ਵਿੱਤ ਮੰਤਰਾਲਾ

ਰਾਜਸਥਾਨ ਦੇ ਉਦੈਪੁਰ ਵਿੱਚ ਐੱਸਐੱਫਡਬਲਿਊਜੀ ਦੀ ਦੂਜੀ ਮੀਟਿੰਗ 21 ਤੋਂ 23 ਮਾਰਚ,2023 ਤੱਕ


90 ਤੋਂ ਵਧ ਡੈਲੀਗੇਟ 2023 ਦੇ ਲਈ ਕਾਰਜ ਯੋਜਨਾ ਅਤੇ ਪ੍ਰਾਥਮਿਕਤਾ ਵਾਲੇ ਖੇਤਰਾਂ ਦੀ ਸਹਿਮਤੀ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਲਈ ਇੱਕਠੇ ਹੋਣਗੇ

Posted On: 20 MAR 2023 6:34PM by PIB Chandigarh

ਭਾਰਤ ਦੀ ਜੀ 20 ਦੀ ਪ੍ਰਧਾਨਗੀ ਦੇ ਤਹਿਤ ਦੂਜੀ ਜੀ20 ਸਸਟੇਨੇਬਲ ਫਾਈਨਾਂਸ ਵਰਕਿੰਗ ਗਰੁੱਪ (ਐੱਸਐੱਫਡਬਲਿਊਜੀ) ਦੀ ਮੀਟਿੰਗ 21-23 ਮਾਰਚ, 2023 ਨੂੰ ਉਦੈਪੁਰ ਰਾਜਸਥਾਨ ਵਿੱਚ ਹੋਣ ਵਾਲੀ ਹੈ। ਉਦੈਪੁਰ ਵਿੱਚ ਤਿੰਨ ਦਿਨਾਂ ਮੀਟਿੰਗ ਦੇ ਦੌਰਾਨ, ਵੱਖ-ਵੱਖ ਦੇਸ਼ਾਂ ਦੇ 90 ਤੋਂ ਵਧ ਡੈਲੀਗੇਟ, ਜੋ ਜੀ 20 ਦੇ ਮੈਂਬਰ ਹਨ ਅਤੇ ਨਾਲ ਹੀ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ-ਨਾਲ ਪ੍ਰਧਾਨ ਦੇ ਰੂਪ ਵਿੱਚ ਭਾਰਤ ਦੁਆਰਾ ਸੱਦਾ ਦਿੱਤਾ ਗਿਆ ਹੈ, ਵਰ੍ਹੇ 2023 ਦੇ ਲਈ ਕਾਰਜ ਯੋਜਨਾ ਅਤੇ ਪ੍ਰਾਥਮਿਕਤਾ ਵਾਲੇ ਖੇਤਰਾਂ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰਾਂ ਕਰਨਗੇ।

ਜੀ-20 ਸਸਟੇਨੇਬਲ ਫਾਈਨੈਂਸ ਵਰਕਿੰਗ ਗਰੁੱਪ (ਐੱਸਐੱਫਡਬਲਿਊਜੀ) ਦੀ ਪਹਿਲੀ ਮੀਟਿੰਗ 2-3 ਫਰਵਰੀ ਨੂੰ ਗੁਹਾਟੀ, ਅਸਾਮ ਵਿੱਚ ਆਯੋਜਿਤ ਕੀਤੀ ਗਈ ਸੀ, ਜਿੱਥੇ ਮੈਂਬਰਾਂ ਨੇ ਵਰ੍ਹੇ 2023 ਵਿੱਚ ਐੱਸਐੱਫਡਬਲਿਊਜੀ ਕਾਰਜ ਯੋਜਨਾ ਦੇ ਲਈ ਵਿਆਪਕ ਸਮਰਥਨ ਅਤੇ ਸਹਿਯੋਗ-ਭਾਵ ਪ੍ਰਦਰਸ਼ਿਤ ਕੀਤਾ।

