ਵਿੱਤ ਮੰਤਰਾਲਾ

47ਵਾਂ ਸਿਵਲ ਲੇਖਾ ਦਿਵਸ ਕਲ ਨਵੀਂ ਦਿੱਲੀ ਵਿੱਚ ਮਨਾਇਆ ਜਾਵੇਗਾ

Posted On: 28 FEB 2023 1:07PM by PIB Chandigarh

47ਵਾਂ ਸਿਵਲ ਲੇਖਾ ਦਿਵਸ ਕੱਲ ਨਵੀਂ ਦਿੱਲੀ ਦੇ ਜਨਪਥ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਮਨਾਇਆ ਜਾਵੇਗਾ। ਇਸ ਦਿਨ ਭਾਰਤੀ ਸਿਵਲ ਲੇਖਾ ਸੇਵਾ ਦੀ ਸਥਾਪਨਾ ਕੀਤੀ ਗਈ ਸੀ। ਕੇਂਦਰੀ ਵਿੱਤ ਰਾਜ ਮੰਤਰੀ  ਸ਼੍ਰੀ ਪੰਕਜ ਚੌਧਰੀ ਇਸ ਅਵਸਰ ਉੱਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕੇਂਦਰੀ ਵਿੱਤ ਸਕੱਤਰ ਡਾ.ਟੀ.ਵੀ.ਸੋਮਨਾਥਨ ਵੀ ਹਾਜ਼ਰੀਨ ਨੂੰ ਸੰਬੋਧਨ ਕਰਨਗੇ।

ਇੰਡੀਅਨ ਸਿਵਲ ਅਕਾਊਂਟਸ ਸਰਵਿਸ (ਆਈਸੀਏਐੱਸ) ਦਾ ਗਠਨ 1976 ਵਿੱਚ ਲੋਕ ਵਿੱਤੀ ਪ੍ਰਸ਼ਾਸਨ ਵਿੱਚ ਇੱਕ ਮਹੱਤਵਪੂਰਨ ਸੁਧਾਰ ਦੇ ਨਤੀਜੇ ਵਜੋਂ ਕੀਤੀ ਗਈ ਸੀ, ਜਦੋਂ ਕੇਂਦਰ ਸਰਕਾਰ ਦੇ ਖਾਤਿਆਂ ਦੇ ਰੱਖ-ਰਖਾਅ ਨੂੰ ਆਡਿਟਿੰਗ ਤੋਂ ਵੱਖ ਕੀਤਾ ਗਿਆ ਸੀ। ਨਤੀਜੇ ਵਜੋਂ, ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਸੀ। ਖਾਤਿਆਂ ਨੂੰ ਆਡਿਟ ਤੋਂ ਵੱਖ ਕਰਨ ਅਤੇ ਵਿਭਾਗੀ ਖਾਤਿਆਂ ਲਈ ਰਾਹ ਪੱਧਰਾ ਕਰਨ ਲਈ, 1 ਮਾਰਚ, 1976 ਨੂੰ ਰਾਸ਼ਟਰਪਤੀ ਦੁਆਰਾ ਦੋ ਆਰਡੀਨੈਂਸ ਜਾਰੀ ਕੀਤੇ - ਕੰਪਟਰੋਲਰ ਐਂਡ ਆਡੀਟਰ ਜਨਰਲਜ਼ (ਡਿਊਟੀਜ਼, ਪਾਵਰਜ਼ ਐਂਡ ਕੰਡੀਸ਼ਨਜ਼ ਆਫ ਸਰਵਿਸ) ਸੋਧ ਆਰਡੀਨੈਂਸ ਅਤੇ ਯੂਨੀਅਨ ਅਕਾਊਂਟਸ ਡਿਪਾਰਟਮੈਂਟਲਾਈਜ਼ੇਸ਼ਨ (ਪਰਸੋਨਲ ਦਾ ਤਬਾਦਲਾ। ) ਆਦੇਸ਼ 1976 ਲਾਗੂ ਕੀਤੇ ਗਏ ਸੀ। ਇਸ ਮੌਕੇ ਹਰ ਸਾਲ 1 ਮਾਰਚ ਨੂੰ ਸੰਸਥਾ ਆਪਣਾ ਸਥਾਪਨਾ ਦਿਵਸ ਮਨਾਉਂਦੀ ਹੈ।

