ਟੈਕਸਟਾਈਲ ਮੰਤਰਾਲਾ
ਰਾਸ਼ਟਰੀ ਸ਼ਿਲਪ ਮਿਊਜ਼ੀਅਮ ਅਤੇ ਹਸਤਕਲਾ ਅਕਾਦਮੀ ਵਿੱਚ ਬੱਬਾਰਾ ਮਹਿਲਾ ਕੇਂਦਰ ਦੁਆਰਾ ਆਸਟ੍ਰੇਲੀਆਈ ਆਦਿਵਾਸੀ ਔਰਤਾਂ ਦੀ ਕੱਪੜਾ ਕਲਾ ਦਾ ਸ਼ਾਨਦਾਰ ਸੰਗ੍ਰਹਿਪ੍ਰਦਰਸ਼ਿਤ ਕੀਤਾ ਗਿਆ
ਭਾਰਤੀ ਟੈਕਸਟਾਈਲ ਮੰਤਰਾਲੇ ਅਤੇ ਆਸਟ੍ਰੇਲੀਆਈ ਹਾਈ ਕਮਿਸ਼ਨ ਦੁਆਰਾ ‘ਜਰਰਾਚਾਰਾ: ਡਰਾਈ ਸੀਜ਼ਨ ਵਿੰਡ’ ਪ੍ਰਦਰਸ਼ਨੀ ਦਾ ਆਯੋਜਨ
प्रविष्टि तिथि:
01 MAR 2023 1:23PM by PIB Chandigarh
ਟੈਕਸਟਾਈਲ ਮੰਤਰਾਲਾ ਜੀ20-2023 ਦੇ ਲਈ ਤਮਾਮ ਦੇਸ਼ਾਂ ਨੂੰ ਇਕੱਠੇ ਲਿਆਉਣਅਤੇ ਜੀ20 ਨੂੰ ਜਨਤਾ ਤੱਕ ਲੈ ਕੇ ਜਾਣ ਦੀ ਭਾਰਤ ਦੀ ਮੂਲ ਭਾਵਨਾ ਵਿੱਚ ਆਸਟ੍ਰੇਲੀਆਈ ਹਾਈ ਕਮਿਸ਼ਨ, ਨਵੀਂ ਦਿੱਲੀ ਦੇ ਸਹਿਯੋਗ ਨਾਲ01 ਤੋਂ 17 ਮਾਰਚ, 2023 ਤੱਕ ਰਾਸ਼ਟਰੀ ਸ਼ਿਲਪ ਮਿਊਜ਼ੀਅਮ ਅਤੇ ਹਸਤਕਲਾ ਅਕਾਦਮੀ ਵਿੱਚ ਇੱਕ ਕੱਪੜਾ ਕਲਾ ਪ੍ਰਦਰਸ਼ਨੀ ਦੀ ਮੇਜ਼ਬਾਨੀ ਕਰ ਰਿਹਾ ਹੈ।
‘ਜਰਰਾਚਾਰਾ:ਡਰਾਈ ਸੀਜ਼ਨ ਵਿੰਡ’ਪ੍ਰਦਰਸ਼ਨੀ ਆਸਟ੍ਰੇਲੀਆਦੇ ਅਰਨਹੇਮ ਲੈਂਡ, ਉੱਤਰੀ ਖੇਤਰ ਤੋਂ ਆਉਣ ਵਾਲੇ ਦੁਨੀਆ ਦੇ ਸਭ ਤੋਂ ਦੂਰ-ਦੁਰਾਡੇ ਕਲਾ ਕੇਂਦਰਾਂ ਵਿੱਚੋਂ ਇੱਕਬੱਬਾਰਾ ਮਹਿਲਾ ਕੇਂਦਰ (ਬੀਡਬਲਿਊਸੀ) ਦੁਆਰਾਆਦਿਵਾਸੀ ਔਰਤਾਂ ਦੀ ਕੱਪੜਾ ਕਲਾ ਦੇ ਇੱਕ ਸ਼ਾਨਦਾਰ ਸੰਗ੍ਰਹਿ ਨੂੰ ਦਰਸਾਉਂਦੀ ਹੈ।
