ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਰਮਚਾਰੀ ਰਾਜ ਬੀਮਾ ਯੋਜਨਾ ਦੇ ਤਹਿਤ ਦਸੰਬਰ 2022 ਦੇ ਮਹੀਨੇ ਵਿੱਚ 18 ਲੱਖ ਤੋਂ ਵੱਧ ਨਵੇਂ ਮੁਲਾਜ਼ਮ ਸ਼ਾਮਲ
ਭੁਗਤਾਨ ਰਜਿਸਟਰ ਡੇਟਾ ਦੀ ਸਾਲ-ਦਰ-ਸਾਲ ਤੁਲਨਾ ਦਰਸਾਉਂਦੀ ਹੈ 14.52 ਲੱਖ ਦਾ ਵਾਧਾ
ਅਜਿਹੇ ਮੁਲਾਜ਼ਮ ਜਿਨ੍ਹਾਂ ਨੇ ਦਸੰਬਰ 2021 ਦੇ ਮੁਕਾਬਲੇ ਦਸੰਬਰ 2022 ਵਿੱਚ ਕਰਮਚਾਰੀ ਰਾਜ ਬੀਮਾ ਯੋਜਨਾ ਵਿੱਚ ਯੋਗਦਾਨ ਪਾਇਆ
ਦਸੰਬਰ 2022 ਵਿੱਚ ਕਰਮਚਾਰੀ ਰਾਜ ਬੀਮਾ ਯੋਜਨਾ ਦੇ ਤਹਿਤ ਲਗਭਗ 27,700 ਨਵੇਂ ਅਦਾਰੇ ਰਜਿਸਟਰ ਹੋਏ
ਕਰਮਚਾਰੀ ਰਾਜ ਬੀਮਾ ਯੋਜਨਾ ਦਾ ਫਾਇਦਾ ਦਸੰਬਰ 2022 ਵਿੱਚ 80 ਟਰਾਂਸਜੈਂਡਰ ਮੁਲਾਜ਼ਮਾਂ ਤੱਕ ਪਹੁੰਚਾਇਆ ਗਿਆ
Posted On:
20 FEB 2023 5:07PM by PIB Chandigarh
ਕਰਮਚਾਰੀ ਰਾਜ ਬੀਮਾ ਯੋਜਨਾ (ESI ਸਕੀਮ) ਦਸੰਬਰ 2022 ਮਹੀਨੇ ਲਈ ਆਰਜ਼ੀ ਭੁਗਤਾਨ ਰਜਿਸਟਰ - ਪੇਰੋਲ ਡੇਟਾ ਅੱਜ ਜਾਰੀ ਕੀਤਾ ਗਿਆ। ਆਰਜ਼ੀ ਭੁਗਤਾਨ ਰਜਿਸਟਰ ਦੇ ਅੰਕੜਿਆਂ ਮੁਤਾਬਿਕ, ਦਸੰਬਰ 2022 ਮਹੀਨੇ ਵਿੱਚ 18.03 ਲੱਖ ਨਵੇਂ ਮੁਲਾਜ਼ਮ ਸ਼ਾਮਲ ਕੀਤੇ ਗਏ ਹਨ।
ਪੇਰੋਲ ਰਜਿਸਟਰ ਡੇਟਾ ਦੀ ਸਾਲ-ਦਰ-ਸਾਲ ਤੁਲਨਾ ਦਰਸਾਉਂਦੀ ਹੈ ਕਿ ਦਸੰਬਰ 2021 ਦੇ ਮੁਕਾਬਲੇ ਦਸੰਬਰ 2022 ਵਿੱਚ ਕਰਮਚਾਰੀ ਰਾਜ ਬੀਮਾ ਯੋਜਨਾ ਵਿੱਚ ਯੋਗਦਾਨ ਪਾਉਣ ਵਾਲੇ 14.52 ਲੱਖ ਮਲਾਜ਼ਮਾਂ ਦਾ ਵਾਧਾ ਹੋਇਆ ਹੈ।
ਅੰਕੜਿਆਂ ਦੇ ਮੁਤਾਬਿਕ, ਕਰਮਚਾਰੀ ਰਾਜ ਬੀਮਾ ਨਿਗਮ ਦੇ ਤਹਿਤ ਦਸੰਬਰ, 2022 ਦੇ ਮਹੀਨੇ ਵਿੱਚ ਲਗਭਗ 27,700 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ, ਜੋ ਕਿ ਇਸਦੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਕਵਰ ਯਕੀਨੀ ਬਣਾਉਂਦੇ ਹਨ।
ਦਸੰਬਰ ਮਹੀਨੇ ਦੌਰਾਨ ਜੋੜੇ ਗਏ ਕੁੱਲ 18.03 ਲੱਖ ਮੁਲਾਜ਼ਮਾਂ ਵਿੱਚੋਂ 25 ਸਾਲ ਤੱਕ ਦੀ ਉਮਰ ਦੇ ਮੁਲਾਜ਼ਮਾਂ ਦੀ ਗਿਣਤੀ 8.30 ਲੱਖ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਨੌਜਵਾਨਾਂ ਨੂੰ ਦੇਸ਼ ਵਿੱਚ ਰੁਜ਼ਗਾਰ ਦੇ ਚੰਗੇ ਮੌਕੇ ਮਿਲ ਰਹੇ ਹਨ।
ਭੁਗਤਾਨ ਰਜਿਸਟਰ ਦੇ ਅੰਕੜਿਆਂ ਦੀ ਘੋਖ ਕਰਦਿਆਂ, ਇਹ ਸਾਹਮਣੇ ਆਉਂਦਾ ਹੈ ਕਿ ਦਸੰਬਰ, 2022 ਵਿੱਚ ਮਹਿਲਾ ਮੈਂਬਰਾਂ ਦੀ ਕੁੱਲ ਨਾਮਜ਼ਦਗੀ 3.44 ਲੱਖ ਸੀ। ਅੰਕੜੇ ਇਹ ਵੀ ਦੱਸਦੇ ਹਨ ਕਿ ਦਸੰਬਰ ਮਹੀਨੇ ਵਿੱਚ ਕੁੱਲ 80 ਟਰਾਂਸਜੈਂਡਰ ਮੁਲਾਜ਼ਮਾਂ ਨੇ ਈਐਸਆਈ ਸਕੀਮ ਤਹਿਤ ਰਜਿਸਟਰ ਕੀਤਾ ਹੈ। ਇਹ ਦਰਸਾਉਂਦਾ ਹੈ ਕਿ ESIC ਸਮਾਜ ਦੇ ਹਰ ਵਰਗ ਤੱਕ ਲਾਭ ਪਹੁੰਚਾਉਣ ਲਈ ਵਚਨਬੱਧ ਹੈ।
ਇਹ ਪੇਰੋਲ ਡੇਟਾ ਤਤਕਾਲ ਹੈ ਕਿਉਂਕਿ ਡੇਟਾ ਜਨਰੇਸ਼ਨ ਇੱਕ ਨਿਰੰਤਰ ਪ੍ਰਕਿਰਿਆ ਹੈ।
(Release ID: 1902700)
Visitor Counter : 109