ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਆਈਸੀਟੀਟੀ ਵੱਲਾਰਪਦਮ ਨੂੰ ਕਲਾਮਸੇਰੀ ਨਾਲ ਜੋੜਨ ਲਈ 571 ਕਰੋੜ ਰੁਪਏ ਦੀ ਲਾਗਤ ਨਾਲ ਕੇਰਲ ਵਿੱਚ 4-ਲੇਨ ਵਾਲਾ ਰਾਸ਼ਟਰੀ ਰਾਜ ਮਾਰਗ (ਐੱਨਐੱਚ) ਵਿਕਸਿਤ ਕੀਤਾ ਗਿਆ ਹੈ: ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ

Posted On: 06 MAR 2023 2:43PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਵਿੱਚ ਤੱਟਵਰਤੀ ਅਤੇ ਬੰਦਰਗਾਹ ਨਾਲ ਜੁੜੇ ਸੰਪਰਕ ਬੁਨਿਆਦੀ ਢਾਂਚੇ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਕਈ ਟਵੀਟਾਂ ਦੇ ਰਾਹੀਂ ਉਨ੍ਹਾਂ ਨੇ ਕਿਹਾ ਕਿ ਕੇਰਲ ਵਿੱਚ ਆਈਸੀਟੀਟੀ (ਇੰਟਰਨੈਸ਼ਨਲ ਕੰਟੇਨਰ ਟਰਾਂਸਸ਼ਿਪਮੈਂਟ ਟਰਮੀਨਲ) ਵੱਲਾਰਪਦਮ ਨੂੰ ਕਲਾਮਸੇਰੀ ਨਾਲ ਜੋੜਨ ਦੇ ਲਈ ਕੁੱਲ 571 ਕਰੋੜ ਰੁਪਏ ਦੀ ਲਾਗਤ ਨਾਲ 4-ਲੇਨ ਵਾਲਾ ਰਾਸ਼ਟਰੀ ਰਾਜ ਮਾਰਗ (ਐੱਨਐੱਚ) ਵਿਕਸਿਤ ਕੀਤਾ ਗਿਆ ਹੈ।

https://static.pib.gov.in/WriteReadData/userfiles/image/image001XMKV.jpg

ਕੇਂਦਰੀ ਮੰਤਰੀ ਨੇ  ਕਿਹਾ ਕਿ ਇਸ ਪ੍ਰੋਜੈਕਟ ਵਿੱਚ ਇੱਕ ਬੰਦਰਗਾਹ ਨੂੰ ਜੋੜਨ ਵਾਲੇ ਰਾਜ ਮਾਰਗ ਦਾ ਨਿਰਮਾਣ ਵੀ ਸ਼ਾਮਲ ਹੈ, ਜੋ ਕੋਚੀਨ ਵਿੱਚ ਅਰਬ ਸਾਗਰ ਦੇ ਬੈਕਵਾਟਰ ਦੇ ਰਾਹੀਂ 8.721 ਕਿਲੋਮੀਟਰ ਤੱਕ ਫੈਲੀ ਹੋਈ ਜ਼ਮੀਨ ’ਤੇ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਰਾਜ ਮਾਰਗ ਮਾਲ  ਢੋਆਈ ਦੇ ਲਈ ਉੱਤਰ-ਦੱਖਣ ਕੋਰੀਡੋਰ ਨੂੰ ਕੋਚੀਨ ਬੰਦਰਗਾਹ ਨਾਲ ਜੋੜਦਾ ਹੈ, ਜਿਸ ਨਾਲ ਮਾਲ ਦੀ ਢੋਆਈ ਵਿੱਚ ਅਸਾਨੀ ਹੁੰਦੀ ਹੈ।

https://static.pib.gov.in/WriteReadData/userfiles/image/image002G8R1.jpg

ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਇਹ ਰਾਜ ਮਾਰਗ ਸਮੁੰਦਰ ਦੇ ਕਿਨਾਰੇ ’ਤੇ ਸਥਿਤ ਅੱਠ ਪਿੰਡਾਂ ਦੀ ਗਤੀਸ਼ੀਲਤਾ ਨੂੰ ਵਧਾਉਂਦਾ ਹੈ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ।

 

https://static.pib.gov.in/WriteReadData/userfiles/image/image003ZBUM.jpg

ਸ਼੍ਰੀ ਨੀਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਾਡੀ ਅਟੁੱਟ ਪ੍ਰਤੀਬੱਧਤਾ ਸਮਾਂਬੱਧ, ਲਾਗਤ ਪ੍ਰਭਾਵੀ, ਉੱਚ ਗੁਣਵੱਤਾ ਅਤੇ ਟਿਕਾਊ ਸੜਕ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੀ ਹੈ, ਜੋ ਦੇਸ਼ ਦੇ ਨਾਗਰਿਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।

*****

ਐੱਮਜੇਪੀਐੱਸ



(Release ID: 1904609) Visitor Counter : 109