ਰੇਲ ਮੰਤਰਾਲਾ

ਰੇਲਵੇ ਖੇਤਰ ਵਿੱਚ ਚੁਣੌਤੀਆਂ ਨਾਲ ਨਿਪਟਨ ਦੇ ਲਈ ਰੇਲਵੇ ਸੁਰੱਖਿਆ ਬਲ ਦੁਆਰਾ 18ਵੀਂ ਯੂਆਈਸੀ ਵਿਸ਼ਵ ਸੁਰੱਖਿਆ ਕਾਂਗਰਸ ਦਾ ਸ਼ੁਭਾਰੰਭ


ਵਿਸ਼ਵ ਸੁਰੱਖਿਆ ਕਾਂਗਰਸ ਰੇਲਵੇ ਖੇਤਰ ਵਿੱਚ ਚੁਣੌਤੀਆਂ ਦਾ ਸਮਾਧਾਨ ਲੱਭੇਗੀ

Posted On: 21 FEB 2023 4:23PM by PIB Chandigarh

18ਵੀਂ ਯੂਆਈਸੀ ਵਿਸ਼ਵ ਸੁਰੱਖਿਆ ਕਾਂਗਰਸ ਅੱਜ ਜੈਪੁਰ, ਭਾਰਤ ਵਿੱਚ ਆਰੰਭ ਹੋਈ।  ਇਸ 3 ਦਿਨਾਂ ਸੰਮੇਲਨ ਦਾ ਆਯੋਜਨ ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇ (ਯੂਆਈਸੀ), ਪੈਰਿਸ ਅਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੁਆਰਾ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ। ਕਾਰਵਾਈ ਦਾ ਆਰੰਭ ਰੇਲਵੇ ਸੁਰੱਖਿਆ ਬਲ, ਭਾਰਤ ਦੇ ਡਾਇਰੈਕਟਰ ਜਨਰਲ ਅਤੇ ਯੂਆਈਸੀ ਦੇ ਸੁਰੱਖਿਆ ਮੰਚ ਦੇ ਚੇਅਰਮੈਨ ਸ਼੍ਰੀ ਸੰਜੈ ਚੰਦਰਾ ਦੇ ਸੁਆਗਤੀ ਭਾਸ਼ਣ ਦੇ ਨਾਲ ਹੋਇਆ।

ਸੁਆਗਤੀ ਭਾਸ਼ਣ ਦੇ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਮਹੱਤਵ ਅਤੇ ਵਿਸ਼ੇ- “ਰੇਲਵੇ ਦੀ ਸੁਰੱਖਿਆ ਰਣਨੀਤੀ: ਪ੍ਰਤਿਕਿਰਿਆਂ ਅਤੇ ਭਵਿੱਖ ਦੇ ਲਈ ਦ੍ਰਿਸ਼ਟੀ” ਦੀ ਪ੍ਰਾਸੰਗਿਕਤਾ ਦਾ ਜ਼ਿਕਰ ਕੀਤਾ। ਵਿਸ਼ਵ ਸੁਰੱਖਿਆ ਕਾਂਗਰਸ, ਗਲੋਬਲ ਪੱਧਰ ‘ਤੇ ਮਾਨਤਾ ਪ੍ਰਾਪਤ ਸੁਰੱਖਿਆ ਮੰਚ ਹੈ, 

ਜੋ ਮੌਜੂਦਾ ਸੁਰੱਖਿਆ ਚੁਣੌਤੀਆਂ ‘ਤੇ ਚਰਚਾ ਕਰਨ ਅਤੇ ਇਨੋਵੇਸ਼ਨਾਂ ਸਮਾਧਾਨਾਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਲਈ ਮੈਂਬਰ ਰੇਲਵੇ ਸੰਗਠਨਾਂ ਦੇ ਪ੍ਰਤੀਨਿਧੀਆਂ, ਯੂਆਈਸੀ ਦੇ ਪ੍ਰਤੀਨਿਧੀਆਂ, ਨੀਤੀ ਨਿਰਮਾਤਾਵਾਂ, ਰਾਜ ਪੁਲਿਸ ਅਤੇ ਰੇਲਵੇ ਸੁਰੱਖਿਆ ਬਲ ਦੇ ਸੀਨੀਅਰ ਕਾਨੂੰਨ ਲਾਗੂਕਰਨ ਅਧਿਕਾਰੀਆਂ ਨੂੰ ਇੱਕਠੇ ਲਿਆਂਦਾ ਹੈ।

