ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸ਼੍ਰੀ ਭੂਪੇਂਦਰ ਯਾਦਵ ਦਾ ਕਹਿਣਾ ਹੈ ਕਿ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ, “ਗ੍ਰੀਨ ਗ੍ਰੋਥ” ਦੀ ਅਵਧਾਰਨਾ ਇੱਕ ਪ੍ਰਾਥਮਿਕਤਾ ਵਾਲਾ ਖੇਤਰ ਹੈ, ਜੋ ਪੁਸ਼ਟੀ ਕਰਦਾ ਹੈ ਕਿ ਦੂਰਦਰਸ਼ੀ ਦ੍ਰਿਸ਼ਟੀਕੋਣ ਨਾਲ ਭਾਰਤੀ ਨੀਤੀ ਨਿਰਮਾਣ ਦੀ ਪ੍ਰਕਿਰਿਆ ਵਿੱਚ ਟਿਕਾਊ ਵਿਕਾਸ ਨੂੰ ਕਿਵੇਂ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਗਿਆ ਹੈ


ਕੁਦਰਤ ਦੇ ਨਾਲ ਇੱਕਸੁਰਤਾ ਵਿੱਚ ਰਹਿਣਾ ਭਾਰਤੀ ਲੋਕਚਾਰ ਵਿੱਚ ਪਰੰਪਰਾਗਤ ਤੌਰ ’ਤੇ ਸ਼ਾਮਲ ਰਿਹਾ ਹੈ ਅਤੇ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ਜ਼ਿੰਦਗੀ ਦੇ ਮੰਤਰ ਨਾਲ ਪ੍ਰਤੀਬਿੰਬਤ ਹੈ: ਸ਼੍ਰੀ ਯਾਦਵ

Posted On: 22 FEB 2023 5:50PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਵਿਸ਼ਵ ਟਿਕਾਊ ਵਿਕਾਸ ਸਮਿਟ ਸੰਮੇਲਨ 2023 ਦੇ ਉਦਘਾਟਨ ਸੈਸ਼ਨ ਵਿੱਚ ਟਿਕਾਊ ਵਿਕਾਸ ਅਤੇ ਜਲਵਾਯੂ ਲਚੀਲਾਪਣ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਦੂਰਦਰਸ਼ੀ ਅਗਵਾਈ ਉੱਤੇ ਮੁੱਖ ਭਾਸ਼ਣ ਦਿੱਤਾ।

https://ci6.googleusercontent.com/proxy/MH4nUFJknyEG9bSU4j_sNtWw9IBaeyVhdcF6hByKfDmQA9_vgBXEmTHdUFeSgm9LiWl2q6OgFahvTbeOnX_CIldAAXgqXokR2hynV4GgAqC8tzSmEWXdLiJrDQ=s0-d-e1-ft#https://static.pib.gov.in/WriteReadData/userfiles/image/image001D2IK.jpg

ਗੁਯਾਨਾ ਦੇ ਉਪ ਰਾਸ਼ਟਰਪਤੀ, ਮਹਾਮਹਿਮ ਡਾ. ਭਰੱਤ ਜਗਦੇਵ (Dr. Bharrat Jagdeo), ਜਲਵਾਯੂ ਪਰਿਵਰਤਨ ’ਤੇ ਵਿਸ਼ੇਸ਼ ਦੂਤ ਅਤੇ ਸੀਓਪੀ28 ਦੇ ਨਾਮਜ਼ਦ ਚੇਅਰਮੈਨ, ਸੰਯੁਕਤ ਅਰਬ ਅਮੀਰਾਤ ਦੇ ਮਹਾਮਹਿਮ, ਡਾ. ਸੁਲਤਾਨ ਅਲ ਜਾਬੇਰ, ਟੇਰੀ ਦੇ ਚੇਅਰਮੈਨ ਸ਼੍ਰੀ ਨਿਤਿਨ ਦੇਸਾਈ ਅਤੇ ਟੇਰੀ ਦੀ ਡਾਇਰੈਕਟਰ ਜਨਰਲ, ਸੁਸ਼੍ਰੀ ਵਿਭਾ ਧਵਨ ਵੀ ਮੌਜੂਦ ਸਨ।

https://ci4.googleusercontent.com/proxy/Lx3dydYGDVg7kyrcuqAhBQTlTkSGBTfthz-9YfAyJZL4puloY1lmwNiwY5gmVc5RE7CAvaZ3yECs5W0w10xECHDzCEDsoE0WiRVi-6MFAVL2OHumAt-Md4HS9Q=s0-d-e1-ft#https://static.pib.gov.in/WriteReadData/userfiles/image/image002K33A.jpg

