ਰੇਲ ਮੰਤਰਾਲਾ
ਭਾਰਤੀ ਰੇਲ ਨੇ ਬਿਜਲੀ ਖੇਤਰ ਦੁਆਰਾ ਰੇਕ ਦੀ ਅਨੁਮਾਨਿਤ ਮੰਗ ਨੂੰ ਪੂਰਾ ਕਰਨ ਦੇ ਲਈ ਕੋਲੇ ਦੀ ਟ੍ਰਾਂਸਪੋਟੇਸ਼ਨ ਨੂੰ ਪਹਿਲ ਦਿੱਤੀ
ਫਰਵਰੀ 2023 ਦੇ ਮਹੀਨੇ ਵਿੱਚ, ਫਰਵਰੀ 2022 ਦੇ 399 ਰੇਕ ਪ੍ਰਤੀਦਿਨ ਦੀ ਤੁਲਨਾ ਵਿੱਚ ਬਿਜਲੀ ਘਰਾਂ ਦੇ ਲਈ ਪ੍ਰਤੀਦਿਨ 426.3 ਰੇਕ ਵਿੱਚ ਕੋਲੇ ਦੀ ਲਦਾਈ ਹੋਈ
ਰੇਲਵੇ ਨੇ ਕੋਲੇ ਦੀ ਢੋਆਈ ਦੇ ਲਈ ਕਿਰਿਆਸ਼ੀਲ ਪਹੁੰਚ ਅਪਣਾਈ ਹੈ
प्रविष्टि तिथि:
09 MAR 2023 4:29PM by PIB Chandigarh
ਭਾਰਤੀ ਰੇਲ ਦੁਆਰਾ ਕੋਲੇ ਦੀ ਢੋਆਈ ਚਾਲੂ ਵਿੱਤੀ ਵਰ੍ਹੇ (ਫਰਵਰੀ ਤੱਕ) ਦੇ ਦੌਰਾਨ ਟਨ ਭਾਰ ਅਤੇ ਐੱਨਟੀਕੇਐਮ ਦੇ ਸੰਦਰਭ ਵਿੱਚ 11.92 ਪ੍ਰਤੀਸ਼ਤ ਤੇ 24.51 ਪ੍ਰਤੀਸ਼ਤ ਵਧੀ ਹੈ। ਚਾਲੂ ਵਿੱਤੀ ਵਰ੍ਹੇ (ਅਪ੍ਰੈਲ-ਫਰਵਰੀ) ਵਿੱਚ ਵਿਭਿੰਨ ਸੋਮਿਆਂ ਤੋਂ ਬਿਜਲੀ ਖੇਤਰ ਦੇ ਲਈ ਰੇਕਾਂ ਦੀ ਲਦਾਈ ਪਿਛਲੇ ਵਰ੍ਹੇ ਦੇ 344 ਰੇਕ ਪ੍ਰਤੀਦਿਨ ਦੀ ਤੁਲਨਾ ਵਿੱਚ 408 ਰੇਕ ਪ੍ਰਤੀਦਿਨ ਹੈ, ਯਾਨੀ 64 ਰੇਕ ਪ੍ਰਤੀਦਿਨ ਦਾ ਵਾਧਾ। ਫਰਵਰੀ 2022 ਵਿੱਚ 399 ਰੇਕ ਪ੍ਰਤੀਦਿਨ ਦੀ ਤੁਲਨਾ ਵਿੱਚ ਫਰਵਰੀ 2023 ਦੇ ਮਹੀਨੇ ਵਿੱਚ ਬਿਜਲੀ ਘਰਾਂ ਦੇ ਲਈ ਪ੍ਰਤੀਦਿਨ 426.3 ਰੇਕਸ ਦੀ ਲਦਾਈ ਕੀਤੀ ਗਈ ਯਾਨੀ ਕਿ 27.3 ਰੇਕਸ ਦਾ ਵਾਧਾ ਹੋਇਆ ਹੈ। ਆਉਂਦੇ ਵਿੱਤੀ ਵਰ੍ਹੇ ਵਿੱਚ ਬਿਜਲੀ ਖੇਤਰ ਦੁਆਰਾ ਰੇਕਾਂ ਦੀ ਅਨੁਮਾਨਿਤ ਮੰਗ ਨੂੰ ਪੂਰਾ ਕਰਨ ਦੇ ਲਈ ਹੇਠ ਲਿਖੇ ਕਦਮ ਚੁੱਕੇ ਗਏ ਹਨ:
