ਸੱਭਿਆਚਾਰ ਮੰਤਰਾਲਾ
azadi ka amrit mahotsav

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇਸ਼ਾਂ ਦੇ ਨਾਲ ਭਾਰਤ ਦੇ ਸੱਭਿਅਤਾਗਤ ਜੁੜਾਅ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ “ਸਾਂਝੀ ਬੌਧੀ ਵਿਰਾਸਤ” ‘ਤੇ 14-15 ਮਾਰਚ ਨੂੰ ਅੰਤਰਰਾਸ਼ਟਰੀ ਸੰਮੇਲਨ

Posted On: 13 MAR 2023 5:09PM by PIB Chandigarh

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇਸ਼ਾਂ ਦੇ ਨਾਲ ਭਾਰਤ ਦੇ ਸੱਭਿਅਤਾਗਤ ਜੁੜਾਅ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, “ਸਾਂਝੀ ਬੌਧੀ ਵਿਰਾਸਤ” ‘ਤੇ ਇੱਕ ਅੰਤਰਰਾਸ਼ਟਰੀ ਸੰਮੇਲਨ 14-15 ਮਾਰਚ, 2023 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਕੀਤਾ ਜਾਵੇਗਾ।

 

ਐੱਸਸੀਓ ਵਿੱਚ ਭਾਰਤ ਦੀ ਅਗਵਾਈ (ਇੱਕ ਵਰ੍ਹੇ ਦੀ ਅਵਧੀ ਦੇ ਲਈ, 17 ਸਤੰਬਰ, 2022 ਤੋਂ ਸਤੰਬਰ 2023 ਤੱਕ) ਦੇ ਤਹਿਤ ਆਪਣੀ ਤਰ੍ਹਾਂ ਦਾ ਇਹ ਪਹਿਲਾ ਆਯੋਜਨ ਮੱਧ ਏਸ਼ਿਆਈ, ਪੂਰਬੀ ਏਸ਼ਿਆਈ, ਦੱਖਣੀ ਏਸ਼ਿਆਈ ਅਤੇ ਅਰਬ ਦੇਸ਼ਾਂ ਨੂੰ “ਸਾਂਝੀ ਬੌਧੀ ਵਿਰਾਸਤ” ‘ਤੇ ਚਰਚਾ ਕਰਨ ਦੇ ਲਈ ਇੱਕ ਸਾਂਝੇ ਮੰਚ ‘ਤੇ ਲਿਆਵੇਗਾ। ਐੱਸਸੀਓ ਦੇਸ਼ਾਂ ਵਿੱਚ ਚੀਨ, ਰੂਸ ਅਤੇ ਮੰਗੋਲੀਆ ਸਮੇਤ ਮੈਂਬਰ ਦੇਸ਼, ਨਿਰੀਖਕ ਦੇਸ਼, ਅਤੇ ਬਾਤਚੀਤ ਦੇ ਭਾਗੀਦਾਰ ਸ਼ਾਮਲ ਹਨ। 15 ਤੋਂ ਅਧਿਕ ਵਿਦਵਾਨ-ਪ੍ਰਤੀਨਿਧੀ ਵਿਸ਼ੇ ‘ਤੇ ਰਿਸਰਚ ਪੇਪਰ ਪੇਸ਼ ਕਰਨਗੇ। ਇਨ੍ਹਾਂ ਮਾਹਿਰਾਂ ਵਿੱਚ ਦੁਨਹੁਆਂਗ ਰਿਚਰਚ ਅਕੈਡਮੀ, ਚੀਨl ਇੰਸਟੀਟਿਊਟ ਆਵ੍ ਹਿਸਟਰੀ, ਆਰਕਿਲੋਜੀ ਐਂਡ ਐਥਨੋਲੋਜੀ, ਕਿਰਗੀਸਤਾਨl ਸਟੇਟ ਮਿਊਜ਼ੀਅਮ ਆਵ੍ ਦ ਹਿਸਟਰੀ ਆਵ੍ ਰਿਲੀਜ਼ਨ, ਰੂਸl ਨੈਸ਼ਨਲ ਮਿਊਜ਼ੀਅਮ ਆਵ੍ ਐਂਟੀਕੁਇਟੀਜ ਆਵ੍ ਤਾਜ਼ਿਕਿਸਤਾਨl ਬੇਲਾਰਸ਼ੀਅਨ ਸਟੇਟ ਯੂਨੀਵਰਸਿਟੀ ਐਂਡ ਇੰਟਰਨੈਸ਼ਨਲ ਥੇਰਵਾਦ ਬੁੱਧੀਸਟ ਮਿਸ਼ਨਰੀ ਯੂਨੀਵਰਸਿਟੀ, ਮਿਆਂਮਾਰ ਦੇ ਮਾਹਿਰ ਸ਼ਾਮਲ ਹਨ।

