ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤੀ ਰੈਵੇਨਿਊ ਸਰਵਿਸ ਦੇ ਟ੍ਰੇਨੀਆਂ ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜੀਨੀਅਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 14 MAR 2023 12:48PM by PIB Chandigarh

ਭਾਰਤੀ ਰੈਵੇਨਿਊ ਸਰਵਿਸ ਦੇ 76ਵੇਂ ਬੈਚ ਦੇ ਅਫ਼ਸਰ ਟ੍ਰੇਨੀਆਂ ਅਤੇ 2020 ਅਤੇ 2021 ਬੈਚਾਂ ਦੇ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜੀਨੀਅਰਾਂ ਨੇ ਅੱਜ (14 ਮਾਰਚ, 2023)  ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ । 

ਭਾਰਤੀ ਰੈਵੇਨਿਊ ਸਰਵਿਸ ਦੇ ਅਫ਼ਸਰ ਟ੍ਰੇਨੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੇ ਲਈ ਪ੍ਰਤੱਖ ਟੈਕਸਾਂ ਦਾ ਸੰਕਲਨ ਕਰਨਾ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਹੈ, ਜਿਸ ਦੇ ਲਈ ਅਤਿਅੰਤ ਦਕਸ਼ਤਾ ਅਤੇ ਪਾਰਦਰਸ਼ਤਾ ਦੀ ਜ਼ਰੂਰਤ ਹੁੰਦੀ ਹੈ। ਸਰਕਾਰ ਇਨ੍ਹਾਂ ਟੈਕਸਾਂ ਨੂੰ ਵਿਕਾਸ ਪ੍ਰੋਜੈਕਟਾਂ ਵਿੱਚ ਖਰਚ ਕਰਦੀ ਹੈ ਅਤੇ ਨਾਗਰਿਕਾਂ ਦੀ ਭਲਾਈ ਸੁਨਿਸ਼ਚਿਤ ਕਰਦੀ ਹੈ। ਸਰਕਾਰ ਦੇ ਲਈ ਸੰਸਾਧਨ ਜਮ੍ਹਾਂ ਕਰਨ ਵਿੱਚ ਆਈਆਰਐੱਸ ਅਧਿਕਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਸ ਤਰ੍ਹਾਂ ਉਹ ਅਧਾਰ ਤਿਆਰ ਹੁੰਦਾ ਹੈ,  ਜਿਸ ਉੱਤੇ ਸ਼ਾਸਨ ਦੇ ਹੋਰ ਢਾਂਚਿਆਂ ਦਾ ਨਿਰਮਾਣ ਹੁੰਦਾ ਹੈ। ਰਾਸ਼ਟਰਪਤੀ ਨੇ ਅਫ਼ਸਰ ਟ੍ਰੇਨੀਆਂ ਨੂੰ ਸਲਾਹ ਦਿੱਤੀ ਕਿ ਟੈਕਸਪੇਅਰ ਨਾ ਕੇਵਲ ਰੈਵੇਨਿਊ ਦੇ ਸਰੋਤ ਹਨ,  ਬਲਕਿ ਉਹ ਰਾਸ਼ਟਰ-ਨਿਰਮਾਣ ਵਿੱਚ ਸਾਡੇ ਸਾਂਝੀਦਾਰ ਵੀ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਅਜਿਹਾ ਮਾਹੌਲ ਤਿਆਰ ਕਰਨ,  ਜੋ ਟੈਕਸ ਕਲੈਕਸ਼ਨ ਅਤੇ ਟੈਕਸਪੇਅਰਸ, ਦੋਹਾਂ ਲਈ ਸਹਾਇਕ ਅਤੇ ਦੋਸਤਾਨਾ ਹੋਵੇ। 

ਸਹਾਇਕ ਕਾਰਜਕਾਰੀ ਇੰਜੀਨੀਅਰਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸੀਪੀਡਬਲਿਊਡੀ ਜਨਤਕ ਇਮਾਰਤਾਂ, ਸਰਕਾਰੀ ਦਫ਼ਤਰਾਂ ਅਤੇ ਆਵਾਸ ਦੇ ਨਿਰਮਾਣ ਅਤੇ ਰੱਖ-ਰੱਖਾਅ ਲਈ ਜ਼ਿੰਮੇਦਾਰ ਹੈ। ਜੋ ਲੋਕ ਪ੍ਰਸ਼ਾਸਨ ਅਤੇ ਸ਼ਾਸਨ ਚਲਾਉਂਦੇ ਹਨ ਉਨ੍ਹਾਂ ਦੇ ਕਾਰਗਰ ਕੰਮਕਾਜ ਦੇ ਲਈ ਵੀ ਜੋ ਹੋਰ ਪ੍ਰੋਜੈਕਟ ਬੁਨਿਆਦੀ ਹੈਸੀਅਤ ਰੱਖਦੇ ਹਨ,  ਉਨ੍ਹਾਂ ਦੀ ਜ਼ਿੰਮੇਵਾਰ ਵੀ ਸੀਪੀਡਬਲਿਊਡੀ ’ਤੇ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਤੇਜ਼ ਪ੍ਰਗਤੀ ਦੇ ਕਾਰਨ ਸੜਕਾਂ, ਰਾਜਮਾਰਗਾਂ, ਹਵਾਈ ਅੱਡਿਆਂ ਜਿਹੇ ਜਨਤਕ ਪ੍ਰੋਜੈਕਟਾਂ ਅਤੇ ਹਸਪਤਾਲਾਂ, ਸਿੱਖਿਆ ਸੰਸਥਾਵਾਂ ਅਤੇ ਸਰਕਾਰੀ ਦਫ਼ਤਰਾਂ ਜਿਹੇ ਪਬਲਿਕ ਇਨਫ੍ਰਸਟ੍ਰਚਰ ਪ੍ਰੋਜੈਕਟਾਂ ਦੀ ਮੰਗ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਸੀਪੀਡਬਲਿਊਡੀ ਅਧਿਕਾਰੀਆਂ ਅਤੇ ਸਹਾਇਕ ਕਾਰਜਕਾਰੀ ਇੰਜੀਨੀਅਰਾਂ ਦਾ ਲਕਸ਼ ਹੋਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਸੁਵਿਧਾਵਾਂ ਦਾ ਨਿਰਮਾਣ ਕਰਨ, ਜੋ ਨਾ ਕੇਵਲ ਵਰਤਮਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਟਿਕਾਊ ਭਵਿੱਖ ਸੁਨਿਸ਼ਚਿਤ ਕਰਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਪ੍ਰੋਜੈਕਟਾਂ ਨੂੰ ਅਧਿਕ ਊਰਜਾ-ਦਕਸ਼, ਟਿਕਾਊ ਅਤੇ ਵਾਤਾਵਰਣ -ਅਨੁਕੂਲ ਬਣਾਉਣ ਲਈ ਅਭਿਨਵ ਤਰੀਕਿਆਂ ਦੀ ਪੜਤਾਲ ਕਰਨ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

***

ਡੀਐੱਸ/ਏਕੇ  


(Release ID: 1907152) Visitor Counter : 124