ਕ) ਕੋਲਾ ਲੈ ਕੇ ਜਾਣ ਵਾਲੇ ਵੈਗਨਾਂ ਦੇ ਮੁਕਾਬਲੇ ਸਮਾਵੇਸ਼-ਅਪ੍ਰੈਲ 2022 ਤੋਂ ਜਨਵਰੀ 2023 ਦੇ ਦੌਰਾਨ 7692 ਬੀਓਐਕਸਐੱਨਐੱਚਐੱਲ ਅਤੇ 1052 ਅਤੇ ਬੀਓਬੀਆਰਐੱਨ ਵੈਗਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਲਗਭਗ 32,534 ਬੀਓਐਕਸਐੱਨਐੱਚਐੱਲ ਤੇ 2450 ਬੀਓਬੀਆਰਐੱਨ ਵੈਗਨਾਂ ਦੇ ਮੰਗ ਪੱਤਰ ਪੈਂਡਿੰਗ ਹਨ।
ਖ) ਚਾਲੂ ਵਿੱਤੀ ਵਰ੍ਹੇ ਦੇ ਦੌਰਾਨ, ਫਰਵਰੀ 2023 ਦੇ ਅੰਤ ਤੱਕ ਭਾਰਤੀ ਰੇਲ ਦੇ ਬੇੜੇ ਵਿੱਚ 1018 ਮਾਲ ਢੋਆਈ ਕਰਨ ਵਾਲੇ ਇੰਜਣ ਸ਼ਾਮਿਲ ਕੀਤੇ ਗਏ ਹਨ। ਇੰਜਣਾਂ ਦੀ ਸੰਖਿਆ ਵਿੱਚ ਇਹ ਵਾਧਾ ਜਾਰੀ ਰਹਿਣ ਦੀ ਉਮੀਦ ਹੈ।
ਗ) 2022-23 ਦੇ ਦੌਰਾਨ 4500 ਕਿਲੋਮੀਟਰ ਲੰਬੀਆਂ ਨਵੀਆਂ ਰੇਲ ਪਟੜੀਆਂ, ਜਿਨ੍ਹਾਂ ਵਿੱਚੋਂ ਜਿਆਦਾਤਰ ਕੋਲੇ ਦੀ ਢੋਆਈ ਵਾਲੇ ਰੇਲ ਮਾਰਗਾਂ ‘ਤੇ ਸਥਿਤ ਹਨ, ‘ਤੇ ਆਵਾਜਾਈ ਸ਼ੁਰੂ ਹੋਣ ਦੀ ਉਮੀਦ ਹੈ। ਇਸ ਨਾਲ ਕੋਲਾ ਲੈ ਜਾਣ ਵਾਲੇ ਰੇਕ ਦੇ ਮਾਮਲੇ ਵਿੱਚ ਸੰਪੂਰਨ ਤਬਦੀਲੀ ਹੋਰ ਬਿਹਤਰ ਹੋਵੇਗੀ।
ਘ) ਅਗਲੇ ਕੁੱਝ ਵਰ੍ਹਿਆਂ ਵਿੱਚ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਲਗਭਗ 100 ਤੋਂ ਵੱਧ ਪ੍ਰੋਜੈਕਟਾਂ ਵਿੱਚ ਇੱਕ ਲੱਖ ਕਰੋੜ ਰੁਪਏ ਦੇ ਨਿਯੋਜਿਤ ਨਿਵੇਸ਼ ਦੇ ਨਾਲ ਊਰਜਾ ਗਲਿਆਰੇ ਦੀ ਵਿਆਪਕ ਯੋਜਨਾ ਬਣਾਈ ਗਈ ਹੈ।
*********
ਵਾਈਬੀ/ਡੀਐੱਨਐੱਸ/ਐੱਚਐੱਨ
(रिलीज़ आईडी: 1905599)
आगंतुक पटल : 183