ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਗੁਜਰਾਤ ਕੇਂਦਰੀ ਯੂਨੀਵਰਸਿਟੀ ਦੇ ਚੌਥੇ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਨੌਜਵਾਨਾਂ ਲਈ ਕਈ ਖੇਤਰਾਂ ਵਿੱਚ ਬੇਮਿਸਾਲ ਮੌਕੇ ਪ੍ਰਦਾਨ ਕੀਤੇ ਹਨ

ਮੋਦੀ ਜੀ ਦੀ ਨਵੀਂ ਸਿੱਖਿਆ ਨੀਤੀ ਵਿੱਚ ਭਾਰਤ ਦੇ ਨੌਜਵਾਨਾਂ ਨੂੰ ਵਿਸ਼ਵ ਦੇ ਨੌਜਵਾਨਾਂ ਦੇ ਸਾਹਮਣੇ ਮੰਚ ‘ਤੇ ਖੜ੍ਹਾ ਕਰਨ ਦੀ ਤਾਕਤ ਹੈ

ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਅਜਿਹੇ ਵਿਦਿਆਰਥੀਆਂ ਨੂੰ ਗੜ੍ਹਨਾ ਹੈ ਜੋ ਰਾਸ਼ਟਰ ਗੌਰਵ ਦੇ ਨਾਲ-ਨਾਲ ਵਿਸ਼ਵ ਭਲਾਈ ਦੀ ਭਾਵਨਾ ਨਾਲ ਓਤ-ਪ੍ਰੋਤ ਹੋਣ

ਜੋ ਵਿਅਕਤੀ ਜੀਵਨ ਭਰ ਵਿਦਿਆਰਥੀ ਬਣਿਆ ਰਹਿੰਦਾ ਹੈ ਉਹ ਸਮਾਜ ਅਤੇ ਦੇਸ਼ ਦੀ ਵਿਵਸਥਾਵਾਂ ਨੂੰ ਸੁਚਾਰੂ ਬਣਾਉਣ ਦੀ ਸਮਰੱਥਾ ਰੱਖਦਾ ਹੈ

ਇੱਕ ਮਹਾਨ ਭਾਰਤ ਦੀ ਰਚਨਾ ਦੇ ਸੁਫਲ ਪ੍ਰਾਪਤ ਕਰਨ ਅਤੇ ਉਸ ਨੂੰ ਬਣਾਉਣ ਦੀ ਜ਼ਿਮੇਵਾਰੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਹੈ

ਗੁਜਰਾਤ ਦੀ ਕੇਂਦਰੀ ਯੂਨੀਵਰਸਿਟੀ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਬਹੁਤ ਉੱਚੇ ਮਾਨਕ ਸਿੱਧ ਕੀਤੇ ਹਨ ਅਤੇ ਇੱਕ ਬਹੁਤ ਵਧੀਆ ਲਾਇਬ੍ਰੇਰੀ ਸਥਾਪਿਤ ਕਰਕੇ ਵਿਦਿਆਰਥੀਆਂ ਲਈ ਪੜ੍ਹਾਈ ਨੂੰ ਸੁਗਮ ਬਣਾਉਣ ਲਈ ਉਪਰਾਲੇ ਕੀਤੇ ਹਨ

ਅਸੀਂ ਆਪਣੀਆਂ ਸਥਾਨਕ ਭਾਸ਼ਾਵਾਂ ਦੀ ਸ਼ਬਦਾਵਲੀ ਨੂੰ ਵਧਾ ਸਕਦੇ ਹਾਂ ਕਿਉਂਕਿ ਸਾਡੀ ਸਾਰੀ ਭਾਸ਼ਾਵਾਂ ਲਚਕਦਾਰ ਹਨ, ਇਸ ਨਾਲ ਸਾਨੂੰ ਆਪਣੀ ਭਾਸ਼ਾਵਾਂ ਦਾ ਵਿਸਤਾਰ ਕਰਨ ਵਿੱਚ ਮਦਦ ਮਿਲੇਗੀ


