ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਭੂਪੇਂਦਰ ਯਾਦਵ ਨੇ ਬੇਲਾਗਾਵੀ (ਕਰਨਾਟਕ), ਸ਼ਮਸ਼ਾਬਾਦ (ਤੇਲੰਗਾਨਾ), ਬਾਰਾਮਤੀ (ਮਹਾਰਾਸ਼ਟਰ), ਕਿਸ਼ਨਗੜ੍ਹ, ਅਜਮੇਰ (ਰਾਜਸਥਾਨ), ਬਾਲਾਸੋਰ (ਓਡੀਸ਼ਾ), ਕੁਰਨੂਲ (ਆਂਧਰ ਪ੍ਰਦੇਸ਼) ਅਤੇ ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ਵਿਖੇ ਈਐੱਸਆਈਸੀ ਵਲੋਂ ਨਵੇਂ ਹਸਪਤਾਲ ਸਥਾਪਤ ਕਰਨ ਦਾ ਐਲਾਨ ਕੀਤਾ।


ਈਐੱਸਆਈਸੀ 'ਐਕਟ ਈਸਟ' ਲਈ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਅੱਗੇ ਵਧਾਉਂਦੇ ਹੋਏ ਈਐੱਸਆਈ ਯੋਜਨਾ ਨੂੰ ਚਲਾਉਣ ਲਈ ਉੱਤਰ ਪੂਰਬੀ ਰਾਜਾਂ ਅਤੇ ਸਿੱਕਮ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ: ਸ਼੍ਰੀ ਯਾਦਵ

Posted On: 20 FEB 2023 4:54PM by PIB Chandigarh

ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਚੰਡੀਗੜ੍ਹ ਵਿਖੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੀ 190ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਿਰਤ ਅਤੇ ਰੋਜ਼ਗਾਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਈਐੱਸਆਈ ਨਿਗਮ ਦੀ 190ਵੀਂ ਮੀਟਿੰਗ ਵਿੱਚ, ਸ਼੍ਰੀ ਯਾਦਵ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਸ਼੍ਰਮ ਜੀਵੀਆਂ ਲਈ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਈ ਫੈਸਲਿਆਂ ਦਾ ਐਲਾਨ ਕੀਤਾ।

https://static.pib.gov.in/WriteReadData/userfiles/image/image0017P1Q.jpg

ਕਾਮਿਆਂ ਦੀ ਗਿਣਤੀ ਵਿੱਚ ਵਾਧੇ ਨੂੰ ਦੇਖਦੇ ਹੋਏ ਈਐੱਸਆਈ ਨਿਗਮ ਨੇ ਮੀਟਿੰਗ ਦੌਰਾਨ ਬੇਲਾਗਾਵੀ (ਕਰਨਾਟਕ), ਸ਼ਮਸ਼ਾਬਾਦ (ਤੇਲੰਗਾਨਾ), ਬਾਰਾਮਤੀ (ਮਹਾਰਾਸ਼ਟਰ), ਕਿਸ਼ਨਗੜ੍ਹ, ਅਜਮੇਰ (ਰਾਜਸਥਾਨ) ਅਤੇ ਬਾਲਾਸੋਰ (ਓਡੀਸ਼ਾ) ਵਿੱਚ 100 ਬਿਸਤਰਿਆਂ ਵਾਲੇ ਹਸਪਤਾਲਾਂ, ਕੁਰਨੂਲ (ਆਂਧਰ ਪ੍ਰਦੇਸ਼) ਵਿਖੇ 30 ਬਿਸਤਰਿਆਂ ਵਾਲਾ ਈਐੱਸਆਈ ਹਸਪਤਾਲ ਅਤੇ ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ਵਿਖੇ 350 ਬਿਸਤਰਿਆਂ ਵਾਲੇ ਈਐੱਸਆਈ ਹਸਪਤਾਲ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ। 

