ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਯੂਐੱਨਈਪੀ, ਆਰਟੀਐੱਸਓਆਈ ਅਤੇ ਆਈਆਈਟੀਟੀਐੱਮ ਦੇ ਸਹਿਯੋਗ ਨਾਲ ਟਿਕਾਊ ਅਤੇ ਪ੍ਰਸਿੱਧ ਟੂਰਿਜ਼ਮ ਸਥਾਨਾਂ ਦੇ ਵਿਕਾਸ ਲਈ ਹੈਦਰਾਬਾਦ ਵਿੱਚ ਦੱਖਣੀ ਖੇਤਰ ਦੀ ਵਰਕਸ਼ਾਪ ਆਯੋਜਿਤ ਕੀਤੀ
Posted On:
01 MAR 2023 1:53PM by PIB Chandigarh
ਟਿਕਾਊ ਅਤੇ ਪ੍ਰਸਿੱਧ ਟੂਰਿਜ਼ਮ ਸਥਾਨਾਂ ਨੂੰ ਵਿਕਸਿਤ ਕਰਨ ਅਤੇ ਦੇਸ਼ ਵਿੱਚ ਸਥਾਈ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਟੂਰਿਜ਼ਮ ਮੰਤਰਾਲੇ (ਐੱਮਓਟੀ) ਨੇ ਭਾਰਤੀ ਟੂਰਿਜ਼ਮ ਅਤੇ ਯਾਤਰਾ ਪ੍ਰਬੰਧਨ ਸੰਸਥਾਨ (ਆਈਆਈਟੀਟੀਐੱਮ), ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਰਿਸਪੌਂਸੀਬਲ ਟੂਰਿਜ਼ਮ ਸੋਸਾਇਟੀ ਆਵ੍ ਇੰਡੀਆ (ਆਰਟੀਐੱਮਓਆਈ) ਦੇ ਸਹਿਯੋਗ ਨਾਲ 28 ਫਰਵਰੀ, 2023 ਨੂੰ ਹੈਦਰਾਬਾਦ ਵਿੱਚ ਟਿਕਾਊ ਅਤੇ ਜ਼ਿੰਮੇਦਾਰ ਟੂਰਿਜ਼ਮ ਸਥਾਨਾਂ ਦੇ ਵਿਕਾਸ ‘ਤੇ ਤੀਜੀ ਖੇਤਰੀ ਵਰਕਸ਼ਾਪ ਆਯੋਜਿਤ ਕੀਤਾ। ਵਰਕਸ਼ਾਪ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਦੱਖਣੀ ਖੇਤਰ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਵੇਂ ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਲਕਸ਼ਦ੍ਵੀਪ, ਪੁਦੂਚੇਰੀ, ਤਾਮਿਲ ਨਾਡੂ ਅਤੇ ਤੇਲੰਗਾਨਾ ਦੇ ਟੂਰਿਜ਼ਮ ਉਦਯੋਗ ਦੇ ਹਿਤਧਾਰਕਾਂ ਦੀ ਵਿਆਪਕ ਭਾਗੀਦਾਰੀ ਦੇਖੀ ਗਈ।
ਵਰਕਸ਼ਾਪ ਦੀ ਸ਼ੁਰੂਆਤ ਭਾਰਤ ਟੂਰਿਜ਼ਮ ਬੰਗਲੋਰ/ ਬੰਗਲੁਰੂ ਦੇ ਖੇਤਰ ਡਾਇਰੈਕਟਰ ਸ਼੍ਰੀ ਮੁਹੰਮਦ ਫਾਰੂਕ ਦੇ ਉਦਘਾਟਨ ਭਾਸ਼ਣ ਦੇ ਨਾਲ ਹੋਈ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਸੰਸਾਧਨਾਂ ਦੀ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਈਕੋਸਿਸਟਮ ਦੀ ਰੱਖਿਆ ਕਰਦੇ ਹੋਏ ਟੂਰਿਜ਼ਮ ਖੇਤਰ ਦੇ ਵਿਕਾਸ ਦੀ ਜ਼ਰੂਰਤ ‘ਤੇ ਚਾਨਣਾ ਪਾਇਆ।