C:\Users\Punjabi\Downloads\unnamed (70).jpg

 

ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਉਪਸਥਿਤ ਲੋਕਾਂ ਦੇ ਲਈ ਆਪਣੇ ਵੀਡੀਓ ਸੰਦੇਸ਼ ਵਿੱਚ ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਅਤੇ ਦੁਨੀਆ ਦੇ ਸਭ ਤੋਂ ਵੱਡੇ ਰੇਲਵੇ ਨੈੱਟਵਰਕ ਵਿੱਚੋਂ ਇੱਕ ਦੀ ਭੂਮੀ ‘ਤੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਇਸ ਗੱਲ ਨੂੰ ਦਰਸਾਉਂਣ ਦਾ ਉਤਕ੍ਰਿਸ਼ਟ ਅਵਸਰ ਹੈ ਕਿ ਅਸੀਂ ਭਵਿੱਖ ਦੇ ਲਈ ਮਹਿਫੂਜ ਅਤੇ ਅਧਿਕ ਸੁਰੱਖਿਅਤ ਰੇਲਵੇ ਖੇਤਰ ਦਾ ਨਿਰਮਾਣ ਕਰਨ ਦੇ ਲਈ ਇੱਕਠੇ ਕਿਵੇਂ ਕੰਮ ਕਰ ਸਕਦੇ ਹਨ।

ਰੇਲਵੇ ਬੋਰਡ ਦੇ ਸੀਈਓ ਅਤੇ ਚੇਅਰਮੈਨ ਸ਼੍ਰੀ ਏ.ਕੇ. ਲਾਹੋਟੀ ਨੇ ਆਪਣੇ ਆਭਾਸੀ ਸੰਬੋਧਨ ਵਿੱਚ ਕਿਹਾ ਕਿ ਰੇਲਵੇ ਸੁਰੱਖਿਆ ਬਲ ਦੁਆਰਾ ਭਾਰਤੀ ਰੇਲ ਦੇ ਮਾਲ, ਯਾਤਰੀਆਂ ਅਤੇ ਸੰਪਤੀ ਦੀ ਸੁਰੱਖਿਆ ਅਸਾਧਾਰਣ ਰੂਪ ਨਾਲ ਕੀਤੀ ਗਈ ਹੈ। ਰੇਲਵੇ ਸੁਰੱਖਿਆ ਬਲ ਦੀ ਵਿਰਾਸਤ ਭਾਰਤੀ ਰੇਲਵੇ ਜਿੰਨ੍ਹੀ ਹੀ ਪੁਰਾਣੀ ਹੈ। ਉਨ੍ਹਾਂ ਨੇ ਇਸ ਗੱਲ ਨੂੰ ਵੀ ਰੇਖਾਂਕਿਤ ਕੀਤਾ ਕਿ ਯੂਆਈਸੀ ਦੀ ਵਿਸ਼ਵ ਸੁਰੱਖਿਆ ਕਾਂਗਰਸ ਕਿਸ ਪ੍ਰਕਾਰ ਵਿਚਾਰਾਂ ਅਤੇ ਸਰਵਉੱਤਮ ਪ੍ਰਥਾਵਾਂ ਦੇ ਆਦਾਨ-ਪ੍ਰਦਾਨ ਅਤੇ ਨਵੀਆਂ ਸਾਂਝੇਦਾਰੀਆਂ ਬਣਾਉਣ ਦੇ ਲਈ ਇੱਕ ਅਮੁੱਲ ਮੰਚ ਪ੍ਰਦਾਨ ਕਰਦੀ ਹੈ।

ਯੂਆਈਸੀ ਦੇ ਡਾਇਰੈਕਟਰ ਜਨਰਲ ਸ਼੍ਰੀ ਫ੍ਰਾਂਸਆਨ ਡੇਵੇਨ (Mr. Francois Davenne) ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ  ਮਾਲ, ਯਾਤਰੀਆਂ ਅਤੇ ਰੇਲਵੇ ਸੰਪਤੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਇੱਕ ਅਜਿਹੇ ਅਭਿਨਵ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ, ਜੋ ਭਵਿੱਖ ਦੀਆਂ ਚੁਣੌਤੀਆਂ ਦਾ ਪੂਰਵ ਅਨੁਮਾਨ ਕਰ ਸਕੇ ਅਤੇ ਉਸ ਦੇ ਅਨੁਸਾਰ ਸੁਰੱਖਿਆ ਦਾ ਇੱਕ ਮਜ਼ਬੂਤ ਬੁਨਿਆਦੀ ਢਾਂਚਾ ਵਿਕਸਿਤ ਕਰ ਸਕੇ।

