ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ 21 ਮਾਰਚ, 2023 ਨੂੰ ਭਾਰਤ ਗੌਰਵ ਟ੍ਰੇਨ ਦਾ ਉੱਤਰ-ਪੂਰਬ ਵਿੱਚ ਸ਼ੁਰੂਆਤ ਕਰੇਗਾ


ਪਹਿਲੀ ਅਤੇ ਦੂਸਰੀ ਕਲਾਸ ਵਾਲੀ ਅਤਿ ਆਧੁਨਿਕ ਵਾਤਾਨੁਕੂਲਿਤ ਡੀਲਕਸ ਏਸੀ ਟੂਰਿਸਟ ਟ੍ਰੇਨ ਕੁੱਲ 156 ਟੂਰਿਸਟਾਂ ਨੂੰ ਘੁੰਮਾਉਣ ਲਈ ਲੈ ਜਾਵੇਗੀ

ਉੱਤਰ ਪੂਰਬ ਦੀ ਇਸ ਯਾਤਰਾ ਵਿੱਚ ਸ਼ਾਮਲ ਕੀਤੇ ਗਏ ਸਥਾਨਾਂ ਵਿੱਚ ਅਸਾਮ ਦੇ ਗੁਵਾਹਾਟੀ, ਸ਼ਿਵਸਾਗਰ ਜੋਰਹਾਟ ਅਤੇ ਕਾਜੀਰੰਗਾ, ਤ੍ਰਿਪੁਰਾ ਵਿੱਚ ਉਨਾਕੋਟੀ, ਅਗਰਤਲਾ ਅਤੇ ਉਦੈਪੁਰ, ਨਾਗਾਲੈਂਡ ਦੇ ਦੀਮਾਪੁਰ ਅਤੇ ਕੋਹਿਮਾ ਤੇ ਮੇਘਾਲਿਆ ਵਿੱਚ ਸ਼ਿਲਾਂਗ ਅਤੇ ਚਿਰਾਪੂੰਜੀ ਹਨ

ਟੂਰਿਸਟਸ ਇਸ ਟੂਰਿਸਟ ਟ੍ਰੇਨ ਵਿੱਚ ਦਿੱਲੀ, ਗਾਜੀਆਬਾਦ, ਅਲੀਗੜ, ਟੂੰਡਲਾ, ਇਟਾਵਾ, ਕਾਨਪੁਰ, ਲਖਨਊ ਅਤੇ ਵਾਰਾਨਸੀ ਰੇਲਵੇ ਸਟੇਸ਼ਨ ਤੋਂ ਵੀ ਚੜ ਜਾਂ ਉਤਰ ਸਕਦੇ ਹਨ।

ਆਈਆਰਸੀਟੀਸੀ ਨੇ ਗਾਹਕਾਂ ਨੂੰ ਈਐੱਮਆਈ ਦੇ ਜ਼ਰੀਏ ਭੁਗਤਾਨ ਦਾ ਵਿਕਲਪ ਪ੍ਰਦਾਨ ਕਰਨ ਲਈ ਪੇਟੀਐੱਮ ਅਤੇ ਰੇਜਰਪੇ ਪੇਮੈਂਟ ਗੇਟਵੇ ਦੇ ਨਾਲ ਵੀ ਕਰਾਰ ਕੀਤਾ ਹੈ।