https://static.pib.gov.in/WriteReadData/userfiles/image/image002BVD1.jpg

ਇਸ ਤੋਂ ਇਲਾਵਾ ਰੰਗਪੋ, ਸਿੱਕਮ ਵਿਖੇ ਨਵੇਂ ਮਨਜ਼ੂਰਸ਼ੁਦਾ 30 ਬਿਸਤਰਿਆਂ ਵਾਲੇ ਈਐੱਸਆਈਸੀ ਹਸਪਤਾਲ ਨੂੰ 100 ਬਿਸਤਰਿਆਂ ਵਾਲੇ ਬਣਾਉਣ ਅਤੇ ਈਐੱਸਆਈਐੱਸ ਹਸਪਤਾਲ, ਗੁਣਾਡਾਲਾ, ਵਿਜੇਵਾੜਾ (ਆਂਧਰ ਪ੍ਰਦੇਸ਼) ਅਤੇ ਮੈਥਨ, ਰਾਂਚੀ (ਝਾਰਖੰਡ) ਨੂੰ ਰਾਜ ਸਰਕਾਰਾਂ ਤੋਂ ਲੈਣ ਦਾ ਵੀ ਫੈਸਲਾ ਕੀਤਾ ਗਿਆ। ਅਧੀਨ ਕੀਤੇ ਗਏ ਨਵੇਂ ਹਸਪਤਾਲ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਹਤਰ ਡਾਕਟਰੀ ਦੇਖਭਾਲ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਸਿੱਧੇ ਈਐੱਸਆਈਸੀ ਵਲੋਂ ਚਲਾਏ ਜਾਣਗੇ।

https://static.pib.gov.in/WriteReadData/userfiles/image/image003S83B.jpg

ਘੱਟ ਆਬਾਦੀ ਵਾਲੇ ਉੱਤਰ-ਪੂਰਬੀ ਖੇਤਰ, ਨਿੱਜੀ ਹਸਪਤਾਲਾਂ/ਡਿਸਪੈਂਸਰੀਆਂ/ਨਰਸਿੰਗ ਹੋਮ ਆਦਿ ਦੀ ਭਾਰੀ ਘਾਟ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਈਐੱਸਆਈ ਸਕੀਮ ਦੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਈਐੱਸਆਈਸੀ ਨੇ ਉੱਤਰ ਪੂਰਬੀ ਰਾਜਾਂ ਅਤੇ ਸਿੱਕਮ ਨੂੰ ਈਐੱਸਆਈ ਸਕੀਮ ਨੂੰ ਚਲਾਉਣ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ। ਵਿੱਤੀ ਸਾਲ 2023-24 ਤੋਂ, ਉੱਤਰ ਪੂਰਬੀ ਰਾਜਾਂ (ਅਸਮ ਨੂੰ ਛੱਡ ਕੇ) ਲਈ ਵੱਧ ਤੋਂ ਵੱਧ ਹੱਦ ਤੱਕ ਦਾ ਸਾਰਾ ਖਰਚ ਈਐੱਸਆਈ ਨਿਗਮ ਵਲੋਂ ਸਹਿਣ ਕੀਤਾ ਜਾਵੇਗਾ।

ਇਸ ਤੋਂ ਇਲਾਵਾ, ਵਾਧੂ ਵਿੱਤੀ ਸਹਾਇਤਾ ਜਿਸ ਤਹਿਤ ਰਾਜ ਸਰਕਾਰ ਨੂੰ 40 ਲੱਖ ਰੁਪਏ ਪ੍ਰਤੀ ਡਿਸਪੈਂਸਰੀ (ਰੁਪਏ 10 ਲੱਖ ਤਿਮਾਹੀ) ਪ੍ਰਦਾਨ ਕੀਤੀ ਜਾਂਦੀ ਹੈ, ਨੂੰ ਵੀ ਸ਼ੁਰੂ ਕੀਤਾ ਜਾਵੇਗਾ। ਸਟੈਂਡਰਡ ਮੈਡੀਕਲ ਕੇਅਰ ਦੇ ਤਹਿਤ ਨਿਯਮਤ ਫੰਡ ਵੰਡ ਤੋਂ ਇਲਾਵਾ ਇਹ ਇੱਕ ਵਾਧੂ ਲਾਭ ਹੋਵੇਗਾ। ਇਹ ਨਵੀਆਂ ਡਿਸਪੈਂਸਰੀਆਂ ਲਈ ਵੀ ਉਪਲਬਧ ਰਹੇਗਾ, ਜੇਕਰ ਉਹ ਮੌਜੂਦਾ ਹਦਾਇਤਾਂ ਅਨੁਸਾਰ ਖੋਲ੍ਹੀਆਂ ਜਾਂਦੀਆਂ ਹਨ।

