ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਭਾਰਤ ਨੇ ਅੱਜ ਗੁਰੂਗ੍ਰਾਮ, ਹਰਿਆਣਾ ਵਿੱਚ ਆਯੋਜਿਤ ਜੀ-20 ਦੇਸ਼ਾਂ ਦੇ ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਦੇ ਦੌਰਾਨ ਜੀ-20 ਦੇਸ਼ਾਂ ਨਾਲ ਭਗੌੜੇ ਆਰਥਿਕ ਅਪਰਾਧੀਆਂ ਦੇ ਤੇਜ਼ੀ ਨਾਲ ਹਵਾਲਗੀ ਅਤੇ ਉਨ੍ਹਾਂ ਦੀ ਸੰਪਤੀ ਦੀ ਵਸੂਲੀ ਦੇ ਲਈ ਬਹੁਪੱਖੀ ਕਾਰਵਾਈ ਕਰਨ ਦਾ ਸੱਦਾ ਦਿੱਤਾ


ਮੀਟਿੰਗ ਦੀ  ਪ੍ਰਧਾਨਗੀ ਕਰਦੇ ਹੋਏ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਵਿਕਸਿਤ ਭਾਰਤ ਦੇ ਲਈ ਇੱਕ ਅਜਿਹੇ ਪ੍ਰਸ਼ਾਸਨਿਕ ਈਕੋਸਿਸਟਮ ਨੂੰ ਵਿਕਸਿਤ ਕਰਨ ਦੀ ਪਰਿਕਲਪਨਾ ਕੀਤੀ ਹੈ, ਜਿਸ ਵਿੱਚ ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ-ਟੋਲਰੈਂਸ ਹੋਵੇ

ਇੰਨਫੋਰਸਮੈਂਟ ਡਾਇਰੈਕਟੇਰੇਟ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਲਗਭਗ 180 ਅਰਬ ਅਮਰੀਕੀ ਡਾਲਰ ਦੀ ਸੰਪਤੀ ਟ੍ਰਾਂਸਫਰ ਕੀਤੀ ਹੈ, ਜਿਸ ਨੂੰ ਉੱਚ ਨਿਵਲ ਮੁੱਲ ਵਾਲੇ ਵਿਅਕਤੀਆਂ ਦੁਆਰਾ ਕੀਤੀ ਗਈ ਧੋਖਾਧੜੀ ਦੇ ਕਾਰਨ ਲਗਭਗ 272 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ; ਡਾ. ਜਿਤੇਂਦਰ ਸਿੰਘ

Posted On: 01 MAR 2023 4:50PM by PIB Chandigarh

 

 

ਭਾਰਤ ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਆਯੋਜਿਤ ਜੀ-20 ਦੇਸ਼ਾਂ ਦੀ ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ  ਦੀ ਪਹਿਲੀ ਮੀਟਿੰਗ ਦੇ ਦੌਰਾਨ ਜੀ-20 ਦੇਸ਼ਾਂ ਨੂੰ ਸੱਦਾ ਦਿੱਤਾ ਕਿ ਉਹ ਭਗੌੜੇ ਆਰਥਿਕ ਅਪਰਾਧੀਆਂ ਦੇ ਤੇਜ਼ੀ ਨਾਲ ਹਵਾਲਗੀ ਦੇ ਲਈ ਬਹੁ-ਪੱਖੀ ਕਾਰਵਾਈ ਨੂੰ ਅਪਣਾਉਣ ਅਤੇ ਘਰੇਲੂ ਮੋਰਚੇ ’ਤੇ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੀ ਸੰਪਤੀ ਦੀ ਵਸੂਲੀ ਕਰਨ।

