ਰਾਸ਼ਟਰਪਤੀ ਸਕੱਤਰੇਤ
ਲਾਲ ਬਹਾਦਰ ਸਾਸ਼ਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਵਿੱਚ 124ਵੇਂ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਟੇਟ ਸਿਵਲ ਸੇਵਾਵਾਂ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
13 MAR 2023 1:00PM by PIB Chandigarh
ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਵਿੱਚ 124ਵੇਂ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਰਾਜ ਸਿਵਲ ਸੇਵਾਵਾਂ ਅਧਿਕਾਰੀਆਂ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਇਨ੍ਹਾਂ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪਦ-ਉੱਨਤੀ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਸ਼ਾਮਲ ਹੋਣ ਦੇ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਲਗਭਗ ਤੁਸੀਂ ਸਾਰਿਆਂ ਨੇ ਰਾਜ ਸਰਕਾਰਾਂ ਵਿੱਚ ਵਿਭਿੰਨ ਪਦਾਂ ’ਤੇ 20 ਤੋਂ ਅਧਿਕ ਵਰ੍ਹਿਆਂ ਤੱਕ ਸੇਵਾ ਕੀਤੀ ਹੈ। ਇਨ੍ਹਾਂ ਵਰ੍ਹਿਆਂ ਵਿੱਚ ਤੁਸੀਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੋਵੇਗਾ ਅਤੇ ਸਖ਼ਤ ਫ਼ੈਸਲੇ ਵੀ ਲਏ ਹੋਣਗੇ। ਰਾਸ਼ਟਰਪਤੀ ਨੇ ਇਨ੍ਹਾਂ ਨੂੰ ‘ਰਾਸ਼ਟਰ ਪ੍ਰਥਮ ਅਤੇ ਲੋਕ ਪ੍ਰਥਮ’ ਦੀ ਭਾਵਨਾ ਦੇ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਆਈਏਐੱਸ ਅਧਿਕਾਰੀਆਂ ਦੇ ਰੂਪ ਵਿੱਚ ਉਨ੍ਹਾਂ ਨੂੰ ਨੇਕ ਕੀਤੀ, ਪਾਰਦਰਸ਼ਤਾ, ਪ੍ਰਤੀਬੱਧਤਾ ਅਤੇ ਤਤਪਰਤਾ ਦਾ ਸਿਧਾਂਤਾਂ ਦੇ ਅਨੁਪਾਲਨ ਕਰਨਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਕਈ ਮੌਕਿਆਂ ’ਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਯਥਾਸਥਿਤੀ ਬਣਾਈ ਰੱਖਣ ਦੀ ਪ੍ਰਵਿਰਤੀ ਬਰਕਰਾਰ ਰੱਖੀ ਜਾਂਦੀ ਹੈ। ਐਸੀ ਪ੍ਰਵਿਰਤੀ ਜਾਂ ਤਾਂ ਆਮ ਜੜ੍ਹਤਾ ਹੈ ਜਾਂ ਇਹ ਸਾਡੇ ਆਸਪਾਸ ਦੇ ਬਦਲਦੇ ਪਰਿਦ੍ਰਿਸ਼ ਤੋਂ ਉਤਪੰਨ ਲੋਕਾਂ ਦੀਆਂ ਉੱਭਰਦੀਆਂ ਸਮੱਸਿਆਵਾਂ ਦੇ ਪ੍ਰਤੀ ਉਦਾਸੀਨਤਾ ਵਰਤਣਾ ਹੈ। ਸਿਵਲ ਸੇਵਕਾਂ ਨੂੰ ‘ਬਿਹਤਰ ਦੇ ਲਈ ਪਰਿਵਰਤਨ’ ਦੀ ਮਾਨਸਿਕਤਾ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਐਸੇ ਸਿਵਲ ਸੇਵਕਾਂ ਦੀ ਜ਼ਰੂਰਤ ਹੈ ਜੋ ਇਨੋਵੇਟਿਵ, ਪ੍ਰੋਐਕਟਿਵ, ਸੁਸ਼ੀਲ, ਪੇਸ਼ੇਵਰ, ਪ੍ਰਗਤੀਸ਼ੀਲ, ਊਰਜਾਵਾਨ, ਪਾਦਰਸ਼ੀ, ਤਕਨੀਕ-ਸਮਰੱਥਾ ਅਤੇ ਰਚਨਾਤਮਕ ਹੋਣ। ਇਨ੍ਹਾਂ ਅਗਵਾਈ ਸ਼ੈਲੀਆਂ ਅਤੇ ਕਦਰਾਂ-ਕੀਮਤਾਂ ਨੂੰ ਸਾਕਾਰ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਰਾਸ਼ਟਰ ਅਤੇ ਨਾਗਰਿਕਾਂ ਦੀ ਸੇਵਾ ਕਰਨ ਦੇ ਲਈ ਬਿਹਤਰ ਪਦਾਂ ’ਤੇ ਤੈਨਾਤ ਕੀਤਾ ਜਾਵੇਗਾ।
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1906453)
Visitor Counter : 138