ਦੋ ਦਿਨਾਂ ਦੇ ਪ੍ਰੋਗਰਾਮ ਦਾ ਆਯੋਜਨ ਸੱਭਿਆਚਾਰ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਇੰਟਰਨੈਸ਼ਨਲ ਬੁਧਿਸਟ ਕਨਫੈਡਰੇਸ਼ਨ (ਆਈਬੀਸੀ- ਸੱਭਿਆਚਾਰ ਮੰਤਰਾਲੇ ਦੇ ਇੱਕ ਗ੍ਰਾਂਟੀ ਸੰਸਥਾ ਦੇ ਰੂਪ ਵਿੱਚ) ਦੁਆਰਾ ਕੀਤਾ ਜਾ ਰਿਹਾ ਹੈ। ਬੁੱਧ ਧਰਮ ਦੇ ਕਈ ਭਾਰਤੀ ਵਿਦਵਾਨ ਵੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਪ੍ਰਤੀਭਾਗੀਆਂ ਨੂੰ ਦਿੱਲੀ ਦੇ ਕੁਝ ਇਤਿਹਾਸਿਕ ਸਥਲਾਂ ‘ਤੇ ਘੁੰਮਣ ਦਾ ਅਵਸਰ ਵੀ ਮਿਲੇਗਾ।

ਇਸ ਸੰਮੇਲਨ ਦਾ ਉਦੇਸ਼ ਆਪਸੀ ਸੱਭਿਆਚਾਰਕ ਸੰਪਰਕਾਂ ਨੂੰ ਫਿਰ ਤੋਂ ਸਥਾਪਿਤ ਕਰਨਾ ਅਤੇ ਐੱਸਸੀਓ ਦੇਸ਼ਾਂ ਦੇ ਵਿਭਿੰਨ ਮਿਊਜ਼ੀਅਮਾਂ ਦੀਆਂ ਪ੍ਰਾਚੀਨ ਕਾਲੀਨ ਵਸਤੂਆਂ ਵਿੱਚ ਮੱਧ ਏਸ਼ੀਆ ਦੀ ਬੋਧੀ ਕਲਾ, ਕਲਾ ਸ਼ੈਲੀਆਂ, ਪੁਰਾਤੱਤਵ ਸਥਲਾਂ ਦੇ ਦਰਮਿਆਨ ਸਮਾਨਤਾ ਦਾ ਪਤਾ ਲਗਾਉਣਾ ਹੈ।

ਇਸ ਦੁਨੀਆ ਦੇ ਪ੍ਰਾਕ੍ਰਿਤਿਕ ਚਮਤਕਾਰਾਂ ਵਿੱਚੋਂ ਇੱਕ ਅਨਾਦਿ ਕਾਲ ਤੋਂ ਵਿਚਾਰਾਂ ਦਾ ਵਿਕਾਸ ਅਤੇ ਪ੍ਰਸਾਰ ਹੈ। ਸਹਿਜਤਾ ਨਾਲ ਅਜਿੱਤ ਪਹਾੜਾਂ, ਵਿਸ਼ਾਲ ਮਹਾਸਾਗਰਾਂ ਅਤੇ ਰਾਸ਼ਟਰੀ ਸੀਮਾਵਾਂ ਨੂੰ ਪਾਰ ਕਰਨਾl ਦੂਰ ਦੇਸ਼ਾਂ ਵਿੱਚ ਘਰ ਢੁੰਡ ਲੈਣਾl ਵਰਤਮਾਨ ਸੱਭਿਆਚਾਰ ਦੇ ਨਾਲ ਸਮ੍ਰਿੱਧ ਹੋਣਾ, ਇਹੀ ਬੁੱਧ ਦੇ ਆਕਰਸ਼ਣ ਦਾ ਅਨੋਖਾਪਣ ਹੈ।

