ਕਿਰਤ ਤੇ ਰੋਜ਼ਗਾਰ ਮੰਤਰਾਲਾ
ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਦੁਨੀਆ ਨੇ ਮਿਲ ਕੇ ਉਭਰਣ ਅਤੇ ਰਿਕਵਰੀ ਨੂੰ ਇੱਕ ਮਾਨਵ ਕੇਂਦਰਿਤ ਪ੍ਰਕਿਰਿਆ ਬਣਾਉਣ ਦਾ ਸੰਕਲਪ ਲਿਆ ਹੈ
ਦੁਨੀਆ ਭਰ ਵਿੱਚ ਵਿਆਪਕ ਸਮਾਜਿਕ ਸੁਰੱਖਿਆ ਅਤੇ ਇਸਦੀ ਪੋਰਟੇਬਿਲਟੀ ਇੱਕ ਮਹੱਤਵਪੂਰਨ ਮੁੱਦਾ ਹੈ: ਸ਼੍ਰੀ ਯਾਦਵ
Posted On:
20 MAR 2023 8:52AM by PIB Chandigarh
ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ ਦੁਨੀਆ ਨੇ ਇਕੱਠੇ ਹੋ ਕੇ ਉਭਰਣ ਅਤੇ ਰਿਕਵਰੀ ਨੂੰ ਇੱਕ ਮਾਨਵ ਕੇਂਦਰਿਤ ਪ੍ਰਕਿਰਿਆ ਬਣਾਉਣ ਦਾ ਸੰਕਲਪ ਲਿਆ ਹੈ।ਅੰਮ੍ਰਿਤਸਰ ਵਿੱਚ ਆਯੋਜਿਤ ਸ਼੍ਰਮ20 ਦੀ ਇਨਸੈਪਸ਼ਨ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਸਮੂਹਿਕ ਤੌਰ 'ਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਵਰਕਰ ਇਸ ਗਤੀਸ਼ੀਲ ਮਾਹੌਲ ਵਿੱਚ ਪ੍ਰਫੁੱਲਤ ਹੋਣ ਲਈ ਲੋੜੀਂਦੇ ਕੌਸ਼ਲ ਅਤੇ ਗਿਆਨ ਨਾਲ ਲੈਸ ਹੋਣ।
ਸ਼੍ਰੀ ਯਾਦਵ ਨੇ ਕਿਹਾ ਕਿ ਵਿਸ਼ਵਵਿਆਪੀ ਸਮਾਜਿਕ ਸੁਰੱਖਿਆ ਅਤੇ ਦੁਨੀਆ ਭਰ ਵਿੱਚ ਇਸਦੀ ਪੋਰਟੇਬਿਲਟੀ ਇੱਕ ਮਹੱਤਵਪੂਰਨ ਮੁੱਦਾ ਹੈ ਜਿਸ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ 'ਤੇ ਗੈਰ ਰਸਮੀ ਖੇਤਰ ਨੂੰ ਸਮਾਜਿਕ ਸੁਰੱਖਿਆ ਦੇ ਦਾਇਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜਿਕ ਸੁਰੱਖਿਆ ਲਈ ਸਮਾਜਿਕ ਬੀਮਾ ਅਤੇ ਸਮਾਜਿਕ ਸਹਾਇਤਾ ਸਕੀਮਾਂ ਦਾ ਟਿਕਾਊ ਮਿਸ਼ਰਣ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਦੇ ‘ਨਾਰੀ ਸ਼ਕਤੀ’ ਜਾਂ ‘ਮਹਿਲਾ ਸ਼ਕਤੀ’ ਦੇ ਵਿਜ਼ਨ ਦੇ ਅਨੁਸਾਰ, ਸ਼੍ਰੀ ਯਾਦਵ ਨੇ ਕਿਹਾ, ਕਿਰਤ ਸ਼ਕਤੀ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਬਰਾਬਰੀ ਵਾਲੇ, ਸਮਾਵੇਸ਼ੀ ਅਤੇ ਵਿਕਸਿਤ ਸਮਾਜ ਦੀ ਸਿਰਜਣਾ ਹੋਵੇਗੀ।
