੀ ਅਧਿਕਾਰਾਂ ਦੀ ਇੱਕ ਵਿਸ਼ਵਵਿਆਪੀ ਘੋਸ਼ਣਾ ਤੋਂ ਇਲਾਵਾ, ਮਨੁੱਖੀ ਅਧਿਕਾਰਾਂ ਦੀ ਇੱਕ ਖੇਤਰੀ ਘੋਸ਼ਣਾ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਨੂੰ ਕਿਸੇ ਵੀ ਦੇਸ਼ ਦੇ ਖ਼ਿਲਾਫ ਰਣਨੀਤਿਕ ਸਾਧਨ ਦੇ ਰੂਪ ਵਿੱਚ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਹੈ।

***

ਐੱਸਵੀਐੱਸ/ਐੱਸਸੀ/ਡੀਵਾਈ



(Release ID: 1909578) Visitor Counter : 116