ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਪੀ.ਐੱਮ.ਈ.ਜੀ.ਪੀ. ਯੋਜਨਾ ਦੇ ਤਹਿਤ 3,083 ਲਾਭਪਾਤਰੀਆ ਲਈ ਲਗਭਗ 300 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ


100.63 ਕਰੋੜ ਰੁਪਏ ਦੀ ਮਾਰਜਿਨ ਮਨੀ ਸਬਸਿਡੀ ਜਾਰੀ, ਲਗਭਗ 25,000 ਨਵੀਆਂ ਨੌਕਰੀਆਂ ਨਿਕਲੀਆਂ 

ਕੇ.ਵੀ.ਆਈ.ਸੀ. ਨੇ ਰਾਜਸਥਾਨ ਦੇ ਕਰੌਲੀ ਦੇ ਹਿੰਡੌਨ ਸਿਟੀ 'ਚ ਆਯੋਜਿਤ ਸਮਾਗਮ ਵਿੱਚ ਮਧੂ ਮੱਖੀ ਪਾਲਕਾਂ ਵਿਚਕਾਰ 300 ਮਧੂ ਮੱਖੀ ਦੇ ਬਕਸੇ ਵੰਡੇ

Posted On: 26 FEB 2023 7:35PM by PIB Chandigarh

 

ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਹਿੰਡੌਨ ਸ਼ਹਿਰ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਦੇ ਚੇਅਰਮੈਨ ਸ੍ਰੀ ਮਨੋਜ ਕੁਮਾਰ ਨੇ ਰਾਜਸਥਾਨ ਦੇ ਕਰੌਲੀ ਧੌਲਪੁਰ ਲੋਕ ਸਭਾ ਮੈਂਬਰ ਡਾ. ਮਨੋਜ ਰਾਜੋਰੀਆ ਦੀ ਮੌਜ਼ੂਦਗੀ 'ਚ ਅੱਜ  ਮਧੂ ਮੱਖੀ ਪਾਲਕਾਂ ਵਿਚਕਾਰ ਮਧੂ ਮੱਖੀ ਕਲੋਨੀ ਸਣੇ 300 ਮਧੂ-ਮੱਖੀਆਂ ਦੇ ਬਕਸੇ ਵੰਡੇ. ਉਨ੍ਹਾਂ ਨੇ ਪੀ.ਐਮ.ਈ.ਜੀ.ਪੀ. ਪ੍ਰੋਜੈਕਟਾਂ ਲਈ 296.19 ਕਰੋੜ ਰੁਪਏ ਦੇ ਪ੍ਰਵਾਨਿਤ ਕਰਜ਼ੇ ਦੇ ਨਾਲ ਨਾਲ ਪੀ.ਐਮ.ਈ.ਜੀ.ਪੀ. ਸਕੀਮ ਅਧੀਨ 3,083 ਲਾਭਪਾਤਰੀਆਂ ਨੂੰ 100.63 ਕਰੋੜ ਰੁਪਏ ਦੀ ਮਾਰਜਿਨ ਮਨੀ ਸਬਸਿਡੀ ਵੀ ਜਾਰੀ ਕੀਤੀ, ਜਿਸ ਨਾਲ ਲਗਭਗ 25,000 ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

https://static.pib.gov.in/WriteReadData/userfiles/image/image001KZRP.jpg

ਇਸ ਮੌਕੇ ਸ਼੍ਰੀ ਮਨੋਜ ਕੁਮਾਰ, ਪ੍ਰਧਾਨ, ਕੇ.ਵੀ.ਆਈ.ਸੀ. ਨੇ ਕਿਹਾ ਕਿ ਪ੍ਰਧਾਨਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ (ਪੀ.ਐਮ.ਈ.ਜੀ.ਪੀ.) ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਵਲੋਂ ਲਾਗੂ ਕੀਤੀ ਜਾਣ ਵਾਲੀ ਸਰਕਾਰ ਦੀ ਮੁੱਖ ਫਲੈਗਸ਼ਿਪ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪੀ.ਐਮ.ਈ.ਜੀ.ਪੀ ਸਕੀਮ ਤਹਿਤ ਹੁਣ ਤੱਕ 8 ਲੱਖ ਤੋਂ ਵੱਧ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ 21,000 ਕਰੋੜ ਰੁਪਏ ਤੋਂ ਵੱਧ ‘ਮਾਰਜਿਨ ਮਨੀ ਸਬਸਿਡੀ’ ਵੰਡੀ ਜਾ ਚੁੱਕੀ ਹੈ ਅਤੇ ਦੇਸ਼ ਭਰ ਵਿੱਚ 68 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਨੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਦਰਸ਼ ਵਾਕਿਆ “ਨੌਕਰੀ ਮੰਗਣ ਵਾਲਾ ਬਣਨ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲਾ ਬਣੋ” ਨੂੰ ਦੁਹਰਾਇਆ. ਉਨ੍ਹਾਂ ਕਿਹਾ ਕਿ ਕੇ.ਵੀ.ਆਈ.ਸੀ. ਦੇਸ਼ ਦੇ ਕੌਨੇ ਕੌਨੇ ਵਿੱਚ ਵੱਖ ਵੱਖ ਰੁਜ਼ਗਾਰ ਮੁਖੀ ਸਕੀਮਾਂ ਨੂੰ ਲਾਗੂ ਕਰ ਰਹੀ ਹੈ ਤਾਂ ਜੋ ਰੁਜ਼ਗਾਰ ਦੀ ਭਾਲ ਕਰਨ ਵਾਲੇ ਨੌਜਵਾਨ ਆਪਣੇ ਯੂਨਿਟ ਸਥਾਪਤ ਕਰ ਸਕਣ।