ਇਸ ਅਵਸਰ ’ਤੇ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਪਿਛਲੇ ਸਾਲ ਦੇ ਵਿਸ਼ਾ ਵਸਤੂ ਅਤੇ ਚਰਚਾ ਨੂੰ ਜਾਰੀ ਰੱਖਦੇ ਹੋਏ, ਸ਼ਿਖਰ ਸੰਮੇਲਨ ਇਸ ਸਾਲ “ਸਮੂਹਿਕ  ਕਾਰਵਾਈ ਦੇ ਲਈ ਟਿਕਾਊ ਵਿਕਾਸ ਅਤੇ ਜਲਵਾਯੂ ਲਚੀਲਾਪਣ ਨੂੰ ਮੁੱਖ ਧਾਰਾ ਵਿੱਚ ਲਿਆਉਣ ’ਤੇ ਅਧਾਰਿਤ ਹੈ, ਜੋ ਭਾਰਤ ਦੁਆਰਾ ਜੀ20 ਦੀ ਪ੍ਰਧਾਨਗੀ ਗ੍ਰਹਿਣ ਕਰਨ ਦੇ ਬਿਹਤਰ ਸਮੇਂ ’ਤੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ, ਜਦੋਂ ਦੁਨੀਆ ਜਲਵਾਯੂ ਕਾਰਜ, ਵਾਤਾਵਰਣ ਦੀ ਸੁਰੱਖਿਆ ਅਤੇ ਟਿਕਾਊ ਵਿਕਾਸ ਦੇ ਨਾਲ ਸਬੰਧਿਤ ਮੁੱਦਿਆਂ ਨਾਲ ਨਿਪਟ ਰਹੀ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਦੁਨੀਆ ਭਰ ਦੇ ਦੇਸ਼ਾਂ ਲਈ ਇੱਕ ਪ੍ਰੇਰਣਾ ਦੇ ਰੂਪ ਵਿੱਚ ਉੱਭਰ ਰਿਹਾ ਹੈ, ਖਾਸ ਤੌਰ ’ਤੇ ਇਸ ਤੱਥ ’ਤੇ ਕਿ ਕਿਵੇਂ ਆਰਥਿਕ ਵਿਕਾਸ ਅਤੇ ਵਾਤਾਵਰਣ ਦੀ ਸੰਭਾਲ ਨਾਲ—ਨਾਲ ਹੋ ਸਕਦੀ ਹੈ।

ਸ਼੍ਰੀ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਈਕੋਲੋਜਿਕਲ ਗੜਬੜੀ ਨੂੰ ਦੂਰ ਕਰਕੇ ਈਕੋਲੋਜਿਕਲ  ਸਦਭਾਵਨਾ ਵਿੱਚ  ਲਿਆਉਣ ਦਾ ਵਿਜ਼ਨ ਜ਼ਮੀਨੀ ਪੱਧਰ ’ਤੇ ਪ੍ਰਤੀਬਿੰਬਿਤ ਹੋ ਰਿਹਾ ਹੈ, ਜਿੱਥੇ ਪ੍ਰੋਜੈਕਟ ਚੀਤੇ ਦਾ ਸਫ਼ਲ ਲਾਗੂਕਰਨ ਅਨੇਕਾਂ ਉਦਾਹਰਣਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣੀ ਅਫਰੀਕਾ ਤੋਂ ਚੀਤਿਆਂ ਦੇ ਦੂਜੇ ਬੈਚ ਨੂੰ 18 ਫਰਵਰੀ 2023 ਨੂੰ ਮੱਧ ਪ੍ਰਦੇਸ਼ ਦੇ ਕੁਨੋ ਰਾਸ਼ਟਰੀ ਪਾਰਕ ਵਿੱਚ  ਸਫਲਤਾਪੂਰਵਕ ਲਿਆਂਦਾ ਗਿਆ ਹੈ। 

ਆਪਣੇ ਸੰਬੋਧਨ ਵਿੱਚ, ਸ਼੍ਰੀ ਯਾਦਵ ਨੇ ਕਿਹਾ ਕਿ ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ ਹਾਨੀ ਅਤੇ ਜ਼ਮੀਨੀ ਵਿਨਾਸ਼ ਨਾਲ ਮੁਕਾਬਲਾ ਕਰਨਾ ਸਾਰੀਆਂ ਰਾਜਨੀਤਿਕ ਸੀਮਾਵਾਂ ਤੋਂ ਪਰ੍ਹੇ ਹੈ ਅਤੇ ਇਸ ਲਈ ਇਹ ਇੱਕ  ਸਾਂਝੀ ਵਿਸ਼ਵ ਪੱਧਰੀ ਚੁਣੌਤੀ ਹੈ। ਅਨੇਕਾਂ ਮੌਕਿਆਂ ’ਤੇ ਘਰੇਲੂ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਸਬੂਤ ਅਧਾਰਿਤ ਨੀਤੀ ਨਿਰਮਾਣ ਅਤੇ ਲਾਗੂਕਰਨ ਦੇ ਜ਼ਰੀਏ, ਭਾਰਤ ਨੇ ਇਹ ਦਿਖਾ ਦਿੱਤਾ ਹੈ ਕਿ ਇਹ ਕਦੇ ਵੀ ਸਮੱਸਿਆ ਦਾ ਹਿੱਸਾ ਨਹੀਂ ਰਿਹਾ ਹੈ ਲੇਕਿਨ ਸਮਾਧਾਨ ਦਾ ਹਿੱਸਾ ਬਣਨ ਵਿੱਚ  ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। 