ਵਰਕਿੰਗ ਗਰੁੱਪ ਦੇ ਸਹਿ-ਚੇਅਰਮੈਨ ਇਟਲੀ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਪ੍ਰਭਾਰ), ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ, ਜਿਤੇਂਦਰ ਸਿੰਘ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਵਿਕਸਿਤ ਭਾਰਤ ਦੇ ਲਈ ਇੱਕ ਅਜਿਹਾ ਪ੍ਰਸ਼ਾਸਨਿਕ ਈਕੋਸਿਸਟਮ ਵਿਕਸਿਤ ਕਰਨ ਦੀ ਪਰਿਕਲਪਨਾ ਕੀਤੀ ਹੈ, ਜਿਸ ਵਿੱਚ ਭ੍ਰਿਸ਼ਟਾਚਾਰ ਦੇ ਲਈ ਜ਼ੀਰੋ ਟੋਲਰੈਂਸ ਹੋਵੇ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਰਥਿਕ ਅਪਰਾਧ ਕਈ ਲੋਕਾਂ ਦੇ ਲਈ ਇੱਕ ਸਮੱਸਿਆ ਬਣਦਾ ਜਾ ਰਿਹਾ ਹੈ ਅਤੇ ਉਹ ਵੀ ਉਸ ਸਥਿਤੀ ਵਿੱਚ ਜਦੋਂ ਅਪਰਾਧੀ ਦੇਸ਼ ਦੇ ਅਧਿਕਾਰ ਖੇਤਰ ਤੋਂ ਭੱਜ ਜਾਂਦੇ ਹਨ। ਭਾਰਤ ਨੇ ਇਸ ਸੰਬੰਧ ਵਿੱਚ ਭਗੌੜਾ ਆਰਥਿਕ ਅਪਰਾਧੀ ਐਕਟ, 2018 ਦੇ ਰੂਪ ਵਿੱਚ ਇੱਕ ਵਿਸ਼ੇਸ਼ ਕਾਨੂੰਨ ਬਣਾਇਆ ਹੈ, ਜਿਸ ਵਿੱਚ ‘ਭਗੌੜਾ ਆਰਥਿਕ ਅਪਰਾਧੀ’ (“ਐੱਫਈਓ”) ਸ਼ਬਦ ਨੂੰ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਪ੍ਰਭਾਸ਼ਿਤ ਕੀਤਾ ਗਿਆ ਹੈ ਜਿਸ ਦੇ ਵਿਰੁੱਧ ਕਿਸੇ ਸ਼ਡਿਊਲਡ ਔਫੈਂਸ ਅਪਰਾਧ ਦੇ ਲਈ ਭਾਰਤ ਵਿੱਚ ਕਿਸੇ ਵੀ ਅਦਾਲਤ ਦੁਆਰਾ ਗ੍ਰਿਫਤਾਰੀ ਦਾ ਵਾਰੰਟ ਜ਼ਾਰੀ ਕੀਤਾ ਗਿਆ ਹੋਵੇ ਅਤੇ ਜੋ ਆਪਣੇ ਉੱਪਰ ਅਜਿਹੇ ਅਪਰਾਧਿਕ ਮੁਕੱਦਮੇ ਚਲਣ ਤੋਂ ਬਚਣ ਦੇ ਲਈ ਦੇਸ਼ ਛੋੜ ਚੁੱਕਿਆ ਹੋਵੇ: ਜਾਂ ਵਿਦੇਸ਼ ਵਿੱਚ ਕੀਤੇ ਗਏ ਆਰਥਿਕ ਅਪਰਾਧ ਦੇ ਲਈ ਭਗੌੜਾ ਹੋ ਚੁੱਕਾ ਅਜਿਹਾ ਕੋਈ ਵਿਅਕਤੀ (ਐੱਫਈਓ) ਜੋ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨ ਦੇ ਲਈ ਵਾਪਸ ਆਉਣ ਤੋਂ ਇਨਕਾਰ ਕਰਦਾ ਹੈ।

ਡਾ. ਜਿਤੇਂਦਰ ਸਿੰਘ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਨਤਕ ਖੇਤਰਾਂ ਦੇ ਬੈਂਕਾਂ ਨੂੰ ਲਗਭਗ 180 ਅਰਬ ਅਮਰੀਕੀ ਡਾਲਰ ਦੀ ਸੰਪਤੀ ਟ੍ਰਾਂਸਫਰ ਕੀਤੀ ਹੈ, ਜਿਨ੍ਹਾਂ ਨੂੰ ਉੱਚ ਨਿਵਲ ਮੁੱਲ ਵਾਲੇ ਵਿਅਕਤੀਆਂ ਦੁਆਰਾ ਕੀਤੀ ਗਈ ਧੋਖਾਧੜੀ ਦੇ ਕਾਰਨ ਲਗਭਗ 272 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ।

