ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲ ਆਪਣੇ ਮਿਸ਼ਨ ਸੌ ਫੀਸਦੀ ਬਿਜਲੀਕਰਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ


ਉੱਤਰਾਖੰਡ ਵਿੱਚ ਪੂਰੇ ਬ੍ਰੌਡ ਗੇਜ਼ ਨੈਟਵਰਕ (Broad Gauge Network) (347 ਰੂਟ ਕਿਲੋਮੀਟਰ) ਦਾ ਬਿਜਲੀਕਰਣ ਹੋ ਗਿਆ ਹੈ

ਨਵੇਂ ਇਲੈਕਟ੍ਰੀਫਾਈਡ ਮਾਰਗਾਂ ਨਾਲ ਕਈ ਟ੍ਰੇਨਾਂ ਨੂੰ ਬਹੁਤ ਲਾਭ ਹੋਵੇਗਾ

Posted On: 13 MAR 2023 1:46PM by PIB Chandigarh

ਭਾਰਤੀ ਰੇਲਵੇ ਦੁਨੀਆ ਦੀ ਸਭ ਤੋਂ ਬੜੀ ਹਰਿਤ ਰੇਲਵੇ ਬਣਨ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਇਹ 2030 ਤੋਂ ਪਹਿਲਾਂ “ਨੈੱਟ ਜ਼ੀਰੋ ਕਾਰਬਨ ਐਮੀਟਰ” ਬਣਨ ਵੱਲ ਵਧ ਰਿਹਾ ਹੈ। ਹੁਣੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਵਿੱਚ ਰੇਲਵੇ ਦਾ ਬਿਜਲੀਕਰਣ ਪੂਰਾ ਹੋਣ ਤੋਂ ਬਾਅਦ, ਭਾਰਤੀ ਰੇਲਵੇ ਨੇ ਇੱਕ ਹੋਰ ਮਹਤੱਵਪੂਰਣ ਉਪਲਬਧੀ ਹਾਸਲ ਕੀਤੀ ਹੈ। ਭਾਰਤੀ ਰੇਲਵੇ ਨੇ ਉੱਤਰਾਖੰਡ ਵਿੱਚ ਵੀ ਬਿਜਲੀਕਰਣ ਦਾ ਕੰਮ ਪੂਰਾ ਕਰ ਲਿਆ ਹੈ।

ਉੱਤਰਾਖੰਡ ਦਾ ਮੌਜੂਦਾ ਬ੍ਰੌਡ ਗੇਜ਼ ਨੈੱਟਵਰਕ 347 ਰੂਟ ਕਿਲੋਮੀਟਰ ਹੈ, ਜਿਸ ਦਾ ਸੌ ਫੀਸਦੀ ਬਿਜਲੀਕਰਣ ਹੋ ਗਿਆ ਹੈ। ਇਸ ਦੇ ਫਲਸਰੂਪ ਢੁਆਈ ਦੀ ਲਾਗਤ ਲਗਭਗ 2.5 ਗੁਣਾ ਘਟ ਹੋ ਗਈ ਹੈ। ਇਸ ਤੋਂ ਇਲਾਵਾ ਢੁਆਈ ਸਮਰੱਥਾ ਵਿੱਚ ਵਾਧਾ, ਵਧੀ ਹੋਈ ਸੈਕਸ਼ਨਲ ਸਮਰੱਥਾ, ਇਲੈਕਟ੍ਰਿਕ ਲੋਕੋ ਦੀ ਕਾਰਵਾਈ ਅਤੇ ਰਖ-ਰਖਾਅ ਲਾਗਤ ਵਿੱਚ ਕਮੀ, ਆਯਾਤ ਕੀਤੇ ਕੱਚੇ ਤੇਲ ‘ਤੇ ਘੱਟ ਨਿਰਭਰਤਾ ਨਾਲ ਊਰਜਾ ਕੁਸ਼ਲ ਅਤੇ ਵਾਤਾਵਰਣ ਦੇ ਅਨੁਕੂਲ ਟ੍ਰਾਂਸਪੋਰਟ ਸਾਧਨ ਦੇ ਕਾਰਨ ਵਿਦੇਸ਼ੀ ਮੁਦਰਾ ਦੀ ਬਚਤ ਹੋਈ ਹੈ।