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸੰਸਦ ’ਚ ਪੇਸ਼ ਕੀਤੇ ਗਏ ਕੇਂਦਰੀ ਬਜਟ 2023—2024 ਦੇ ਪ੍ਰਬੰਧਾਂ ’ਤੇ ਚਾਨਣਾਂ ਪਾਉਂਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਇਹ ਕਈ ਖੇਤਰਾਂ ਵਿੱਚ “ਗ੍ਰੀਨ ਗ੍ਰੋਥ” ਦੀ ਪਰਿਕਲਪਨਾ ਕਰਦਾ ਹੈ, ਅੰਡਰਲਾਈਨ ਵਿਚਾਰ ਇਹ ਹੈ ਕਿ ਦੇਸ਼ ਵਿੱਚ  ਸਾਰੇ ਭਵਿੱਖ ਦੇ ਵਿਕਾਸ ਲਈ ਜ਼ਰੂਰੀ ਰੂਪ ਵਿੱਚ ਗ੍ਰੀਨ ਹੋਣੇ ਚਾਹੀਦੇ ਹਨ। ਸ਼੍ਰੀ ਯਾਦਵ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ “ਗ੍ਰੀਨ ਗ੍ਰੋਥ” ਦੀ ਧਾਰਨਾ ਇੱਕ ਪ੍ਰਾਥਮਿਕਤਾ ਵਾਲਾ ਖੇਤਰ ਹੋਣ ਕਾਰਨ, ਇਹ ਪੁਸ਼ਟੀ ਕਰਦਾ ਹੈ ਕਿ ਕਿਵੇਂ ਇੱਕ ਦੂਰਦਰਸ਼ੀ ਦ੍ਰਿਸ਼ਟੀਕੋਣ ਦੇ ਜ਼ਰੀਏ ਟਿਕਾਊ ਵਿਕਾਸ ਨੂੰ ਭਾਰਤੀ ਨੀਤੀ ਨਿਰਮਾਣ ਪ੍ਰਕਿਰਿਆ ਵਿੱਚ  ਮੁੱਖ ਧਾਰਾ ਵਿੱਚ  ਸ਼ਾਮਲ ਕੀਤਾ ਗਿਆ ਹੈ।”

ਜਲਵਾਯੂ ਪਰਿਵਰਤਨ ਨਾਲ ਨਿਪਟਨ ਲਈ ਭਾਰਤ ਦੀ ਪ੍ਰਤੀਬੱਧਤਾ ਦੇ ਬਾਰੇ ਵਿੱਚ , ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਨੇ ਸ਼ਰਮ ਅੱਲ ਸ਼ੇਖ ਵਿੱਚ  ਸੀਓਪੀ 27 ਵਿੱਚ  ਆਪਣਾ ਦੀਰਘਕਾਲਿਕ ਘੱਟ ਨਿਕਾਸੀ ਵਿਕਾਸ ਰਣਨੀਤੀ ਦਸਤਾਵੇਜ਼ ਪਹਿਲਾਂ ਹੀ ਪੇਸ਼ ਕਰ ਦਿੱਤਾ ਹੈ, ਜੋ ਕਿ ਸੀਬੀਡੀਆਰ—ਆਰਸੀ ਦੇ ਸਿਧਾਤਾਂ ਦੇ ਨਾਲ—ਨਾਲ ਜਲਵਾਯੂ, ਨਿਆਂ ਅਤੇ ਟਿਕਾਊ ਜੀਵਨ ਸ਼ੈਲੀ ਦੇ ਦੋ ਮੁੱਖ ਥੰਮਾਂ ’ਤੇ ਅਧਾਰਿਤ ਹੈ। ਇਸ ਦੇ ਨਾਲ ਹੀ ਭਾਰਤ ਉਨ੍ਹਾਂ ਚੁਣੇ ਹੋਏ 58 ਦੇਸ਼ਾਂ ਦੀ ਸੂਚੀ ਵਿੱਚ  ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਆਪਣਾ ਨਵਾਂ ਜਾਂ ਅਪਡੇਟਿਡ ਐੱਲਟੀ—ਐੱਲਈਡੀਐੱਸ ਜਮ੍ਹਾਂ ਕੀਤਾ ਹੈ।

ਕੇਂਦਰੀ ਵਾਤਾਵਰਣ ਮੰਤਰੀ ਨੇ ਕਿਹਾ ਕਿ ਨਾ ਸਿਰਫ਼ ਘਰੇਲੂ ਪੱਧਰ ’ਤੇ ਸਗੋਂ ਅੰਤਰ ਰਾਸ਼ਟਰੀ ਮੰਚ ’ਤੇ ਖਾਸ ਤੌਰ ’ਤੇ ਜਲਵਾਯੂ ਲਚੀਲਾਪਣ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਭਾਰਤ ਵਿਸ਼ੇਸ਼ ਰੂਪ ਨਾਲ ਛੋਟੇ ਆਈਲੈਂਡ ਵਿਕਾਸਸ਼ੀਲ ਰਾਸ਼ਟਰਾਂ ਨੂੰ ਵੈਲਿਯੂ ਐਡੀਸ਼ਨਲ ਇਨਪੁੱਟਸ ਅਤਿਰਿਕਤ ਜਾਣਕਾਰੀ ਪ੍ਰਦਾਨ ਕਰਕੇ ਸਹਾਇਕ  ਰਿਹਾ ਹੈ, ਜੋ ਕਿ ਵਿਸ਼ੇਸ਼ ਰੂਪ ਵਿੱਚ  ਵਧਦੇ ਸਮੁੰਦਰ ਦੇ ਪੱਧਰ ਪ੍ਰਤੀ ਸੰਵੇਦਨਸ਼ੀਲ ਹੈ। ਸੀਡੀਆਰਆਈ ਜਾਂ ਕੋਇਲੀਏਸ਼ਨ ਫੌਰ ਡਿਜ਼ਾਜਟਰ ਰੈਜੀਲੀਐਂਟ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਅਤੇ ਪੋਸ਼ਣ ਕਰ ਰਿਹਾ ਹੈ। ਭਾਰਤ ਨੇ ਸੀਡੀਆਰਆਈ ਜਾਂ ਗਠਬੰਧਨ ਫੌਰ ਡਿਜ਼ਾਜਟਰ ਰੈਜੀਲੀਐਂਟ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਅਤੇ ਪੋਸ਼ਣ ਕੀਤਾ ਹੈ। ਭਾਰਤ ਬੁਨਿਆਦੀ ਢਾਂਚੇ ਵਿੱਚ  ਇਨੋਵੇਸ਼ਨ ਅਤੇ ਲਚੀਲੇਪਣ ਨੂੰ ਹੁਲਾਰਾ ਦੇਣ ਲਈ ਵਿਭਿੰਨ ਹਿੱਤਧਾਰਕ ਸੰਸਥਾਨਾਂ ਅਤੇ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ ਠੋਸ ਕੋਸ਼ਿਸ਼ਾਂ ਕਰ ਰਿਹਾ ਹੈ। 