ਜੀ-20 ਸਸਟੇਨੇਬਲ ਫਾਈਨੈਂਸ ਵਰਕਿੰਗ ਗਰੁੱਪ ਦੀ ਦੂਜੀ ਮੀਟਿੰਗ ਵਿੱਚ ਚਰਚਾਵਾਂ ਨੂੰ ਅੱਗੇ ਵਧਾਉਣ ਅਤੇ ਤਿੰਨ ਪਹਿਚਾਣੇ ਤਰਜੀਹੀ ਖੇਤਰਾਂ ਦੇ ਸੰਬਧ ਵਿੱਚ ਪਿਛਲੀਆਂ ਮੀਟਿੰਗਾਂ ਦੀ ਪ੍ਰਮੁੱਖ ਗੱਲਾਂ, ਅਰਥਾਤ

ਜਲਵਾਯੂ ਵਿੱਤ ਲਈ ਸਮੇਂ ‘ਤੇ ਅਤੇ ਲੋੜੀਂਦੇ ਸਰੋਤ ਜੁਟਾਉਣ ਦੀ ਵਿਧੀ;

  1. ਟਿਕਾਊ ਵਿਕਾਸ ਟੀਚਿਆਂ ਦੇ ਲਈ ਵਿੱਤ ਦਾ ਪ੍ਰਭਾਵੀ ਪ੍ਰਬੰਧ ਕਰਨ ; ਅਤੇ

(ii)  ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਵਿੱਤ ਪੋਸ਼ਣ ਲਈ ਈਕੋਸਿਸਟਮ ਸਮਰੱਥਾ ਨਿਰਮਾਣ ‘ਤੇ ਮੁੜ ਵਿਚਾਰ ਕਰਨ ਦੀ ਸੰਭਾਵਨਾ ਹੈ।

ਮੀਟਿੰਗ ਦੇ ਦੌਰਾਨ ਦੋ ਵਰਕਸ਼ਾਪਾਂ ਦੀ ਯੋਜਨਾ ਬਣਾਈ ਗਈ ਹੈ ਅਰਥਾਤ

  1. ਟਿਕਾਊ ਨਿਵੇਸ਼ ਦਾ ਸਮਰਥਨ ਕਰਨ ਲਈ ਗੈਰ-ਕੀਮਤ ਨਿਰਧਾਰਿਤ  ਨੀਤੀ ਦੀ ਉਪਯੋਗਿਤਾ ‘ਤੇ ਜੀ-20 ਵਰਕਸ਼ਾਪ ਅਤੇ

  2. ਟਿਕਾਊ ਵਿਕਾਸ ਟੀਚਿਆਂ ਦੇ ਲਈ ਪ੍ਰਭਾਵੀ ਵਿੱਤ ਵਿਵਸਥਾ ‘ਤੇ ਜੀ-20 ਵਰਕਸ਼ਾਪ।

ਇਨ੍ਹਾਂ ਵਰਕਸ਼ਾਪਾਂ ਨਾਲ  ਸਬੰਧਤ ਵਿਸ਼ਿਆਂ ‘ਤੇ ਵਿਸਤ੍ਰਿਤ ਚਰਚਾ ਅਤੇ ਅੰਤਰਦ੍ਰਿਸ਼ਟੀ ਦੇ ਲਈ ਮਾਹਿਰਾਂ ਦੇ ਵਿਚਾਰ, ਅਨੁਭਵ ਅਤੇ ਟੈਕਨੀਕਲ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਸੁਵਿਧਾ ਮਿਲਣ ਦੀ ਸੰਭਾਵਨਾ ਹੈ।

