ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ ਕਿ ਆਸਕਰ-ਜਿੱਤ ਸਾਡੇ ਗਲੋਬਲ ਉਭਾਰ ਅਤੇ ਮਾਨਤਾ ਦਾ ਇੱਕ ਹੋਰ ਪਹਿਲੂ ਹੈ


ਉਪ ਰਾਸ਼ਟਰਪਤੀ ਨੇ ਰਾਜ ਸਭਾ ਵਿੱਚ ‘ਦ ਐਲੀਫੈਂਟ ਵਿਸਪਰਰਜ਼’ ਅਤੇ ‘ਨਾਟੂ ਨਾਟੂ’ ਦੀਆਂ ਟੀਮਾਂ ਨੂੰ ਵਧਾਈਆਂ ਦਿੱਤੀਆਂ

Posted On: 14 MAR 2023 3:22PM by PIB Chandigarh

 

ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਜਗਦੀਪ ਧਨਖੜ ਨੇ ਅੱਜ ਰਾਜ ਸਭਾ ਵਿੱਚ 'ਦ ਐਲੀਫੈਂਟ ਵਿਸਪਰਰਜ਼' ਅਤੇ 'ਆਰਆਰਆਰ' ਦੇ 'ਨਾਟੂ ਨਾਟੂ' ਦੀਆਂ ਟੀਮਾਂ ਨੂੰ ਵੱਕਾਰੀ 95ਵੇਂ ਅਕੈਡਮੀ ਅਵਾਰਡਾਂ ਵਿੱਚ ਇਤਿਹਾਸਕ ਜਿੱਤਾਂ 'ਤੇ ਵਧਾਈਆਂ ਦਿੱਤੀਆਂ। ਬਜਟ ਸੈਸ਼ਨ ਦੇ ਦੂਜੇ ਪੜਾਅ ਦੌਰਾਨ ਸਦਨ ਨੂੰ ਸੰਬੋਧਿਤ ਕਰਦੇ ਹੋਏ, ਚੇਅਰਮੈਨ ਨੇ ਉਜਾਗਰ ਕੀਤਾ ਕਿ ਇਹ ਆਸਕਰ ਜਿੱਤਾਂ ਭਾਰਤ ਦੁਆਰਾ ਨਿਰਮਿਤ ਸਿਨੇਮਾ ਦੇ ਪੂਰੇ ਸਪੈਕਟ੍ਰਮ ਦੀ ਇੱਕ ਨਵੀਂ ਮਾਨਤਾ ਨੂੰ ਦਰਸਾਉਂਦੀਆਂ ਹਨ।

 

 

ਸ਼੍ਰੀ ਧਨਖੜ ਨੇ ਰੇਖਾਂਕਿਤ ਕੀਤਾ ਕਿ ਆਸਕਰ ਦੀ ਸਫਲਤਾ ਭਾਰਤ ਦੇ ਗਲੋਬਲ ਉਭਾਰ ਅਤੇ ਮਾਨਤਾ ਦਾ ਇੱਕ ਹੋਰ ਪਹਿਲੂ ਹੈ। ਉਨ੍ਹਾਂ ਅੱਗੇ ਕਿਹਾ “ਇਹ ਪ੍ਰਾਪਤੀਆਂ ਭਾਰਤੀ ਕਲਾਕਾਰਾਂ ਦੀ ਵਿਸ਼ਾਲ ਪ੍ਰਤਿਭਾ, ਅਪਾਰ ਰਚਨਾਤਮਕਤਾ ਅਤੇ ਪੂਰੀ ਤਰ੍ਹਾਂ ਸਮਰਪਣ ਦੀ ਆਲਮੀ ਪ੍ਰਸ਼ੰਸਾ ਨੂੰ ਵੀ ਦਰਸਾਉਂਦੀਆਂ ਹਨ।”

 

ਉਪ ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਜਿੱਤਾਂ ਭਾਰਤ ਦੇ ਫਿਲਮ ਉਦਯੋਗ ਦੇ ਅੰਤਰਰਾਸ਼ਟਰੀਕਰਣ ਨੂੰ ਹੋਰ ਅੱਗੇ ਵਧਾਉਣਗੀਆਂ। ਰਾਜ ਸਭਾ ਵਿੱਚ ਆਪਣੇ ਵਧਾਈ ਸੰਦੇਸ਼ ਤੋਂ ਇੱਕ ਦਿਨ ਪਹਿਲਾਂ, ਉਪ ਰਾਸ਼ਟਰਪਤੀ ਨੇ 'ਕੁਦਰਤ ਨਾਲ ਸਾਡੇ ਗਹਿਰੇ ਸਬੰਧ ਨੂੰ ਸੁੰਦਰਤਾ ਨਾਲ ਦਰਸਾਉਣ' ਲਈ 'ਦ ਐਲੀਫੈਂਟ ਵਿਸਪਰਰਜ਼' ਦੀ ਸ਼ਲਾਘਾ ਕੀਤੀ ਸੀ, ਅਤੇ 'ਨਾਟੂ ਨਾਟੂ' ਗੀਤ ਨੂੰ ਭਾਰਤ ਦੀ ਗਤੀਸ਼ੀਲਤਾ ਅਤੇ ਸੰਕ੍ਰਾਮਕ ਊਰਜਾ ਦਾ ਪ੍ਰਤੀਕ ਦੱਸਿਆ ਸੀ।