ਅਜਿਹੀ ਹੀ ਇੱਕ ਪਹਿਲ “ਡੀਆਰਆਈ ਕਨੈਕਟ” ਹੈ ਜਿਹੜੀ ਕਿ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ  ਲੱਗੇ ਹਿੱਤਧਾਰਕਾਂ ਲਈ ਇੱਕ ਵੈੱਬ ਅਧਾਰਿਤ ਮੰਚ ਹੋਵੇਗਾ। ਇਸ ਮੰਚ ਦੀ ਪਰਿਕਲਪਨਾ ਲਚੀਲੀ ਇਨਫ੍ਰਾਸਟ੍ਰਕਚਰ ਅਤੇ ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ’ਤੇ ਕਿਰਿਆ ਅਧਾਰਿਤ ਸਿੱਖਿਆ ਅਤੇ ਇਨੋਵੇਸ਼ਨ ਦੇ ਵਾਤਾਵਰਣ ਨੂੰ ਹੁਲਾਰਾ ਦੇਣ ਵਿੱਚ ਨਵੇਂ ਗਿਆਨ ਦੇ ਨਿਰਮਾਣ ਦੀ ਦਿਸ਼ਾ ਵਿੱਚ  ਗਠਬੰਧਨ ਮੈਂਬਰਸ਼ਿਪ ਦੀ ਸਮੂਹਿਕ  ਬੁੱਧੀਮਤਾ ਅਤੇ ਚੁਣੌਤੀਆਂ ਦਾ ਹੱਲ ਕਰਨ ਲਈ ਯੋਗ ਸਮਾਧਾਨਾਂ ਦੇ ਨਿਰਮਾਣ ਕਰਨ ਲਈ ਕੀਤੀ ਗਈ ਹੈ।

ਸ਼੍ਰੀ ਯਾਦਵ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ  ਸੀਓਪੀ 26 ਵਿੱਚ  ਕੀਤੀਆਂ ਗਈਆਂ ਘੋਸ਼ਨਾਵਾਂ ਦੇ ਅਧਾਰ ’ਤੇ, ਆਈਆਰਆਈਐੱਸ ਜਾਂ ਸੀਡੀਆਰਆਈ ਦੇ ਇੱਕ ਹਿੱਸੇ ਦੇ ਰੂਪ ਵਿੱਚ ਲਚੀਲੇ ਆਈਲੈਂਡ ਵਿਕਾਸਸ਼ੀਲ ਦੇਸ਼ਾਂ ਲਈ ਸਮਾਵੇਸ਼ੀ ਬੁਨਿਆਦੀ ਢਾਂਚੇ ਦੇ ਜ਼ਰੀਏ ਟਿਕਾਊ ਵਿਕਾਸ ਪ੍ਰਾਪਤ ਕਰਨ ਵਿੱਚ  ਮਹੱਤਵਪੂਰਨ ਰਹੇ ਹਨ। ਸ਼੍ਰੀ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਵਾਇਸ ਆਵ੍ਰ ਗਲੋਬਲ ਸਾਊਥ ਸਮਿਟ, ਜਿਸ ਵਿੱਚ 10 ਸੈਸ਼ਨਾਂ ਵਿੱਚ 134 ਦੇਸ਼ਾਂ ਦੀ ਭਾਗੀਦਾਰੀ ਦੇਖੀ ਗਈ, ਨੇ ਗਲੋਬਲ ਸਾਊਥ ਨੂੰ ਵਿਕਾਸਸ਼ੀਲ ਦੁਨੀਆ ਦੀ ਗੰਭੀਰ ਚਿੰਤਾਵਾਂ ’ਤੇ ਚਰਚਾ ਕਰਨ ਲਈ ਇੱਕ ਮੰਚ ਦਿੱਤਾ। ਇਹ ਗਲੋਬਲ ਸਾਊਥ ਦੇ ਲਈ ਪ੍ਰਮੁੱਖ ਆਵਾਜ਼ ਬਣ ਕੇ ਭਾਰਤ ਦੀ ਅਗਵਾਈ ਦਾ ਇੱਕ ਹੋਰ ਗਵਾਹ ਬਣਿਆ।

