ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਨੇ ਬੈਂਗਲੋਰ-ਮੈਸੂਰ ਐਕਸਪ੍ਰੈੱਸਵੇਅ ਦੀਆਂ ਕੁਝ ਛੋਟੀਆਂ ਸਮੱਸਿਆਵਾਂ ਦਾ ਹੱਲ ਕੀਤਾ

Posted On: 20 MAR 2023 10:02PM by PIB Chandigarh

ਐੱਨਐੱਚਏਆਈ ਬੈਂਗਲੋਰ-ਮੈਸੂਰ ਐਕਸਪ੍ਰੈੱਸਵੇਅ ਦੇ ਉਪਭੋਗਤਾਵਾਂ ਦੁਆਰਾ ਉਠਾਏ ਗਏ ਕੁਝ ਮੁੱਦਿਆਂ ਦਾ ਸਮਾਧਾਨ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਐਨੀਮਲ ਓਵਰਪਾਸ ‘ਤੇ ਕੈਰੀਏਜਵੇਅ ਦੇ ਵਿਸਤਾਰ ਜੋੜ ‘ਤੇ ਮੁਰੰਮਤ ਅਤੇ ਪਾਣੀ ਭਰ ਜਾਣ ਨਾਲ ਸੰਬਧਿਤ ਸਮੱਸਿਆਵਾਂ ਦੇ ਸਮਾਧਾਨ ਲਈ ਕਈ ਉਪਾਅ ਕੀਤੇ ਹਨ।

 ਵੱਡੇ ਪੁਲ-ਕਮ ਆਰਓਬੀ ਵਿੱਚੋਂ ਇੱਕ ਦੇ ਵਿਸਤਾਰ ਜੋੜਾਂ ਦਾ ਸੁਧਾਰ;ਐਕਸਪ੍ਰੈੱਸਵੇਅ ਦੇ ਸੰਚਾਲਨ ਅਤੇ ਰੱਖ-ਰਖਾਅ ਦਾ ਇੱਕ ਹਿੱਸਾ ਸੀ, ਜਿਸ ਨੂੰ ਵਾਹਨਾਂ ਨੂੰ ਲਗੱਣ ਵਾਲੇ ਝਟਕਿਆਂ ਨੂੰ ਦੂਰ ਕਰਨ ਅਤੇ ਪੁਲ ਆਵਾਗਮਨ ਦੀ ਗੁਣਵਤਾ ਵਿੱਚ ਸੁਧਾਰ ਦੇ ਲਈ ਪੂਰਾ ਕੀਤਾ ਗਿਆ। ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੁਣ ਇਸ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।

 ਐੱਨਐੱਚਏਆਈ ਸਗਾਬਾਸਾਵਂਦੋਡੱਡੀ ਪਿੰਡ ਦੇ ਨੇੜੇ ਡਰੇਨੇਜ ਦੇ ਮੁੱਦੇ ਦਾ ਵੀ ਸਮਾਧਾਨ ਕਰ ਰਿਹਾ ਹੈ। 17 ਮਾਰਚ 2023 ਨੂੰ ਹੋਈ ਬਹੁਤ ਬਾਰਿਸ਼ ਦੇ ਕਾਰਨ 117 ਕਿਲੋਮੀਟਰ ਲੰਬੇ ਐਕਸਪ੍ਰੈੱਸਵੇਅ ਦੇ ਇੱਕ ਥਲ, ਐਨੀਮਲ ਓਵਰਪਾਸ ਦੇ ਨੇੜੇ ਕੈਰਿਏਜਵੇਅ ‘ਤੇ ਪਾਣੀ ਭਰ ਗਿਆ। ਇਸ ਥਾਂ ‘ਤੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਨੂੰ ਗ੍ਰਾਮੀਣਾਂ ਨੇ ਨਾਲੇ ਦੇ ਉੱਪਰ ਮਿੱਟੀ ਪਾ ਕੇ ਅਵਰੁਧ ਕਰ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਮੁੱਖ ਕੈਰੀਏਜਵੇਅ ‘ਤੇ ਪਾਣੀ ਖੜ੍ਹਾ ਹੋ ਗਿਆ। ਇਸ ਨੂੰ ਦੂਰ ਕਰਨ ਦੇ ਲਈ, ਐੱਨਐੱਚਏਆਈ ਨੇ ਬਰਸਾਤੀ ਪਾਣੀ ਦੇ ਆਸਾਨ ਪ੍ਰਵਾਹ ਦੀ ਸੁਵਿਧਾ ਦੇ ਲਈ ਦੋ ਪਾਈਪ ਵਿਛਾਏ ਹਨ। 19 ਮਾਰਚ 2023 ਨੂੰ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਹੁਣ ਆਵਾਜਾਈ ਸੁਚਾਰੂ ਢੰਗ ਨਾਲ ਚਲ ਰਹੀ ਹੈ।