ਕੰਟਰੋਲਰ ਜਨਰਲ ਆਫ਼ ਅਕਾਉਂਟਸ ਦਾ ਦਫ਼ਤਰ ਭਾਰਤ ਸਰਕਾਰ ਦਾ ਪ੍ਰਮੁੱਖ ਲੇਖਾ ਸਲਾਹਕਾਰ ਹੁੰਦਾ ਹੈ ਅਤੇ ਦੇਸ਼ ਦੀ ਅਦਾਇਗੀ ਅਤੇ ਲੇਖਾ ਪ੍ਰਣਾਲੀ ਦੀ ਨਿਗਰਾਨੀ ਕਰਦਾ ਹੈ। ਸੰਗਠਨ ਖਾਤਿਆਂ ਰਾਹੀਂ ਵਿੱਤੀ ਜਵਾਬਦੇਹੀ ਯਕੀਨੀ ਬਣਾਉਂਦਾ ਹੈ ਅਤੇ ਫੈਸਲੇ ਲੈਣ ਵਿੱਚ ਕਾਰਜਕਾਰੀ ਦੀ ਮਦਦ ਕਰਦਾ ਹੈ। ਆਪਣੀ ਸਥਾਪਨਾ ਤੋਂ ਲੈ ਕੇ, ਭਾਰਤੀ ਸਿਵਲ ਅਕਾਊਂਟਸ ਆਰਗੇਨਾਈਜ਼ੇਸ਼ਨ ਦੀ ਮਹੱਤਤਾ ਵਧ ਗਈ ਹੈ ਅਤੇ ਹੁਣ ਕੇਂਦਰ ਸਰਕਾਰ ਦੇ ਜਨਤਕ ਵਿੱਤ ਦੇ ਪ੍ਰਬੰਧਨ ਵਿੱਚ ਵਧੀਆ ਅਭਿਆਸਾਂ ਦੁਆਰਾ ਸ਼ਾਸਨ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸੰਗਠਨ ਦਾ ਉਦੇਸ਼ ਬਜਟ, ਭੁਗਤਾਨ, ਲੇਖਾਕਾਰੀ ਅਤੇ ਪੈਨਸ਼ਨ ਵੰਡ ਲਈ ਇੱਕ ਪ੍ਰਭਾਵਸ਼ਾਲੀ, ਭਰੋਸੇਮੰਦ ਅਤੇ ਜਵਾਬਦੇਹ ਪ੍ਰਣਾਲੀ ਨੂੰ ਚਲਾਉਣਾ ਹੈ। ਇਸ ਦਾ ਉਦੇਸ਼ ਮੰਤਰਾਲਿਆਂ ਵਿੱਚ ਇੱਕ ਵਿਸ਼ਵ ਪੱਧਰੀ ਅਤੇ ਮਜ਼ਬੂਤ ​​ਸਰਕਾਰੀ-ਵਿਆਪਕ ਏਕੀਕ੍ਰਿਤ ਵਿੱਤੀ ਸੂਚਨਾ ਪ੍ਰਣਾਲੀ ਅਤੇ ਫੈਸਲੇ ਸਹਾਇਤਾ ਪ੍ਰਣਾਲੀ (DSS) ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ, ਸੰਸਥਾ ਨੇ ਬਿਹਤਰ ਪਾਰਦਰਸ਼ਤਾ ਅਤੇ ਜਵਾਬ ਦੇਹੀ ਲਈ ਅੰਦਰੂਨੀ ਆਡਿਟ ਦਾ ਇੱਕ ਨਵਾਂ ਪੈਰਾਡਾਈਮ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਗਠਨ ਨੇ ਇੱਕ ਸਮਰਪਿਤ ਅਤੇ ਪ੍ਰੇਰਿਤ ਕਾਰਜ ਸ਼ਕਤੀ ਦੁਆਰਾ ਵਪਾਰਕ ਅਖੰਡਤਾ ਅਤੇ ਯੋਗਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੁੱਖ ਤਰਜੀਹ ਦਿੱਤੀ ਹੈ।