ਸੈਸ਼ਨ ਦੇ ਉੱਪ ਵਿਸ਼ੇ ’ਤੇ ਸਭਾ ਨੂੰ ਸੰਬੋਧਤ ਕਰਦੇ ਹੋਏ, ਜੋ ਭਾਰਤ ਦੇ ਰਾਸ਼ਟਰੀ ਵਿਕਾਸ ਟ੍ਰੇਜੈਕਟਰੀ ਵਿੱਚ ਟਿਕਾਊ ਵਿਕਾਸ ਨੂੰ ਮੁੱਖਧਾਰਾ ਵਿੱਚ  ਲਿਆਉਣ ’ਤੇ ਕੇਂਦ੍ਰਿਤ ਹੈ, ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਦੁਆਰਾ ਜੀ20 ਦੀ ਪ੍ਰਧਾਨਗੀ ਸੰਭਾਲਣ ਦੇ ਨਾਲ, ਖਾਸ ਤੌਰ ’ਤੇ ਸੰਯੁਕਤ ਰਾਸ਼ਟਰ ਦੇ ਮਹੱਤਵਪੂਰਨ ਕੰਮ ਦਹਾਕੇ ਵਿੱਚ ਟਿਕਾਊ ਵਿਕਾਸ ਦੇ ਬਾਰੇ ਵਿੱਚ ਚਰਚਾ ਕੀਤੀ ਅਤੇ ਦੁਨੀਆ ਦਾ ਧਿਆਨ ਖਿੱਚਿਆ ਹੈ।

ਸ਼੍ਰੀ ਯਾਦਵ ਨੇ ਕਿਹਾ ਕਿ ਕੁਦਰਤ ਦੇ ਨਾਲ ਇੱਕਸੁਰਤਾ ਵਿੱਚ  ਰਹਿਣਾ ਭਾਰਤੀ ਲੋਕਚਾਰ ਵਿੱਚ ਪਰੰਪਰਾਗਤ ਤੌਰ ’ਤੇ ਸ਼ਾਮਲ ਹੋ ਰਿਹਾ ਹੈ ਅਤੇ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਤਿਆਰ ਕੀਤੇ ਗਏ ਲਾਈਫ ਜਾਂ ਲਾਈਫਸਟਾਇਲ ਫੌਰ ਐਨਵਾਇਰਮੈਂਟ ਦੇ ਮੰਤਰ ਨਾਲ ਪ੍ਰਤੀਬਿੰਬਿਤ ਹੁੰਦਾ ਹੈ। ਮੰਤਰ ਜੋ ਇੱਕ ਸਥਾਈ ਜੀਵਨਸ਼ੈਲੀ ਦੀ ਅਗਵਾਈ ਕਰਨ ਲਈ ਵਿਅਕਤੀਗਤ ਰੱਵਈਏ ਨੂੰ ਹੁਲਾਰਾ ਦੇਣ ’ਤੇ ਕੇਂਦ੍ਰਿਤ ਹੈ, ਨੇ ਦੁਨੀਆ ਭਰ ਦੇ ਨੇਤਾਵਾਂ ਅਤੇ ਦੁਨੀਆ ਭਰ ਦੇ ਪ੍ਰਮੁੱਖ ਮਾਹਿਰਾਂ ਤੋਂ ਧਿਆਨ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ ਅਤੇ ਸੀਓਪੀ 27 ਵਿੱਚ ਸ਼ਰਮ ਅੱਲ ਸ਼ੇਖ ਲਾਗੂਕਰਨ ਯੋਜਨਾ ਦੇ ਕਵਰ ਨਿਰਣੈ ਪਾਠ ਵਿੱਚ  ਸ਼ਾਮਲ ਕੀਤਾ ਗਿਆ ਹੈ। ਜੀਵਨ ਸ਼ੈਲੀ ਨੂੰ ਵਿਸ਼ਵ ਦੇ ਨੇਤਾਵਾਂ ਅਤੇ ਪ੍ਰਮੁੱਖ ਮਾਹਿਰਾਂ ਵੱਲੋਂ ਧਿਆਨ ਅਤੇ ਪ੍ਰਸ਼ੰਸਾ ਮਿਲੀ ਹੈ। ਦੁਨੀਆ ਭਰ ਵਿੱਚ  ਅਤੇ ਸੀਓਪੀ 27 ਵਿੱਚ  ਸ਼ਰਮ ਅੱਲ ਸ਼ੇਖ ਲਾਗੂਕਰਨ ਯੋਜਨਾ ਦੇ ਕਵਰ ਨਿਰਣੈ ਪਾਠ ਵਿੱਚ  ਸ਼ਾਮਲ ਕੀਤਾ ਗਿਆ ਹੈ। ਗਲੋਬਲ ਭਾਈਚਾਰੇ ਨੂੰ ‘ਵਨ ਵਰਡ ਮਾਸ ਮੂਵਮੈਂਟ’—“ਲਾਇਫਸਟਾਇਲ ਫੋਰ ਐਨਵਾਇਰਮੈਂਟ,” ਜੋ ਕਿ ਭਾਰਤ ਦੇ ਅਪਡੇਟ ਕੀਤੇ ਐੱਨਡੀਸੀ ਵਿੱਚ ਪ੍ਰਤੀਬਿੰਬਿਤ ਹੋਇਆ ਹੈ, ਸੁਰੱਖਿਆ ਅਤੇ ਸੰਜਮ ਦੀਆਂ ਪਰੰਪਰਾਵਾਂ ਅਤੇ ਮੁੱਲਾਂ ਦੇ ਅਧਾਰ ’ਤੇ ਜੀਵਨ ਜਿਉਣ ਲਈ ਇੱਕ  ਸਵਸਥ ਅਤੇ ਟਿਕਾਊ ਢੰਗ ਨਾਲ ਪ੍ਰਚਾਰ ਕਰਨ ਵਿੱਚ ਹੁਣ ਮਹੱਤਵਪੂਰਨ ਹੈ ਜੋ ਕਿ ਜ਼ਰੂਰੀ ਰੂਪ ਨਾਲ ਟਿਕਾਊ ਉਤਪਾਦਨ ਅਤੇ ਖ਼ਪਤ ’ਤੇ ਐੱਸਡੀਜੀ 12 ਦੇ ਮੂਲ ਵਿੱਚ ਹਨ।