ਉੱਤਰਾਖੰਡ ਰਾਜ ਦਾ ਖੇਤਰ ਉੱਤਰ ਅਤੇ ਉੱਤਰ-ਪੂਰਵੀ ਰੇਲਵੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਉੱਤਰਾਖੰਡ ਦੇ ਕੁਝ ਪ੍ਰਮੁੱਖ ਰੇਲਵੇ ਸਟੇਸ਼ਨ-ਦੇਹਰਾਦੂਨ, ਹਰਿਦੁਆਰ, ਰੂੜਕੀ, ਰਿਸ਼ੀਕੇਸ਼, ਕਾਠਗੋਦਾਮ, ਟਨਕਪੁਰ ਹਨ। ਇਨ੍ਹਾਂ ਵਿਚੋਂ ਕੁਝ ਦਾ ਧਾਰਮਿਕ ਮਹੱਤਵ ਹੈ ਤਾਂ ਕੁਝ ਸੈਲਾਨੀਆਂ ਦੇ ਆਕ੍ਰਸ਼ਣ ਦਾ ਸਥਾਨ ਹਨ। ਬਦ੍ਰੀਨਾਥ, ਕੇਦਾਰਨਾਥ, ਯਮੁਨੋਤਰੀ, ਗੰਗੋਤਰੀ, ਹੇਮਕੁੰਡ ਸਾਹਬ, ਮਸੂਰੀ, ਨੈਨੀਤਾਲ, ਜਿਮ ਕਾਰਬੇਟ ਅਤੇ ਹਰਿਦੁਆਰ ਅਜਿਹੇ ਹੀ ਕੁਝ ਨਾਮ ਹਨ। ਕਾਠਗੋਦਾਮ ਸਟੇਸ਼ਨ ਲਗਭਗ 7 ਲੱਖ ਯਾਤਰੀਆਂ ਦੇ ਸਲਾਨਾ ਆਉਣ ਦੇ ਕਾਰਨ ਇੱਕ ਮਹਤੱਵਪੂਰਣ ਸਟੇਸ਼ਨ ਹੈ, ਜੋ ਕਿ ਉੱਤਰਾਖੰਡ ਦੇ ਕੁਮਾਊਂ ਖੇਤਰ ਵਿੱਚ ਪ੍ਰਵੇਸ਼ ਦੇ ਲਈ ਇੱਕ ਸਮਾਪਤੀ ਸਟੇਸ਼ਨ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਸਟੇਸ਼ਨ ‘ਤੇ ਪਹਿਲੀ ਟ੍ਰੇਨ 24 ਅਪ੍ਰੈਲ, 1884 ਨੂੰ ਪਹੁੰਚੀ ਸੀ।

ਉੱਤਰਾਖੰਡ ਰਾਜ ਦੀ ਕੁਝ ਖਾਸ ਟ੍ਰੇਨਾਂ ਇਸ ਪ੍ਰਕਾਰ ਹਨ: ਨੰਦਾ ਦੇਵ, ਹਰਿਦੁਆਰ ਐਕਸਪ੍ਰੈੱਸ, ਮਸੂਰੀ ਐਕਸਪ੍ਰੈੱਸ, ਉਤਕਲ ਐਕਸਪ੍ਰੈੱਸ, ਕੁਮਾਊਂ ਐਕਸਪ੍ਰੈੱਸ, ਦੂਨ ਐਕਸਪ੍ਰੈੱਸ ਅਤੇ ਸ਼ਤਾਬਦੀ ਐਕਸਪ੍ਰੈੱਸ। ਇਹ ਰੇਲ ਗੱਡੀਆਂ ਰਾਜ ਦੇ ਵਿਭਿੰਨ ਹਿੱਸਿਆਂ ਅਤੇ ਭਾਰਤ ਦੇ ਹੋਰ ਪ੍ਰਮੁੱਖ ਸ਼ਹਿਰਾਂ ਤੋਂ ਸੁਵਿਧਾਜਨਕ ਕਨੈਕਟੀਵਿਟੀ ਉਪਲਬਧ ਕਰਵਾਉਂਦੀਆਂ ਹਨ, ਜਿਸ ਨਾਲ ਰਾਜ ਦੇ ਸੈਰ-ਸਪਾਟਾ ਵਪਾਰ ਨੂੰ ਬਹੁਤ ਮਦਦ ਮਿਲਦੀ ਹੈ। 

ਇਸ ਤੋਂ ਇਲਾਵਾ, ਰਿਸ਼ੀਕੇਸ਼ ਤੋਂ ਕਰਣਪ੍ਰਯਾਗ ਤੱਕ, ਇੱਕ ਨਵੀਂ ਲਾਈਨ ਦਾ ਕੰਮ ਉਸਾਰੀ ਅਧੀਨ ਹੈ, ਜੋ ਕਿ ਭਾਰਤੀ ਰੇਲਵੇ ਦੀ ਇੱਕ ਹੋਰ ਇਤਿਹਾਸਕ ਉਪਲਬਧੀ ਹੋਵੇਗੀ, ਇਸ ਨਾਲ ਚਾਰ ਥਾਮ ਤੀਰਥ ਯਾਤਰਾ ਮਾਰਗ ਭਾਰਤੀ ਰੇਲਵੇ ਦੀ ਸਰਕਟ ਵਿੱਚ ਆ ਜਾਵੇਗਾ। ਰੇਲਵੇ ਦੀ ਸੌ ਫੀਸਦੀ ਬਿਜਲੀਕਰਣ ਨੈੱਟਵਰਕ ਦੀ ਨੀਤੀ ਦੇ ਅਨੁਰੂਪ ਇਸ ਰੇਲ ਮਾਰਗ ਨੂੰ ਬਿਜਲੀਕਰਣ ਦੇ ਨਾਲ ਮੰਜੂਰੀ ਦਿੱਤੀ ਗਈ ਹੈ।

*********

ਵਾਈਬੀ/ਡੀਐੱਨਐੱਸ


(Release ID: 1906456) Visitor Counter : 149