Posted On: 04 MAR 2023 1:15PM by PIB Chandigarh

ਭਾਰਤੀ ਰੇਲਵੇ ਨੇ ਭਾਰਤ ਗੌਰਵ ਡੀਲਕਸ ਏਸੀ ਟੂਰਿਸਟ ਟ੍ਰੇਨ ਦੁਆਰਾ ਭਾਰਤ ਦੇ ਉੱਤਰ ਪੂਰਬੀ ਰਾਜਾਂ ਦੀ ਯਾਤਰਾ ਨੂੰ ਕਵਰ ਕਰਨ ਦੇ ਲਈ ਵਿਸ਼ੇਸ਼ ਰੂਪ ਨਾਲ ਡਿਜਾਇਨ ਕੀਤੇ ਗਏ ਸੈਰ-ਸਪਾਟਾ ਪ੍ਰੋਗਰਾਮ “ਨੋਰਥ ਈਸਟ ਡਿਸਕਵਰੀ: ਬਿਯੌਂਡ ਗੁਵਾਹਾਟੀ” ਨੂੰ ਸੰਚਾਲਿਤ ਕਰਨ ਦਾ ਫੈਸਲਾ ਲਿਆ ਹੈ। ਟ੍ਰੇਨ ਦਾ ਸਫਰ 21 ਮਾਰਚ, 2023 ਨੂੰ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗਾ ਅਤੇ ਇਹ ਯਾਤਰਾ ਦੇ ਅਗਲੇ 15 ਦਿਨਾਂ ਵਿੱਚ ਅਸਾਮ ਦੇ ਗੁਵਾਹਾਟੀ, ਸ਼ਿਵਸਾਗਰ, ਜੋਰਹਾਟ ਅਤੇ ਕਾਜੀਰੰਗਾ, ਤ੍ਰਿਪੁਰਾ ਵਿੱਚ ਉਨਾਕੋਟੀ, ਅਗਰਤਲਾ ਤੇ ਉਦੈਪੁਰ, ਨਾਗਾਲੈਂਡ ਦੇ ਦੀਮਾਪੁਰ ਅਤੇ ਕੋਹਿਮਾ ਤੇ ਮੇਘਾਲਿਆ ਵਿੱਚ ਸ਼ਿਲਾਂਗ ਅਤੇ ਚਿਰਾਪੂੰਜੀ ਨੂੰ ਕਵਰ ਕਰੇਗਾ।

14 ਰਾਤਾਂ ਅਤੇ 15 ਦਿਨਾਂ ਤੱਕ ਚੱਲਣ ਵਾਲੀ ਇਸ ਟ੍ਰੇਨ ਦਾ ਪਹਿਲਾ ਪੜਾਅ ਗੁਵਾਹਾਟੀ ਹੋਵੇਗਾ, ਜਿੱਥੇ ਟੂਰਿਸਟ ਕਾਮਾਖਿਆ ਮੰਦਰ ਅਤੇ ਉਸ ਤੋਂ ਬਾਅਦ ਉਮਾਨੰਦ ਮੰਦਰ ਅਤੇ ਬ੍ਰਹਮਪੁੱਤਰ ’ਤੇ ਇੱਕ ਸਨਸੈੱਟ ਕਰੂਜ਼ ਦਾ ਦੌਰਾ ਕਰਨਗੇ। ਇਹ ਟ੍ਰੇਨ ਨਾਹਰਲਾਗੁਨ ਰੇਲਵੇ ਸਟੇਸ਼ਨ ਦੇ ਲਈ ਰਾਤ ਭਰ ਦੀ ਯਾਤਰਾ ’ਤੇ ਰਵਾਨਾ ਹੋਵੇਗੀ ਜੋ ਕਿ ਅਰੂਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਵਿੱਚ ਅਗਲੀ ਮੰਜ਼ਿਲ ਤੋਂ 30 ਕਿਲੋਮੀਟਰ ਦੂਰ ਹੈ। ਇਸ ਤੋਂ ਬਾਅਦ ਅਗਲਾ ਸ਼ਹਿਰ ਸ਼ਿਵਸਾਗਰ ਹੋਵੇਗਾ, ਜੋ ਕਿ ਅਸਾਮ ਦੇ ਪੂਰਬੀ ਭਾਗ ਵਿੱਚ ਅਹੋਮ ਸਾਮਰਾਜ ਦੀ ਪੁਰਾਣੀ ਰਾਜਧਾਨੀ ਰਿਹਾ ਹੈ। ਸ਼ਿਵਸਾਗਰ, ਸ਼ਿਵਡੋਲ ਵਿੱਚ ਪ੍ਰਸਿੱਧ ਸ਼ਿਵ ਮੰਦਰ ਹੋਰ ਵਿਰਾਸਤ ਸਥਾਨਾਂ ਤੋਂ ਇਲਾਵਾ ਯਾਤਰਾ ਪ੍ਰੋਗਰਾਮ ਦਾ ਇੱਕ ਅਹਿਮ ਹਿੱਸਾ ਹੈ। ਇਸ ਤੋਂ ਇਲਾਵਾ ਜੋਰਹਾਟ ਵਿੱਚ ਚਾਹ ਦੇ ਬਗੀਚੇ ਅਤੇ ਕਾਜੀਰੰਗਾ ਵਿੱਚ ਰਾਤ ਭਰ ਠਹਿਰਣ ਤੋਂ ਬਾਅਦ ਟੂਰਿਸਟਾਂ ਦੁਆਰਾ ਕਾਜੀਰੰਗਾ ਰਾਸ਼ਟਰੀ ਪਾਰਕ ਵਿੱਚ ਸਵੇਰ ਦੀ ਜੰਗਲ ਸਫਾਰੀ ਦਾ ਅਨੁਭਵ ਲਿਆ ਜਾਵੇਗਾ।