ਸਥਾਨਕ ਲੋਕਾਂ ਦੁਆਰਾ ਐਕਸਪ੍ਰੈੱਸਵੇਅ ਦੇ ਨਾਲ ਸਰਵਿਸ ਰੋਡ ਦੀ ਅਣਹੋਂਦ ਨੂੰ ਵੀ ਉਜਾਗਰ ਕੀਤਾ ਗਿਆ ਹੈ। ਇਹ ਇੱਕ ਪਹੁੰਚ-ਨਿਯੰਤਰਿਤ ਹਾਈਵੇਅ ਹੈ, ਜਿਸ ਦੇ ਦੋਵੇਂ ਪਾਸੇ 112 ਕਿਲੋਮੀਟਰ ਤੱਕ 2 ਲੇਨ ਸਰਵਿਸ ਰੋਡ ਦਾ ਪ੍ਰਬੰਧ ਹੈ। ਐਕਸਪ੍ਰੈੱਸਵੇਅ ‘ਤੇ ਯਾਤਰੀਆਂ ਦੀ ਅਤੇ ਸਹਾਇਤਾ ਕਰਨ ਦੇ ਲਈ, ਐੱਨਐੱਚਏਆਈ ਨੇ ਇੱਕ ਮਜ਼ਬੂਤ ਘਟਨਾ ਪ੍ਰਬੰਧਨ ਪ੍ਰਣਾਲੀ ਵੀ ਸਥਾਪਿਤ ਕੀਤੀ ਹੈ, ਜਿਸ ਦੇ ਤਹਿਤ ਆਪਾਤ ਸਥਿਤੀ ਅਤੇ ਵਾਹਨ ਦੇ ਬ੍ਰੇਕਡਾਊਨ ਹੋਣ ਦੀ ਸਥਿਤੀ ਨਾਲ ਨਜਿੱਠਣ ਦੇ ਲਈ, ਐਂਬੂਲੈਂਸ, ਗਸ਼ਤੀ ਵਾਹਨ ਅਤੇ ਕ੍ਰੇਨ ਆਦਿ ਤੈਨਾਤ ਕੀਤੇ ਗਏ ਹਨ।ਹੁਣ ਐੱਨਐੱਚਏਆਈ ਸਰਵਿਸ ਰੋਡ ਦਾ ਨਿਰਮਾਣ ਕਰ ਰਿਹਾ ਹੈ ਅਤੇ ਸਥਾਨਕ ਲੋਕਾਂ ਦੀ ਸੁਵਿਧਾ ਦੇ ਲਈ ਇਸ ਨੂੰ ਪੂਰਾ ਕੀਤਾ ਜਾਣਾ ਸੁਨਿਸ਼ਚਿਤ ਕੀਤਾ ਜਾਵੇਗਾ। ਐੱਨਐੱਚਏਆਈ ਨੇ ਸਰਵਿਸ ਰੋਡ ’ਤੇ ਉੱਚਿਤ ਪਾਣੀ ਨਿਕਾਸੀ ਦੇ ਲਈ ਢੁੱਕਵੇਂ ਉਪਾਅ ਕੀਤੇ ਹਨ ਜਿਸ ਵਿੱਚ ਆਰਸੀਸੀ ਨਾਲੇ ਦਾ ਨਿਰਮਾਣ ਸ਼ਾਮਲ ਹੈ। ਸਰਵਿਸ ਰੋਡ ਤੱਕ ਉੱਚਿਤ ਪਹੁੰਚ ਸੁਨਿਸ਼ਚਿਤ ਕੀਤੀ ਜਾਵੇਗੀ। ਮੋਟੇ ਤੌਰ ‘ਤੇ, ਹੁਣ ਇਸ ਸੜਕ ‘ਤੇ 55,000 ਯਾਤਰੀ ਕਾਰ ਚਲਾ ਰਹੇ ਹਨ। ਯਾਤਰਾ ਦਾ ਸਮਾਂ 4 ਘੰਟੇ ਤੋਂ ਘਟ ਕੇ 1.5 ਘੰਟੇ ਰਹਿ ਗਿਆ ਹੈ।

ਐੱਨਐੱਚਏਆਈ ਨੇ 117 ਕਿਲੋਮੀਟਰ ਲੰਬੇ ਬੈਗਲੋਰ-ਮੈਸੂਰ ਐਕਸਪ੍ਰੈੱਸਵੇਅ ਨੂੰ ਲਾਗੂ ਕਰ ਦਿੱਤਾ ਹੈ ਅਤੇ ਇਸ ਨੂੰ ਆਵਾਜਾਈ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਐੱਨਐੱਚ ਐਕਟ ਅਤੇ ਦੇਸ਼ ਭਰ ਵਿੱਚ ਲਾਗੂ ਫੀਸ ਨਿਯਮਾਂ ਦੇ ਅਨੁਸਾਰ ਟੋਲ ਲਗਾਇਆ ਜਾ ਰਿਹਾ ਹੈ। ਵਿਵਸਥਾ ਦੇ ਅਨੁਸਾਰ, ਪ੍ਰੋਜੈਕਟ ਨੂੰ ਪੂਰਾ ਹੋਣ ਤੋਂ ਬਾਅਦ ਵੀ, ਯਾਤਰੀਆਂ ਦੇ ਲਈ ਸੁਗਮ ਯਾਤਰਾ ਅਨੁਭਵ ਸੁਨਿਸ਼ਚਿਤ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੀ ਵੀ ਛੋਟੀ-ਮੋਟੀ ਸਮੱਸਿਆ ਨੂੰ ਠੀਕ ਕਰਨ ਅਤੇ ਇਸ ਨੂੰ ਖਤਮ ਕਰਨ ਦੇ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ।

 ਐੱਨਐੱਚਆਈ ਦੇਸ਼ ਭਰ ਵਿੱਚ ਹਾਈਵੇਅ ਉਪਭੋਗਤਾਵਾਂ ਨੂੰ ਸਹਿਜ, ਸੁਰੱਖਿਅਤ ਅਤੇ ਨਿਰਵਿਘਨ ਅਨੁਭਵ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੈ।

****

 ਐੱਮਜੇਪੀਐੱਸ



(Release ID: 1909144) Visitor Counter : 90


Read this release in: English , Urdu , Hindi , Kannada