ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਏਆਈ ਨੇ 75 ਵੇਸਾਈਡ ਸੁਵਿਧਾਵਾਂ ਦੇ ਵਿਕਾਸ ਲਈ ਬੋਲੀਆਂ ਦਾ ਸੱਦਾ ਦਿੱਤਾ


2025 ਤੱਕ 600 ਤੋਂ ਅਧਿਕ ਵੇਸਾਈਡ ਸੁਵਿਧਾਵਾਂ ਨੂੰ ਵਿਕਸਿਤ ਕਰਨ ਦੀ ਯੋਜਨਾ

Posted On: 02 MAR 2023 6:53PM by PIB Chandigarh

ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੇ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਵਿੱਤੀ ਵਰ੍ਹੇ 2024-25 ਤੱਕ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈੱਸਵੇਅ ‘ਤੇ 600 ਤੋਂ ਅਧਿਕ ਸਥਾਨਾਂ ‘ਤੇ ਵੇਸਾਈਡ ਸੁਵਿਧਾਵਾਂ ਵਿਕਸਿਤ ਕਰੇਗਾ। ਵਰਤਮਾਨ ਵਿੱਚ ਆਉਣ ਵਾਲੇ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈੱਸਵੇਅ ਦੇ ਹਰੇਕ 40-60 ਕਿਲੋਮੀਟਰ ‘ਤੇ ਸੜਕ ਦੇ ਕਿਨਾਰੇ ਸੁਵਿਧਾਵਾਂ ਵਿਕਸਿਤ ਕੀਤੀ ਜਾਵੇਗੀ।

ਸੁਵਿਧਾਵਾਂ ਵਿੱਚ ਯਾਤਰੀਆਂ ਦੇ ਲਈ ਫਿਊਲ ਸਟੇਸ਼ਨ, ਇਲੈਕਟ੍ਰਿਕ ਚਾਰਜਿੰਗ ਸੁਵਿਧਾਵਾਂ, ਫੂਡ ਕੋਰਟ, ਰਿਟੇਲ ਦੁਕਾਨਾਂ, ਬੈਂਕ ਏਟੀਐੱਮਸ, ਚਿਲਡਰਨ ਪਲੇ ਏਰੀਆ, ਮੈਡੀਕਲ ਕਲੀਨਿਕ , ਚਾਈਲਡਕੇਅਰ ਰੂਮ, ਸ਼ਾਵਰ ਸੁਵਿਧਾ ਦੇ ਨਾਲ ਪਖਾਨੇ, ਵਾਹਨ ਮੁਰੰਮਤ ਦੀ ਸੁਵਿਧਾ, ਡਰਾਈਵਰ ਡੌਰਮੇਟਰੀ ਅਤੇ ਸਥਾਨਿਕ ਹਸਤਸ਼ਿਲਪ ਆਦਿ ਨੂੰ ਹੁਲਾਰਾ ਦੇਣ ਦੇ ਲਈ ਵਿਲੇਜ ਹਾਟ ਜਿਹੀਆਂ ਕਈ ਸੁਵਿਧਾਵਾਂ ਸ਼ਾਮਲ ਹੋਣਗੀਆਂ। 

ਐੱਨਐੱਚਏਆਈ ਨੇ ਪਹਿਲੇ ਹੀ ਵਿਕਾਸ ਦੇ ਲਈ 160 ਸੜਕ ਕਿਨਾਰੇ ਸੁਵਿਧਾਵਾਂ ਦਾ ਅਲਾਟ ਕਰ ਦਿੱਤਾ ਹੈ। ਜਿਨ੍ਹਾਂ ਵਿੱਚੋ ਲਗਭਗ 150 ਨੂੰ ਪਿਛਲੇ ਦੋ ਵਰ੍ਹਿਆਂ ਵਿੱਚ ਅਲਾਟ ਕੀਤਾ ਗਿਆ ਹੈ। ਅਗਲੇ ਵਿੱਤੀ ਵਰ੍ਹੇ ਵਿੱਚ ਹੋਰ 150 ਸੜਕ ਕਿਨਾਰੇ ਸੁਵਿਧਾਵਾਂ ਨੂੰ ਪ੍ਰਦਾਨ ਕਰਨ ਦੀ ਯੋਜਨਾ ਹੈ। ਜਿਸ ਵਿੱਚ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਕਾਰੀਡੋਰ, ਦਿੱਲੀ-ਮੁੰਬਈ, ਐਕਸਪ੍ਰੈੱਸਵੇਅ ਅਤੇ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈੱਸਵੇਅ ਜਿਹੇ ਗ੍ਰੀਨਫੀਲਡ ਕਾਰੀਡੋਰ ਸ਼ਾਮਲ ਹਨ। ਵਰਤਮਾਨ ਵਿੱਚ ਕਈ ਬ੍ਰਾਉਨਫੀਲਡ ਅਤੇ ਗ੍ਰੀਨਫੀਲਡ ਕਾਰੀਡੋਰ ਵਿੱਚ 75 ਵੇਸਾਈਡ ਸੁਵਿਧਾਵਾਂ www.etenders.gov.in  ‘ਤੇ ਬਿਡਿੰਗ ਦੇ ਲਈ ਖੁੱਲ੍ਹੀਆ ਹਨ। ਇਹ ਸਾਈਟਾਂ 8 ਰਾਜਾਂ ਵਿੱਚ ਫੈਲਿਆਂ ਹੋਇਆ ਹਨ, ਜਿਨ੍ਹਾਂ ਵਿੱਚ ਰਾਜਸਥਾਨ ਵਿੱਚ 27, ਮੱਧ ਪ੍ਰਦੇਸ਼ ਵਿੱਚ 18, ਜੰਮੂ-ਕਸ਼ਮੀਰ ਵਿੱਚ 9 ਅਤੇ ਹਿਮਾਚਲ ਪ੍ਰਦੇਸ਼ ਵਿੱਚ 3 ਸ਼ਾਮਲ ਹਨ।

ਸੜਕ ਦੇ ਕਿਨਾਰੇ ਦੀ ਇਹ ਸੁਵਿਧਾਵਂ ਨਾ ਕੇਵਲ ਯਾਤਰੀਆਂ ਦੇ ਲਈ ਰਾਜਮਾਰਗ ਯਾਤਰਾ ਨੂੰ ਅਧਿਕ ਸੁਵਿਧਾਜਨਕ ਬਣਾਉਣ ਵਿੱਚ ਮਦਦ ਕਰੇਗੀ ਬਲਕਿ ਰਾਜਮਾਰਗ ਤੋਂ ਗੁਜਰਨ ਵਾਲਿਆਂ ਨੂੰ ਆਰਾਮ ਅਤੇ ਜਲਪਾਨ ਦੇ ਲਈ ਕਾਫੀ ਸੁਵਿਧਾਵਾਂ ਵੀ ਪ੍ਰਦਾਨ ਕਰਨਗੀਆਂ।

 ******

ਐੱਮਜੇਪੀਐੱਸ


(Release ID: 1903874) Visitor Counter : 123


Read this release in: English , Urdu , Hindi , Marathi