ਟਿਕਾਊ ਵਿਕਾਸ ਨੂੰ ਸਮਰੱਥ ਕਰਨ ਵਿੱਚ ਮਹੱਤਵਪੂਰਨ ਪਹਿਲੂ ’ਤੇ ਬੋਲਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਸਰਕੂਲਰ ਅਰਥਵਿਵਸਥਾ ਇੱਕ ਨਵਾਂ ਪੈਰਾਡਾਈਮ ਪ੍ਰਦਾਨ ਕਰਦੀ ਹੈ ਜੋ ਕਿ ਉਤਪਾਦਾਂ ਅਤੇ ਪ੍ਰਕਿਰਿਆਵਾਂ ਦੇ ਵਿਆਪਕ ਦ੍ਰਿਸ਼ਟੀਕੋਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੀ ਹੈ। ਇਸ ਨਾਲ ਟਿਕਾਊ ਵਿਕਾਸ ਹੁੰਦਾ ਹੈ ਜੋ ਕਿ ਆਤਮ ਨਿਰਭਰ ਭਾਰਤ ਦੀ ਕੁੰਜੀ ਹੈ। ਸ਼੍ਰੀ ਯਾਦਵ ਨੇ ਇਸ ਗੱਲ ਉੱਤੇ ਚਾਨਣ ਪਾਇਆ ਕਿ ਸਰਕਾਰ ਸੁਚਾਰੂ ਰੂਪ ਨਾਲ ਨੀਤੀਆਂ ਨੂੰ ਤਿਆਰ ਕਰ ਰਹੀ ਹੈ ਅਤੇ ਦੇਸ਼ ਨੂੰ ਇੱਕ  ਸਰਕੂਲਰ ਅਰਥਵਿਵਸਥਾ ਵੱਲ ਲਿਜਾਉਣ ਲਈ ਪ੍ਰਾਜੈਕਟਾਂ ਨੂੰ ਹੁਲਾਰਾ ਦੇ ਰਹੀ ਹੈ। ਭਾਰਤ ਇਸ ਸਬੰਧ ਵਿੱਚ ਪਲਾਸਟਿਕ ਕਚਰਾ ਪ੍ਰਬੰਧਨ ਨਿਯਮ, ਈ—ਕਚਰਾ, ਪ੍ਰਬੰਧਨ ਨਿਯਮ, ਨਿਰਮਾਣ ਅਤੇ ਡੇਮੋਲਿਸ਼ਨ ਵੇਸਟ ਪ੍ਰਬੰਧਨ ਨਿਯਮ, ਮੈਟਲ ਰੀਸਾਈਕਲਿੰਗ ਨੀਤੀ ਆਦਿ ਜਿਹੇ ਵਿਭਿੰਨ ਨਿਯਮਾਂ ਨੂੰ ਪਹਿਲਾਂ ਹੀ ਅਧਿਸੂਚਿਤ ਕਰ ਚੁੱਕਿਆ ਹੈ।

ਬੰਗਲੁਰੂ ਵਿੱਚ  9 ਤੋਂ 11 ਫਰਵਰੀ 2023 ਨੂੰ ਆਯੋਜਿਤ ਜੀ20 ਦੀ ਪਹਿਲੀ ਵਾਤਾਵਰਣ ਅਤੇ ਜਲਵਾਯੂ ਸਥਿਰਤਾ ਕਾਰਜ ਸਮੂਹ ਦੀ ਬੈਠਕ ਦੇ ਬਾਰੇ ਵਿੱਚ ਬੋਲਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਕਾਰਜ ਸਮੂਹ ਦੀ ਬੈਠਕ ਵਿੱਚ  ਉਨ੍ਹਾਂ ਵਿਸ਼ਿਆਂ ’ਤੇ ਵਿਆਪਕ ਵਿਚਾਰ ਚਰਚਾ ਹੋਈ, ਜਿਨ੍ਹਾਂ ਦੇ ਕੇਂਦਰ ਵਿੱਚ ਟਿਕਾਊ ਵਿਕਾਸ ਅਤੇ ਵਾਤਾਵਰਣ ਲਚੀਲਪਣ ਸੀ। ਤਿੰਨ ਦਿਨੀਂ ਚਰਚਾ ਦੌਰਾਨ ਚਰਚਾ ਦੇ ਵਿਸ਼ੇ ਸਨ:—

