ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸ਼੍ਰੀ ਅਪੂਰਵ ਚੰਦਰ ਅਯੁੱਧਿਆ ਦਾ ਦੌਰਾ ਕਰਨਗੇ, ਮੰਦਰ ਨਿਰਮਾਣ ਸਥਾਨ 'ਤੇ ਵਰਕਰਾਂ ਨਾਲ ਗੱਲਬਾਤ ਕਰਨਗੇ

Posted On: 01 MAR 2023 8:22PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ,  ਸ਼੍ਰੀ ਅਪੂਰਵ ਚੰਦਰ ਵੀਰਵਾਰ ਨੂੰ ਅਯੁੱਧਿਆ ਦਾ ਦੌਰਾ ਕਰਨਗੇ। ਸ਼ਹਿਰ ਦੇ ਦੌਰੇ ਦੌਰਾਨ ਸ਼੍ਰੀ ਚੰਦਰ ਰਾਮ ਮੰਦਿਰ ਨਿਰਮਾਣ ਸਥਲ ਦਾ ਦੌਰਾ ਕਰਨਗੇ। ਸੱਕਤਰ ਮਹੋਦਯ ਮੰਦਿਰ ਨਿਰਮਾਣ ਕਾਰਜ ਵਿੱਚ ਸ਼ਾਮਲ ਵਰਕਰਾਂ ਨਾਲ ਗੱਲਬਾਤ ਵੀ ਕਰਨਗੇ। ਉਹ ਸਥਾਨਕ ਲੋਕਾਂ ਦੇ ਨਾਲ ਵਿਸ਼ੇਸ਼ ਰੂਪ ਨਾਲ ਆਰਥਿਕ ਅਤੇ ਰੋਜ਼ਗਾਰ ਦੇ ਅਵਸਰਾਂ ਦੇ ਮਾਮਲੇ ਵਿੱਚ ਪ੍ਰੋਜੈਕਟ ਦੇ ਪ੍ਰਭਾਵ ਦੇ ਸਬੰਧ ਵਿੱਚ ਵੀ ਵਾਰਤਲਾਪ ਕਰਨਗੇ।

ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਦੇਖਰੇਖ ਵਿੱਚ ਮੰਦਿਰ ਦਾ ਨਿਰਮਾਣ ਕਾਰਜ ਨਿਰੰਤਰ  ਗਤੀ ਨਾਲ ਜਾਰੀ ਹੈ ਅਤੇ 5 ਅਗਸਤ, 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਭੂਮੀ ਪੂਜਨ ਦੇ ਬਾਅਦ ਨਿਰਮਾਣ ਪ੍ਰਕਿਰਿਆ ਦਾ ਇੱਕ ਵੱਡਾ ਹਿੱਸਾ ਪੂਰਨ ਹੋ ਚੁੱਕਿਆ ਹੈ।

 

 

******

ਸੌਰਭ ਸਿੰਘ


(Release ID: 1903646) Visitor Counter : 137
Read this release in: English , Urdu , Hindi , Telugu