ਕਿਰਤ ਤੇ ਰੋਜ਼ਗਾਰ ਮੰਤਰਾਲਾ
ਐੱਲ20 ਇਨਸੈਪਸ਼ਨ ਮੀਟ ਕੰਮ ਦੇ ਭਵਿੱਖ ਦੇ ਕੇਂਦਰ ਵਿੱਚ ਔਰਤਾਂ ਦੇ ਨਾਲ ਸਮਾਜਿਕ ਸੁਰੱਖਿਆ ਦੇ ਸਰਵਵਿਆਪਕੀਕਰਣ 'ਤੇ ਕੇਂਦਰਿਤ ਹੈ
ਐੱਲ20 ਇਨਸੈਪਸ਼ਨ ਬੈਠਕ ਵਿੱਚ ਸਮਾਜਿਕ ਸੁਰੱਖਿਆ ਯੂਨੀਵਰਸਲਾਈਜ਼ੇਸ਼ਨ ਇੰਟਰਨੈਸ਼ਨਲ ਮਾਈਗ੍ਰੇਸ਼ਨ ਆਫ਼ ਲੇਬਰ ਅਤੇ ਪੋਰਟੇਬਿਲਟੀ ਆਫ਼ ਸੋਸ਼ਲ ਸਿਕਿਉਰਿਟੀ ਫੰਡ, ਗੈਰ ਰਸਮੀ ਕਾਮਿਆਂ ਲਈ ਸਮਾਜਿਕ ਸੁਰੱਖਿਆ ਦੇ ਮੁੱਦੇ ਵਿਚਾਰੇ ਗਏ
ਸਕਿੱਲ ਟ੍ਰੇਨਿੰਗ ਅਤੇ ਸਕਿੱਲ ਅਪਗ੍ਰੇਡੇਸ਼ਨ ਤੇ ਰੋਜ਼ਗਾਰਦਾਤਾਵਾਂ, ਕਰਮਚਾਰੀਆਂ ਅਤੇ ਸਰਕਾਰਾਂ ਦੀ ਭੂਮਿਕਾ ਤੇ ਜ਼ਿੰਮੇਵਾਰੀਆਂ, ਕੰਮ ਦੀ ਬਦਲਦੀ ਦੁਨੀਆ ਅਤੇ ਜੀ-20 ਦੇਸ਼ਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਅਤੇ ਸਸਟੇਨੇਬਲ ਵਧੀਆ ਕੰਮ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਚਰਚਾ ਕੀਤੀ ਗਈ
Posted On:
19 MAR 2023 7:07PM by PIB Chandigarh
ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਹਿੱਸੇ ਵਜੋਂ ਲੇਬਰ20 (ਐੱਲ20) ਸ਼ਮੂਲੀਅਤ ਗਰੁੱਪ ਦੀ ਇਨਸੈਪਸ਼ਨ ਮੀਟ ਵਿੱਚ ਜੀ20 ਦੇਸ਼ਾਂ ਅਤੇ ਸੰਸਥਾਵਾਂ ਨੂੰ ਆਖਰੀ ਵਿਅਕਤੀ ਤੱਕ ਵਿਕਾਸ ਵੱਲ ਧਿਆਨ ਦੇਣ ਲਈ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨ ਲਈ ਅੱਜ ਅੰਮ੍ਰਿਤਸਰ, ਪੰਜਾਬ ਵਿੱਚ ਗਲੋਬਲ ਵਰਕਫੋਰਸ ਨਾਲ ਸਬੰਧਿਤ ਮੁੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਸ਼ੁਰੂ ਹੋਇਆ।
ਭਾਰਤ ਦੀ ਜੀ20 ਪ੍ਰਧਾਨਗੀ ਹੇਠ ਲੇਬਰ20 ਦੀ ਸਥਾਪਨਾ ਬੈਠਕ ਵਿੱਚ ਟਰੇਡ ਯੂਨੀਅਨ ਆਗੂ, ਲੇਬਰ ਸਟੱਡੀਜ਼ ਮਾਹਿਰ ਅਤੇ 20 ਦੇਸ਼ਾਂ ਦੇ ਡੈਲੀਗੇਟ ਸਮਾਜਿਕ ਸੁਰੱਖਿਆ ਦੇ ਸਰਵ-ਵਿਆਪਕੀਕਰਣ ਅਤੇ ਮਹਿਲਾਵਾਂ ਨੂੰ ਕੰਮ ਦੇ ਭਵਿੱਖ ਦੇ ਕੇਂਦਰ ਵਿੱਚ ਰੱਖਣ ਦਾ ਸੱਦਾ ਦੇਣ ਲਈ ਤਿਆਰੀ ਕਰ ਰਹੇ ਹਨ।