 ਇਸ ਤੋਂ ਬਾਅਦ ਡੀਲਕਸ ਏਸੀ ਟੂਰਿਸਟ ਟ੍ਰੇਨ ਫੁਰਕਟਿੰਗ ਰੇਲਵੇ ਸਟੇਸ਼ਨ ਤੋਂ ਤ੍ਰਿਪੁਰਾ ਰਾਜ ਦੇ ਲਈ ਰਵਾਨਾ ਹੋਵੇਗੀ, ਜਿੱਥੇ ਪ੍ਰਸਿੱਧ ਉੱਜਯੰਤ ਪੈਲੇਸ ਸਮੇਤ ਉਨਾਕੋਟੀ ਅਤੇ ਅਗਰਤਲਾ ਦੇ ਜਾਣੇ-ਪਛਾਣੇ ਵਿਰਾਸਤੀ ਥਾਵਾਂ ਦੀ ਸੈਰ ਕੀਤੀ ਜਾਵੇਗੀ। ਅਗਲੇ ਦਿਨ ਦੇ ਯਾਤਰਾ ਪ੍ਰੋਗਰਾਮ ਵਿੱਚ ਉਦੈਪੁਰ ਦੇ ਨੀਰਮਹਿਲ ਪੈਲੇਸ ਅਤੇ ਤ੍ਰਿਪੁਰਾ ਸੁੰਦਰੀ ਮੰਦਰ ਨੂੰ ਸ਼ਾਮਲ ਕੀਤਾ ਜਾਵੇਗਾ। ਟ੍ਰੇਨ ਤ੍ਰਿਪੁਰਾ ਦਾ ਸਫਰ ਪੂਰਾ ਕਰਨ ਤੋਂ ਬਾਅਦ ਨਾਗਾਲੈਂਡ ਰਾਜ ਦਾ ਦੌਰਾ ਕਰਨ ਦੇ ਲਈ ਦੀਮਾਪੁਰ ਨਿਕਲ ਜਾਵੇਗੀ। ਬਦਰਪੁਰ ਸਟੇਸ਼ਨ ਤੋਂ ਲੁਮਡਿੰਗ ਜੰਕਸ਼ਨ ਦੇ ਵਿਚਕਾਰ ਦੀ ਸੁੰਦਰ ਰੇਲ ਯਾਤਰਾ ਨੂੰ ਟੂਰਿਸਟ ਸਵੇਰੇ ਆਪਣੀ ਸੀਟ ਤੋਂ ਦੇਖ ਸਕਦੇ ਹਨ। ਦੀਮਾਪੁਰ ਸਟੇਸ਼ਨ ਤੋਂ ਟੂਰਿਸਟਾਂ ਨੂੰ ਨਾਗਾ ਜੀਵਨ ਸ਼ੈਲੀ ਦਾ ਅਨੁਭਵ ਕਰਵਾਉਣ ਲਈ ਖੋਨੋਮਾ ਪਿੰਡ ਦੇ ਦੌਦੇ ਸਹਿਤ ਸਥਾਨਕ ਥਾਵਾਂ ’ਤੇ ਪਹੁੰਚਾਉਣ ਲਈ ਬੱਸਾਂ ਦੁਆਰਾ ਕੋਹੀਮਾ ਲੈ ਜਾਇਆ ਜਾਵੇਗਾ। ਟੂਰਿਸਟ ਟ੍ਰੇਨ ਦਾ ਅਗਲਾ ਪੜਾਅ ਗੁਵਾਹਾਟੀ ਹੋਵੇਗਾ ਅਤੇ ਟੂਰਿਸਟਾਂ ਨੂੰ ਸੜਕ ਮਾਰਗ ਤੋਂ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਲੈ ਜਾਇਆ ਜਾਵੇਗਾ, ਜਿੱਥੇ ਰਸਤੇ ਵਿੱਚ ਸ਼ਾਨਦਾਰ ਉਮਿਯਮ ਝੀਲ (Umium Lake) ’ਤੇ ਇੱਕ ਪਿੱਟ ਸਟੋਪ ਹੋਵੇਗਾ। ਅਗਲੇ ਦਿਨ ਦੀ ਸ਼ੁਰੂਆਤ ਪੂਰਬੀ ਖਾਸੀ ਹਿਲਸ ਵਿੱਚ ਬਸੇ ਚਿਰਾਪੂੰਜੀ ਘੁੰਮਣ ਨਾਲ ਹੋਵੇਗੀ।ਸ਼ਿਲੌਂਗ ਪੀਕ, ਐਲੀਫੈਂਟ ਫੋਲਸ, ਨਵਖਲਿਕਾਈ ਫੋਲਸ ਅਤੇ ਮਾਵਸਈ ਗੁਫਾਵਾਂ ਦਿਨ ਦੇ ਸਮੇਂ ਘੁੰਮਣ ਵਾਲੀਆਂ ਪ੍ਰਮੁੱਖ ਦੇਖਣਯੋਖ ਥਾਵਾਂ ਦਾ ਹਿੱਸਾ ਹਨ। ਚਿਰਾਪੂੰਜੀ ਤੋਂ ਟੂਰਿਸਟ ਵਾਪਸ ਗੁਵਾਹਾਟੀ ਸਟੇਸ਼ਨ ਪਹੁੰਚ ਚਾਣਗੇ ਤਾਕਿ ਦਿੱਲੀ ਦੀ ਵਾਪਸੀ ਦੇ ਲਈ ਟ੍ਰੇਨ ਵਿੱਚ ਸਵਾਰ ਹੋ ਸਕਣ। ਇਸ ਪੂਰੇ ਦੌਰੇ ਦੌਰਾਨ ਮਹਿਮਾਨ ਟ੍ਰੇਨ ਤੋਂ ਲਗਭਗ 5800 ਕਿਲੋਮੀਟਰ ਦਾ ਸਫਰ ਤੈਅ ਕਰਨਗੇ। 