ਟਿਕਾਊ ਨਿਵੇਸ਼ ਦਾ ਸਮਰਥਨ ਕਰਨ ਦੇ ਲਈ ਗੈਰ-ਕੀਮਤ ਨਿਰਧਾਰਿਤ ਨੀਤੀ ਦੀ ਉਪਯੋਗਿਤਾ ‘ਤੇ ਜੀ-20 ਵਰਕਸ਼ਾਪ 21 ਮਾਰਚ, 2023 ਨੂੰ ਆਯੋਜਿਤ ਹੋਣ ਵਾਲੀ ਹੈ। ਇਹ ਵਰਕਸ਼ਾਪ ਰਾਸ਼ਟਰੀ ਹਾਲਾਤਾਂ ਅਤੇ ਰਾਸ਼ਟਰੀ ਪੱਧਰ ‘ਤੇ ਪਰਿਭਾਸ਼ਿਤ ਵਿਕਾਸ ਪ੍ਰਾਥਮਿਕਤਾਵਾਂ ‘ਤੇ ਉੱਚਿਤ ਵਿਚਾਰ ਦੇ ਨਾਲ ਘੱਟ ਕਾਰਬਨ ਵਿਕਾਸ ਨੂੰ ਸਮਰੱਥ ਕਰਨ ਵਿੱਚ ਗੈਰ-ਕੀਮਤ ਨਿਰਧਾਰਿਤ ਨੀਤੀ ਦੀ ਉਪਯੋਗਿਤਾ ਦੀ ਪ੍ਰਭਾਵਸ਼ੀਲਤਾ ਨੂੰ ਬਿਹਤਰ ਢੰਗ ਨਾਲ ਸਮਝਣ ‘ਤੇ ਧਿਆਨ ਕੇਂਦ੍ਰਿਤ ਕਰੇਗੀ। ਦੂਜੇ ਪਾਸੇ, ਟਿਕਾਊ ਵਿਕਾਸ ਟੀਚਿਆਂ ਦੇ ਲਈ ਵਿੱਤ ਵਿਵਸਥਾ ‘ਤੇ ਜੀ 20 ਵਰਕਸ਼ਾਪ 22 ਮਾਰਚ, 2023 ਨੂੰ ਆਯੋਜਿਤ ਕੀਤੀ ਜਾਵੇਗੀ। ਤਾਕਿ ਜੀ-20 ਮੈਂਬਰਾਂ ਦੇ ਵਿੱਚ ਬਿਹਤਰ ਸਮਝ ਦਾ ਨਿਰਮਾਣ ਕੀਤਾ ਜਾ ਸਕੇ ਅਤੇ ਟਿਕਾਊ ਵਿਕਾਸ ਟੀਚਿਆਂ ਦੇ ਲਈ ਵਧੇਰੇ ਵਿੱਤ ਪੋਸ਼ਣ ਦੀ ਦਿਸ਼ਾ ਵਿੱਚ ਨੀਤੀ ਅਤੇ ਹੋਰ ਸਿਫ਼ਾਰਸ਼ਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹ ਪਹਿਲੀ ਵਾਰ ਹੈ ਜਦੋਂ ਐੱਸਐੱਫਡਬਲਿਊਜੀ ਜਲਵਾਯੂ ਸੰਬਧੀ ਮੁੱਦਿਆਂ ਤੋਂ ਪਰੇ ਜਾ ਕੇ ਮੁੱਖ ਰੂਪ ਨਾਲ ਪ੍ਰਕਿਰਤੀ ਨਾਲ ਸੰਬਧਿਤ ਡਾਟਾ ਅਤੇ ਰਿਪੋਰਟਿੰਗ ਅਤੇ ਸਮਾਜਿਕ ਪ੍ਰਭਾਵ ਨਿਵੇਸ਼ ਦੇ ਰਾਹੀਂ ਚੁਣੇ ਟਿਕਾਊ ਵਿਕਾਸ ਟੀਚਿਆਂ ਲਈ ਵਧੇਰੇ ਵਿੱਤ ਪੋਸ਼ਣ ਨੂੰ ਸੰਭਵ ਬਣਾਉਣ ਲਈ ਗੱਲਬਾਤ ਕਰ ਰਿਹਾ ਹੈ।                                                              