ਉਦਘਾਟਨੀ ਸੈਸ਼ਨ ਵਿੱਚ ਐੱਲ20 ਦੇ ਚੇਅਰ ਅਤੇ ਭਾਰਤੀ ਮਜ਼ਦੂਰ ਸੰਘ (ਬੀਐੱਮਐੱਸ) ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਹਰਨਮਯ ਪੰਡਯਾ ਨੇ ਕਿਹਾ ਕਿ 2023 ਵਿੱਚ ਜੀ20 ਦੀ ਭਾਵਨਾ ਦੇ ਅਨੁਸਾਰ, ਵਿਸ਼ਵ ਦੀ ਕਾਰਜ ਸ਼ਕਤੀ ਇੱਕ ਪਰਿਵਾਰ ਹੈ। ਉਨ੍ਹਾਂ ਜੀ20 ਥੀਮ #OneEarth #OneFamily #OneFuture (ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ) ਨੂੰ ਉਜਾਗਰ ਕੀਤਾ ਅਤੇ ਦੱਸਿਆ ਕਿ ਇਹ ਸੰਕਲਪ ਵਿਸ਼ਵ ਪੱਧਰ 'ਤੇ ਮਜ਼ਦੂਰ ਅੰਦੋਲਨਾਂ ਲਈ ਕਿਵੇਂ ਢੁਕਵਾਂ ਹੈ।
ਐੱਲ20 ਈਵੈਂਟ ਵਿੱਚ, ਹੋਰ ਜੀ20 ਦੇਸ਼ਾਂ ਦੇ ਟਰੇਡ ਯੂਨੀਅਨ ਦੇ ਨੁਮਾਇੰਦਿਆਂ ਤੋਂ ਇਲਾਵਾ, ਪਿਛਲੀ ਪ੍ਰੈਜ਼ੀਡੈਂਸੀ ਇੰਡੋਨੇਸ਼ੀਆ, ਅਤੇ ਅਗਲੀ ਪ੍ਰੈਜ਼ੀਡੈਂਸੀ ਬ੍ਰਾਜ਼ੀਲ ਦੇ ਡੈਲੀਗੇਟ ਵੀ ਸ਼ਾਮਲ ਸਨ। ਬੀਐੱਮਐੱਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਸ਼੍ਰੀ ਸੀਕੇ ਸਾਜੀ ਨਾਰਾਇਣਨ ਨੇ ਕਿਹਾ ਕਿ ਐੱਲ20 ਬੈਠਕ ਭਲਕੇ ਸਮਾਜਿਕ ਸੁਰੱਖਿਆ ਦੇ ਵਿਸ਼ਵ-ਵਿਆਪੀਕਰਣ ਅਤੇ ਮਹਿਲਾਵਾਂ ਅਤੇ ਕੰਮ ਦੇ ਭਵਿੱਖ ਬਾਰੇ ਇੱਕ ਸਾਂਝੇ ਬਿਆਨ ਦੇ ਨਾਲ ਸਮਾਪਤ ਹੋਵੇਗੀ। ਇਨ੍ਹਾਂ ਦੋਵਾਂ ਵਿਸ਼ਿਆਂ 'ਤੇ ਇਸ ਸਮਾਗਮ ਵਿੱਚ ਵਿਸਥਾਰ ਨਾਲ ਬਹਿਸ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, ਆਰਥਿਕ ਸੰਕਟ ਔਰਤਾਂ 'ਤੇ ਸਭ ਤੋਂ ਵੱਧ ਮਾੜਾ ਪ੍ਰਭਾਵ ਪਾਉਂਦਾ ਹੈ, ਅਤੇ ਇਸ ਲਈ ਕੰਮ ਦਾ ਭਵਿੱਖ ਮੁੱਖ ਤੌਰ 'ਤੇ ਮਹਿਲਾ ਕਰਮਚਾਰੀਆਂ 'ਤੇ ਨਿਰਭਰ ਕਰਦਾ ਹੈ, ਜਿਸ ਨੂੰ ਵਿਸ਼ਵ ਪੱਧਰ 'ਤੇ ਦਿਸ਼ਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਮਜ਼ਦੂਰਾਂ ਦੇ ਪ੍ਰਵਾਸ ਵਿੱਚ ਨਵੀਨਤਮ ਰੁਝਾਨਾਂ ਦੇ ਮੱਦੇਨਜ਼ਰ, ਸਮਾਜਿਕ ਸੁਰੱਖਿਆ ਦੀ ਪੋਰਟੇਬਿਲਟੀ ਲਈ ਇੱਕ ਗਲੋਬਲ ਵਿਧੀ ਨੂੰ ਵਿਕਸਿਤ ਕਰਨਾ ਵੀ ਮਹੱਤਵਪੂਰਨ ਹੈ।