ਆਧੁਨਿਕ ਡੀਲਕਸ ਏਸੀ ਟੂਰਿਸਟ ਟ੍ਰੇਨ ਵਿੱਚ ਭੋਜਨ ਕਰਨ ਲਈ ਦੋ ਵਧੀਆ ਰੈਸਟੋਰੈਂਟ, ਇੱਕ ਆਧੁਨਿਕ ਰਸੋਈਘਰ, ਕੋਚਾਂ ਵਿੱਚ ਸ਼ਾਵਰ ਕਿਊਬਿਕਲਸ, ਸੈਂਸਰ ਅਧਾਰਿਤ ਵਾਸ਼ਰੂਮ ਫੰਕਸ਼ਨਸ, ਫੁੱਟ ਮਸਾਜਰ ਅਤੇ ਇੱਕ ਮਿੰਨੀ ਲਾਈਬ੍ਰੇਰੀ ਸਮੇਤ ਕਈ ਬਿਹਤਰੀਨ ਸੁਵਿਧਾਵਾਂ ਉਪਲਬਧ ਹਨ। ਪੂਰੀ ਤਰ੍ਹਾਂ ਨਾਲ ਵਾਤਾਨੁਕੂਲਿਤ ਟ੍ਰੇਨ ਦੋ ਤਰ੍ਹਾਂ ਦੀ ਰਿਹਾਇਸ਼ੀ ਸੁਵਿਧਾ ਏਸੀ । ਅਤੇ ਏਸੀ।। ਪ੍ਰਦਾਨ ਕਰਦੀ ਹੈ। ਟ੍ਰੇਨ ਵਿੱਚ ਸੀਸੀਟੀਵੀ ਕੈਮਰੇ, ਇਲੈਕਟ੍ਰੋਨਿਕ ਤਿਜੋਰੀਆਂ ਅਤੇ ਹਰੇਕ ਕੋਚ ਲਈ ਨਿਯੁਕਤ ਵਿਸ਼ੇਸ਼ ਸੁਰੱਖਿਆ ਕਰਮਚਾਰੀ ਜਿਹੀਆਂ ਸੁਰੱਖਿਆ ਸੁਵਿਧਾਵਾਂ ਨੂੰ ਵਧਾਇਆ ਗਿਆ ਹੈ। 