ਆਈਆਈਟੀਟੀਐੱਮ ਦੇ ਡਾਇਰੈਕਟਰ ਸ਼੍ਰੀ ਆਲੋਕ ਸ਼ਰਮਾ ਨੇ ਸਥਾਈ ਟੂਰਿਜ਼ਮ ਦੀ ਧਾਰਨਾ ਨੂੰ ਲਾਗੂਕਰਨ ਕਰਨ ਅਤੇ ਇਸ ਨੂੰ ਮੁੱਖਧਾਰਾ ਵਿੱਚ ਲਿਆਉਣ ਦੀ ਜ਼ਰੂਰਤ ‘ਤੇ ਚਾਨਣਾ ਪਾਉਂਦੇ ਹੋਏ ਖੇਤਰੀ ਵਰਕਸ਼ਾਪ ਦਾ ਵਿਸ਼ਾ ਰੱਖਿਆ। ਉਨ੍ਹਾਂ ਨੇ ਪਰਿਭਾਸ਼ਿਤ ਕੀਤਾ ਕਿ ਟੂਰਿਜ਼ਮ ਮੰਤਰਾਲੇ ਦੁਆਰਾ ਸਥਾਈ ਟੂਰਿਜ਼ਮ ਦੇ ਲਈ ਖੇਤਰੀ ਵਰਕਸ਼ਾਪ ਆਯੋਜਿਤ ਕਰਨ ਦੀ ਪਹਿਲ ਟਿਕਾਊ ਟੂਰਿਜ਼ਮ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਦੁਆਰਾ ਕੀਤੀਆਂ ਗਈਆਂ ਪਹਿਲਾਂ ਤੋਂ ਜਾਣੂ ਕਰਵਾਉਣ ਦਾ ਇੱਕ ਯਤਨ ਹੈ।
ਟੂਰਿਜ਼ਮ ਮੰਤਰਾਲੇ ਦੇ ਸ਼੍ਰੀ ਅਰਵਿੰਦ ਵਿਸ਼ਵਨਾਥਨ ਨੇ ਦੇਸ਼ ਵਿੱਚ ਟੂਰਿਜ਼ਮ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਲਈ ਟੂਰਿਜ਼ਮ ਮੰਤਰਾਲੇ ਦੀ ਪ੍ਰਮੁੱਖ ਕੇਂਦਰ ਪ੍ਰਾਯੋਜਿਤ ਯੋਜਨਾ ਸਵਦੇਸ਼ ਦਰਸ਼ਨ 1.0 ਦੀ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸਵਦੇਸ਼ ਦਰਸ਼ਨ 2.0 ਦਾ ਅਵਲੋਕਨ ਵੀ ਕੀਤਾ ਅਤੇ ਦੱਸਿਆ ਕਿ ਇਹ ਮੰਜ਼ਿਲ ਵਿਕਾਸ ਵਿੱਚ ਸਥਿਰਤਾ ਨੂੰ ਕਿਵੇ ਏਕੀਕ੍ਰਿਤ ਕਰਦਾ ਹੈ।
ਆਰਟੀਐੱਸਓਆਈ ਦੀ ਪ੍ਰਤੀਨਿਧੀ ਸ਼੍ਰੀਮਤੀ ਮ੍ਰਦੁਲਾ ਤੰਗਿਰਾਲਾ ਨੇ ਸੈਲਾਨੀਆਂ ਨੂੰ ਸੰਵੇਦਨਸ਼ੀਲ ਦੱਸਿਆ ਅਤੇ ਜ਼ਿੰਮੇਦਾਰ ਯਾਤਰਾ ਦੀ ਮੰਗ ਪੈਦਾ ਕਰਨ ਦੀ ਜ਼ਰੂਰਤ ‘ਤੇ ਪ੍ਰਤੀਭਾਗੀਆਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਜ਼ਿੰਮੇਦਾਰ ਵਿਵਹਾਰ ਬਾਰੇ ਸਿੱਖਿਅਤ ਕਰਨ ਦੇ ਤਰੀਕੇ ਦੱਸੇ।
