ਖੇਤੀਬਾੜੀ ਮੰਤਰਾਲਾ
ਬੰਗਲੁਰੂ ਵਿੱਚ “ਐਗਰੀਯੂਨੀਫੈਸਟ ਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਕੀਤਾ ਉਦਘਾਟਨ
60 ਫੀਸਦੀ ਯੁਵਾ ਆਬਾਦੀ ਦੀ ਊਰਜਾ ਨਾਲ ਭਾਰਤ ਬਣੇਗਾ ਵਿਕਸਿਤ ਦੇਸ਼-ਸ਼੍ਰੀ ਤੋਮਰ
Posted On:
15 MAR 2023 5:47PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਭਾਰਤ ਇੱਕ ਵਿਸ਼ਾਲ ਲੋਕਤੰਤਰ ਹੈ, ਜਿਸ ਦੀਆਂ ਵਿਸ਼ੇਸ਼ਤਾਵਾਂ ਵਿੱਚ ਇੱਕ ਤਾਂ ਜਨਸੰਖਿਆ ਅਤੇ ਦੂਜੀ ਸਾਡੇ ਨੌਜਵਾਨਾਂ ਦੀ 60 ਫੀਸਦੀ ਆਬਾਦੀ ਹੈ। ਇਹ ਦੋਵੇਂ ਸ਼ਕਤੀਆਂ ਮਿਲ ਕੇ ਇਨ੍ਹੀਆਂ ਵੱਡੀਆਂ ਹਨ ਕਿ ਭਾਰਤ ਕਿਸੇ ਵੀ ਚੁਣੌਤੀ ਦਾ ਸਿਰਫ਼ ਮੁਕਾਬਲਾ ਹੀ ਨਹੀਂ ਕਰ ਸਕਦਾ, ਬਲਕਿ ਅਸੀਂ ਇੱਕ-ਦੂਜੇ ਦੇ ਪੂਰਕ ਬਣ ਕੇ ਚੱਲੀਏ ਤਾਂ ਇਨ੍ਹਾਂ ਚੁਣੌਤੀਆਂ ’ਤੇ ਜਿੱਤ ਪ੍ਰਾਪਤ ਕਰਨ ਵਿੱਚ ਵੀ ਪੂਰੀ ਤਰ੍ਹਾਂ ਸਮਰੱਥ ਹੈ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਮ੍ਰਿਤ ਮਹੋਤਸਵ ਤੋਂ ਅਗਾਮੀ 25 ਵਰ੍ਹਿਆਂ ਦੇ ਸਮੇਂ ਨੂੰ ਅੰਮ੍ਰਿਤ ਕਾਲ ਦਾ ਨਾਮ ਦਿੱਤਾ ਹੈ, ਇਸ ਦੀ ਸਹੀ ਵਰਤੋਂ ਹੋਵੇ ਅਤੇ ਸਾਡੇ ਦੇਸ਼ ਦੀ ਯੁਵਾ ਆਬਾਦੀ ਦੀ ਊਰਜਾ ਦੀ ਵੀ ਸਦਉਪਯੋਗ ਹੋਵੇ ਤਾਂ ਵਰ੍ਹੇ 2047 ਤੱਕ ਅਸੀ ਆਪਣੇ ਦੇਸ਼ ਨੂੰ ਵਿਕਸਿਤ ਭਾਰਤ ਦੇ ਰੂਪ ਵਿੱਚ ਜ਼ਰੂਰ ਦੇਖ ਸਕਾਂਗੇ।

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਇਹ ਗੱਲ ਬੰਗਲੁਰੂ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਸਹਿਯੋਗ ਨਾਲ ਆਯੋਜਿਤ 5 ਦਿਨਾਂ ਸੱਭਿਆਚਾਰਕ ਪ੍ਰੋਗਰਾਮ “ਐਗਰੀਯੂਨੀਫੈਸਟ” ਵਿੱਚ ਕਹੀ। ਇਸ ਵਿੱਚ 60 ਰਾਜ ਖੇਤੀਬਾੜੀ ਯੂਨੀਵਰਸਿਟੀਆਂ/ਡੀਮਡ ਯੂਨੀਵਰਸਿਟੀਆਂ/ਕੇਂਦਰੀ ਯੂਨੀਵਰਸਿਟੀਆਂ ਦੇ 2500 ਤੋਂ ਵਧ ਪ੍ਰਤਿਭਾਸ਼ਾਲੀ ਵਿਦਿਆਰਥੀ ਸ਼ਾਮਲ ਹੋਏ ਹਨ, ਜੋ 5 ਵਿਸ਼ਿਆਂ (ਸੰਗੀਤ, ਡਾਂਸ, ਸਾਹਿਤ, ਥੀਏਟਰ, ਫਾਈਨ ਆਰਟਸ) ਦੇ ਤਹਿਤ 18 ਈਵੈਂਟਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ।