ਸੁਰੱਖਿਆ ਡਾਇਰੈਕਟਰ, ਫ੍ਰਾਂਸੀਸੀ ਰੇਲਵੇ (ਐੱਸਐੱਨਸੀਐੱਫ) ਅਤੇ ਸੁਰੱਖਿਆ ਮੰਚ, ਯੂਆਈਸੀ ਦੇ ਵਾਈਸ ਚੇਅਰਮੈਨ ਸ਼੍ਰੀ ਜ਼ੇਵੀਅਰ ਰੋਸ਼ ਨੇ ਕਿਹਾ ਕਿ ਉਹ ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਰਚਨਾਤਮਕ ਚਰਚਾਵਾਂ, ਵਿਚਾਰਿਕ ਆਦਾਨ-ਪ੍ਰਦਾਨ ਅਤੇ ਸਰਵਉੱਤਮ ਪ੍ਰਥਾਵਾਂ ਨਾਲ ਭਰਪੂਰ ਇੱਕ ਸੰਮੇਲਨ ਦੀ ਉਡੀਕ ਕਰ ਰਹੇ ਹਨ।

ਮੁੱਖ ਭਾਸ਼ਣ ਨੋਬੇਲ ਸ਼ਾਂਤੀ ਪੁਰਸਕਾਰ ਵਿਜੇਤਾ ਸ਼੍ਰੀ ਕੈਲਾਸ਼ ਸਤਿਆਰਥੀ ਨੇ ਦਿੱਤਾ। ਉਨ੍ਹਾਂ ਨੇ ਪ੍ਰਤੀਨਿਧੀਆਂ ਨਾਲ ਬੱਚਿਆਂ ਦੇ ਅਨੁਕੂਲ ਨੀਤੀਆਂ ਵਿਕਸਿਤ ਕਰਨ ਦਾ ਸੱਦਾ ਦਿੱਤਾ ਅਤੇ ਉਦਯੋਗ ਦੇ ਮੈਂਬਰਾਂ ਨਾਲ ਇਨੋਵੇਸ਼ਨ ਸਾਂਝੇਦਾਰੀਆਂ ਦੇ ਲਈ ਅਧੀਕ ਜ਼ਿੰਮੇਦਾਰ ਅਤੇ ਤਤਪਰ ਰਹਿਣ ਦਾ ਬੇਨਤੀ ਕੀਤੀ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਬਾਲ ਤਸਕਰੀ ਨੇ ਘਿਨਾਉਣੇ ਅਪਰਾਧ ਦੇ ਖਿਲਾਫ ਲੜਾਈ ਵਿੱਚ, ਅੰਤਰ-ਸਰਕਾਰੀ ਏਜੰਸੀਆਂ ਨੂੰ ਵਿਆਪਕ-ਕਾਰਜ ਦੇ ਏਜੰਡੇ ਤੋਂ ਉਪਰ ਉੱਠ ਕੇ ਤੁਰੰਤ ਤਰੀਕੇ ਨਾਲ ਇੱਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ।

ਇਸ ਅਵਸਰ ‘ਤੇ ਆਰਪੀਐੱਫ ਜਨਰਲ ਦੇ ਵਿਸ਼ੇਸ਼ ਯੂਆਈਸੀ ਸੰਸਕਰਣ ਦਾ ਰੀਲੀਜ਼ ਕੀਤਾ ਗਿਆ ਆਰਪੀਐੱਫ ਜਨਰਲ ਦੇ ਵਿਸ਼ੇਸ਼ ਸੰਸਕਰਣ ਵਿੱਚ ਭਾਰਤੀ ਅਤੇ ਅੰਤਰਰਸ਼ਟਰੀ ਪੁਲਿਸ ਅਤੇ ਸੁਰੱਖਿਆ ਸੰਗਠਨਾ ਦੇ ਪ੍ਰਮੁੱਖ ਪੇਸ਼ੇਵਰਾਂ, ਨਾਗਰਿਕ ਪ੍ਰਸ਼ਾਸਨ ਅਤੇ ਉਦਯੋਗ ਮਾਹਿਰਾਂ ਦੇ ਦਹਾਕਿਆਂ ਦੇ ਅਨੁਭਵ ਵਾਲੇ ਸੀਨੀਅਰ ਅਧਿਕਾਰੀਆਂ ਦੇ ਲੇਖ ਸ਼ਾਮਲ ਹਨ।

