ਬਿਜਲੀ ਮੰਤਰਾਲਾ

ਐੱਨਟੀਪੀਸੀ ਨੂੰ ਐੱਸਐਂਡਪੀ ਪਲੈਟਸ ਦੁਆਰਾ ਵਿਸ਼ਵ ਪੱਧਰ ‘ਤੇ ਸ਼ਿਖਰ ਸੁਤੰਤਰ ਬਿਜਲੀ ਉਤਪਾਦਕਾਂ ਅਤੇ ਊਰਜਾ ਵਪਾਰਿਆਂ ਦੇ ਰੂਪ ਵਿੱਚ ਸਥਾਨ ਦਿੱਤਾ ਗਿਆ

Posted On: 23 FEB 2023 3:20PM by PIB Chandigarh

ਵਰਤਮਾਨ ਵਿੱਚ ਭਾਰਤ ਦੇ ਕੁੱਲ ਬਿਜਲੀ ਉਤਪਾਦਨ ਵਿੱਚ  ਐੱਨਟੀਪੀਸੀ ਦਾ  ਯੋਗਦਾਨ 24% ਹੈ

ਐੱਨਟੀਪੀਸੀ ਦਾ ਟੀਚਾ 2023 ਤੱਕ ਕੰਪਨੀ ਦੇ ਪੋਰਟਫੋਲਿਓ ਦਾ ਲਗਭਗ 50% ਪੂਰਾ ਕਰਨ ਦੇ ਲਈ ਨੌਨ-ਫਾਸਿਲ ਈਂਧਣ ਅਧਾਰਿਤ ਸਮਰੱਥਾ ਹੈ।

देश की सबसे बड़ी विद्युत उत्पादक कंपनी एनटीपीसी लिमिटेड को एसएंडपी ग्लोबल 

ਦੇਸ਼ ਦੀ ਸਭ ਤੋਂ ਵੱਡਾ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਲਿਮਿਟਿਡ ਨੂੰ ਐੱਸਐਂਡਪੀ ਗਲੋਬਲ ਕਮੋਡਿਟੀ ਇਨਸਾਈਟਸ ਟੌਪ 250 ਗਲੋਬਲ ਐਨਰਜੀ ਕੰਪਨੀ ਰੈਂਕਿੰਗ- 2022 ਵਿੱਚ ਗਲੋਬਲ ਪੱਧਰ ‘ਤੇ ਸ਼ਿਖਰ (ਨੰਬਰ-1) ਸੁਤੰਤਰ ਬਿਜਲੀ ਉਤਪਾਦਕ ਅਤੇ ਊਰਜਾ ਵਪਾਰੀ ਦਾ ਸਥਾਨ ਦਿੱਤਾ ਗਿਆ ਹੈ। ਇਹ ਰੈਂਕਿੰਗ ਚਾਰ ਪ੍ਰਮੁੱਖ ਮੈਟ੍ਰਿਕਸ-ਪਰਿਸੰਪਤੀ ਮੁੱਲ, ਮਾਲੀਆ, ਲਾਭ ਅਤੇ ਨਿਵੇਸ਼ ਤੋਂ ਪ੍ਰਾਪਤੀ ‘ਤੇ ਅਧਾਰਿਤ ਹਨ।

ਐੱਨਟੀਪੀਸੀ ਨਾ ਕੇਵਲ ਭਾਰਤ ਦਾ ਸਭ ਤੋਂ ਵੱਡਾ ਬਿਜਲੀ ਉਤਪਾਦਕ ਹੈ, ਇਹ ਭਾਰਤ ਦੇ ਅਰਥਿਕ ਵਾਧੇ ਅਤੇ ਵਿਕਾਸ ਨੂੰ ਬਣਾਏ ਰੱਖਣ ਵਾਲੇ ਪ੍ਰਮੁੱਖ ਥੰਮਾ ਵਿੱਚੋ ਇੱਕ ਹੈ। ਸਥਾਪਿਤ ਸਮਰੱਥਾ ਵਿੱਚ 17% ਦੇ ਹਿੱਸੇਦਾਰੀ ਦੇ ਨਾਲ, ਐੱਨਟੀਪੀਸੀ ਵਰਤਮਾਨ ਵਿੱਚ ਭਾਰਤ ਵਿੱਚ ਉਤਪਾਦਿਤ ਕੁੱਲ ਬਿਜਲੀ ਵਿੱਚ 24% ਦਾ ਯੋਗਦਾਨ ਕਰਦੀ ਹੈ। ਐੱਨਟੀਪੀਸੀ ਦਾ ਟੀਚਾ ਹਮੇਸ਼ਾ ਦੀ ਤਰ੍ਹਾਂ ਕਿਫਾਇਤੀ, ਕੁਸ਼ਲ ਅਤੇ ਈਕੋਸਿਸਟਮ ਰੂਪ ਨਾਲ ਟਿਕਾਊ ਬਿਜਲੀ ਪ੍ਰਦਾਨ ਕਰ ਰਿਹਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਐੱਨਟੀਪੀਸੀ ਗੈਸ, ਪਵਨ, ਸੌਰ, ਅਤੇ ਕੋਇਲਾ ਸਹਿਤ ਵੱਖ-ਵੱਖ ਊਰਜਾ ਮਿਸ਼ਰਣ ਪ੍ਰਦਾਨ ਕਰਦੀ ਹੈ।

ਐੱਨਟੀਪੀਸੀ ਨੇ 2030 ਤੱਕ ਕੰਪਨੀ ਦੇ ਪੋਰਟਫੋਲਿਓ ਦਾ ਲਗਭਗ 50% ਪੂਰਾ ਕਰਨ ਦੇ ਲਈ ਨੌਨ-ਫਾਸਿਲ ਈਂਧਣ ਅਧਾਰਿਤ ਸਮਰੱਥਾ ਦਾ ਟੀਚਾ ਰੱਖ ਰਿਹਾ ਹੈ, ਜਿਸ ਵਿੱਚ 60 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਸਮਰੱਥਾ ਅਤੇ 130 ਗੀਗਾਵਾਟ ਦਾ ਕੁੱਲ ਪੋਰਟਫੋਲਿਓ ਸ਼ਾਮਲ ਹੈ। ਸਵੱਛ ਅਤੇ ਹਰਿਤ ਸਰੋਤਾਂ ਰਾਹੀਂ ਸਮਰੱਥਾ ਅਤੇ ਊਰਜਾ ਉਤਪਾਦਨ ਦੇ ਮਾਮਲੇ ਵਿੱਚ ਕੰਪਨੀ ਭਾਰਤ ਦੇ ਊਰਜਾ ਸੰਕ੍ਰਮਣ ਦੀ ਅਗਵਾਈ ਕਰਦੀ ਹੈ। ਇਸ ਨੇ ਨੈਟ ਐੱਨਰਜੀ ਜ਼ੀਰੋ ਯਤਨ ਦੇ ਲਈ ਨੀਤੀ ਆਯੋਗ ਦੇ ਨਾਲ ਮਿਲ ਕੇ ਕੰਮ ਕੀਤਾ ਹੈ।

************

ਏਐੱਮ/ਆਈਜੀ



(Release ID: 1902044) Visitor Counter : 91


Read this release in: English , Urdu , Hindi , Marathi