 

 

ਅੰਗਰੇਜ਼ੀ ਵਿੱਚ ਉਪ ਰਾਸ਼ਟਰਪਤੀ ਦੇ ਭਾਸ਼ਣ ਦਾ ਪਾਠ ਇਸ ਤਰ੍ਹਾਂ ਹੈ:

 

ਮਾਣਯੋਗ ਮੈਂਬਰ ਸਾਹਿਬਾਨ, ਲਾਸ ਏਂਜਲਸ ਵਿਖੇ 95ਵਾਂ ਅਕੈਡਮੀ ਅਵਾਰਡ ਸਮਾਰੋਹ ਸਾਡੇ ਲਈ ਮਾਣ ਦਾ ਪਲ ਸੀ। ਸੁਸ਼੍ਰੀ ਕਾਰਤੀਕੀ ਗੋਂਸਾਲਵੇਸ ਦੀ ਪਹਿਲੀ ਫਿਲਮ "ਦ ਐਲੀਫੈਂਟ ਵਿਸਪਰਰਜ਼" ਨੇ ਸਰਵੋਤਮ ਡਾਕੂਮੈਂਟਰੀ ਲਘੂ ਫਿਲਮ ਦਾ ਆਸਕਰ ਜਿੱਤਿਆ ਅਤੇ ਐੱਸਐੱਸ ਰਾਜਾਮੌਲੀ ਦੀ ਫਿਲਮ ਆਰਆਰਆਰ ਤੋਂ ਸ਼੍ਰੀ ਚੰਦਰ ਬੋਸ ਦੇ ਬੋਲਾਂ ਦੇ ਨਾਲ ਸ਼੍ਰੀ ਐੱਮਐੱਮ ਕੀਰਵਾਨੀ ਦੁਆਰਾ ਰਚੇ ਗਏ ਗੀਤ "ਨਾਟੂ ਨਾਟੂ" ਨੇ ਸਰਵੋਤਮ ਮੂਲ ਗੀਤ ਲਈ ਆਸਕਰ ਜਿੱਤਿਆ।

 

"ਦ ਐਲੀਫੈਂਟ ਵਿਸਪਰਰਜ਼" ਅਤੇ ਆਰਆਰਆਰ ਲਈ ਜਿੱਤਾਂ ਭਾਰਤ ਦੁਆਰਾ ਨਿਰਮਿਤ ਸਿਨੇਮਾ ਦੇ ਪੂਰੇ ਸਪੈਕਟ੍ਰਮ ਦੀ ਇੱਕ ਨਵੀਂ ਪਛਾਣ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਹ ਭਾਰਤ ਦੇ ਫਿਲਮ ਉਦਯੋਗ ਦੇ ਅੰਤਰਰਾਸ਼ਟਰੀਕਰਣ ਨੂੰ ਹੋਰ ਅੱਗੇ ਵਧਾਏਗਾ। ਇਹ ਪ੍ਰਾਪਤੀਆਂ ਭਾਰਤੀ ਕਲਾਕਾਰਾਂ ਦੀ ਵਿਸ਼ਾਲ ਪ੍ਰਤਿਭਾ, ਅਪਾਰ ਰਚਨਾਤਮਕਤਾ ਅਤੇ ਪੂਰੀ ਤਰ੍ਹਾਂ ਸਮਰਪਣ ਦੀ ਆਲਮੀ ਪ੍ਰਸ਼ੰਸਾ ਨੂੰ ਵੀ ਦਰਸਾਉਂਦੀਆਂ ਹਨ ਜੋ ਕਿ  ਸਾਡੇ ਗਲੋਬਲ ਉਭਾਰ ਅਤੇ ਮਾਨਤਾ ਦਾ ਇੱਕ ਹੋਰ ਪਹਿਲੂ ਹੈ।

 

ਆਪਣੀ ਤਰਫੋਂ ਅਤੇ ਇਸ ਸਨਮਾਨਯੋਗ ਸਦਨ ਦੀ ਤਰਫੋਂ, ਮੈਂ ਦਸਤਾਵੇਜ਼ੀ ਫਿਲਮ “ਦ ਐਲੀਫੈਂਟ ਵਿਸਪਰਰਜ਼” ਅਤੇ ਫਿਲਮ ਆਰਆਰਆਰ ਨਾਲ ਜੁੜੇ ਕਲਾਕਾਰਾਂ ਦੀ ਪੂਰੀ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਅਤੇ ਯੋਗ ਮਾਨਤਾ ਲਈ ਵਧਾਈਆਂ ਦਿੰਦਾ ਹਾਂ।

 

  ********

 

ਐੱਮਐੱਸ/ਆਰਕੇ/ਆਰਸੀ



(Release ID: 1907146) Visitor Counter : 86