ਪਿਛਲੇ ਸਾਲਾਂ ਦੌਰਾਨ ਸਿਵਲ ਅਕਾਊਂਟਸ ਆਰਗੇਨਾਈਜ਼ੇਸ਼ਨ ਨੇ ਮੈਨੂਅਲ ਤੋਂ ਇਲੈਕਟ੍ਰਾਨਿਕ ਸਿਸਟਮ ਤੱਕ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ। ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ (ਪੀਐੱਫਐੱਮਐੱਸ), ਇੱਕ ਵੈੱਬ-ਆਧਾਰਿਤ ਪੋਰਟਲ ਇੱਕ ਨਿਗਰਾਨੀ ਪ੍ਰਣਾਲੀ ਦੇ ਰੂਪ ਵਿੱਚ ਸ਼ੁਰੂ ਹੋਇਆ। ਹੁਣ ਸਰਕਾਰ ਦੇ ਜਨਤਕ ਵਿੱਤੀ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਨੂੰ ਕਵਰ ਕਰਨ ਲਈ ਹੁਣ ਇਸਦਾ ਵਿਸਤਾਰ ਕੀਤਾ ਗਿਆ ਹੈ। ਆਪਣੇ ਨਵੇਂ ਅਵਤਾਰ ਦੇ ਤਹਿਤ ਪੀਐੱਫਐੱਮਐੱਸ ਦੇਸ਼ ਵਿੱਚ ਵਿੱਤੀ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਸਰਕਾਰ ਨੂੰ ਵੈਲਯੂ-ਐਡਡ ਸੇਵਾਵਾਂ ਜਿਵੇਂ ਕਿ ਸਿੱਧਾ ਲਾਭ ਟ੍ਰਾਂਸਫਰ, ਜੀਐਸਟੀ ਰਿਫੰਡ ਦੀ ਪ੍ਰਕਿਰਿਆ, ਖਜ਼ਾਨਾ ਏਕੀਕਰਣ ਦੁਆਰਾ ਰਾਜਾਂ ਨੂੰ ਜਾਰੀ ਕੀਤੇ ਫੰਡਾਂ ਦੀ ਨਿਗਰਾਨੀ, ਗੈਰ-ਟੈਕਸ ਰਸੀਦ ਪੋਰਟਲ ਰਾਹੀਂ ਗੈਰ-ਟੈਕਸ ਰਸੀਦਾਂ ਨੂੰ ਸਵੈਚਾਲਤ ਕਰਨਾ ਆਦਿ ਇਸ ਦਾਇਰੇ ਵਿੱਚ ਹਨ।।

ਪੀਐੱਫਐੱਮਐੱਸ ਦੇਸ਼ ਵਿੱਚ ਜਨਤਕ ਵਿੱਤੀ ਪ੍ਰਬੰਧਨ ਸੁਧਾਰ ਵਿੱਚ ਇੱਕ ਪ੍ਰਮੁੱਖ ਕਾਰਕ ਵਜੋਂ ਉਭਰਿਆ ਹੈ। ਪੀਐੱਫਐੱਮਐੱਸ ਨੇ ਕੇਂਦਰ ਸਰਕਾਰ ਦੀ ਰੀਅਲ ਟਾਈਮ ਵੈਲਿਊ ਐਡਿਡ ਵਿੱਤੀ ਰਿਪੋਰਟਿੰਗ ਲਈ ਰੋਜ਼ਾਨਾ, ਮਾਸਿਕ ਅਤੇ ਸਾਲਾਨਾ ਲੇਖਾ ਪ੍ਰਕਿਰਿਆਵਾਂ ਦੇ ਏਕੀਕਰਨ ਨੂੰ ਯਕੀਨੀ ਬਣਾਇਆ ਹੈ ਅਤੇ ਸਰਕਾਰੀ ਨੀਤੀਆਂ/ਪ੍ਰੋਗਰਾਮਾਂ ਨੂੰ ਬਣਾਉਣ ਅਤੇ ਨਿਪਟਾਉਣ ਦੀ ਸੁਵਿਧਾ ਦਿੱਤੀ ਹੈ।

