ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿੱਵਿਯਾਂਗਜਨ ਦੇ ਸਸ਼ਕਤੀਕਰਣ ਵਿਭਾਗ ਨੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿੱਚ ਇੱਕ ਕਨਕਲੇਵ ਦੇ ਆਯੋਜਨ ਦੇ ਨਾਲ ਵਿਸ਼ਵ ਸਮਾਜਿਕ ਨਿਆਂ ਦਿਵਸ ਮਨਾਇਆ

Posted On: 20 FEB 2023 6:46PM by PIB Chandigarh

ਇਹ ਕਨਕਲੇਵ ਅਜਿਹੇ ਉਪਯੁਕਤ ਸਮੇਂ ’ਤੇ ਹੋ ਰਿਹਾ ਹੈ, ਜਦੋਂ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਅਤੇ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਇਸ ਵਿਸ਼ਵ ਸਮਾਜਿਕ ਨਿਆਂ ਦਿਵਸ ਦੇ ਮੌਕੇ ’ਤੇ ਮਾਨਯੋਗ ਮੰਤਰੀ ਦੇ ਸੰਦੇਸ਼ ਨੂੰ ਪੜ੍ਹਿਆ ਗਿਆ, ਜਿਸ ਵਿੱਚ ਸਪੱਸ਼ਟ ਰੂਪ ਤੋਂ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਸਬਕਾ ਸਾਥ ਸਬਕਾ ਵਿਕਾਸ ਦੇ ਸੱਦੇ ’ਤੇ ਜ਼ੋਰ ਦਿੱਤਾ ਗਿਆ ਹੈ।

ਇਸ ਕਨਕਲੇਵ ਵਿੱਚ ਕਰਮਯੋਗੀ ਭਾਰਤ ਦੇ ਸੀਈਓ ਸ਼੍ਰੀ ਅਭਿਸ਼ੇਕ ਸਿੰਘ, ਮੇਜਰ ਜਨਰਲ ਸ਼ਰਦ ਕਪੂਰ, ਸ਼੍ਰੀ ਰਾਹੁਲ ਗੁਪਤਾ (ਮੈਨੇਜਿੰਗ ਪਾਰਟਨਰ ਅਤੇ ਸੰਸਥਾਪਕ, ਵੈਲਯੂ-ਏਬਲ ਕੈਪੀਟਲ), ਸ਼੍ਰੀਮਤੀ ਈਰਾ ਸਿੰਘਲ (ਡਿਪਟੀ ਕਮੀਸ਼ਨਰ , ਡਿਵੀਜ਼ਨਲ ਕਮਿਸ਼ਨਰ, ਦਿੱਲੀ), ਚੇਂਜ ਇੰਕ ਦੀ ਸ਼੍ਰੀਮਤੀ ਨੂਪੁਰ ਝੁਨਝੁਨਵਾਲਾ, ਸ਼੍ਰੀਮਤੀ ਸੁਹਾਨਾ ਭੂਟਾਨੀ (ਵਿਦਿਆਰਥੀ, ਲੇਡੀ ਹਾਰਡਿੰਗ ਮੈਡੀਕਲ ਕਾਲਜ). ਸਿਸਕੋ ਵਿੱਚ ਸਕ੍ਰਮ ਮਾਸਟਰ ਸ਼ੁਭਮ ਗਰਗ, ਅਸ਼ੋਕਾ ਯੂਨੀਵਰਸਿਟੀ ਦੇ ਆਫਿਸ ਆਵ੍ ਲਰਨਿੰਗ ਸਪੋਰਟ ਵਿੱਚ ਨਿਦੇਸ਼ਕ ਰੀਨਾ ਗੁਪਤਾ, ਸੀਆਈਆਈ-ਆਈਬੀਡੀਐੱਨ ਨੈੱਟਵਰਕ ਦੀ ਸ਼੍ਰੀਮਤੀ ਮਧੂਬਾਲਾ, ਸ਼੍ਰੀ ਰਾਜਸ਼ੇਖਰਨ (ਰਾਜਾ) ਪਝਾਨੀਅੱਪਨ (ਸਹਿ-ਸੰਸਥਾਪਕ, ਵੀ-ਸ਼ੇਸ਼)ਸ਼੍ਰੀਮਤੀ ਰਿਚਾ ਸਾਹਨੀ (ਪੀਆਰ ਪ੍ਰਮੁੱਖ, ਅਟੈਪਿਕਲ ਐਡਵਾਂਟੇਜ), ਡਾ. ਜਿਤੇਂਦਰ ਅਗਰਵਾਲ (ਸੰਸਥਾਪਕ, ਸਾਰਥਕ ਐਜੂਕੇਸ਼ਨ ਟਰੱਸਟ) ਅਰਨਸਟ ਐਂਡ ਯੰਗ ਵਿੱਚ ਪਾਰਟਨਰ ਅਤੇ ਇੰਡੀਆ ਡਿਸਏਬਿਲਟੀ ਸਪਾਂਸਰ ਸ਼੍ਰੀ ਅਮਰਪਾਲ ਚੱਢਾ ਸਹਿਤ ਕਈ ਪਤਵੰਤੇ ਅਤੇ ਵਿਭਾਗ ਦੇ ਵੱਖ-ਵੱਖ ਅਧਿਕਾਰੀ/ਕਰਮਚਾਰੀ ਹਾਜ਼ਰ ਰਹੇ।