ਇਹ ਆਯੋਜਨ ਅਧਿਕ ਮਿਸਾਲੀ ਪ੍ਰਸਤੁਤੀਆਂ ਅਤੇ ਨੈਟਵਰਕਿੰਗ ਦੇ ਅਵਸਰਾਂ ਦੇ ਨਾਲ ਅਗਲੇ ਦੋ ਦਿਨ ਤੱਕ ਜਾਰੀ ਰਹੇਗਾ।

C:\Users\Punjabi\Downloads\unnamed (72).jpg

ਯੂਆਈਸੀ ਬਾਰੇ

1922 ਵਿੱਚ ਸਥਾਪਿਤ ਯੂਆਈਸੀ (ਯੂਨੀਅਨ ਇੰਟਰਨੈਸ਼ਨਲ ਡੇਸ ਕੈਮਿਨਸ) ਜਾਂ ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇ ਦਾ ਹੈੱਡਕੁਆਟਰ ਪੈਰਿਸ ਵਿੱਚ ਹੈ।  ਇਹ ਇੱਕ ਵਿਸ਼ਵਵਿਆਪੀ ਪੇਸ਼ੇਵਰ ਸੰਘ ਹੈ, ਜੋ ਰੇਲ ਟ੍ਰਾਂਸੋਪਰਟ ਦੀ ਖੋਜ, ਵਿਕਾਸ ਅਤੇ ਸੰਵਰਧਨ ਦੇ ਲਈ ਰੇਲਵੇ ਖੇਤਰ ਦਾ ਪ੍ਰਤੀਨਿਧੀਤਵ ਕਰਦਾ ਹੈ। ਮੈਂਬਰਾਂ ਨੂੰ ਯੂਆਈਸੀ ਕਾਰਜਕਾਰੀ ਸਮੂਹਾਂ ਅਤੇ ਵਿਧਾਨਸਭਾਵਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਣ ਲਈ ਸੱਦਾ ਦਿੱਤਾ ਹੈ।

ਜਿੱਥੇ ਖੇਤਰੀ/ਵਿਸ਼ਵਵਿਆਪੀ ਮੁੱਦਿਆਂ ‘ਤੇ ਰੇਲਵੇ ਦੀ ਸਥਿਤੀ ਤੈਅ ਕੀਤੀ ਜਾਂਦੀ ਹੈ। ਕਾਰਜ ਸਮੂਹਾਂ ਵਿੱਚ ਸਰਗਰਮ ਭਾਗੀਦਾਰੀ ਤਾਲਮੇਲ ਵਿਸ਼ਵਵਿਆਪੀ ਪੱਧਰ ‘ਤੇ ਰਾਏ ਦੇਣ ਅਤੇ ਰੇਲਵੇ ਖੇਤਰ ਦੇ ਮਹੱਤਵ ਨਾਲ ਲਾਭ ਉਠਾਉਣ ਦਾ ਇੱਕ ਅਨੋਖਾ ਅਵਸਰ ਹੈ। ਯੂਆਈਸੀ ਦੀ ਸੁਰੱਖਿਆ ਮੰਚ ਵਿਅਕਤੀਆਂ, ਸੰਪਤੀ ਅਤੇ ਪ੍ਰਤਿਸ਼ਠਾਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਮਾਮਲਿਆਂ ਵਿੱਚ ਗਲੋਬਲ ਰੇਲ ਖੇਤਰ ਦੇ ਵੱਲ ਵਿਸ਼ਲੇਸ਼ਣ ਅਤੇ ਨੀਤੀਗਤ ਸਥਿਤੀ ਵਿਕਸਿਤ ਅਤੇ ਤਿਆਰ ਕਰਨ ਦੇ ਲਈ ਅਧਿਕ੍ਰਿਤ ਹੈ।