ਭਾਰਤ ਗੌਰਵ ਟੂਰਿਸਟ ਟ੍ਰੇਨ ਦੀ ਸ਼ੁਰੂਆਤ ਘਰੇਲੂ ਸੈਰ—ਸਪਾਟੇ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਸਰਕਾਰ ਦੀ ਪਹਿਲ “ਏਕ ਭਾਰਤ ਸ਼੍ਰੇਸ਼ਠ ਭਾਰਤ” ਅਤੇ “ਦੇਖੋ ਆਪਣਾ ਦੇਸ਼” ਦੇ ਅਨੁਰੂਪ ਹੈ। ਇਹ ਸਫਰ ਏਸੀ 2 ਟਿਯਰ ਵਿੱਚ ਪ੍ਰਤੀ ਵਿਅਕਤੀ 1,06,990/- ਰੁਪਏ ਏਸੀ 1 (ਕੈਬਿਨ) ਦੇ ਲਈ 1,31,990/- ਰੁਪਏ ਅਤੇ ਪ੍ਰਤੀ ਵਿਅਕਤੀ ਏਸੀ 1 (ਕੂਪੇ) ਦੇ ਲਈ 1,49,290/- ਰੁਪਏ ਤੋਂ ਸ਼ੁਰੂ ਹੋਣ ਵਾਲੀ ਮੁੱਲ ਸੀਮਾ ’ਤੇ ਆਈਆਰਸੀਟੀਸੀ ਟੂਰਿਸਟ ਟ੍ਰੇਨ 15 ਦਿਨਾਂ ਦਾ ਸੰਪੂਰਨ ਸਮਾਵੇਸ਼ੀ ਟੂਰ ਪੈਕੇਜ਼ ਹੋਵੇਗਾ। ਟ੍ਰੇਨ ਦੇ ਕਿਰਾਏ ਵਿੱਚ ਸਬੰਧਤ ਸ਼੍ਰੇਣੀ ਵਿੱਚ ਟ੍ਰੇਨ ਯਾਤਰਾ, ਏਸੀ ਹੋਟਲਾਂ ਵਿੱਚ ਰਾਤ ਨੂੰ ਠਹਿਰਣਾ, ਸਾਰੇ ਤਰ੍ਹਾਂ ਦੇ ਭੋਜਨ (ਸਿਰਫ ਸ਼ਾਕਾਹਾਰੀ), ਬੱਸਾਂ ਵਿੱਚ ਸਾਰੀਆਂ ਯਾਤਰਾ ਟ੍ਰਾਂਸਫਰ ਅਤੇ ਦੇਖਣਯੋਗ ਥਾਵਾਂ, ਯਾਤਰਾ ਬੀਮਾ ਅਤੇ ਗਾਈਡ ਦੀਆਂ ਸੇਵਾਵਾਂ ਸ਼ਾਮਲ ਹੋਣਗੀਆਂ। ਯਾਤਰਾ ਦੇ ਦੌਰਾਨ ਸਾਰੇ ਜ਼ਰੂਰੀ ਸਿਹਤ ਸਬੰਧੀ ਅਹਿਤੀਆਤਣ ਉਪਾਵਾਂ ਦਾ ਧਿਆਨ ਰੱਖਿਆ ਜਾਵੇਗਾ ਅਤੇ ਆਈਆਰਸੀਟੀਸੀ ਮਹਿਮਾਨਾਂ ਨੂੰ ਇੱਕ ਸੁਰੱਖਿਅਤ ਅਤੇ ਯਾਦਗਾਰੀ ਅਨੁਭਵ ਪ੍ਰਦਾਨ ਕਰਨ ਦਾ ਪ੍ਰਯਾਸ ਕਰੇਗੀ। 

