ਆਯੂਸ਼

ਆਯੁਸ਼ ਮੰਤਰਾਲੇ ਨੇ ਯੋਗ 2023 ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ ਦੇ ਲਈ ਐਪਲੀਕੇਸ਼ਨ/ਨਾਮਾਂਕਣ ਸੱਦੇ


ਇਹ ਪੁਰਸਕਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਨਾਂ ਪੱਧਰਾਂ ‘ਤੇ ਯੋਗ ਦੇ ਵਿਕਾਸ ਅਤੇ ਪ੍ਰੋਤਸਾਹਨ ਦੇ ਲਈ ਕੀਤੇ ਗਏ ਮਿਸਾਲੀ ਯੋਗਦਾਨ ਨੂੰ ਮਾਨਤਾ ਦਿੰਦੇ ਹਨ

Posted On: 06 MAR 2023 11:33AM by PIB Chandigarh

ਆਯੁਸ਼ ਮੰਤਰਾਲੇ ਨੇ ਯੋਗ 2023 ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ ਦੇ ਲਈ ਐਪਲੀਕੇਸ਼ਨ/ਨਾਮਾਂਕਣ ਨੂੰ ਸੱਦੇ ਦਿੱਤੇ ਹਨ। ਇਹ ਪੁਰਸਕਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਨਾਂ ਪੱਧਰਾਂ ‘ਤੇ ਯੋਗ ਦੇ ਵਿਕਾਸ ਅਤੇ ਪ੍ਰੋਤਸਾਹਨ ਦੇ ਲਈ ਕੀਤੇ ਗਏ ਮਿਸਾਲੀ ਯੋਗਦਾਨ ਨੂੰ ਮਾਨਤਾ ਦਿੰਦੇ ਹਨ। ਦੋ ਰਾਸ਼ਟਰੀ ਪੁਰਸਕਾਰ ਭਾਰਤੀ ਮੁਲ ਦੀਆਂ ਸੰਸਥਾਵਾਂ ਨੂੰ ਅਤੇ ਦੋ ਅੰਤਰਰਾਸ਼ਟਰੀ ਪੁਰਸਕਾਰ ਭਾਰਤੀ /ਵਿਦੇਸ਼ੀ ਮੂਲ ਦੀਆਂ ਸੰਸਥਾਵਾਂ ਨੂੰ ਦਿੱਤੇ ਜਾਣਗੇ। ਵਿਜੇਤਾਵਾਂ ਦਾ ਐਲਾਨ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ (21 ਜੂਨ 2023) ਦੇ ਅਵਸਰ  ‘ਤੇ ਕੀਤੀ ਜਾਵੇਗੀ।

ਸਾਲ 2023 ਦੇ ਪੁਰਸਕਾਰਾਂ ਦੇ ਲਈ ਐਪਲੀਕੇਸ਼ਨ/ਨਾਮਾਂਕਣ ਪ੍ਰਕਿਰਿਆ ਵਰਤਮਾਨ ਵਿੱਚ ਮਾਈਗੌਵ ਪਲੈਟਫਾਰਮ (https://innovateindia.mygov.in/pm-yoga-awards-2023/) ‘ਤੇ ਹੋਸਟ ਕੀਤੀ ਗਈ ਹੈ। ਇਸ ਦੇ ਲਈ ਲਿੰਕ ਆਯੁਸ਼ ਮੰਤਰਾਲੇ ਦੀ ਵੈਬਸਾਈਟ ਅਤੇ ਰਾਸ਼ਟਰੀ ਪੁਰਸਕਾਰ ਪੋਰਟਲ ‘ਤੇ ਵੀ ਉਪਲਬਧ ਹੈ। ਇਸ ਸਾਲ ਦੇ ਪੁਰਸਕਾਰਾਂ ਦੇ ਲਈ ਐਪਲੀਕੇਸ਼ਨ/ਨਾਮਾਂਕਣ ਪ੍ਰਕਿਰਿਆ 31 ਮਾਰਚ 2023 ਤੱਕ ਖੁੱਲ੍ਹੀ ਰਹੇਗੀ।

ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਦੋ ਪੱਧਰੀ ਪ੍ਰਣਾਲੀ ਦਾ ਅਨੁਪਾਲਨ ਕਰਦੀ ਹੈ, ਜਿਸ ਦੇ ਲਈ ਆਯੁਸ਼ ਮੰਤਰਾਲੇ ਦੁਆਰਾ ਦੋ ਕਮੇਟੀਆਂ ਅਰਥਾਤ ਸਕ੍ਰੀਨਿੰਗ ਕਮੇਟੀ ਅਤੇ ਮੁਲਾਂਕਣ ਕਮੇਟੀ (ਜੂਰੀ) ਦਾ ਗਠਨ ਕੀਤਾ ਜਾਵੇਗਾ। ਮੁਲਾਂਕਣ ਕਮੇਟੀ (ਜੂਰੀ) ਦੀ ਪ੍ਰਧਾਨਗੀ ਕੈਬਨਿਟ ਸਕੱਤਰ ਦੁਆਰਾ ਕੀਤੀ ਜਾਂਦੀ ਹੈ ਅਤੇ ਇਸ ਦੇ ਮੈਂਬਰਾਂ ਵਿੱਚ ਪ੍ਰਧਾਨ ਮੰਤਰੀ ਦੇ ਸਲਾਹਕਾਰ, ਵਿਦੇਸ਼ ਸਕੱਤਰ, ਆਯੁਸ਼ ਮੰਤਰਾਲੇ ਦੇ ਸਕੱਤਰ ਸਹਿਤ ਹੋਰ ਵਿਅਕਤੀ ਸ਼ਾਮਲ ਹੁੰਦੇ ਹਨ। ਇਹ ਪੁਰਸਕਾਰਾਂ ਦੇ ਪ੍ਰਾਪਤਕਰਤਾਵਾਂ ਨੂੰ ਅੰਤਿਮ ਰੂਪ ਦੇਣ ਦੇ ਲਈ ਚੋਣ ਅਤੇ ਮੁਲਾਂਕਣ ਮਾਨਦੰਡ ਤਿਆਰ ਕਰਦਾ ਹੈ।

ਆਯੁਸ਼ ਮੰਤਰਾਲੇ ਗਲੋਬਲ ਰੂਪ ਤੋਂ ਵੱਡੇ ਪੈਮਾਨੇ ‘ਤੇ ਸਾਮੁਦਾਇਕ ਭਾਗੀਦਾਰੀ ਸੁਨਿਸ਼ਚਿਤ ਕਰਕੇ ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੰਤਰਾਲੇ ਡਬਲਿਊਐੱਚਓ ਐੱਮਯੋਗਾ ਐਪ, ਨਸਮਤੇ ਐਪ, ਵਾਈ-ਬ੍ਰੇਕ ਐਪਲੀਕੇਸ਼ਨ ਅਤੇ ਵੱਖ-ਵੱਖ ਜਨ-ਕੇਂਦ੍ਰਿਤ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਉਪਯੋਗ ਕਰਕੇ ਯੋਗ ਦੇ ਲਾਭਾਂ ਦਾ ਵਿਆਪਕ ਪ੍ਰਚਾਰ ਕਰੇਗਾ। ਮਾਈਗੌਵ ਪਲੈਟਫਾਰਮ ‘ਤੇ ਆਈਡੀਵਾਈ ਪਲੇਜ, ਮਤਦਾਨ/ਸਰਵੇਖਣ, ਆਈਡੀਵਾਈ ਜਿੰਗਲ, ਆਈਡੀਵਾਈ ਕੁਵਿਜ਼ ਅਤੇ “ਯੋਗ ਮਾਈ ਪ੍ਰਾਈਡ” ਫੋਟੋਗ੍ਰਾਫੀ ਮੁਕਾਬਲੇ  ਆਦਿ ਜਿਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਹੈ।

*****


ਐੱਸਕੇ



(Release ID: 1904988) Visitor Counter : 74