ਕੋਵਿਡ-19 ਮਹਾਮਾਰੀ ਦੌਰਾਨ ਬੇਰੋਜ਼ਗਾਰ ਹੋਏ ਬੀਮੇ ਵਾਲੇ ਕਾਮਿਆਂ ਨੂੰ ਰਾਹਤ ਪ੍ਰਦਾਨ ਕਰਨ ਲਈ, ਈਐੱਸਆਈ ਨਿਗਮ ਨੇ ਮੀਟਿੰਗ ਵਿੱਚ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਦੇ ਤਹਿਤ ਉਪਲਬਧ ਲਾਭਾਂ ਨੂੰ ਦੋ ਹੋਰ ਸਾਲਾਂ ਲਈ ਵਧਾਉਣ ਦੇ ਪ੍ਰਸਤਾਵ 'ਤੇ ਸਹਿਮਤੀ ਪ੍ਰਗਟਾਈ। ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਯੋਜਨਾ (ਏਬੀਵੀਕੇਵਾਈ) ਇੱਕ ਕਲਿਆਣਕਾਰੀ ਉਪਾਅ ਹੈ, ਜੋ ਕਿ ਸੰਕਟਮਈ ਬੇਰੋਜ਼ਗਾਰੀ ਵਿੱਚ ਕਰਮਚਾਰੀ ਦੇ ਜੀਵਨ ਕਾਲ ਵਿੱਚ ਇੱਕ ਵਾਰ 90 ਦਿਨਾਂ ਤੱਕ ਨਕਦ ਮੁਆਵਜ਼ੇ ਦੇ ਰੂਪ ਵਿੱਚ ਹੈ।

https://static.pib.gov.in/WriteReadData/userfiles/image/image004A6PX.jpg

ਸਮਾਜਿਕ ਸੁਰੱਖਿਆ ਜ਼ਾਬਤਾ- 2020 ਦੇ ਲਾਗੂ ਹੋਣ ਤੋਂ ਬਾਅਦ ਈਐੱਸਆਈ ਸਕੀਮ ਦੇ ਦਾਇਰੇ ਵਿੱਚ ਆਉਣ ਵਾਲੇ ਬੀਮਾਯੁਕਤ ਕਾਮਿਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਸੰਖਿਆ ਵਿੱਚ ਕਾਫ਼ੀ ਵਾਧੇ ਦੀ ਭਵਿੱਖਬਾਣੀ ਕਰਦੇ ਹੋਏ, ਸ਼੍ਰੀ ਭੂਪੇਂਦਰ ਯਾਦਵ ਨੇ ਈਐੱਸਆਈਸੀ ਨੂੰ ਨਿਰਦੇਸ਼ ਦਿੱਤਾ ਕਿ ਉਹ ਆਈਪੀਜ਼ ਅਤੇ ਉਨ੍ਹਾਂ ਦੇ ਲਾਭਪਾਤਰੀਆਂ ਨੂੰ ਮੁੱਢਲੀ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਲਈ ਬਹੁ-ਪੱਖੀ ਰਣਨੀਤੀਆਂ ਅਪਣਾ ਕੇ ਮੈਡੀਕਲ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਵਿਸਤਾਰ ਕਰਨ 'ਤੇ ਜ਼ੋਰ ਦੇਣ।

ਈਐੱਸਆਈਸੀ ਨੇ 31.03.2024 ਤੱਕ ਈਐੱਸਆਈਸੀ ਹਸਪਤਾਲ ਅਤੇ ਮੈਡੀਕਲ ਕਾਲਜ, ਅਲਵਰ (ਰਾਜਸਥਾਨ) ਅਤੇ ਬਿਹਤਾ (ਬਿਹਾਰ) ਵਿੱਚ ਆਮ ਲੋਕਾਂ ਲਈ ਮੁਫਤ ਡਾਕਟਰੀ ਦੇਖਭਾਲ ਸਹੂਲਤਾਂ ਦੇ ਵਿਸਤਾਰ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ। ਈਐੱਸਆਈਸੀ ਅਧੀਨ ਦਵਾਈਆਂ/ਡਰੈਸਿੰਗਾਂ ਅਤੇ ਖਪਤਕਾਰਾਂ ਦੀਆਂ ਸਹੂਲਤਾਂ ਵੀ ਉਹਨਾਂ ਨੂੰ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਨਾਲ ਆਸ-ਪਾਸ ਦੇ ਖੇਤਰਾਂ ਦੇ ਲੱਖਾਂ ਆਮ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਲ-ਮੁਕਤ ਗੁਣਵੱਤਾ ਵਾਲੀ ਡਾਕਟਰੀ ਦੇਖਭਾਲ ਦਾ ਮੁਫਤ ਲਾਭ ਮਿਲੇਗਾ।