ਇਸ ਪ੍ਰਦਰਸ਼ਨੀ ਵਿੱਚ ਸਮਕਾਲੀ ਮਾਧਿਅਮਾਂ ਦੀ ਵਰਤੋਂ ਕਰਦੇ ਹੋਏ ਪ੍ਰਾਚੀਨ ਬਿਰਤਾਂਤਾਂ ਦਾ ਚਿੱਤਰਨ ਕਰਨ ਵਾਲੀਆਂ ਔਰਤਾਂ ਨੂੰ ਦਿਖਾਇਆ ਗਿਆ ਹੈ। ਇੱਥੇ ਦਰਸਾਈਆਂ ਜਾਣ ਵਾਲੀਆਂ ਕੱਪੜੇ ਦੀਆਂ ਕਲਾਕ੍ਰਿਤੀਆਂ ਦੇ ਮਾਧਿਅਮ ਨਾਲ਼ ਸਮਝਣ ’ਤੇ ਤੁਹਾਨੂੰ ਅਜਿਹਾ ਪ੍ਰਤੀਤ ਹੋਵੇਗਾ ਕਿ ਤੁਸੀਂ ਉੱਤਰੀ ਆਸਟ੍ਰੇਲੀਆ ਦੇ ਕਿਸੇ ਪ੍ਰਾਚੀਨ ਦੇਸ਼ ਵਿੱਚ ਯਾਤਰਾ ਕਰ ਰਹੇ ਹੋ।
ਇਸਦਾ ਸਿਰਲੇਖ, ਜਰਰਾਚਾਰਾ ਇੱਕ ਰੂਪਕ ਨੂੰ ਦਰਸਾਉਂਦਾ ਹੈ। ਇਹ ਪ੍ਰਦਰਸ਼ਿਤ ਕਰਦਾ ਹੈ ਕਿ ਕਿਵੇਂ ਬੱਬਾਰਾ ਮਹਿਲਾ ਕੇਂਦਰ ਵਿਭਿੰਨ ਆਦਿਵਾਸੀ ਸੱਭਿਆਚਾਰਾਂ ਅਤੇ ਕਹਾਣੀਆਂ ਨੂੰ ਇੱਕ ਸਾਥ ਲੈ ਕੇ ਆਉਂਦਾ ਹੈ। ਇਹ ਠੀਕ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਜਰਰਾਚਾਰਾ ਦੀਆਂ ਹਵਾਵਾਂ ਵਿੱਚ ਘੁਲ਼ੇ-ਮਿਲ਼ੇ ਸੱਭਿਆਚਾਰ ਨੇ ਆਦਿਵਾਸੀ ਲੋਕਾਂ ਨੂੰ ਸਮਾਰੋਹ, ਨਾਚ ਅਤੇ ਰੀਤੀ ਰਿਵਾਜਾਂ ਦੇ ਲਈ ਹਜ਼ਾਰਾਂ ਸਾਲਾਂ ਤੋਂ ਇਕੱਠੇ ਜੋੜ ਕੇ ਰੱਖਿਆ ਹੈ।
ਰਾਸ਼ਟਰੀ ਫੈਸ਼ਨ ਟੈਕਨੋਲੋਜੀ ਸੰਸਥਾਨ, ਨਵੀਂ ਦਿੱਲੀ ਤੋਂ ਡਾ: ਸੁਧਾ ਢੀਂਗਰਾ ਅਤੇ ਪ੍ਰੋਫੈਸਰ ਰੂਬੀ ਕਸ਼ਯਪ ਸੂਦ ਨੇ ਇਸ ਬਿਹਤਰੀਨ ਪ੍ਰਦਰਸ਼ਨੀ ਦੀ ਅਗਵਾਈ ਕੀਤੀ ਹੈ। ਸ਼੍ਰੀਮਤੀ ਸੁਨੰਦਾ ਡਾਵਰ ਅਤੇ ਸ਼੍ਰੀਮਤੀ ਨਰਗਿਸ ਜ਼ੈਦੀ ਨੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਨ ਵਿੱਚ ਸਹਾਇਤਾ ਕੀਤੀ ਹੈ।
*********
ਏਡੀ/ਐੱਨਐੱਸ
(रिलीज़ आईडी: 1903647)
आगंतुक पटल : 204