1 ਜ਼ਮੀਨੀ ਗਿਰਾਵਟ ਨੂੰ ਰੋਕਣਾ, ਈਕੋਸਿਸਟਮ ਦੀ ਬਹਾਲੀ ਵਿੱਚ ਤੇਜ਼ੀ ਲਿਆਉਣਾ ਅਤੇ ਜੈਵ ਵਿਭਿੰਨਤਾ ਨੂੰ ਵਧਾਉਣਾ।

2 ਟਿਕਾਊ ਅਤੇ ਜਲਵਾਯੂ ਅਨੁਕੂਲ ਨੀਲੀ ਅਰਥ ਵਿਵਸਥਾ ਨੂੰ ਪ੍ਰੋਤਸਾਹਨ ਦੇਣਾ।

3 ਸਰੋਤ ਕੁਸ਼ਲਤਾ ਅਤੇ ਸਰਕੂਲਰ ਆਰਥਿਕਤਾ ਨੂੰ ਪ੍ਰੋਤਸਾਹਿਤ ਕਰਨਾ।

ਦਿੱਤੇ ਗਏ ਵਿਸ਼ਿਆਂ ਤੋਂ ਇਲਾਵਾ, ਸ਼੍ਰੀ ਯਾਦਵ ਨੇ ਕਿਹਾ ਕਿ 20 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਜਲਵਾਯੂ ਕਾਰਜ, ਵਿਗਿਆਨ ਅਤੇ ਅੰਤਰਾਲ ਵਿੱਚ ਤੇਜ਼ੀ ਲਿਆਉਣ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਮਿਸ਼ਨ ਲਾਈਫ ਦੀ ਭੂਮਿਕਾ ’ਤੇ ਵੀ ਵਿਚਾਰ—ਚਰਚਾ ਕੀਤੀ।

ਸ਼੍ਰੀ ਯਾਦਵ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੋਣ ਦੇ ਬਾਵਜੂਦ, ਭਾਰਤ ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ ਹਾਨੀ ਅਤੇ ਪ੍ਰਦੂਸ਼ਣ ਦੇ ਰੂਪ ਵਿੱਚ  ਟ੍ਰਿਪਲ ਪਲੇਨੇਟਰੀ ਸੰਕਟ ਨਾਲ ਨਿਪਟਨ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਠੋਸ ਕਦਮ ਚੁੱਕ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ  75 ਰਾਮਸਰ ਵੈਟਲੈਂਡ ਸਾਈਟਾਂ, 33ਵਾਂ ਐਲੀਫੈਂਜ਼ ਰਿਜ਼ਰਵ, 53ਵਾਂ ਟਾਈਗਰ ਰਿਜ਼ਰਵ, 12 ਬਲੂ ਫਲੈਗ ਬੀਚ ਪ੍ਰਾਪਤ ਕੀਤੇ, ਸਿੰਗਲ ਯੂਜ਼ ਪਲਾਸਟਿਕ ਬੈਨ ਨੂੰ ਸਫਲਤਾਪੂਰਵਕ ਲਾਗੂ ਕੀਤਾ, ਇਸ ਦੇ ਐੱਨਡੀਸੀ ਨੂੰ ਅਪਡੇਟ ਕੀਤਾ, ਦੋ ਦੇਸ਼ਾਂ ਤੋਂ ਚੀਤਿਆਂ ਨੂੰ ਸਫਲਤਾਪੂਰਵਕ ਲਿਆਂਦਾ ਅਤੇ ਸ਼ਰਮ ਅੱਲ ਸ਼ੇਖ ਵਿੱਚ ਸੀਓਪੀ 27 ਅਤੇ ਮੋਨਟ੍ਰੀਅਲ ਵਿੱਚ  ਸੀਬੀਡੀ ਸੀਓਪੀ  15 ਵਿੱਚ  ਮਜ਼ਬੂਤ ਅਤੇ ਸਾਹਸੀ ਲੀਡਰਸ਼ਿਪ ਦਾ ਪ੍ਰਦਰਸ਼ਨ ਕੀਤਾ। ਇਹ ਉਦਾਹਰਣ ਇਸ ਤੱਥ ਦੀ ਗਵਾਹੀ ਦਿੰਦੇ ਹਨ ਕਿ ਭਾਰਤ ਦਾ ਵਿਕਾਸ ਟ੍ਰੇਜੈਕਟਰੀ ਅਤੇ ਨੀਤੀ ਨਿਰਮਾਣ ਪ੍ਰਕਿਰਿਆ ਵਿੱਚ  ਟਿਕਾਊ ਵਿਕਾਸ ਅਤੇ ਜਲਵਾਯੂ ਲਚੀਲੇਪਣ ਨੂੰ ਆਪਣੇ ਮੂਲ ਵਿੱਚ ਮੁੱਖਧਾਰਾ ਵਿੱਚ ਰੱਖਿਆ ਹੈ।