https://static.pib.gov.in/WriteReadData/userfiles/image/image005TTQJ.jpg

ਇਸ ਤੋਂ ਇਲਾਵਾ, ਸਾਲ 2022-23 ਲਈ ਸੰਸ਼ੋਧਿਤ ਅਨੁਮਾਨ, ਸਾਲ 2023-24 ਲਈ ਬਜਟ ਅਨੁਮਾਨ ਅਤੇ ਈਐੱਸਆਈ ਨਿਗਮ ਦੇ ਸਾਲ 2023-24 ਦੇ ਪ੍ਰਦਰਸ਼ਨ ਬਜਟ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹੋਰ ਏਜੰਡਾ ਇਕਾਈਆਂ ਦੇ ਨਾਲ ਮਨਜ਼ੂਰੀ ਦਿੱਤੀ ਗਈ।

ਕੇਂਦਰੀ ਕਿਰਤ ਮੰਤਰੀ ਦੀ ਪ੍ਰਧਾਨਗੀ ਹੇਠ ਜ਼ੋਨਲ ਮੈਡੀਕਲ ਕਮਿਸ਼ਨਰਾਂ, ਮੈਡੀਕਲ ਕਮਿਸ਼ਨਰਾਂ, ਬੀਮਾ ਕਮਿਸ਼ਨਰਾਂ ਅਤੇ ਈਐੱਸਆਈਸੀ ਦੇ ਖੇਤਰੀ ਡਾਇਰੈਕਟਰਾਂ ਨਾਲ ਇੱਕ ਵੱਖਰੀ ਮੀਟਿੰਗ ਵਿੱਚ, ਰੈਫਰਲ ਪ੍ਰਣਾਲੀ ਵਿੱਚ ਸੁਧਾਰ, ਸਿਹਤ ਸੰਭਾਲ ਸਹੂਲਤਾਂ ਵਿੱਚ ਸਰੋਤਾਂ ਦੀ ਸਰਵੋਤਮ ਵਰਤੋਂ, ਅਣਪਹੁੰਚਿਆਂ ਲੋਕਾਂ ਤੱਕ ਪਹੁੰਚ (ਅਸੰਗਠਿਤ ਖੇਤਰ ਦੇ ਕਾਮੇ) ਅਤੇ ਕਿੱਤਾਮੁਖੀ ਰੋਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਾਰਵਾਈ ਦੇ ਬਿੰਦੂਆਂ ਨੂੰ ਚਿੰਨ੍ਹਤ ਕੀਤਾ ਗਿਆ।

ਮੀਟਿੰਗ ਵਿੱਚ ਸ਼੍ਰੀਮਤੀ ਡੋਲਾ ਸੇਨ, ਸੰਸਦ ਮੈਂਬਰ; ਸ਼੍ਰੀ ਖਗੇਨ ਮੁਰਮੂ, ਸੰਸਦ ਮੈਂਬਰ; ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਸਕੱਤਰ, ਸ਼੍ਰੀਮਤੀ ਆਰਤੀ ਆਹੂਜਾ ਅਤੇ ਡਾਇਰੈਕਟਰ ਜਨਰਲ, ਈਐੱਸਆਈਸੀ ਡਾ. ਰਾਜਿੰਦਰ ਕੁਮਾਰ ਹਾਜ਼ਰ ਸਨ। ਮੀਟਿੰਗ ਦੌਰਾਨ ਰਾਜ ਸਰਕਾਰਾਂ ਦੇ ਪ੍ਰਮੁੱਖ ਸਕੱਤਰ/ਸਕੱਤਰ, ਰੋਜ਼ਗਾਰਦਾਤਾਵਾਂ ਦੇ ਨੁਮਾਇੰਦੇ, ਕਰਮਚਾਰੀ ਅਤੇ ਮੈਡੀਕਲ ਖੇਤਰ ਦੇ ਮਾਹਿਰ ਵੀ ਹਾਜ਼ਰ ਸਨ।

******

ਐੱਮਜੇਪੀਐੱਸ/ਐੱਸਐੱਸਵੀ 



(Release ID: 1901412) Visitor Counter : 123