ਯੂਐੱਨਈਪੀ ਦੀ ਸੁਸ਼੍ਰੀ ਕੌਸ਼ਿਕ ਚੰਦਰਸ਼ੇਖਰ ਨੇ ਜਲਵਾਯੂ ਪਰਿਵਤਰਨ ਸੀਓਪੀ 26 ਵਿੱਚ ਨਵੰਬਰ 2021 ਵਿੱਚ ਸ਼ੁਰੂ ਕੀਤੇ ਗਏ ਗਲੋਬਲ ਟੂਰਿਜ਼ਮ ਪਲਾਸਟਿਕ ਪਹਿਲ ਅਤੇ ਟੂਰਿਜ਼ਮ ਵਿੱਚ ਜਲਵਾਯੂ ਕਾਰਜਾਂ ‘ਤੇ ਦਖਲਅੰਦਾਜੀ ਅਤੇ ਟੂਰਜ਼ਿਮ ਖੇਤਰ ਵਿੱਚ ਪਲਸਾਟਿਕ ਕਚਰਾ ਪ੍ਰਬੰਧਨ ‘ਤੇ ਦਿਸ਼ਾ ਨਿਰਦੇਸ਼ ‘ਤੇ ਚਾਨਣਾ ਪਾਇਆ । ਉਨ੍ਹਾਂ ਨੇ ਹਿਤਧਾਰਕਾਂ ਨੂੰ ਇਸ ਤਰ੍ਹਾਂ ਦੀ ਪਹਿਲ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੋਤਸਾਹਿਤ ਕੀਤਾ।
ਦੱਖਣੀ ਖੇਤਰ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟੂਰਿਜ਼ਮ ਵਿਭਾਗਾਂ ਦੇ ਪ੍ਰਤੀਨਿਧੀਆਂ ਦੁਆਰਾ ਵੀ ਪ੍ਰਸਤੁਤੀਆਂ ਦਿੱਤੀਆਂ ਗਈਆ, ਜਿਸ ਵਿੱਚ ਉਨ੍ਹਾਂ ਦੀ ਸ਼੍ਰੇਸ਼ਠ ਸਥਾਈ ਟੂਰਿਜ਼ਮ ਕਾਰਜ ਪ੍ਰਣਾਲੀਆਂ ‘ਤੇ ਧਿਆਨ ਆਕਰਸ਼ਿਤ ਕੀਤਾ ਗਿਆ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪਣੇ ਕਾਰਜਾਂ ਦੇ ਸਕਾਰਾਤਮਕ ਆਰਥਿਕ, ਵਾਤਾਵਰਣਿਕ, ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵਾਂ ਜਿਵੇਂ ਕਿ ਕਈ ਸਮੁੰਦਰ ਤੱਟਾਂ ਦੇ ਲਈ ਬਲੂ ਫਲੈਗ ਪ੍ਰਮਾਣਨ ਪ੍ਰਾਪਤ ਕਰਨਾ, ਧਾਰਣ ਸਮਰੱਥਾ ਨੂੰ ਲਾਗੂ ਕਰਦੇ ਹੋਏ ਆਰਥਿਕ ਵਿਕਾਸ, ਅਤੇ ਜਿੰਮੇਦਾਰ ਟੂਰਿਜ਼ਮ ਪਹਿਲਾਂ ਅਤੇ ਗ੍ਰਾਮੀਣ ਟੂਰਿਜ਼ਮ ਵਿਕਾਸ ਨੂੰ ਗਲੋਬਲ ਮਾਨਤਾ ਬਾਰੇ ਵਿਸਤ੍ਰਿਤ ਗੱਲਬਾਤ ਕੀਤੀ।
ਸਥਾਈ ਟੂਰਿਜ਼ਮ ਦੇ ਲਈ ਕੇਂਦਰੀ ਨੋਡਲ ਏਜੰਸੀ, ਭਾਰਤੀ ਟੂਰਿਜ਼ਮ ਅਤੇ ਯਾਤਰਾ ਪ੍ਰਬੰਧਨ ਸੰਸਥਾਨ ਨੇ ਪ੍ਰਤੀਭਾਗੀਆਂ ਨੂੰ ਭਾਰਤ ਦੇ ਲਈ ਸਥਾਈ ਟੂਰਿਜ਼ਮ ਮਾਣਦੰਡ (ਐੱਸਟੀਸੀਆਈ) ਦੀ ਮੁੱਖ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦਿੱਤੀ। ਪ੍ਰਤੀਭਾਗੀਆਂ ਨੇ ਜਿੰਮੇਦਾਰੀ ਨੂੰ ਯਾਤਰਾ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਤਲਾਸ਼ ਕਰਨ ਦੇ ਲਈ ਟ੍ਰੈਵਲ ਫਾਰ ਲਾਈਫ ਪ੍ਰਤਿਗਿਆ ਵੀ ਲਈ।