ਕੇਂਦਰੀ ਵਾਤਾਵਰਣ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਵਿਸ਼ਵ ਟਿਕਾਊ ਵਿਕਾਸ ਸ਼ਿਖਰ ਸੰਮੇਲਨ ਜੀਵਨ ਦੇ ਜਨਤਕ ਅਤੇ ਨਿਜੀ ਖੇਤਰ ਤੋਂ ਸਾਰੇ ਹਿੱਤਧਾਰਕਾਂ ਨੂੰ ਸ਼ਾਮਲ ਕਰਨ ਵਿੱਚ  ਸਫ਼ਲ ਰਿਹਾ ਹੈ ਅਤੇ ਇਸ ਦੇ ਲਈ ਟਿਕਾਊ ਵਿਕਾਸ ਦੇ ਵਿਸ਼ੇ ’ਤੇ ਵਿਚਾਰ ਵਟਾਂਦਰਾ ਕਰਨ ਵਿੱਚ  ਮੋਢੀ ਰਿਹਾ ਹੈ। ਸ਼੍ਰੀ ਯਾਦਵ ਨੇ ਆਪਣਾ ਸੰਬੋਧਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਹਵਾਲਾ ਦਿੰਦੇ ਹੋਏ ਸਮਾਪਤ ਕੀਤਾ ਜਿਨ੍ਹਾਂ ਨੇ ਟਿਕਾਊ ਵਿਕਾਸ ਦੇ ਵਿਚਾਰ ਨੂੰ ਬਹੁਤ ਪ੍ਰਭਾਵੀ ਢੰਗ ਨਾਲ ਪੇਸ਼ ਕੀਤਾ ਹੈ:

 “ਗਰੀਬਾਂ ਤੱਕ ਬਰਾਬਰ ਊਰਜਾ ਦੀ ਪਹੁੰਚ ਸਾਡੀ ਵਾਤਾਵਰਣ ਨੀਤੀ ਦਾ ਨੀਂਹ ਪੱਥਰ ਰਿਹਾ ਹੈ, ਭਾਰਤੀ ਹਮੇਸ਼ਾ ਕੁਦਰਤ ਦੇ ਨਾਲ ਇੱਕਸੁਰਤਾ ਵਿੱਚ ਰਹੇ ਹਨ। ਸਾਡੀ ਸੰਸਕ੍ਰਿਤੀ, ਰੀਤੀ—ਰਿਵਾਜ਼, ਦੈਨਿਕ ਪ੍ਰਥਾਵਾਂ ਅਤੇ ਕਈ ਫ਼ਸਲ ਉਤਸਵ ਕੁਦਰਤ ਦੇ ਨਾਲ ਸਾਡੇ ਮਜ਼ਬੂਤ ਬੰਧਨ ਨੂੰ ਪ੍ਰਦਰਸ਼ਿਤ ਕਰਦੇ ਹਨ। ਰਿਡਯੂਸ, ਰੀਯੂਜ਼, ਰਿਸਾਈਕਲ, ਰਿਕਵਰ, ਰੀ—ਡਿਜ਼ਾਇਨ ਅਤੇ ਰੀ—ਮੈਨੂਫੈਕਚਰਿੰਗ ਭਾਰਤ ਦੇ ਸੱਭਿਆਚਾਰਕ ਲੋਕਚਾਰ ਦਾ ਹਿੱਸਾ ਰਿਹਾ ਹੈ। ਭਾਰਤ ਜਲਵਾਯੂ ਅਨੁਕੂਲ ਨੀਤੀਆਂ ਅਤੇ ਕਾਰਜ ਪ੍ਰਣਾਲੀਆਂ ਲਈ ਕੰਮ ਕਰਨਾ ਜਾਰੀ ਰੱਖੇਗਾ ਜਿਵੇਂ ਕਿ ਅਸੀਂ ਹਮੇਸ਼ਾ ਕੀਤਾ ਹੈ।” ਸ਼੍ਰੀ ਨਰੇਂਦਰ ਮੋਦੀ 

ਇਸ ਮੌਕੇ ’ਤੇ ਸ਼੍ਰੀ ਯਾਦਵ ਨੇ “ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਅਤੇ ਸੰਚਾਲਨ ਦੌਰਾਨ ਕਾਰਬਨ— ਡਾਈਆਕਸਾਈਡ ਦੀ ਨਿਕਾਸੀ ਤੋਂ ਬਚਣ ਲਈ ਆਂਕਲਨ” ’ਤੇ ਰਿਪੋਰਟ ਵੀ ਜਾਰੀ ਕੀਤੀ। ਰਿਪੋਰਟ ਕਾਰਬਨ —ਡਾਈਆਕਸਾਈਡ ਦੀ ਸੀਮਾ ਦਾ ਆਂਕਲਨ ਕਰਦੀ ਹੈ ਜਿਸ ਨੂੰ ਰਾਜਮਾਰਗਾਂ ਦੇ ਨਿਰਮਾਣ ਵਿੱਚ ਪ੍ਰਤੀ ਕਿਲੋਮੀਟਰ ਟਾਲਿਆ ਜਾ ਸਕਦਾ ਹੈ।   

https://ci6.googleusercontent.com/proxy/_ebhV9g_xvX_Pdg7VoVA_bZZhfylU1bgpY1mZ7q1TvaEgAqWY9QeEOBeaNT2XkUCOnm-zvTgD5vWp_T1q55aFsnMI9uPEOJ63Shhp4lYKYVs93oTDx2FGSj28Q=s0-d-e1-ft#https://static.pib.gov.in/WriteReadData/userfiles/image/image003DE57.jpg

 

**************

ਐੱਮਜੇਪੀਐੱਸ/ਐੱਸਐੱਸਵੀ/ਐੱਚਐੱਨ(Release ID: 1901821) Visitor Counter : 173


Read this release in: English , Urdu , Hindi , Telugu