ਮੰਤਰੀ ਨੇ ਕਿਹਾ ਕਿ ‘ਵਸੁਧੈਵ ਕੁਟੁੰਬਕਮ’ ਦਾ ਜੀ20 ਦਾ ਥੀਮ ਇੱਕ ਪ੍ਰਿਥਵੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਦੀ ਧਾਰਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਜੀ20 ਨੂੰ ਨਿਰਣਾਇਕ ਅਤੇ ਕਾਰਜ-ਮੁਖੀ ਬਣਾਉਣ ਦਾ ਵਿਜ਼ਨ ਸਾਨੂੰ ਜੀ20 ਬੈਠਕਾਂ ਲਈ ਠੋਸ ਨਤੀਜੇ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ।
ਸ਼੍ਰੀ ਯਾਦਵ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ, ਜੀ20 ਅਤੇ ਐੱਲ20 ਬੈਠਕਾਂ ਨੇ ਕਈ ਤਰ੍ਹਾਂ ਦੀਆਂ ਨੀਤੀਗਤ ਪਹਿਲਾਂ ਰਾਹੀਂ ਲੇਬਰ ਬਜ਼ਾਰ ਦੀਆਂ ਚੁਣੌਤੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ 'ਤੇ ਵਿਆਪਕ ਤੌਰ 'ਤੇ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ, ਡਿਜੀਟਲ ਟੈਕਨੋਲੋਜੀ ਦੇ ਉਭਾਰ ਅਤੇ ਟੈਕਨੋਲੋਜੀਕਲ ਪਰਿਵਰਤਨ ਦੇ ਨਤੀਜੇ ਵਜੋਂ ਕੰਮ ਦੀ ਦੁਨੀਆ ਵਿੱਚ ਬੇਮਿਸਾਲ ਤਬਦੀਲੀਆਂ ਆਈਆਂ ਹਨ, ਜਿਸ ਵਿੱਚ ਰੋਜ਼ਗਾਰ ਦੇ ਨਵੇਂ ਰੂਪਾਂ ਦਾ ਉਭਾਰ, ਡਿਜੀਟਲਾਈਜ਼ੇਸ਼ਨ, ਗਿਗ ਅਰਥਵਿਵਸਥਾ, ਸਕਿੱਲ ਡੈਫੀਸਿਟ ਆਦਿ ਸ਼ਾਮਲ ਹਨ।
ਸ਼੍ਰੀ ਯਾਦਵ ਨੇ ਕਿਹਾ ਕਿ ਜੀ20 ਦੀ ਅਗਵਾਈ ਹੇਠ ਐੱਲ20 ਨੇ ਬਹੁਤ ਹੀ ਠੋਸ ਅਤੇ ਢੁਕਵੇਂ ਥੀਮ ਚੁਣੇ ਹਨ ਜਿਵੇਂ ਕਿ ਯੂਨੀਵਰਸਲ ਸਮਾਜਿਕ ਸੁਰੱਖਿਆ, ਸਮਾਜਿਕ ਸੁਰੱਖਿਆ ਫੰਡ ਦੀ ਪੋਰਟੇਬਿਲਟੀ, ਕਿਰਤ ਸ਼ਕਤੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣਾ ਅਤੇ ਕੰਮ ਦਾ ਭਵਿੱਖ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਜੀ20 ਦੇਸ਼ਾਂ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਕਾਰਵਾਈਯੋਗ ਨਤੀਜਿਆਂ ਨਾਲ ਸਾਹਮਣੇ ਆਉਣਗੀਆਂ। ਮੰਤਰੀ ਨੇ ਕਿਹਾ ਕਿ ਭਾਰਤ ਦਾ ਜੀ20 ਦੀ ਪ੍ਰਧਾਨਗੀ ਸੰਭਾਲਣਾ ਇੱਕ ਇਤਿਹਾਸਕ ਘਟਨਾ ਹੈ ਅਤੇ ਸਾਨੂੰ ਦੁਨੀਆ ਨੂੰ ਦਰਪੇਸ਼ ਚੁਣੌਤੀਆਂ ਨਾਲ ਸਮੂਹਿਕ ਰੂਪ ਵਿੱਚ ਨਜਿੱਠਣ ਦਾ ਮੌਕਾ ਦਿੰਦਾ ਹੈ।
****
ਐੱਮਜੇਪੀਐੱਸ
(Release ID: 1908664)
Visitor Counter : 140