C:\Users\Punjabi\Downloads\unnamed (73).jpg

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਬਾਰੇ

ਭਾਰਤ ਵਿੱਚ ਰੇਲਵੇ ਸੁਰੱਖਿਆ ਬਲ(ਆਰਪੀਐੱਫ) ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਪ੍ਰਮੁੱਖ ਸੁਰੱਖਿਆ ਅਤੇ ਕਾਨੂੰਨ-ਲਾਗੂਕਰਨ ਸੰਗਠਨ ਹੈ। ਸਾਲ 1957 ਵਿੱਚ ਇੱਕ ਸੰਘੀ ਬਲ ਦੇ ਰੂਪ ਵਿੱਚ ਗਠਿਤ, ਆਰਪੀਐਫ ਰੇਲਵੇ ਸੰਪਤੀ, ਯਾਤਰੀ ਅਤੇ ਯਾਤਰੀ ਖੇਤਰਾਂ ਦੀ ਸੁਰੱਖਿਆ ਦੇ ਲਈ ਜ਼ਿੰਮੇਦਾਰੀ ਹੈ।

ਆਰਪੀਐਫ ਕਰਮੀ ਰਾਸ਼ਟਰ ਦੀ ਸੇਵਾ ਕਰਦੇ ਹਨ ਅਤੇ ਇਸ ਦੀ ਟੈਗਲਾਈਨ “ਸੇਵਾ ਹੀ ਸੰਕਲਪ” –“ਸੇਵਾ ਦੀ ਪ੍ਰਤੀਬੱਧਤਾ” ਨੂੰ ਸਾਕਾਰ ਕਰਦੇ ਹੋਏ ਉਮੀਦ ਤੋਂ ਵਧ ਕੇ ਆਪਣੇ ਕਰੱਤਵ ਦਾ ਡਿਸਚਾਰਜ ਕਰਦੇ ਹਨ। ਆਰਪੀਐੱਫ ਹੁਣ ਰੇਲਵੇ, ਉਸ ਦੇ ਉਪਯੋਗਕਰਤਾਵਾਂ ਅਤੇ ਉਸ ਦੇ ਹਿਤਧਾਰਕਾਂ ਦੀ ਗਤੀਸ਼ੀਲ ਸੁਰੱਖਿਆ ਜ਼ਰੂਰਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ।

ਆਰਪੀਐੱਫ ਗ੍ਰਾਉਂਡ-ਜ਼ੀਰੋ ਪੱਧਰ ‘ਤੇ ਵਿਸ਼ਿਸ਼ਟ ਜ਼ਰੂਰਤਾਂ ਦੇ ਅਨੁਕੂਲ ਇਨੋਵੇਸ਼ਨ ਸਮਾਧਾਨਾਂ ਨੂੰ ਵੀ ਲਾਗੂ ਕਰ ਰਿਹਾ ਹੈ। ਆਰਪੀਐੱਫ ਨੂੰ ਆਪਣੇ ਰੈਂਕਾਂ ਵਿੱਚ ਮਹਿਲਾਵਾਂ ਦੀ ਸਭ ਤੋਂ ਬੜੀ ਹਿੱਸੇਦਾਰੀ ਦੇ ਨਾਲ ਭਾਰਤ ਦਾ ਸੰਘੀ ਬਲ ਹੋਣ ਦਾ ਗੌਰਵ ਪ੍ਰਾਪਤ ਹੈ। ਆਰਪੀਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਸੰਜੇ ਚੰਦਰ ਨੇ ਜੁਲਾਈ 2022 ਤੋਂ ਜੁਲਾਈ 2024 ਤੱਕ ਅੰਤਰਰਾਸ਼ਟਰੀ ਯੂਆਈਸੀ ਸੁਰੱਖਿਆ ਮੰਚ ਦੇ ਚੇਅਰਮੈਨ ਦੇ ਰੂਪ ਵਿੱਚ ਅਹੁਦਾ ਸੰਭਾਲਿਆ ਹੈ।

ਸੰਮੇਲਨ, ਰਜਿਸਟ੍ਰੇਸ਼ਨ ਦੇ ਵੇਰਵਾ ਅਤੇ ਏਜੰਡੇ ਬਾਰੇ ਅਧਿਕ ਜਾਣਕਾਰੀ ਲਈ ਕ੍ਰਿਪਾ ਕਰਕੇ https://uicwsc23.in ਨੂੰ ਵਿਜਿਟ ਕਰੇ।

*****

ਵਾਈਬੀ/ਡੀਐੱਨਐੱਸ



(Release ID: 1901451) Visitor Counter : 113


Read this release in: English , Urdu , Hindi , Marathi