ਪੀਐੱਫਐੱਮਐੱਸ ਨੇ ਆਪਣੀਆਂ ਨਵੀਨਤਾਕਾਰੀ ਪਹਿਲਕਦਮੀਆਂ ਜਿਵੇਂ ਕਿ ਹੋਰ ਕੇਂਦਰੀ ਖਰਚਿਆਂ ਲਈ ਖਜ਼ਾਨਾ ਸਿੰਗਲ ਅਕਾਊਂਟਸ (ਟੀਐੱਸਏ) ਪ੍ਰਣਾਲੀ, ਕੇਂਦਰੀ ਖੇਤਰ ਯੋਜਨਾ ਲਈ ਕੇਂਦਰੀ ਨੋਡਲ ਏਜੰਸੀ (ਸੀਐੱਨਏ) ਵਿਧੀ ਅਤੇ ਕੇਂਦਰੀ ਸਪਾਂਸਰਡ ਸਕੀਮਾਂ ਲਈ ਸਿੰਗਲ ਨੋਡਲ ਏਜੰਸੀ (ਐੱਸਐੱਨਏ) ਰਾਹੀਂ ਨਕਦੀ ਅਤੇ ਕਰਜ਼ੇ ਦੇ ਪ੍ਰਬੰਧਨ ਵਿੱਚ ਸੁਧਾਰ ਕੀਤਾ ਹੈ। ਵਿਭਿੰਨਤਾ ਅਤੇ "ਜਸਟ ਇਨ ਟਾਈਮ" ਫੰਡ ਜਾਰੀ ਕਰਨ ਨਾਲ ਦੇਸ਼ ਵਿੱਚ ਨਕਦ ਪ੍ਰਬੰਧਨ ਵਿੱਚ ਸੁਧਾਰ ਹੋਇਆ ਹੈ ਅਤੇ ਉਧਾਰ ਲੈਣ ਦੀਆਂ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ। ਪੀਐੱਫਐੱਮਐੱਫ ਨੇ ਕੇਂਦਰ ਅਤੇ ਰਾਜ ਸਰਕਾਰਾਂ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਫੰਡਾਂ ਦੇ ਪ੍ਰਵਾਹ ਨੂੰ ਏਕੀਕਰਣ ਅਤੇ ਸੁਚਾਰੂ ਬਣਾਉਣਾ ਯਕੀਨੀ ਬਣਾਇਆ ਹੈ। ਇੰਨ੍ਹਾਂ ਨੇ  ਯੋਜਨਾਵਾਂ  ਵਿੱਚ ਅੰਤਮ ਨਤੀਜਿਆਂ ਦੀ ਬਿਹਤਰ ਡਿਲੀਵਰੀ ਨੂੰ ਵੀ ਸੁਨਿਸ਼ਚਿਤ ਕੀਤਾ ਹੈ।

ਰਸੀਦ ਅਤੇ ਭੁਗਤਾਨ ਨਿਯਮਾਂ ਦੀ ਸਮੀਖਿਆ ਨੇ ਈ-ਵੇਅ ਬਿੱਲ ਪ੍ਰਣਾਲੀ ਨੂੰ ਲਾਗੂ ਕਰਨ, ਖਜ਼ਾਨਾ ਸਿੰਗਲ ਅਕਾਊਂਟਿੰਗ ਸਿਸਟਮ ਨੂੰ ਲਾਗੂ ਕਰਨ ਅਤੇ ਕੇਂਦਰੀ ਖੇਤਰ ਅਤੇ ਕੇਂਦਰੀ ਸਪਾਂਸਰਡ ਸਕੀਮਾਂ ਵਿੱਚ ਫੰਡਾਂ ਦੇ ਪ੍ਰਵਾਹ ਨੂੰ ਬਦਲਣ ਦੀ ਸਹੂਲਤ ਦਿੱਤੀ ਹੈ। ਇਸ ਨੇ ਸਕੀਮਾਂ ਦੇ ਵਿੱਤੀ ਪ੍ਰਸ਼ਾਸਨ ਨੂੰ ਸੁਧਾਰਿਆ ਹੈ ਅਤੇ ਸਿਸਟਮ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਹੈ। ਸਿਵਲ ਅਕਾਊਂਟਸ ਆਰਗੇਨਾਈਜ਼ੇਸ਼ਨ ਦੁਆਰਾ ਕੀਤਾ ਗਿਆ ਅੰਦਰੂਨੀ ਆਡਿਟ ਕਾਰਜ ਕਾਰਜਕਾਰੀ ਸ਼ਾਖਾ ਨੂੰ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਦੇ ਯੋਜਨਾਬੱਧ ਮੁਲਾਂਕਣ ਦੁਆਰਾ ਮੁੱਲ ਜੋੜਦਾ ਹੈ ਅਤੇ ਸੰਗਠਨ ਵਿੱਚ ਨਿਯੰਤਰਣ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ।

*********

ਆਰਐੱਮ/ਪੀਪੀਜੀ/ਕੇਐੱਮਐਨ



(Release ID: 1903289) Visitor Counter : 76