Posted On: 19 MAR 2023 9:12PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਗੁਜਰਾਤ ਕੇਂਦਰੀ ਯੂਨੀਵਰਸਿਟੀ ਦੇ ਚੌਥੇ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ।

https://static.pib.gov.in/WriteReadData/userfiles/image/image00172GD.jpg

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਪ੍ਰੋਗਰਾਮ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਅੰਦਰ ਦੇ ਵਿਦਿਆਰਥੀ ਨੂੰ ਕਦੇ ਵੀ ਮਰਨ ਨਹੀਂ ਦੇਣਾ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਵਿਦਿਆਰਥੀ ਜੀਵਨ ਦੇ ਅਧਾਰ ‘ਤੇ ਆਪਣੇ ਵਿਕਾਸ ਰਾਹੀਂ ਦੇਸ਼ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਦੇਣ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਕੇਂਦਰੀ ਯੂਨੀਵਰਸਿਟੀ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਉੱਚੇ ਮਾਨਕ ਸਿੱਧ ਕੀਤੇ ਹਨ ਅਤੇ ਇੱਕ ਬਹੁਤ ਵਧੀਆਂ ਲਾਇਬ੍ਰੇਰੀ ਸਥਾਪਿਤ ਕਰਕੇ ਵਿਦਿਆਰਥੀਆਂ ਦੇ ਲਈ ਪੜ੍ਹਾਈ ਨੂੰ ਸੁਗਮ ਬਣਾਉਣ ਦੇ ਉਪਰਾਲੇ ਕੀਤੇ ਹਨ।

https://static.pib.gov.in/WriteReadData/userfiles/image/image002XBMO.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਖਿਤਾਬ ਲੈ ਕੇ ਜਾ ਰਿਹਾ ਇਹ ਬੈਚ ਅੰਮ੍ਰਿਤ ਮਹੋਤਸਵ ਬੈਚ ਵਜੋਂ ਜਾਣਿਆ ਜਾਵੇਗਾ ਕਿਉਂਕਿ ਇਹ ਵਰ੍ਹਾ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਵਰ੍ਹਾ ਹੈ ਅਤੇ ਸਾਰੇ ਵਿਦਿਆਰਥੀ-ਵਿਦਿਆਰਥਨਾਂ ਲਈ ਇਹ ਮਾਣ ਵਾਲਾ ਪਲ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਦੇ ਤਿੰਨ ਉਦੇਸ਼ ਜਨਤਾ ਦੇ ਸਾਹਮਣੇ ਰੱਖੇ ਹਨ। ਪਹਿਲਾ, ਦੇਸ਼ ਦੇ ਨੌਜਵਾਨਾਂ ਨੂੰ ਆਜ਼ਾਦੀ ਦੇ ਸੰਗਰਾਮ ਅਤੇ ਆਜ਼ਾਦੀ ਤੋਂ ਪਹਿਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ। ਦੂਜਾ, 75 ਵਰ੍ਹਿਆਂ ਦੀ ਪ੍ਰਾਪਤੀਆਂ ਦੇ ਬਾਰੇ ਵਿੱਚ ਮਾਣ ਮਹਿਸੂਸ ਕਰਨਾ ਅਤੇ ਤੀਜਾ, 75 ਤੋਂ 100 ਵਰ੍ਹਿਆਂ ਦੀ ਯਾਤਰਾ ਨੂੰ ਸੰਕਲਪ ਯਾਤਰਾ ਬਣਾ ਕੇ ਭਾਰਤ ਨੂੰ ਦੁਨੀਆ ਵਿੱਚ ਹਰ ਖੇਤਰ ਵਿੱਚ ਸਰਵ ਪ੍ਰਥਮ ਬਣਾਉਣ ਦਾ ਸੰਕਲਪ ਲੈਣਾ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ 75 ਤੋਂ 100 ਵਰ੍ਹਿਆਂ ਦੇ ਕਾਲਖੰਡ ਨੂੰ ਅੰਮ੍ਰਿਤ ਕਾਲ ਅਤੇ ਇਸੇ ਸੰਕਲਪ ਨਾਲ ਨਾਲ ਸਿੱਧੀ ਦਾ ਕਾਲਖੰਡ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦ 130 ਕਰੋੜ ਲੋਕ ਇੱਕ ਕਦਮ ਅੱਗੇ ਵਧਦੇ ਹਨ ਤਾਂ ਦੇਸ਼ 130 ਕਰੋੜ ਕਦਮ ਅੱਗੇ ਵਧਦੇ ਹਨ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਹਰ ਖੇਤਰ ਵਿੱਚ ਮਹਾਨ ਅਤੇ ਸਰਵਪ੍ਰਥਮ ਭਾਰਤ ਦੀ ਰਚਨਾ ਦੀ ਜ਼ਿਮੇਵਾਰੀ ਦੇਸ਼ ਦੇ ਨੌਜਵਾਨਾਂ ਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਮਹਾਨ ਭਾਰਤ ਦੀ ਰਚਨਾ ਦੇ ਸੁਫਲ ਪ੍ਰਾਪਤ ਕਰਨ ਅਤੇ ਉਸ ਨੂੰ ਬਣਾਉਣ ਦੀ ਜ਼ਿਮੇਵਾਰੀ ਵਿਦਿਆਰਥੀਆਂ ਦੀ ਹੈ।