ਭਾਰਤ ਦੇ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਸ਼੍ਰੀ ਅਰੁਣ ਮਾਇਰਾ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਸ਼ਾਂਤੀ ਅਤੇ ਸਦਭਾਵਨਾ ਚਾਹੁੰਦਾ ਹੈ, ਅਤੇ ਨੋਟ ਕੀਤਾ ਕਿ ਇਹ ਅਰਥਵਿਵਸਥਾ ਵਿੱਚ "ਪਰਿਵਾਰਕ ਭਾਵਨਾ" ਨੂੰ ਵਾਪਸ ਲਿਆਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਭਾਈਚਾਰੇ ਹਨ ਜੋ ਅਰਥਵਿਵਸਥਾ ਅਤੇ ਸਮਾਜ ਵਿੱਚ ਆਪਣੇ ਭਵਿੱਖ ਦੀ ਭਲਾਈ ਬਾਰੇ ਚਿੰਤਤ ਹਨ। ਇਨ੍ਹਾਂ ਵਿੱਚ ਔਰਤਾਂ, ਨੌਜਵਾਨ, ਕਿਸਾਨ, ਫੈਕਟਰੀ ਵਰਕਰ, ਸਵੈ-ਰੋਜ਼ਗਾਰ ਵਾਲੇ ਵਰਕਰ ਅਤੇ ਮਾਈਕ੍ਰੋ-ਐਂਟਰਪ੍ਰਾਈਜ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਸਾਰਿਆਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ।
ਦਿਨ ਵਿੱਚ ਲੇਬਰ ਦੇ ਅੰਤਰਰਾਸ਼ਟਰੀ ਪ੍ਰਵਾਸ ਅਤੇ ਸਮਾਜਿਕ ਸੁਰੱਖਿਆ ਫੰਡਾਂ ਦੀ ਪੋਰਟੇਬਿਲਟੀ 'ਤੇ ਪੰਜ ਸਮਾਨਾਂਤਰ ਟੈਕਨੀਕਲ ਸੈਸ਼ਨ ਹੋਏ, ਜਿਨ੍ਹਾਂ ਵਿੱਚ, ਗੈਰ ਰਸਮੀ ਕਾਮਿਆਂ ਲਈ ਸਮਾਜਿਕ ਸੁਰੱਖਿਆ; ਸਕਿੱਲ ਟ੍ਰੇਨਿੰਗ ਅਤੇ ਸਕਿੱਲ ਅਪਗ੍ਰੇਡੇਸ਼ਨ ਅਤੇ ਰੋਜ਼ਗਾਰਦਾਤਾਵਾਂ, ਕਰਮਚਾਰੀਆਂ ਅਤੇ ਸਰਕਾਰਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ; ਜੀ20 ਦੇਸ਼ਾਂ ਵਿੱਚ ਕੰਮ ਦੀ ਬਦਲਦੀ ਦੁਨੀਆਂ ਅਤੇ ਰੋਜ਼ਗਾਰ ਦੇ ਨਵੇਂ ਮੌਕੇ; ਅਤੇ ਸਸਟੇਨੇਬਲ ਵਧੀਆ ਕੰਮ ਨੂੰ ਉਤਸ਼ਾਹਿਤ ਕਰਨਾ, ਸ਼ਾਮਲ ਸਨ। ਭਲਕੇ ਦੋ ਦਿਨਾਂ ਐੱਲ20 ਇਨਸੈਪਸ਼ਨ ਮੀਟ ਦੇ ਦੂਜੇ ਦਿਨ ਔਰਤਾਂ ਅਤੇ ਕੰਮ ਦੇ ਭਵਿੱਖ ਬਾਰੇ ਮਹੱਤਵਪੂਰਨ ਚਰਚਾ ਹੋਵੇਗੀ।
*****
ਐੱਮਜੇਪੀਐੱਸ
(Release ID: 1908665)
Visitor Counter : 164