ਆਈਸੀਏਆਰ ਦੁਆਰਾ 1999-2000 ਦੇ ਦੌਰਾਨ ਅਖਿਲ ਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਯੁਵਾ ਮਹੋਤਸਵ ਦੀ ਸੰਕਲਪਿਤ ਅਤੇ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਉਦੇਸ਼ ਵੱਖ-ਵੱਖ ਭਾਰਤੀ ਸੱਭਿਆਚਾਰਾਂ ਨੂੰ ਜੋੜ ਕੇ ਭਾਰਤੀ ਖੇਤੀਬਾੜੀ ਨੂੰ ਏਕੀਕ੍ਰਿਤ ਕਰਨਾ ਹੈ, ਤਾਕਿ ਖੇਤੀਬਾੜੀ ਯੂਨੀਵਰਸਿਟੀਆਂ ਦੇ ਨੌਜਵਾਨਾਂ ਦੀ ਪ੍ਰਤਿਭਾ ਨਿਖਰ ਸਕੇ ਅਤੇ ਉਹ ਭਾਰਤੀ ਸੱਭਿਆਚਾਰਕ ਵਿਭਿੰਨਤਾ ਦੀ ਸੁੰਦਰਤਾ ਨੂੰ ਦਰਸਾਉਂਦਾ ਹੈ।
ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸ਼੍ਰੀ ਤੋਮਰ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਜੀਵਨ ਦੇ ਹਰੇਕ ਪਲ ਦਾ ਪੂਰੀ ਤਰ੍ਹਾਂ ਉਪਯੋਗ ਕਰੀਏ। ਵਿਦਿਆਰਥੀਆਂ ਦੇ ਲਈ ਅਧਿਐਨ ਇੱਕ ਪਾਸੇ ਹੈ ਪਰ ਜਦ ਵਿਅਕਤੀ ਦਾ ਸਮੁੱਚੇ ਰੂਪ ਨਾਲ ਵਿਕਾਸ ਹੁੰਦਾ ਹੈ ਤਾਂ ਉਹ ਆਪਣੇ ਪਰਿਵਾਰ, ਸਮਾਜ, ਸੰਸਥਾ, ਰਾਜ ਅਤੇ ਦੇਸ਼ ਦੇ ਵਿਕਾਸ ਵਿੱਚ ਜ਼ਿਆਦਾ ਯੋਗਦਾਨ ਦੇ ਸਕਦਾ ਹੈ। ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੰਦੇ ਰਹਿੰਦੇ ਹਨ ਕਿ ਸਾਡੇ ਦੇਸ਼ ਦੇ ਹਰੇਕ ਨਾਗਰਿਕ ਦੀ ਸੋਚ ਅਤੇ ਦ੍ਰਿਸ਼ਟੀ ਸੰਪੂਰਨ ਹੋਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਮਿਲ ਕੇ ਆਪਣੇ ਦੇਸ਼ ਦੇ ਵਿਕਾਸ ਦੇ ਰਾਹ ’ਤੇ ਅੱਗੇ ਲਿਜਾਣਾ ਚਾਹੀਦਾ ਹੈ।