https://static.pib.gov.in/WriteReadData/userfiles/image/image003271L.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ-2020 ਇਕਲੌਤੀ ਅਜਿਹੀ ਸਿਖਿਆ ਨੀਤੀ ਹੈ ਜਿਸ ‘ਤੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਜਾਂ ਇਸ ਦਾ ਵਿਰੋਧ ਨਹੀਂ ਹੋਇਆ ਅਤੇ ਸਾਰਿਆਂ ਨੇ ਇਸ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਿੱਖਿਆ ਨੀਤੀ ਵਿੱਚ ਭਾਰਤ ਦੇ ਨੌਜਵਾਨਾਂ ਨੂੰ ਵਿਸ਼ਵ ਦੇ ਨੌਜਵਾਨਾਂ ਦੇ ਸਾਹਮਣੇ ਮੰਚ ‘ਤੇ ਖੜਾ ਕਰਨ ਦੀ ਤਾਕਤ ਹੈ ਕਿਉਂਕਿ ਇਸ ਨੂੰ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੀਤੀ ਨੇ ਸੰਕੁਚਿਤ ਸੋਚ ਦੇ ਦਾਇਰੇ ਤੋਂ ਸਾਡੀ ਸਿੱਖਿਆ ਨੂੰ ਬਾਹਰ ਲਿਆਉਣ ਦਾ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਡਿਗਰੀ, ਚੰਗੀ ਨੌਕਰੀ ਜਾਂ ਵਿਅਕਤੀਗਤ ਜੀਵਨ ਵਿੱਚ ਸੁੱਖ-ਸੁਵਿਧਾਵਾਂ ਪ੍ਰਾਪਤ ਕਰਨਾ ਨਹੀਂ, ਬਲਕਿ ਸੰਪੂਰਨ ਮਾਨਵ ਬਣਨਾ ਹੈ। ਇਸ ਦਿਸ਼ਾ ਵਿੱਚ ਹਮੇਸ਼ਾ ਪੁਰਸ਼ਾਰਥ ਕਰਨਾ ਚਾਹੀਦਾ ਹੈ ਅਤੇ ਇਹ ਸਿੱਖਿਆ ਨੀਤੀ ਤੁਹਾਨੂੰ ਇਸ ਦਾ ਪੂਰਾ ਮੌਕਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨੀਤੀ ਭਾਰਤੀ ਕੀਮਤਾਂ ‘ਤੇ ਅਧਾਰਿਤ ਹੈ ਪਰ ਇਸ ਵਿੱਚ ਅਤਿ-ਆਧੁਨਿਕ ਸਿੱਖਿਆ ਦੇ ਸਾਰੇ ਤੱਤ ਸ਼ਾਮਲ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਨੀਤੀ ਦਾ ਉਦੇਸ਼ ਅਜਿਹੇ ਵਿਦਿਆਰਥੀਆਂ ਨੂੰ ਗੜ੍ਹਣਾ ਹੈ ਜੋ ਰਾਸ਼ਟਰ ਗੌਰਵ ਦੇ ਨਾਲ-ਨਾਲ ਵਿਸ਼ਵ ਭਲਾਈ ਦੀ ਭਾਵਨਾ ਨਾਲ ਵੀ ਓਤ-ਪ੍ਰੋਤ ਹੋਣ, ਨਾਲ ਹੀ ਇਸ ਨੀਤੀ ਵਿੱਚ ਗਲੋਬਲ ਸਿਟੀਜ਼ਨ ਬਣਾਉਣ ਦੀਆਂ ਸਾਰੀਆਂ ਸਮਰੱਥਾਵਾਂ ਵੀ ਮੌਜੂਦ ਹਨ।