https://static.pib.gov.in/WriteReadData/userfiles/image/image002CQE8.jpg

ਸ਼੍ਰੀ ਕੁਮਾਰ ਨੇ ਕਿਹਾ ਕਿ ਪ੍ਰਧਾਨਮੰਤਰੀ ਵੱਲੋਂ ਦੇਸ਼ ਵਿੱਚ ਮਿੱਠੀ ਕ੍ਰਾਂਤੀ ਦੇ ਸੱਦੇ ਤੋਂ ਬਾਅਦ ਕੇ.ਵੀ.ਆਈ.ਸੀ. ਨੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਮਧੂ ਮੱਖੀ ਪਾਲਕਾਂ ਦੀ ਆਮਦਨ ਅਤੇ ਕਿਸਾਨਾਂ ਦੀ ਪੈਦਾਵਾਰ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ਹਿਦ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 17,570 ਮਧੂ ਮੱਖੀ ਪਾਲਕਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਮਧੂ ਮੱਖੀ ਕਲੋਨੀਆਂ ਦੇ ਨਾਲ 1.75 ਲੱਖ ਮਧੂ ਮੱਖੀ ਦੇ ਬਕਸੇ ਵੀ ਵੰਡੇ ਗਏ ਹਨ।https://static.pib.gov.in/WriteReadData/userfiles/image/image00324FM.jpg

 

ਕੇ.ਵੀ.ਆਈ.ਸੀ. ਦੇ ਮੁਖੀ ਨੇ ਕਿਹਾ ਕਿ ਘੁਮਹਾਰ ਸ਼ਕਤੀਕਰਨ ਯੋਜਨਾ ਦੇ ਤਹਿਤ ਕੇ.ਵੀ.ਆਈ.ਸੀ. ਨੇ 24,410 ਘੁਮਿਆਰਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਚਾਕ ਵੰਡੇ। ਇਸ ਤੋਂ ਇਲਾਵਾ 1,560 ਅਗਰਬੱਤੀ ਕਾਰੀਗਰਾਂ ਨੂੰ ਉਨ੍ਹਾਂ ਦੇ ਹੁਨਰ ਵਿਕਾਸ, ਉਤਪਾਦ ਦੀ ਗੁਣਵੱਤਾ ਅਤੇ ਆਮਦਨ ਵਧਾਉਣ ਲਈ ਅਗਰਬੱਤੀ ਬਣਾਉਣ ਦੀਆਂ ਮਸ਼ੀਨਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ 2014 ਤੋਂ ਪ੍ਰਧਾਨਮੰਤਰੀ ਮੋਦੀ ਦੇ ਸੰਕਲਪ ਨੇ ਖਾਦੀ ਖੇਤਰ ਨੂੰ ਅਪਗ੍ਰੇਡ ਅਤੇ ਵਿਕਸਤ ਕਰਕੇ ਇਸ ਖੇਤਰ ਨੂੰ ਮੁੜ ਸੁਰਜੀਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਦੇ ਲਗਾਤਾਰ ਯਤਨਾਂ ਅਤੇ ਅਣਥੱਕ ਮਿਹਨਤ ਸਦਕਾ ਖਾਦੀ ਗ੍ਰਾਮ ਉਦਯੋਗ ਨਵੀਆਂ ਉਚਾਈਆਂ 'ਤੇ ਪਹੁੰਚਿਆ ਹੈ। ਉਨਾਂ ਕਿਹਾ ਕਿ ਇਸ ਕਾਰਨ ਪਿਛਲੇ ਵਿੱਤੀ ਵਰ੍ਹੇ ਵਿੱਚ ਖਾਦੀ ਗ੍ਰਾਮ ਉਦਯੋਗ ਦੀ ਵਿਕਰੀ ਦਾ ਅੰਕੜਾ 1,15,000 ਕਰੋੜ ਰੁਪਏ ਨੂੰ ਪਾਰ ਕਰ ਗਿਆ, ਜੋ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ। 

