ਰੱਖਿਆ ਮੰਤਰਾਲਾ
ਆਈਐੱਨਐੱਸ ਸੁਜਾਤਾ ਮੋਜ਼ਾਮਬੀਕ ਵਿੱਚ ਪੋਰਟ ਮਾਪੂਟੋ ਪਹੁੰਚਿਆ
Posted On:
21 MAR 2023 9:55AM by PIB Chandigarh
ਦੱਖਣੀ ਜਲ ਸੈਨਾ ਕਮਾਂਡ, ਕੋਚੀ ਵਿੱਚ ਤੈਨਾਤ ਆਈਐੱਨਐੱਸ ਸੁਜਾਤਾ ਮੋਜ਼ਾਮਬੀਕ ਵਿੱਚ ਪੋਰਟ ਮਾਪੂਟੋ ਪਹੁੰਚਿਆ। ਉਸ ਦੀ ਯਾਤਰਾ ਦੂਰ ਸਮੁੰਦਰ ਵਿੱਚ ਤੈਨਾਤੀ ਦੇ ਅੰਗ ਦੇ ਰੂਪ ਵਿੱਚ 19 ਤੋਂ 20 ਮਾਰਚ, 2023 ਤੱਕ ਸੀ। ਪੋਰਟ ਦੀ ਅਗਵਾਈ ਕੈਪਟਨ ਨਿਤਿਨ ਕਪੂਰ, ਡੀਏ ਪ੍ਰਿਟੋਰੀਆ, ਕਮਾਂਡੈਂਟ ਐੱਨਆਰਐੱਨ ਸਿਵਾ ਬਾਬੂ, ਕੋਸਟ ਗਾਰਡ ਅਫਲੋਟ ਸਪੋਰਟ ਟੀਮ ਅਤੇ ਮੋਜ਼ਾਮਬੀਕ ਨੌਸੈਨਾ ਦੇ ਕੈਪਟਨ ਫਲੋਰੇਨਟਿਨੋ ਹੋਸੇ ਨਾਰਸਿਸੋ ਨੇ ਕੀਤਾ। ਪੋਰਟ ਦਾ ਸੁਆਗਤ ਮੋਜ਼ਾਮਬੀਕ ਦੇ ਨੇਵੀ ਬੈਂਡ ਅਤੇ ਪਾਰੰਪਰਾਗਤ ਨਾਚਕਲਾ ਪ੍ਰਦਰਸ਼ਨ ਦੇ ਨਾਲ ਕੀਤਾ ਗਿਆ।
ਆਈਐੱਨਐੱਸ ਸੁਜਾਤਾ ਦੇ ਕਮਾਂਡਿੰਗ ਅਫਸਰ ਨੇ ਮੋਜ਼ਾਮਬੀਕ ਨੌਸੈਨਾ ਦੇ ਕਮਾਂਡਰ ਰੀਅਰ ਐਡਮਿਰਲ ਯੂਜੇਨੀਓ ਡਾਇਸ ਦਾ ਸਿਲਵਾ ਮੁਆਤੁਕਾ, ਮਾਪੂਟੋ ਦੇ ਮੇਅਰ ਸ਼੍ਰੀ ਐਨੀਅਸ ਦਾ ਕੋਨਸੀਕਾਓ ਕਾਮੇਡੀਜ਼, ਭਾਰਤ ਦੇ ਹਾਈ ਕਮਿਸ਼ਨਰ ਮਹਾਮਹਿਮ ਸ਼੍ਰੀ ਅੰਕਨ ਬੈਨਰਜੀ ਅਤੇ ਕਈ ਹੋਰ ਸੈਨਾ ਅਤੇ ਅਸੈਨਾ ਪਤਵੰਤੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ।
ਮੋਜ਼ਾਮਬੀਕ ਨੌਸੈਨਾ ਦੇ ਲਗਭਗ 40 ਕਰਮੀਆਂ ਨੇ ਕ੍ਰਾਂਸ ਡੇਟ ਟ੍ਰੇਨਿੰਗ ਦੇ ਲਈ ਜਹਾਜ਼ ਦਾ ਦੌਰਾ ਕੀਤਾ,ਜਿਸ ਵਿੱਚ ਟ੍ਰੇਨਿੰਗ ਸੁਵਿਧਾਵਾਂ ਦਾ ਜਾਇਜਾ ਲੈਣਾ, ਡਾਈਵਿੰਗ ਓਪਸ ਬਾਰੇ ਜਾਣਕਾਰੀ, ਵੀਬੀਐੱਸਐੱਸ ਅਤੇ ਹਲਕੇ ਹਥਿਆਰਾਂ ‘ਤੇ ਟ੍ਰੇਨਿੰਗ , ਦ੍ਰਿਸ਼ ਸੰਚਾਰ ਅਤੇ ਮਸ਼ੀਨਰੀ ਅਤੇ ਸਵੱਛਤਾ ਦਾ ਰੱਖ-ਰਖਾਅ ਸ਼ਾਮਲ ਸੀ। ਦੋਨਾਂ ਨੌਸੈਨਾਵਾਂ ਦੇ ਕਰਮੀਆਂ ਦੇ ਦਰਮਿਆਨ ਸੰਯੁਕਤ ਯੋਗ ਸੈਸ਼ਨ, ਫੁੱਟਬਾਲ ਮੈਚ ਜਿਹੀਆਂ ਕਈ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸੁਜਾਤਾ ‘ਤੇ ਇੱਕ ਸੁਆਗਤ ਦਾ ਵੀ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਕਈ ਭਾਰਤੀ/ਮੋਜ਼ਾਮਬੀਕ ਪਤਵੰਤੇ ਵਿਅਕਤੀਆਂ/ ਡਿਪਲੋਮੈਟ ਨੇ ਹਿੱਸਾ ਲਿਆ ਸੀ।
ਮੋਜ਼ਾਮਬੀਕ ਦੇ ਮਾਪੂਟੋ ਵਿੱਚ ਆਈਐੱਨਐੱਸ ਸੁਜਾਤਾ ਦੀ ਯਾਤਰਾ ਨੇ ਦੋਨਾਂ ਨੌਸੈਨਾਵਾਂ ਦੇ ਦਰਮਿਆਨ ਆਪਸੀ ਸਹਿਯੋਗ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਵਿਕਸਿਤ ਕੀਤਾ ਹੈ।
********
ਵੀਐੱਮ/ਪੀਐੱਸ
(Release ID: 1909131)
Visitor Counter : 140