ਡਾ. ਜਿਤੇਂਦਰ ਸਿੰਘ ਨੇ ਜੀ-20 ਪ੍ਰਤੀਨਿੱਧੀਆਂ ਨੂੰ ਦੱਸਿਆ ਕਿ ਭਾਰਤ ਦਾ ਵਿਚਾਰ ਇਹ ਹੈ ਕਿ ਦੇਸ਼ ਅਤੇ ਵਿਦੇਸ਼ ਦੋਹਾਂ ਵਿੱਚ ਅਪਰਾਧ ਦੀ ਆਮਦਨ ਨੂੰ ਜ਼ਲਦੀ ਜ਼ਬਤ ਕਰਨ ਲਈ ਤੰਤਰ ਨੂੰ ਮਜ਼ਬੂਤ ਕਰਨਾ ਅਤੇ ਅਪਰਾਧੀ ਨੂੰ ਆਪਣੇ ਦੇਸ਼ ਵਾਪਸ ਆਉਣ ਲਈ ਮਜ਼ਬੂਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸੰਬੰਧਿਤ ਅਪਰਾਧ ਦੇ ਲਈ ਇੱਕ ਪ੍ਰਭਾਵੀ ਜਾਂਚ ਅਤੇ ਤੇਜ਼ੀ ਨਾਲ ਪਰੀਖਣ ਦੀ ਇਜ਼ਾਜਤ ਹੋਵੇਗੀ ਏਤੇ ਇਸ ਨਾਲ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਅਤੇ ਟੈਕਸ ਅਧਿਕਾਰੀਆਂ ਨੂੰ ਅਜਿਹੇ ਭਗੋੜੇ ਆਰਥਿਕ ਅਪਰਾਧੀਆਂ ਦੁਆਰਾ ਕੀਤੇ ਗਏ ਡਿਫਾਲਟਸ ਦੀ ਵਸੂਲੀ ਪ੍ਰਾਪਤ ਕਰਨ ਵਿੱਚ ਵੀ ਸਹਾਇਤਾ ਮਿਲੇਗੀ। ਇਸ ਤਰ੍ਹਾਂ, ਇਨ੍ਹਾਂ ਫੰਡਾਂ ਦੀ ਹੋਰ ਦੁਰਵਰਤੋਂ ਦੀ ਸੰਭਾਵਨਾ ਨੂੰ ਖਤਮ ਕਰਦੇ ਹੇ, ਕੁਝ ਹੱਦ ਤੱਕ ਇਨ੍ਹਾਂ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੀ ਸਮੁੱਚੀ ਸਥਿਤੀ ਨੂੰ ਬਿਹਤਰ ਬਣਾਏ ਰੱਖਿਆ ਜਾ ਸਕੇਗਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਇੱਕ ਅਜਿਹੀ ਗੁੰਝਲਦਾਰ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਚੁਣੌਤੀ ਹੈ ਜੋ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਗਲੋਬਲਾਇਜਡ ਸੰਸਾਰ ਵਿੱਚ ਭ੍ਰਿਸ਼ਟਾਚਾਰ ਦਾ ਪ੍ਰਭਾਵ ਜੀ-20 ਦੇ ਦਾਇਰੇ ਤੋਂ ਕਿਤੇ ਵਧ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਧਨਾਂ ਦੇ ਪ੍ਰਭਾਵੀ ਉਪਯੋਗ ’ਤੇ ਮਾੜਾ ਅਸਰ ਪਾਉਂਦਾ ਹੈ, ਬਾਜ਼ਾਰ ਵਿੱਚ ਵਿਗਾੜ ਪੈਦਾ ਕਰਨ ਦੇ ਨਾਲ ਹੀ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ ਅਤੇ ਵਿਸ਼ਵੀਕਰਣ ਦੇ ਲਾਭਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਆਰਥਿਕ ਵਿਕਾਸ ਤੇ ਸਮੁੱਚੇ ਸ਼ਾਸਨ ਅਤੇ ਗ਼ਰੀਬਾਂ ਅਤੇ ਅੰਤਿਮ ਸਿਰੇ ’ਤੇ ਰਹਿਣ ਵਾਲੇ ਵਿਕਅਤੀ ਸਭ ਤੋਂ ਵਧ ਪ੍ਰਭਾਵਿਤ ਹੁੰਦੇ ਹਨ।

ਮੰਤਰੀ ਮਹੋਦਯ ਨੇ ਕਿਹਾ ਕਿ ਵਿੱਤੀ ਜਾਂ ਬੈਕਿੰਗ ਧੋਖਾਧੜੀ ਦੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ  ਦੀ ਸੰਬੰਧਿਤ ਕਾਨੂੰਨੀ ਵਿਵਸਥਾਵਾਂ ਦੇ ਤਹਿਤ ਜਾਂਚ ਕੀਤੀ ਗਈ ਅਤੇ ਜਿਸ ਵਿੱਚ ਉੱਚ ਨਿਵਲ ਮੁੱਲ ਵਾਲੇ ਵਿਅਕਤੀ ਸ਼ਾਮਲ ਸਨ ਅਤੇ ਜਿੱਥੇ ਅਪਰਾਧ ਦੀ ਆਮਦਨ ਇੱਕ ਅਰਬ ਅਮਰੀਕੀ ਡਾਲਰ ਤੋਂ ਵਧ ਸੀ। ਉਨ੍ਹਾਂ ਨੇ ਪਹਿਲੀ ਵਾਰ ਭ੍ਰਿਸ਼ਟਾਚਾਰ ਦੇ ਜੈਂਡਰ ਪ੍ਰਭਾਵ ਅਤੇ ਗ਼ਰੀਬੀ ਹਟਾਓ ਪ੍ਰੋਗਰਾਮਾਂ ’ਤੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਿਹਤਰ ਤਾਲਮੇਲ, ਨਿਆਂਇਕ ਪ੍ਰਕਿਰਿਆਵਾਂ ਨੂੰ ਸੁਚਾਰੂ ਕਰਨ ਅਤੇ ਅਜਿਹੇ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਦੇ ਲਈ ਦੁਵੱਲੇ ਤਾਲਮੇਲ ਦੇ ਸਥਾਨ ’ਤੇ ਬਹੁ-ਪੱਖੀ ਕਾਰਵਾਈ ਦੀ ਜ਼ਰੂਰਤ ਹੈ, ਜੋ ਵਧੇਰੇ ਗੁੰਝਲਦਾਰ ਸਾਬਤ ਹੁੰਦੀ ਹੈ ਅਤੇ ਐੱਫਈਓ ਨਾਲ ਸੰਬੰਧਿਤ ਮਾਮਲਿਆਂ ’ਤੇ ਪ੍ਰਗਤੀ ਕਰਨ ਅਤੇ ਸੰਬੰਧਿਤ ਸੰਪਤੀਆਂ ਦੀ ਵਸੂਲੀ ਵਿੱਚ ਰੁਕਾਵਟ ਪੈਦਾ ਕਰਦੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗਲੋਬਲ ਆਰਥਿਕ ਸਹਿਯੋਗ ਦੇ ਪ੍ਰਾਥਮਿਕ ਪਲੈਟਫਾਰਮ ਦੇ ਰੂਪ ਵਿੱਚ ਜੀ-20 ਨੂੰ ਭ੍ਰਿਸ਼ਟਾਚਾਰ ਦੇ ਖ਼ਤਰੇ ਨਾਲ ਨਜਿੱਠਣ ਦੀ ਦਿਸ਼ਾਂ ਵਿੱਚ ਗਲੋਬਲ ਯਤਨਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ਮੰਤਰੀ ਮਹੋਦਯ ਨੇ ਕਿਹਾ ਕਿ 2010 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਹੀ ਜੀ-20 ਦਾ ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ (ਏਸੀਡਬਲਿਊਜੀ) ਭ੍ਰਿਸ਼ਟਾਚਾਰ ਦੇ ਸਾਰੇ ਰੂਪਾਂ ਨਾਲ ਨਜਿੱਠਣ ਵਿੱਚ ਸਭ ਤੋਂ ਅੱਗੇ ਰਿਹਾ ਹੈ।