ਦੂਜੇ ਜੀ-20 ਸਸਟੇਨੇਬਲ ਫਾਈਨਾਂਸ ਵਰਕਿਗੰ ਗਰੁੱਪ ਦੀ ਪ੍ਰਸਤਾਵਨਾ ਦੇ ਰੂਪ ਵਿੱਚ, ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ‘ਜਨ ਭਾਗੀਦਾਰੀ’ ਸਮਾਗਮ 18 ਤੋਂ 23 ਮਾਰਚ, 2023 ਦੇ ਵਿੱਚ ਉਦੈਪੁਰ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਆਯੋਜਨਾਂ ਵਿੱਚ ਐੱਮਐੱਸਐੱਮਈ ਉੱਦਮੀਆਂ ਲਈ ਟਾਊਨਹਾਲ ਮੀਟਿੰਗ, ਟਿਕਾਊ ਵਿਕਾਸ ਟੀਚੇ ਵਿੱਤ ਪੋਸ਼ਣ ਅੰਤਰ ਨੂੰ ਪਾੜੇ ਨੂੰ ਪੂਰਾ ਕਰਨ ’ਤੇ ਸੈਮੀਨਾਰ: ਆਈਆਈਐੱਮ ਉਦੈਪੁਰ ਵਿੱਚ ਵਿਸ਼ਿਸ਼ਟ ਵਿੱਤ (ਮਾਈਕ੍ਰੋਫਾਈਨੈਂਸ) ਦੀ ਭੂਮਿਕਾ,‘ਗਰੀਨ ਫਾਈਨੈਂਸ-ਏ ਵੇਅ ਫਾਰਵਰਡ’ ‘ਤੇ ਕਾਨਫਰੰਸ, ਡਿਜ਼ੀਟਲ ਬੈਂਕਿੰਗ ਸਿੱਖਿਆ ਪ੍ਰੋਗਰਾਮ, ਸਾਈਬਰ ਸਵੱਛਤਾ ਅਤੇ ਸਾਈਬਰ ਸੁਰੱਖਿਆ ‘ਤੇ ਸੈਸ਼ਨ, ਜੀ-20 ਵਿੱਤੀ ਸਾਖਰਤਾ ਵਾਕਥੌਂਨ, ਵਿੱਤੀ ਸਾਖਰਤਾ ਕੈਂਪ, ਸਿੱਕਾ/ਨੋਟ ਐਕਸਚੇਂਜ ਮੇਲਾ ਅਤੇ ਆਰਬੀਆਈ ਲੋਕਪਾਲ (ਓਆਰਬੀਆਈਓ), ਜੈਪੁਰ ਦੇ ਦਫਤਰ ਦੁਆਰਾ ਜਾਗਰੂਕਤਾ ਪ੍ਰੋਗਰਾਮ ਸ਼ਾਮਲ ਹਨ।

20 ਮਾਰਚ, 2023 ਨੂੰ “ਜਲਵਾਯੂ ਬਜਟ ਟੈਗਿੰਗ (ਸੀਬੀਟੀ) “ਤੇ ਅਨੁਭਵ ਸਾਂਝਾ ਕਰਨਾ” ‘ਤੇ ਦੂਜੀ ਐੱਸਐੱਫਡਬਲਿਊਜੀ ਮੀਟਿੰਗ ਤੋਂ ਪਹਿਲਾਂ ਇੱਕ ਘਰੇਲੂ ਸਹਾਇਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਵਰਕਸ਼ਾਪ ਵਿੱਚ ਇਨ੍ਹਾਂ ਗਤੀਵਿਧੀਆਂ ਦੀ ਬਿਹਤਰ ਨਿਗਰਾਨੀ ਦੇ ਉਦੇਸ਼ ਨਾਲ ਜਲਵਾਯੂ ਸੰਬਧੀ ਖ਼ਰਚਿਆਂ ਨੂੰ ਟੈਗ ਕਰਨ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਪੱਧਰ ’ਤੇ ਕੀਤੀ ਗਈ ਪਹਿਲਾਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਵਿੱਤ ਸਕੱਤਰ ਕਰਨਗੇ, ਜਿਸ ਵਿੱਚ ਅੰਤਰਰਾਸ਼ਟਰੀ ਮਾਹਿਰ ਅਤੇ ਰਾਜ/ਕੇਂਦਰ ਸਰਕਾਰ ਦੇ ਅਧਿਕਾਰੀ ਹਿੱਸਾ ਲੈਣਗੇ।

 ਡੈਲੀਗੇਟ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਟੂਰਿਸਟ ਦੌਰੇ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸਥਾਨਕ ਪਕਵਾਨਾਂ ਦੇ ਰਾਹੀਂ ਉਦੈਪੁਰ ਦੀ ਸਮ੍ਰਿੱਧ ਸੰਸਕ੍ਰਿਤੀ ਅਤੇ ਵਿਰਾਸਤ ਦਾ ਅਨੁਭਵ ਕਰਨਗੇ।

************

ਪੀਪੀਜੀ/ਕੇਐੱਮਐੱਨ/ਐੱਚਐੱਨ



(Release ID: 1909179) Visitor Counter : 103


Read this release in: Urdu , English , Hindi , Marathi