ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਗਲੋਬਲ ਪੱਧਰ ‘ਤੇ ਇੰਟਰਨੈਸ਼ਨਲ ਈਅਰ ਆਵ੍ ਦ ਮਿਲਟ’ 2023 ਵਿੱਚ ਯੋਗਦਾਨ ਅਤੇ ਇਸ ਨੂੰ ਹੁਲਾਰਾ ਦੇਣ ਦੇ ਨਿਰਦੇਸ਼ ਨੋਡਲ ਸੰਗਠਨ ਨੇਫੇਡ ਨੂੰ ਦਿੱਤਾ
ਨੇਫੇਡ ਨੇ ਮਿਲਟਸ ਨਾਲ ਜੁੜੇ ਯਤਨਾਂ ਵਿੱਚ ਮਦਦ ਦੇ ਲਈ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਦੇ ਨਾਲ ਇੱਕ ਸਹਿਮਤੀ ਪੱਤਰ ਕੀਤਾ ਹੈ
ਨੇਫੇਡ ਨੇ ਮਿਲਟ-ਕੇਂਦ੍ਰਿਤ ਸਟਾਰਟਅਪ ਦੇ ਲਈ ਮਾਰਕਿਟਿੰਗ ਲਿੰਕੇਜ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਨੇਫੇਡ ਬਜ਼ਾਰ ਰਿਟੇਲ ਸਟੋਰਸ ਵਿੱਚ ਮਿਲਟ ਕੌਰਨਰ ਅਤੇ ਦਿੱਲੀ-ਐੱਨਸੀਆਰ ਵਿੱਚ ਮਿਲਟ ਵੇਂਡਿੰਗ ਮਸ਼ੀਨਾਂ ਲਗਾਏਗਾ
Posted On:
20 MAR 2023 4:45PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਗਲੋਬਲ ਪੱਧਰ ‘ਤੇ ‘ਇੰਟਰਨੈਸ਼ਨਲ ਈਅਰ ਆਵ੍ ਦ ਮਿਲਟ’ 2023 ਵਿੱਚ ਯੋਗਦਾਨ ਦੇਣ ਅਤੇ ਇਸ ਨੂੰ ਹੁਲਾਰਾ ਦੇਣ ਦੇ ਲਈ ਆਪਣੇ ਨੋਡਲ ਸੰਗਠਨ, ਨੇਫੇਡ ਨੂੰ ਨਿਰਦੇਸ਼ ਦਿੱਤੇ ਹਨ।
ਸ਼੍ਰੀ ਤੋਮਰ ਦੇ ਮਾਰਗਦਰਸ਼ਨ ਵਿੱਚ, ਨੇਫੇਡ ਨੇ ਮਿਲਟਸ ਨਾਲ ਜੁੜੀਆਂ ਪਹਿਲਾਂ ਅਤੇ ਯਤਨਾਂ ਨੂੰ ਅੱਗੇ ਵਧਾਉਣ ਦੇ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਵੀ ਕੀਤੇ ਹਨ।
ਸਹਿਯੋਗ ਦੇ ਤਹਿਤ, ਨੇਫੇਡ ਨੇ ਮਿਲਟਸ-ਕੇਂਦ੍ਰਿਤ ਸਟਾਰਟਅਪਸ ਦੇ ਲਈ ਮਾਰਕਿਟਿੰਗ ਲਿੰਕੇਜ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਨ੍ਹਾਂ ਵਿੱਚ ਨੇਫੇਡ ਬਜ਼ਾਰ ਰਿਟੇਲ ਸਟੋਰਸ ਵਿੱਚ ਮਿਲਟਸ ਕੌਰਨਰ ਤਿਆਰ ਕਰਨਾ ਅਤੇ ਦਿੱਲੀ-ਐੱਨਸੀਆਰ ਵਿੱਚ ਮਿਲਟਸ ਵੇਂਡਿੰਗ ਮਸ਼ੀਨਾਂ ਲਗਾਉਣਾ ਸ਼ਾਮਲ ਹੈ। ਅਸੀਂ ਪੌਸ਼ਟਿਕ ਮਿਲਟਸ ਨੂੰ ਹੁਲਾਰਾ ਦੇਣ ਅਤੇ ਮਿਲਟਸ ਅਧਾਰਿਤ ਵਿਅੰਜਨਾਂ ਦੇ ਰਾਹੀਂ ਭਾਰਤ ਦੇ ਸਮ੍ਰਿੱਧ ਇਤਿਹਾਸ ‘ਤੇ ਜਾਗਰੂਕਤਾ ਪੈਦਾ ਕਰਨ ਦੇ ਲਈ ਦਿੱਲੀ ਹਾਟ, ਆਈਐੱਨਏ ਵਿੱਚ ਇੱਕ ਮਿਲਟਸ ਐਕਸਪੀਰਿਐਂਸ ਸੈਂਟਰ ਬਣਾਉਣ ਦੀ ਪ੍ਰਕਿਰਿਆ ਵਿੱਚ ਹਨ।
ਸ਼੍ਰੀ ਤੋਮਰ ਨੇ ਕਿਹਾ, ਪ੍ਰਮੁੱਖ ਫੂਡ ਅਤੇ ਪੇਅ ਸੰਸਥਾਂ ਅਤੇ ਜਨਤਕ ਅਤੇ ਨਿਜੀ ਦੋਨਾਂ ਉਦਯੋਗਾਂ ਸਹਿਤ ਸਾਰੇ ਕੇਂਦਰੀ ਮੰਤਰਾਲੇ ਅਤੇ ਰਾਜ ਸਰਕਾਰਾਂ ਨੂੰ ਭਾਰਤ ਨੂੰ ਮਿਲਟਸ ਦੇ ਲਈ ਗਲੋਬਲ ਕੇਂਦਰ” ਦੇ ਰੂਪ ਵਿੱਚ ਸਥਾਪਿਤ ਕਰਨ ਦੇ ਨਾਲ-ਨਾਲ ‘ਇੰਟਰਨੈਸ਼ਨਲ ਈਅਰ ਆਵ੍ ਦ ਮਿਲਟ’ 2023 ਨੂੰ ਇੱਕ ‘ਜਨ ਅੰਦੋਲਨ’ ਬਣਾਉਣ ਦੇ ਲਈ ਯਤਨ ਕਰਨਾ ਚਾਹੀਦਾ ਹੈ।
ਸ਼੍ਰੀ ਤੋਮਰ ਨੇ ਇਹ ਵੀ ਦੱਸਿਆ ਕਿ ਭਾਰਤ ਨੇ 1 ਦਸੰਬਰ, 2022 ਤੋਂ ਜੀ-20 ਦੀ ਪ੍ਰਧਾਨਗੀ ਗ੍ਰਹਿਣ ਕੀਤੀ ਹੈ ਅਤੇ ਦੇਸ਼ ਪਹਿਲੀ ਵਾਰ ਜੀ-20 ਨੇਤਾਵਾਂ ਦੇ ਸ਼ਿਖਰ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, ਜੀ-20 ਦੀ ਪ੍ਰਧਾਨਗੀ ਅਤੇ ਇੰਟਰਨੈਸ਼ਨਲ ਈਅਰ ਆਵ੍ ਦ ਮਿਲਟ’ ਦਾ ਆਯੋਜਨ ਇੱਕ ਸਾਥ ਹੋ ਰਿਹਾ ਹੈ। ਜੋ ਫੂਡ ਸੁਰੱਖਿਆ ਅਤੇ ਪੋਸ਼ਣ ਦੇ ਖੇਤਰ ਵਿੱਚ ਭਾਰਤ ਦੀ ਤਾਕਤ ਦਿਖਾਉਣ ਦਾ ਇੱਕ ਉਪਯੁਕਤ ਸਮਾਂ ਪ੍ਰਦਾਨ ਕਰਦਾ ਹੈ ਜਿਸ ਵਿੱਚ ਮਿਲਟਸ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਮੰਤਰੀ ਨੇ ਕਿਹਾ ਕਿ ਮਿਲਟਸ ਨੂੰ ਲੋਕਪ੍ਰਿਯ ਬਣਾਉਣ ਦੇ ਲਈ ਅਤੇ ਇੰਟਰਨੈਸ਼ਨਲ ਈਅਰ ਆਵ੍ ਦ ਮਿਲਟ 2023 ਨੂੰ ਇੱਕ ਵੱਡੀ ਸਫਲਤਾ ਬਣਾਉਣ ਦੇ ਲਈ, ਸਾਰੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਆਯੋਜਨਾਂ ਵਿੱਚ ਮਿਲਟਸ ਨੂੰ ਸ਼ਾਮਲ ਕਰਨਾ ਬੇਹਦ ਮਹੱਤਵਪੂਰਨ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਸਕੱਤਰ ਸ਼੍ਰੀ ਮਨੋਜ ਆਹੁਜਾ ਨੇ ਦੱਸਿਆ ਕਿ ਕੇਂਦਰ ਨੇ ਮੰਤਰਾਲਿਆਂ/ਵਿਭਾਗਾਂ ਅਤੇ ਰਾਜ ਸਰਕਾਰਾਂ ਨੂੰ ਸਾਲ 2023 ਵਿੱਚ ਹੋਣ ਵਾਲੀ ਸਾਰੀ ਜੀ-20 ਮੀਟਿੰਗਾਂ ਦੇ ਦੌਰਾਨ ਆਈਓਐੱਮ-23 ਨੂੰ ਉੱਚਿਤ ਰੂਪ ਤੋਂ ਦਿਖਾਉਣ ਅਤੇ ਪ੍ਰਦਰਸ਼ਿਤ ਕਰਨ ਦੀ ਤਾਕੀਦ ਕੀਤਾ ਹੈ। ਨਾਲ ਹੀ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਮੰਤਰੀ ਮੰਡਲ ਪੱਧਰੀ ਮੀਟਿੰਗਾਂ, ਮੰਤਰਾਲੇ ਅਤੇ ਵਿਭਾਗਾਂ ਦੀਆਂ ਮੀਟਿੰਗਾਂ ਦੇ ਲਈ ਅਤੇ ਰਾਜ ਸਰਕਾਰਾਂ ਮਿਲਟਸ ਐਕਸਪੀਰਿਐਂਸ ਪ੍ਰਦਾਨ ਕਰਨ ਦੇ ਮਕਸਦ ਤੋਂ ਜਿੱਥੇ ਵੀ ਸੰਭਵ ਹੋਵੇ ਮਿਲਟਸ ਹੈਂਪਰਸ, ਮਿਲਟਸ ਦੀ ਬ੍ਰਾਂਡਿੰਗ – ਹਵਾਈ ਅੱਡੇ ਤੋਂ ਲੈ ਕੇ, ਸ਼ਹਿਰ ਦੇ ਵੱਲੋ ਅਤੇ ਆਯੋਜਨ ਸਥਲ ਤੱਕ, ਲੰਚ/ਡਿਨਰ ਵਿੱਚ ਮਿਲਟਸ ਦੇ ਵਿਅੰਜਨ ਅਤੇ ਸਨੈਕਸ ਸ਼ਾਮਲ ਕੀਤੇ ਜਾਏ, ਮਿਲਟਸ ਸਟੌਲ ਅਤੇ ਕੈਫੇ, ਮਿਲਟਸ ਰੰਗੋਲੀ ਅਤੇ ਮਿਲਟਸ ਸਾਹਿਤ ਆਦਿ ਨੂੰ ਸ਼ਾਮਲ ਕਰੇ।