 

ਇਸ ਦੀ ਸਰਬਵਿਆਪਕਤਾ ਨੇ ਸਮੇਂ ਅਤੇ ਸਥਾਨ ਦੋਨਾਂ ਨੂੰ ਪਾਰ ਕਰ ਲਿਆ। ਇਸ ਦੇ ਮਾਨਵਤਾਵਾਦੀ ਦ੍ਰਿਸ਼ਟੀਕੋਣ ਨੇ ਕਲਾ, ਵਾਸਤੂਕਲਾ, ਮੂਰਤੀਕਲਾ ਅਤੇ ਮਾਨਵ ਸ਼ਖ਼ਸੀਅਤ ਦੇ ਸੁਖਮ ਗੁਣਾਂ ਵਿੱਚ ਪ੍ਰਵੇਸ਼ ਕੀਤਾl ਕਰੁਣਾ, ਸਹਿ-ਹੋਂਦ, ਸਥਾਈ ਜੀਵਨ ਅਤੇ ਨਿਜੀ ਵਿਕਾਸ ਵਿੱਚ ਪ੍ਰਗਟਾਵੇ ਦੀ ਖੋਜ ਕੀਤੀ।

ਇਹ ਸੰਮੇਲਨ ਵਿਚਾਰਾਂ ਦਾ ਇੱਕ ਅਨੋਖਾ ਮਿਲਨ ਹੈ, ਜਿੱਥੇ ਬੋਧੀ ਮਿਸ਼ਨਰੀਆਂ ਦੁਆਰਾ ਮਜ਼ਬੂਤ ਕੀਤੇ ਗਏ, ਸ਼ਿਸ਼ਟ ਸਮਾਜ ਦੀ ਸਾਂਝੀ ਵਿਰਾਸਤ ਦੇ ਅਧਾਰ ‘ਤੇ ਉਨ੍ਹਾਂ ਨੂੰ ਜੋੜਨ ਵਾਲੇ ਇੱਕ ਸਾਧਾਰਣ ਸੂਤਰ ਦੇ ਨਾਲ, ਵਿਭਿੰਨ ਭੁਗੋਲਿਕ ਖੇਤਰਾਂ ਦੇ ਦੇਸ਼ਾਂ ਨੇ, ਭਾਰਤੀ ਉਪ-ਮਹਾਦੀਪ ਅਤੇ ਏਸ਼ੀਆ ਵਿੱਚ ਵਿਭਿੰਨ ਸੰਸਕ੍ਰਿਤੀਆਂ, ਭਾਈਚਾਰਿਆਂ ਅਤੇ ਖੇਤਰਾਂ ਨੂੰ ਸਮੁੱਚੇ ਰੂਪ ਵਿੱਚ, ਏਕੀਕ੍ਰਿਤ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ, ਦੋ ਦਿਨ ਵਿਭਿੰਨ ਵਿਸ਼ਿਆਂ ‘ਤੇ ਚਰਚਾ ਕਰਨਗੇ, ਭਵਿੱਖ ਵਿੱਚ ਸਦੀਆਂ ਪੁਰਾਣੇ ਬੰਧਨਾਂ ਨੂੰ ਜਾਰੀ ਰੱਖਣ ਦੇ ਤਰੀਕਿਆਂ ਦੀ ਰੂਪ-ਰੇਖਾ ਤਿਆਰ ਕਰਨਗੇ ।

********

 

ਐੱਨਬੀ/ਐੱਸਕੇ

 


(Release ID: 1907390) Visitor Counter : 137