ਜੀ-20 ਏਸੀਡਬਲਿਊਡੀ ਨੇ ਭ੍ਰਿਸ਼ਟਾਚਾਰ-ਵਿਰੋਧੀ ਸਿਧਾਂਤਾਂ ਅਤੇ ਹੋਰ ਟੀਚੀਆਂ ਜਿਵੇਂ ਕਿ ਚੰਗੇ ਅਭਿਆਸਾਂ ਦਾ ਸੰਗ੍ਰਹਿ, ਸਾਲਾਨਾ ਜਵਾਬਦੇਹੀ ਰਿਪੋਰਟਾਂ ਅਤੇ ਸਹਾਇਕ ਪ੍ਰੋਗਰਾਮਾਂ ਦਾ ਆਯੋਜਨ ਕਰਨ ਨੂੰ ਅਪਣਾ ਕੇ ਆਪਣੀਆਂ ਪ੍ਰਤੀਬੱਧਤਾਵਾਂ ਦਾ ਪ੍ਰਦਰਸ਼ਨ ਕੀਤਾ। ਭਾਰਤੀ ਜੀ-20 ਦੀ ਪ੍ਰਧਾਨਗੀ ਇਸ ਤੋਂ ਪਹਿਲਾਂ ਦੀ ਪ੍ਰਧਾਨਗੀ ਦੇ ਦੌਰਾਨ ਜੀ-20 ਦੇ ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ ਦੀ ਮੀਟਿੰਗ ਵਿੱਚ ਰੱਖੀ ਗਈ ਮਜ਼ਬੂਤ ਨੀਂਹ ’ਤੇ ਬਣੇਗੀ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੋਲਰੈਂਸ ਸੁਨਿਸ਼ਿਚਤ ਕਰਨ ਦੇ ਲਈ ਸਾਰੇ ਜੀ-20 ਦੇਸ਼ਾਂ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਬਣਾਏਗੀ।

ਡਾ. ਜਿਤੇਂਦਰ ਸਿੰਘ ਨੇ ਯਾਦ ਕਰਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਈ ਵਾਰ ਕਿਹਾ ਹੈ- “ਇੱਕ ਸੁਰੱਖਿਅਤ ਅਤੇ ਸੰਭਾਲ ਵਿਸ਼ਵ ਸਾਡੀ ਸਾਂਝੀ ਜ਼ਿਮੇਵਾਰੀ ਹੈ। ਜਦੋਂ ਚੰਗੀਆਂ ਸ਼ਕਤੀਆਂ ਸਹਿਯੋਗ ਕਰਦੀਆਂ ਹਨ ਤਾਂ ਅਪਰਾਧ ਦੀ ਸ਼ਕਤੀਆਂ ਕੰਮ ਨਹੀਂ ਕਰ ਸਕਦੀਆਂ ਹਨ।”

ਮੰਤਰੀ ਮਹੋਦਯ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਸਾਰੇ ਜੀ-20 ਦੇਸ਼ਾਂ ਦੇ ਵਿੱਚ ਸੰਪਤੀ ਦੀ ਵਸੂਲੀ ਅਤੇ ਸੂਚਨਾ ਸਾਂਝਾ ਕਰਨ ਲਈ ਇੱਕ ਪ੍ਰਭਾਵੀ, ਕੁਸ਼ਲ ਅਤੇ ਜਵਾਬਦੇਹ ਤੰਤਰ ਪ੍ਰਦਾਨ ਕਰਨ ’ਤੇ ਧਿਆਨ ਕੇਂਦ੍ਰਿਤ ਕਰੇਗੀ।

ਆਪਣੇ ਸੰਬੋਧਨ ਦੇ ਅੰਤ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹੱਤਵਪੂਰਨ ਇਹ ਹੈ ਕਿ ਸਾਰੇ ਸਹਿਯੋਗੀ ਦੇਸ਼ ਭ੍ਰਿਸ਼ਟਾਚਾਰ ਦੇ ਵਿਰੁੱਧ ਬਰਾਬਰ ਦ੍ਰਿੜ੍ਹ ਸੰਕਲਪ ਨੂੰ ਪ੍ਰਦਰਸ਼ਿਤ ਕਰ ਰਹੇ ਹਨ ਅਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਦੇ ਉਦੇਸ਼ ਨਾਲ ਇਹ ਭ੍ਰਿਸ਼ਟਾਚਾਰ-ਵਿਰੋਧੀ ਵਰਕਿੰਗ ਗਰੁੱਪ ਪ੍ਰਾਪਤ ਨਤੀਜਿਆਂ ਦੇ ਨਾਲ ਭਾਰਤ ਦੀ ਪ੍ਰਧਾਨਗੀ ਅਤੇ ਇਟਲੀ ਦੀ ਸਹਿ-ਪ੍ਰਧਾਨਗੀ ਵਿੱਚ ਹੀ ਅੱਗੇ ਵਧੇਗਾ।

<><><><><> 

ਐੱਸਐੱਨਸੀ(Release ID: 1903670) Visitor Counter : 117