ਵਰਤਮਾਨ ਕੋਵਿਡ 19 ਪਰਿਪੇਖ/ਦ੍ਰਿਸ਼ ਵਿੱਚ ਬਿਮਾਰੀ ਤੋਂ ਬਚਾਅ ਦੇ ਉਪਾਵਾਂ ਨੂੰ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ 18 ਵਰ੍ਹੇ ਜਾਂ ਇਸ ਤੋਂ ਵਧ ਉਮਰ ਦੇ ਮਹਿਮਾਨਾਂ ਦੇ ਲਈ ਪੂਰਣ ਟੀਕਾਕਰਣ (ਦੋ ਖੁਰਾਕਾਂ ਲੈਣਾ) ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਆਈਆਰਸੀਟੀਸੀ ਸਾਰੇ ਟੂਰਿਸਟਾਂ ਨੂੰ ਇੱਕ ਸੁਰੱਖਿਆ ਕਿੱਟ ਵੀ ਪ੍ਰਦਾਨ ਕਰੇਗਾ, ਜਿਸ ਵਿੱਚ ਫੇਸ ਮਾਸਕ, ਹੱਥ ਦੇ ਦਸਤਾਨੇ ਅਤੇ ਸੈਨੀਟਾਈਜ਼ਰ ਸ਼ਾਮਲ ਹੋਣਗੇ। ਸਾਰੇ ਟੂਰਿਸਟਾਂ ਅਤੇ ਕਰਮਚਾਰੀਆਂ ਦੇ ਤਾਪਮਾਨ ਦੀ ਨਿਯਮਿਤ ਜਾਂਚ, ਹੋਲਟ ਸਟੇਸ਼ਨਾਂ ’ਤੇ ਬਾਰ—ਬਾਰ ਟ੍ਰੇਨ ਦੀ ਸਫਾਈ ਅਤੇ ਹੋਰ ਸਾਵਧਾਨੀਆਂ ਨੂੰ ਵੀ ਅਪਣਾਇਆ ਗਿਆ ਹੈ। ਕਰਮਚਾਰੀਆਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ ਅਤੇ ਹਰੇਕ ਭੋਜਨ ਸੇਵਾ ਤੋਂ ਬਾਅਦ ਰਸੋਈ ਅਤੇ ਰੈਸਟੋਰੈਂਟਾਂ ਨੂੰ ਸਾਫ਼ ਕੀਤਾ ਜਾਵੇਗਾ।

ਆਈਆਰਸੀਟੀਸੀ ਨੇ ਬੜੀ ਜਨਸੰਖਿਆ ਦੇ ਲਈ ਇਸ ਪੈਕੇਜ ਨੂੰ ਵਧੇਰੇ ਆਕਰਸ਼ਕ ਅਤੇ ਕਿਫਾਇਤੀ ਬਣਾਉਣ ਦੇ ਉਦੇਸ਼ ਨਾਲ ਪੇਟੀਐੱਮ ਅਤੇ ਰੇਜਰਪੇ ਪੇਮੈਂਟ ਗੇਟਵੇ ਦੇ ਨਾਲ ਕਰਾਰ ਕੀਤਾ ਹੈ ਤਾਕਿ ਕੁੱਲ ਭੁਗਤਾਨ ਨੂੰ ਛੋਟੀ ਰਾਸ਼ੀ ਦੀ ਈਐੱਮਆਈ ਵਿੱਚ ਬਦਲਣ ਲਈ ਈਐੱਮਆਈ ਭੁਗਤਾਨ ਦਾ ਵਿਕਲਪ ਉਪਲਬਧ ਕਰਵਾਇਆ ਜਾ ਸਕੇ।

ਵਧੇਰੇ ਜਾਣਕਾਰੀ ਲਈ ਤੁਸੀਂ ਆਈਆਰਸੀਟੀਸੀ ਦੀ ਵੈੱਬਸਾਈਟ https://www.irctctourism.com ’ਤੇ ਲੌਗ ਅੋਨ ਕਰ ਸਕਦੇ ਹੋ ਅਤੇ ਵੈੱਬ ਪੋਰਟਲ ’ਤੇ ਹੋਣ ਵਾਲੀ ਬੁਕਿੰਗ “ਪਹਿਲਾਂ ਆਓ ਪਹਿਲਾਂ ਪਾਓ” ਦੇ ਅਧਾਰ ’ਤੇ ਔਨਲਾਈਨ ਉਪਲਬਧ ਹੈ।

 

*********

ਵਾਈਬੀ/ਡੀਐੱਨਐੱਸ


(Release ID: 1904615) Visitor Counter : 163