ਸ਼੍ਰੀ ਆਹੁਜਾ ਨੇ ਕਿਹਾ, ਕਾਰਜ ਸਮੂਹ ਦੀ ਮੀਟਿੰਗਾਂ ਦੇ ਲਈ, ਨਿਮਨਲਿਖਤ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ- ਪ੍ਰਦਾਨ ਕੀਤੇ ਗਏ ਹੈਂਪਰਸ ਵਿੱਚ ਇੱਕ ਜਾਂ ਦੋ ਮਿਲਟਸ ਉਤਪਾਦ, ਪ੍ਰੋਗਰਾਮ ਸਥਾਨਾਂ ਅਤੇ ਹਵਾਈ ਅੱਡੇ ‘ਤੇ ਬ੍ਰਾਂਡਿੰਗ, ਮਿਲਟਸ ਸਾਹਿਤ, ਮਿਲਟਸ ਵਿਅੰਜਨ ਅਤੇ ਸਨੈਕਸ, ਮਿਲਟਸ ਸਟਾਲ ਅਤੇ ਕੈਫੇ।
ਇਸ ਸਬੰਧ ਵਿੱਚ, ਨੇਫੇਡ ਨੂੰ ਵਿਸ਼ੇਸ਼ ਰੂਪ ਤੋਂ ਕਿਊਰੇਟਿਡ – ਮਿਲਟਸ ਅਧਾਰਿਤ ਹੈਂਪਰਸ ਪ੍ਰਦਾਨ ਕਰਨ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ ਜੋ ਮਿਲਟਸ ਦੇ ਸੱਭਿਆਚਾਰਕ ਇਤਿਹਾਸ, ਮਿਲਟਸ ਦੇ ਘਰ ‘ਤੇ ਬਨਣ ਵਾਲੇ ਵਿਅੰਜਨਾਂ ਅਤੇ ਮਿਲਟਸ ਦੇ ਸਿਹਤ ਅਤੇ ਪੋਸ਼ਣ ਸਬੰਧੀ ਲਾਭਾਂ ਨੂੰ ਪ੍ਰਦਰਸ਼ਿਤ ਕਰਦੇ ਹਨ।
ਨੇਫੇਡ ਨੇ ਪ੍ਰੀਮੀਅਮ ਗੁਣਵੱਤਾ ਵਾਲੇ ਮਿਲਟਸ ਗਿਫਟ ਹੈਂਪਰਸ ਵਿਕਸਿਤ ਕੀਤੇ ਹਨ ਜਿਨ੍ਹਾਂ ਨੇ ਜੋਧਪੁਰ, ਰਾਜਸਥਾਨ ਵਿੱਚ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਸਪ੍ਰਸਤੀ ਵਿੱਚ ਜੀ-20 ਪਹਿਲੇ ਰੋਜ਼ਗਾਰ ਕਾਰਜ ਸਮੂਹ ਦੀ ਮੀਟਿੰਗ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ। ਇਹ ਹੈਂਪਰਸ ਇੰਟਰਨੈਸ਼ਨਲ ਈਅਰ ਆਵ੍ ਦ ਮਿਲਟ -2023 ਨੂੰ ਹੁਲਾਰਾ ਦੇਣ ਦੇ ਵਿਚਾਰ ਦੇ ਨਾਲ ਵਿਕਸਿਤ ਕੀਤੇ ਗਏ ਹਨ ਅਤੇ ਮਿਲਟਸ ਅਤੇ ਮਿਲਟਸ ਅਧਾਰਿਤ ਉਤਪਾਦਾਂ ਦੇ ਪ੍ਰਚਾਰ ਦੇ ਲਈ ਸਮਰਥਨ ਅਤੇ ਪ੍ਰਤੀਬੱਧਤਾ ਪ੍ਰਦਰਸ਼ਿਤ ਕਰਦੇ ਹਨ। ਇਨ੍ਹਾਂ ਦੀ ਸੂਚੀ ਨੱਥੀ ਹੈ-
<><><>
ਐੱਸਐੱਨਸੀ/ਪੀਕੇ/ਐੱਸਐੱਮ
(Release ID: 1909093)
Visitor Counter : 129