ਉਦਯੋਗ ਦੇ ਨੇਤਾਵਾਂ ਨੇ ਦੱਖਣੀ ਖੇਤਰਾਂ ਦੇ ਵੱਖ-ਵੱਖ ਖੇਤਰਾਂ ਵਿੱਚ ਸਥਾਈ ਟੂਰਿਜ਼ਮ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਲਾਗੂ ਕਰਨ ਦੇ ਆਪਣੇ ਇਨੋਵੇਸ਼ਨ ਤਰੀਕੇ ਵੀ ਪ੍ਰਸਤੁਤ ਕੀਤੇ, ਜਿੱਥੇ ਉਨ੍ਹਾਂ ਨੇ ਠੋਸ ਸਕਾਰਾਤਮਕ ਪ੍ਰਭਾਵ ਪੈਦਾ ਕੀਤਾ ਹੈ।
ਆਈਐੱਚਸੀਐੱਲ ਸਮੂਹ ਦੁਆਰਾ ਤਾਜ ਕ੍ਰਿਸ਼ਣਾ ਨੇ ਸਾਂਝਾ ਕੀਤਾ ਕਿ ਵਪਾਰ ਦੇ ਲਈ ਆਰਥਿਕ ਵਿਕਾਸ ਸੁਨਿਸ਼ਚਿਤ ਕਰਨ ਦੀ ਕੁੰਜੀ ਨਿਰੰਤਰਤਾ ਪਹਿਲਾਂ ਦੀ ਨਿਯਮਿਤ ਨਿਗਰਾਨੀ ਰਹੀ ਹੈ। ਸੈਸ਼ਨ ਦੇ ਦੌਰਾਨ ਸਥਾਈ ਸਾਹਸਿਕ ਕਾਰਜ, ਵਿਰਾਸਤ ਅਤੇ ਤੱਟੀ ਟੂਰਿਜ਼ਮ ਦੇ ਲਈ ਮੁੱਖ ਪ੍ਰਮੁੱਖ ਖੇਤਰਾਂ ਤੇ ਪ੍ਰਕਿਰਿਆਵਾਂ ‘ਤੇ ਚਾਨਣਾ ਪਾਇਆ ਗਿਆ।
ਭਾਰਤ ਦੀ ਜੀ20 ਪ੍ਰਧਾਨਗੀ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰੀਨ ਟੂਰਿਜ਼ਮ ਨੂੰ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋ ਇੱਕ ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ, ਸਥਾਈ ਟੂਰਿਜ਼ਮ ਦੇ ਲਈ ਖੇਤਰੀ ਵਰਕਸ਼ਾਪ ਟੂਰਿਜ਼ਮ ਖੇਤਰ ਵਿੱਚ ਮੁੱਖਧਾਰਾ ਦੀ ਸਥਿਰਤਾ ਦੇ ਭਾਰਤ ਦੇ ਯਤਨਾਂ ਨੂੰ ਮਜ਼ਬੂਤ ਕਰਦੀਆਂ ਹਨ। ਟੂਰਿਜ਼ਮ ਕਾਰਜ ਸਮੂਹ ਸਥਾਈ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਵਾਹਨ ਦੇ ਰੂਪ ਵਿੱਚ ਟੂਰਿਜ਼ਮ ਦਾ ਉਪਯੋਗ ਕਰਨ ਦੇ ਲਈ ਇੱਕ ਰੋਡਮੈਪ ‘ਤੇ ਕੰਮ ਕਰ ਰਿਹਾ ਹੈ ।
ਵਰਕਸ਼ਾਪ ਨੇ ਸਥਿਰਤਾ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਟੂਰਿਜ਼ਮ ਮੰਤਰਾਲੇ, ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਅਤੇ ਉਦਯੋਗ ਹਿਤਧਾਰਕਾਂ ਦਰਮਿਆਨ ਜੁੜਾਅ ਨੂੰ ਮਜ਼ਬੂਤ ਕੀਤਾ।
*****
ਐੱਨਬੀ/ਐੱਸਕੇ
(Release ID: 1903684)
Visitor Counter : 116