 https://static.pib.gov.in/WriteReadData/userfiles/image/image004XMNP.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਮਾਤ੍ਰ ਭਾਸ਼ਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਕੋਈ ਵੀ ਵਿਅਕਤੀ ਆਪਣੀ ਭਾਸ਼ਾ ਵਿੱਚ ਹੀ ਚੰਗਾ ਸੋਚ ਸਕਦਾ ਹੈ, ਬਿਹਤਰ ਸਮਰੱਥਾ ਦੇ ਨਾਲ ਰਿਸਰਚ ਕਰ ਸਕਦਾ ਹੈ ਅਤੇ ਉਸ ਦੀ ਵਿਸ਼ਲੇਸ਼ਣ ਕਰਨ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਵੀ ਵਧਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਨਵੀਂ ਸਿੱਖਿਆ ਨੀਤੀ ਵਿੱਚ ਭਾਸ਼ਾ ਦੇ ਮਹੱਤਵ ਨੂੰ ਬਰਕਰਾਰ ਰੱਖਣ ਲਈ ਪ੍ਰਾਥਮਿਕ ਸਿੱਖਿਆ ਨੂੰ ਮਾਤ੍ਰਭਾਸ਼ਾ ਵਿੱਚ ਲਾਜ਼ਮੀ ਕਰਨ ਦਾ ਉਪਬੰਧ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀ ਸਾਰੀ ਭਾਸ਼ਾਵਾਂ ਲਚਕਦਾਰ ਹਨ, ਇਸ ਲਈ ਅਸੀਂ ਆਪਣੀ ਸ਼ਬਦਾਵਲੀ ਨੂੰ ਵਧਾ ਕੇ ਇਸ ਨੂੰ ਵਿਸਥਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਉੱਚ ਸਿੱਖਿਆ ਵਿੱਚ ਲਚਕੀਲਾਪਨ ਲਿਆਉਣ ਲਈ ਵੀ ਵਿਵਸਥਾਵਾਂ ਕੀਤੀਆਂ ਗਈਆਂ ਹਨ ਨਾਲ ਨਾਲ ਈ-ਲਰਨਿੰਗ ‘ਤੇ ਜ਼ੋਰ ਦਿੱਤਾ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ, ਮੋਦੀ  ਜੀ ਨੇ ਦੇਸ਼ ਦੇ ਨੌਜਵਾਨਾਂ ਦੇ ਲਈ ਬੇਅੰਤ ਅਵਸਰ ਉਪਲਬਧ ਕਰਾਏ ਹਨ। ਉਨ੍ਹਾਂ ਨੇ ਕਿਹਾ ਕਿ 2016 ਵਿੱਚ ਦੇਸ਼ ਵਿੱਚ 724 ਸਟਾਰਟ-ਅੱਪਸ ਸੀ, ਜੋ 2022 ਵਿੱਚ ਵਧ ਕੇ 70 ਹਜ਼ਾਰ ਤੋਂ ਵਧ ਹੋ ਗਏ ਹਨ। ਇਸ ਦੇ ਨਾਲ ਨਾਲ 107 ਸਟਾਰਟ-ਅੱਪਸ ਯੂਨੀਕੋਰਨ ਕਲੱਬ ਵਿੱਚ ਹਨ, ਜਦ ਕਿ 2016 ਵਿੱਚ ਸਿਰਫ਼ 4 ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁੱਲ ਸਟਾਰਟ-ਅੱਪਸ ਵਿੱਚੋਂ 45 ਫੀਸਦੀ ਮਹਿਲਾਵਾਂ ਅਤੇ ਲੜਕੀਆਂ ਚਲਾ ਰਹੀਆਂ ਹਨ ਅਤੇ 45 ਫੀਸਦੀ ਸਟਾਰਟ-ਅੱਪਸ ਟਿਅਰ-2 ਅਤੇ ਟਿਅਰ-3 ਸ਼ਹਿਰਾਂ ਵਿੱਚ ਹਨ।

 ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਕਈ ਖੇਤਰਾਂ ਦੀ ਪਹਿਚਾਣ ਕਰ ਮੇਕ ਇਨ ਇੰਡੀਆ ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਇਸ ਵਿੱਚ ਕਈ ਨਵੇਂ ਖੇਤਰ ਖੋਲ੍ਹੇ ਗਏ। ਇਸ ਦੇ ਨਤੀਜੇ ਵਜੋਂ ਭਾਰਤ ਦਾ ਵਪਾਰਕ ਨਿਰਯਾਤ 400 ਅਰਬ ਡਾਲਰ ਨੂੰ ਪਾਰ ਕਰ ਚੁੱਕਿਆ ਹੈ ਅਤੇ ਪੀਐੱਲਆਈ ਯੋਜਨਾ ਨਾਲ 4 ਲੱਖ ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਨੌਜਵਾਨਾਂ ਦੀ ਸਮਰੱਥਾ ਵਧਾਉਣ ਲਈ ਨਵੇਂ ਖੇਤਰ ਖੋਲ੍ਹੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਦੇਸ਼ ਦੀ ਆਜ਼ਾਦੀ ਦੀ ਸ਼ਤਾਬਦੀ ਦੇ ਸਮੇਂ ਭਾਰਤ ਨਿਸ਼ਚਿਤ ਰੂਪ ਨਾਲ ਹਰ ਖੇਤਰ ਵਿੱਚ ਦੁਨੀਆ ਵਿੱਚ ਸਰਵਪ੍ਰਥਮ ਹੋਵੇਗਾ।

*************

ਆਰਕੇ/ਏਵੀਈ/ਏਕੇਐੱਸ



(Release ID: 1908829) Visitor Counter : 108