ਸਕੱਤਰ, ਸ਼੍ਰੀ ਰਾਜੇਸ਼ ਅਗਰਵਾਲ ਨੇ ਦਿੱਵਿਯਾਂਗ ਵਿਅਕਤੀਆਂ ਦੇ ਉਥਾਨ ਦੇ ਲਈ ਕੀਤੇ ਗਏ ਪ੍ਰਗਤੀਸ਼ੀਲ ਕਦਮਾਂ ਦੀ ਲੜੀ ’ਤੇ ਜ਼ੋਰ ਦਿੱਤਾ, ਜੋ 2016 ਵਿੱਚ ਦਿੱਵਿਯਾਂਗ ਵਿਅਕਤੀਆਂ ਦੇ ਅਧਿਕਾਰ ਐਕਟ ਦੁਆਰਾ 21 ਅਪਾਹਜਤਾਵਾਂ ਦੀ ਮਾਨਤਾ ਦੇ ਨਾਲ ਸ਼ੁਰੂ ਹੋਇਆ, ਜੋ ਸ਼ੁਰੂਆਤੀ ਪੱਧਰ ’ਤੇ 7 ਤੋਂ ਜ਼ਿਆਦਾ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਭਾਗ ਈਕੋਸਿਸਟਮ ਵਿੱਚ ਹਿਤਧਾਰਕਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਲੇਕਿਨ ਹੁਣ ਇੱਕ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ।

 

https://static.pib.gov.in/WriteReadData/userfiles/image/image001VLRJ.jpg

 

ਇਸ ਕਨਕਲੇਵ ਦੇ ਜ਼ਰੀਏ ਮਹਿਲਾਵਾਂ, ਪਿਛੜੇ ਅਤੇ ਵੱਖ-ਵੱਖ ਦਿੱਵਿਯਾਂਗਾਂ ਨੂੰ ਸ਼ਾਮਲ ਕਰਨ ਦੇ ਇਸ ਦ੍ਰਿਸ਼ਟੀਕੋਣ ਦੀ ਵਿਲੱਖਣ ਸਮਰਥਾ ਦੇ ਲਈ ਕੰਮ ਕਰਨ ਦੇ ਉਦੇਸ਼ ਨਾਲ ਹਿਤਧਾਰਕਾਂ ਨੂੰ ਇੱਕਠੇ ਲਿਆਉਣ ਦਾ ਵੀ ਇਰਾਦਾ ਹੈ।

ਇਸ ਕਨਕਲੇਵ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਦਿੱਵਿਯਾਂਗ ਕੀ ਨਹੀਂ ਕਰ ਸਕਦੇ, ਇਸ ਦਾ ਅਨੁਮਾਨ ਕਰਨ ਦੀ ਬਜਾਏ ਸਾਨੂੰ ਉਨ੍ਹਾਂ ਦੇ ਵਿਲੱਖਣ ਦ੍ਰਿਸ਼ਟੀਕੋਣ ਅਤੇ ਯੋਗਦਾਨ ਨੂੰ ਪਹਿਚਾਣਨ ਦੀ ਜ਼ਰੂਰਤ ਹੈ।

ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇੱਕ ਨਵੇਂ ਭਾਰਤ ਦੇ ਵਧਦੇ ਉਤਸਾਹ ਦਾ ਉਤਸਵ ਹੈ ਜੋ ਦਿੱਵਿਯਾਂਗਤਾ ਦੇ ਚੱਲਦੇ ਪਿੱਛੇ ਨਹੀਂ ਰਹੇਗਾ। ਇੱਕ ਸਮਾਵੇਸ਼ੀ ਭਾਰਤ ਦਾ ਵਿਜ਼ਨ ਇਹ ਹੈ ਕਿ ਹੁਣ ਅਸੀਂ ਸਾਵਧਾਨੀ ਦੇ ਨਾਲ ਗੈਰ-ਰਸਮੀ ਸਮਾਵੇਸ਼ਨ ਦੇ ਯਤਨਾਂ ਤੋਂ ਦੂਰ ਚਲੇ ਜਾਈਏ ਅਤੇ  ਸਮਝਣਾ ਚਾਹੀਦਾ ਹੈ ਕਿ ਸਮਾਵੇਸ਼ਨ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਹੀ ਅੱਗੇ ਵਧਣ ਦਾ ਰਸਤਾ ਹੈ।

 

https://static.pib.gov.in/WriteReadData/userfiles/image/image002SK9Z.jpg

 

ਅੱਜ ਦਾ ਮੰਚ ਇੱਕ ਅਨੁਸਮਾਰਕ ਦਾ ਕੰਮ ਕਰੇਗਾ ਅਤੇ ਸਾਨੂੰ ਸਾਰਿਆਂ ਨੂੰ ਵਿਕਾਸ ਦੀ ਪ੍ਰਕਿਰਿਆ ਵਿੱਚ ਇਹ ਭੂਮਿਕਾ ਨਿਭਾਉਣੀ ਹੈ। ਅਜਿਹੀ ਸਥਿਤੀ ਵਿੱਚ, ਸਮਰੱਥਾ ਦੀ ਪਰਵਾਹ ਕੀਤੇ ਬਿਨਾਂ ਅਸੀਂ ਜਦੋਂ ਤੱਕ ਸੰਕਲਪ ਦੇ ਨਾਲ ਆਰਥਿਕ ਜੀਵਨ ਵਿੱਚ ਦਿੱਵਿਯਾਂਗਾਂ ਨੂੰ ਸ਼ਾਮਲ ਨਹੀਂ ਕਰਦੇ ਹਾਂ, ਤਦ ਤੱਕ ਸਬਕਾ ਸਾਥ ਸਬਕਾ ਵਿਕਾਸ ਦੇ ਵਿਜ਼ਨ ਨੂੰ ਸਾਕਾਰ ਨਹੀਂ ਕੀਤਾ ਜਾ ਸਕਦਾ ਹੈ।

ਕਨਕਲੇਵ ਦੇ ਹੋਰ ਮਹੱਤਵਪੂਰਨ ਬਿੰਦੂਆਂ ਵਿੱਚ ਸਨ-ਭਾਰਤ ਵਿੱਚ ਦਿੱਵਿਯਾਂਗ ਲੋਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਨੂੰ ਕਿਵੇਂ ਪੈਦਾ ਕੀਤਾ ਜਾਵੇ, ਸਰਵਸ੍ਰੇਸ਼ਠ ਪ੍ਰਕਿਰਿਆਵਾਂ ਦੀ ਪਹਿਚਾਣ ਅਤੇ ਸਮਾਵੇਸ਼ਨ ਦੇ ਸਫ਼ਲ ਮਾਡਲ ਅਤੇ ਰੋਜ਼ਗਾਰ ਦੇ ਲਈ ਹਿੱਤਧਾਰਕ ਸਮਰਥਾ ਨੂੰ ਮਜ਼ਬੂਤ ਬਣਾਉਣਾ ਅਤੇ ਅਪਾਹਜਤਾ ਦੇ ਸ਼ਿਕਾਰ ਲੋਕਾਂ ਦਾ ਸਮਾਵੇਸ਼ਨ।

******

 

ਐੱਮਜੀ/ਆਰਕੇ


(Release ID: 1901074) Visitor Counter : 122


Read this release in: English , Urdu , Hindi