ਸ਼੍ਰੀ ਤੋਮਰ ਨੇ ਕਿਹਾ ਕਿ ਅੱਜ ਜਿਸ ਯੁਗ ਵਿੱਚ ਅਸੀਂ ਹਾਂ, ਉਸ ਵਿੱਚ ਟੈਕਨੋਲੋਜੀ ਦਾ ਬੜਾ ਮਹੱਤਵ ਹੈ। ਟੈਕਨੋਲੋਜੀ ਦਾ ਉਪਯੋਗ ਖੇਤੀਬਾੜੀ ਵਿੱਚ ਵੀ ਹੋਵੇ, ਇਹ ਵੀ ਸਮੇਂ ਦੀ ਲੋੜ ਹੈ। ਸਾਰੇ ਖੇਤਰਾਂ ਵਿੱਚ ਪਾਰਦਰਸ਼ਿਤਾ ਲਿਆਉਣ ਅਤੇ ਵਰ੍ਹਿਆਂ ਤੋਂ ਨਹੀਂ ਹੋ ਰਹੇ ਕੰਮ ਕੁਝ ਦਿਨਾਂ ਵਿੱਚ ਹੀ ਹੋ ਸਕੱਣ, ਇਸ ਲਈ ਟੈਕਨੋਲੋਜੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇਸ ਗੱਲ ’ਤੇ ਜ਼ੋਰ ਹੈ ਕਿ ਸਾਡੇ ਹਰ ਪ੍ਰੋਗਰਾਮ ਵਿੱਚ ਟੈਕਨੋਲੋਜੀ ਦਾ ਸਮਰਥਨ ਅਤੇ ਵਿਚੋਲਿਆਂ ਨੂੰ ਖਤਮ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਇਸ ਦਾ ਪ੍ਰਤੱਖ ਉਦਾਹਰਣ ਹੈ, ਜਿਸ ਵਿੱਚ ਹੁਣ ਤੱਕ ਕਰੋੜਾਂ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਬਿਨਾਂ ਵਿਚੋਲਿਆਂ ਦੇ, 2.40 ਲੱਖ ਕਰੋੜ ਰੁਪਏ ਸਿੱਧੇ ਲਾਭ ਟਰਾਂਸਫਰ (ਡੀਬੀਟੀ) ਦੁਆਰਾ ਦਿੱਤੇ ਗਏ ਹਨ, ਜੋ ਨਿਸ਼ਚਿਤ ਹੀ ਹੈਰਾਨੀਜਨਕ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਪਹਿਲ ’ਤੇ ਕੈਸ਼ਲੈਸ ਟ੍ਰਾਂਜੈਕਸ਼ਨ ਦੇ ਮਾਮਲੇ ਵਿੱਚ ਭਾਰਤ ਅੱਜ ਬਹੁਤ ਵਿਕਸਿਤ ਦੇਸ਼ਾਂ ਤੋਂ ਵੀ ਬਹੁਤ ਅੱਗੇ ਹੈ ਅਤੇ ਇਹ ਚਮਤਕਾਰ ਪਿਛਲੇ ਸੱਤ-ਅੱਠ ਵਰ੍ਹਿਆਂ ਵਿੱਚ ਹੋਇਆ ਹੈ।
ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਵਿੱਚ ਵੱਖ-ਵੱਖ ਭਾਸ਼ਾਵਾਂ ਹਨ, ਵੱਖ-ਵੱਖ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਹਨ, ਫਿਰ ਵੀ ਅਟਕ ਤੋਂ ਕਟਕ ਤੱਕ ਅਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤੀ ਸੰਸਕ੍ਰਿਤੀ ਅਤੇ ਸੰਸਕ੍ਰਿਤੀ ਦੀ ਆਤਮਾ ਇੱਕ ਹੀ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਥਾਂ “ਐਗਰੀ ਯੂਨੀਫੈਸਟ” ਵਰਗੇ ਆਯੋਜਨਾਂ ਦੇ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਛੁਪੀਆਂ ਹੋਈਆਂ ਪ੍ਰਤਿਭਾਵਾਂ ਉਭਰਦੀਆਂ ਹਨ ਤਾਂ ਦੇਸ਼ ਦੀ ਸੰਸਕ੍ਰਿਤਕ ਏਕਤਾ ਦਾ ਪਤਾ ਚਲਦਾ ਹੈ। ਏਕਤਾ, ਇਕਾਤਮਤਾ ਵਿੱਚ ਬਦਲਦੀ ਹੈ ਅਤੇ ਜਦ ਇਕਾਤਮਤਾ ਮਜ਼ਬੂਤ ਹੁੰਦੀ ਹੈ ਤਾਂ ਭਾਰਤ ਦੀ ਤਾਕਤ ਵਧਦੀ ਹੈ ਅਤੇ ਇਹੀ ਤਾਕਤ ਵਧਦੇ ਰਹਿਣ ਦੀ ਜ਼ਰੂਰਤ ਹੈ, ਤੱਦ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਕਲਪਨਾ ਨੂੰ ਸਾਕਾਰ ਕਰਨ ਵਿੱਚ ਅਸੀਂ ਸਫਲ ਹੋਵਾਂਗੇ।
ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਲਈ, “ਖੇਲੋ ਇੰਡੀਆ”, ਪ੍ਰੋਗਰਾਮ ਸ਼ੁਰੂ ਕੀਤਾ ਹੈ। ਪੂਰੇ ਦੇਸ਼ ਵਿੱਚ ਇਹ ਪ੍ਰਸਿੱਧ ਹੋ ਰਿਹਾ ਹੈ। ਖੇਡਾਂ ਦੇ ਉਤਸ਼ਾਹ ਨਾਲ ਹੁਣ ਕਿਸੇ ਵੀ ਖੇਡ ਦਾ ਅਭਿਆਸ ਸਾਰਾ ਸਾਲ ਚਲਦਾ ਰਹਿੰਦਾ ਹੈ, ਜਿਸ ਨਾਲ ਸਾਡੇ ਖਿਡਾਰੀ ਬੇਟੇ-ਬੇਟੀਆਂ ਪ੍ਰਤਿਸ਼ਠਿਤ ਰਾਸ਼ਟਰੀ-ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਬਹੁਤ ਸਵਰਣ ਪਦਕ ਵੀ ਜਿੱਤ ਕੇ ਲਿਆਉਂਦੇ ਜਾ ਰਹੇ ਹਨ। ਕੇਂਦਰ ਸਰਕਾਰ ਦੀ ਕੋਸ਼ਿਸ਼ਾਂ ਨਾਲ ਦੇਸ਼ ਨੇ ਸਿੱਖਿਆ, ਸਿਹਤ, ਖੇਤੀਬਾੜੀ, ਪ੍ਰਸ਼ਾਸਨ ਸਮੇਤ ਹਰ ਖੇਤਰ ਵਿੱਚ ਆਪਣੀ ਮੁਹਾਰਤ ਸਥਾਪਿਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਨਾਲ ਭਾਰਤ ਪ੍ਰਤਿਸ਼ਠਿਤਾ ਪੂਰੀ ਦੁਨੀਆ ਵਿੱਚ ਵਧੀ ਹੈ।

ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ, ਕਰਨਾਟਕ ਦੇ ਖੇਤੀਬਾੜੀ ਮੰਤਰੀ ਸ਼੍ਰੀ ਬੀ.ਸੀ.ਪਾਟਿਲ, ਆਈਸੀਏਆਰ ਦੇ ਡਿਪਟੀ ਡਾਇਰੈਕਟਰ (ਸਿੱਖਿਆ) ਡਾ. ਆਰ.ਸੀ.ਅਗਰਵਾਲ, ਵਾਈਸ ਚਾਂਸਲਰ ਡਾ. ਸੁਰੇਸ਼ ਸਮੇਤ ਹੋਰ ਅਧਿਕਾਰੀ, ਵਿਗਿਆਨਿਕ ਅਤੇ ਵਿਦਿਆਰਥੀ-ਵਿਦਿਆਰਥਣਾਂ ਹਾਜ਼ਰ ਸਨ।
*****
ਐੱਸਐੱਨਸੀ/ਪੀਕੇ
(Release ID: 1907611)
Visitor Counter : 115