https://static.pib.gov.in/WriteReadData/userfiles/image/image00499NV.jpg

ਸ਼੍ਰੀ ਕੁਮਾਰ ਨੇ ਕਿਹਾ ਕਿ ਪ੍ਰਧਾਨਮੰਤਰੀ ਦੇ ਸਮਰਪਿਤ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਕੇ.ਵੀ.ਆਈ.ਸੀ. ਨੇ ਖਾਦੀ ਖੇਤਰ ਵਿੱਚ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਉੱਚ ਤਨਖਾਹ ਦੇ ਕੇ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੱਕ ਵਾਰ 'ਚ ਲਗਭਗ 35 ਫੀਸਦੀ ਮਜ਼ਦੂਰੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਆਪਣੇ ਆਪ ਵਿੱਚ ਇੱਕ ਇਤਿਹਾਸਕ ਕਦਮ ਸੀ। ਉਨ੍ਹਾਂ ਕਿਹਾ ਕਿ 2014 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕੇ.ਵੀ.ਆਈ.ਸੀ. ਨੇ ਕਾਰੀਗਰਾਂ ਦੀ ਮਜ਼ਦੂਰੀ 'ਚ ਹੁਣ ਤੱਕ ਲਗਭਗ 150 ਫੀਸਦੀ ਵਾਧਾ ਕੀਤਾ ਹੈ।

ਪਿਛਲੇ ਕੁਝ ਸਾਲਾਂ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਵਲੋਂ ਆਪਣੇ ਪ੍ਰੋਗਰਾਮਾਂ ਰਾਹੀਂ ਕੀਤੀਆਂ ਕੁਝ ਪ੍ਰਾਪਤੀਆਂ ਇਸ ਪ੍ਰਕਾਰ ਹਨ:

• ਖਾਦੀ ਅਤੇ ਗ੍ਰਾਮੀਣ ਉਦਯੋਗਾਂ ਦਾ ਉਤਪਾਦਨ ਲਗਭਗ 84,290 ਕਰੋੜ ਰੁਪਏ ਅਤੇ ਵਿਕਰੀ ਲਗਭਗ 1,15,415 ਕਰੋੜ ਰੁਪਏ ਹੈ, ਜਿਸ ਰਾਹੀਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।

• ਗਾਂਧੀ ਜਯੰਤੀ ਦੇ ਮੌਕੇ ਤੇ 2 ਅਕਤੂਬਰ 2022 ਨੂੰ ਨਵੀਂ ਦਿੱਲੀ ਦੇ ਕਨਾਟ ਪਲੇਸ ਵਿਖੇ ਕੇ.ਵੀ.ਆਈ.ਸੀ. ਫਲੈਗਸ਼ਿਪ ਆਊਟਲੈਟ ਦੀ ਇੱਕ ਦਿਨ ਦੀ ਵਿਕਰੀ 1.34 ਕਰੋੜ ਰੁਪਏ ਤੋਂ ਵੱਧ ਰਹੀ, ਜੋਕਿ ਇੱਕ ਰਿਕਾਰਡ ਹੈ।

• ਇਸੇ ਤਰ੍ਹਾਂ ਖਾਦੀ ਪੈਵੇਲੀਅਨ ਆਈ.ਆਈ.ਟੀ.ਐੱਫ, 2022 ਵਿੱਚ 12.6 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਹੋਈ।

• ਕੇ.ਵੀ.ਆਈ.ਸੀ. ਵਲੋਂ ਇਸ ਸਾਲ ਪ੍ਰਯਾਗਰਾਜ ਵਿਖੇ ਆਯੋਜਿਤ ਮਾਘ ਮੇਲੇ 'ਚ 53 ਫੀਸਦ ਦੇ ਵਾਧੇ ਨਾਲ 5.83 ਕਰੋੜ ਰੁਪਏ ਦੀ ਵਿਕਰੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਗਿਆ।

• ਇਸੇ ਵਿੱਤੀ ਵਰ੍ਹੇ 'ਚ ਮੁੰਬਈ ਵਿਖੇ ਆਯੋਜਿਤ ਖਾਦੀ ਫੈਸਟ ਨੇ ਵੀ 3 ਕਰੋੜ ਦੀ ਵਿਕਰੀ ਦਾ ਨਵਾਂ ਰਿਕਾਰਡ ਕਾਇਮ ਕੀਤਾ। 

 

*********

MJPS



(Release ID: 1903608) Visitor Counter : 101